Thu. Jun 20th, 2019

ਆਕਸੀਜਨ ਵਾਲੇ ਗ੍ਰਹਿਆਂ `ਤੇ ਜੀਵਨ ਸੰਭਵ ਹੋਵੇ ਜ਼ਰੂਰੀ ਨਹੀਂ

ਆਕਸੀਜਨ ਵਾਲੇ ਗ੍ਰਹਿਆਂ `ਤੇ ਜੀਵਨ ਸੰਭਵ ਹੋਵੇ ਜ਼ਰੂਰੀ ਨਹੀਂ

ਕਿਸੇ ਗ੍ਰਹਿ `ਤੇ ਆਕਸੀਜਨ ਅਤੇ ਜੈਵਿਕ ਮਿਸ਼ਰਣਾਂ ਦੀ ਮੌਜੂਦਗੀ ਤੋਂ ਇਹ ਅਨੁਮਾਨ ਨਹੀਂ ਲਗਾਇਆ ਜਾਣਾ ਚਾਹੀਦਾ ਕਿ ਉਥੇ ਜੀਵਨ ਵੀ ਸੰਭਵ ਹੋਵੇਗਾ। ਇਕ ਅਧਿਐਨ `ਚ ਇਹ ਗੱਲ ਕਹੀ ਗਈ ਹੈ। ਨੇੜਲੇ ਅਤੇ ਦੂਰ ਦੇ ਸੌਰ ਮੰਡਲਾਂ `ਚ ਜੀਵਨ ਦੀ ਆਪਣੀ  ਖੋਜ਼ `ਚ ਖੋਜ ਕਰਤਾਵਾਂ ਨੇ ਅਕਸਰ ਇਹ ਸਵੀਕਾਰ ਕੀਤਾ ਹੈ ਕਿ ਕਿਸੇ ਗ੍ਰਹਿ ਦੇ ਵਾਤਾਵਰਣ `ਚ ਆਕਸੀਜਨ ਦੀ ਮੌਜੂਦਗੀ ਇਸ ਗੱਲ ਦਾ ਪੱਕਾ ਸੰਕੇਤ ਹੈ ਕਿ ਉਥੇ ਜੀਵਨ ਹੋ ਸਕਦਾ ਹੈ।

ਅਮਰੀਕਾ ਦੀ ਜੋਨਜ਼ ਹੌਪਕਿਸ ਯੂਨੀਵਰਸਿਟੀ ਦੇ ਖੋਜ ਕਰਨ ਵਾਲਿਆਂ ਨੇ ਇਸ ਮਾਨਤਾ `ਤੇ ਫਿਰ ਤੋਂ ਵਿਚਾਰ ਕਰਨ ਦਾ ਸੁਝਾਅ ਦਿੱਤਾ। ਸੌਰ ਮੰਡਲ ਤੋਂ ਦੂਰ ਦੇ ਗ੍ਰਹਿਆਂ ਦੇ ਵਾਤਾਵਰਣ ਨੂੰ ਪ੍ਰਯੋਗਸ਼ਾਲਾ `ਚ ਤਿਆਰ ਕਰਕੇ ਖੋਜੀਆਂ ਨੇ ਜੈਵਿਕ ਯੌਗਿਕ ਪਦਾਰਥਾਂ ਤੇ ਆਕਸੀਜਨ ਨਾਲ ਹੀ ਜੀਵਨ ਦੀ ਗੈਰਹਾਜ਼ਰੀ ਦੋਵਾਂ ਨੂੰ ਕਾਇਮ ਕਰਨ `ਚ ਸਫਲ ਰਹੇ। ਇਹ ਨਤੀਜਾ ਏਸੀਐਸ ਅਤੇ ਸਪੇਸ ਕੈਮਿਸਟਰੀ ਪੱਤਰਿਕਾ `ਚ ਪ੍ਰਕਾਸਿ਼ਤ ਹੋਏ ਹਨ।

Leave a Reply

Your email address will not be published. Required fields are marked *

%d bloggers like this: