ਆਕਾਸ਼ ਅੰਬਾਨੀ ਨੇ ਭਾਰਤ ‘ਚ ਲਾਂਚ ਕੀਤੇ iPhone 8 ਤੇ iPhone 8 Plus

ss1

ਆਕਾਸ਼ ਅੰਬਾਨੀ ਨੇ ਭਾਰਤ ‘ਚ ਲਾਂਚ ਕੀਤੇ iPhone 8 ਤੇ iPhone 8 Plus

ਐਪਲ ਆਈਫੋਨ 8 ਅਤੇ ਆਈਫੋਨ 8 ਪਲੱਸ ਨੂੰ ਆਖਿਰਕਾਰ ਭਾਰਤ ‘ਚ ਲਾਂਚ ਕਰ ਦਿੱਤਾ ਹੈ। ਰਿਲਾਇੰਸਲ ਇੰਡਸਟਰੀ ਦੇ ਮੁਖੀ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਨੇ ਨਵੀਂ ਮੁੰਬਈ ਦੇ ਟੈਲੀਕੋ ਹੈੱਡਕੁਆਟਰ ‘ਚ ਲਾਈਵ ਈਵੈਂਟ ਦੌਰਾਨ ਇਸ ਫੋਨ ਨੂੰ ਪੇਸ਼ ਕੀਤਾ ਹੈ। ਇਸ ਨੂੰ ਖਰੀਦਣ ਦੀ ਚਾਹ ਰੱਖਣ ਵਾਲੇ ਈ-ਕਾਮਰਸ ਵੈੱਬਸਾਈਟਸ ‘ਤੇ ਨਵੇਂ ਆਫਰਸ ਦੇ ਨਾਲ ਖਰੀਦ ਸਕਣਗੇ। ਇਨ੍ਹਾਂ ਨੂੰ ਅੱਜ ਸ਼ਾਮ 6 ਵਜੇ ਤੋਂ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।

iPhone 8 ਤੇ iPhone 8 Plus ਦੀ ਭਾਰਤ ‘ਚ ਕੀਮਤ
ਭਾਰਤ ‘ਚ ਆਈਫੋਨ 8 ਦੇ 64ਜੀ.ਬੀ. ਮਾਡਲ ਦੀ ਕੀਮਤ 64,000 ਰੁਪਏ ਅਤੇ 256ਜੀ.ਬੀ. ਮਾਡਲ ਦੀ ਕੀਮਤ 77,000 ਰੁਪਏ ਹੈ। ਉਥੇ ਹੀ ਆਈਫੋਨ 8 ਪਲੱਸ ਵੀ ਦੋ ਵੇਰੀਐਂਟ ‘ਚ ਉਪਲੱਬਧ ਹੋਵੇਗਾ, ਜਿਸ ਵਿਚ 64ਜੀ.ਬੀ. ਵੇਰੀਐਂਟ ਦੀ ਕੀਮਤ 73,000 ਰੁਪਏ ਅਤੇ 256ਜੀ.ਬੀ. ਵੇਰੀਐਂਟ ਦੀ ਕੀਮਤ 86,000 ਰੁਪਏ ਹੈ।

Share Button

Leave a Reply

Your email address will not be published. Required fields are marked *