Wed. Jun 19th, 2019

ਆਕਸੀਜਨ ਨੂੰ ਤਰਸ ਜਾਵੇਗੀ ਧਰਤੀ

ਆਕਸੀਜਨ ਨੂੰ ਤਰਸ ਜਾਵੇਗੀ ਧਰਤੀ

global_warming-1

  ਗਲੋਬਲ ਵਰਮਿੰਗ ਨਾਲ ਵਧ ਰਹੇ ਖਤਰੇ ਅਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵ  ਨੇ ਭਵਿੱਖ ਦੇ ਲਈ ਨਵੇਂ ਸਵਾਲ ਖੜੇ ਕਰ ਦਿੱਤੇ ਹਨ। ਹੜ੍ਹ, ਸੋਕਾ, ਤੁਫਾਨ ਅਤੇ ਪਿਘਲਦੀ ਬਰਫ ਦੇ ਇਲਾਵਾ ਆਕਸੀਜਨ ਦੀ ਕਿੱਲਤ ਵੀ ਹੋ ਸਕਦੀ ਹੈ ਆਉਣ ਵਾਲੀ ਮੁਸੀਬਤ।

          ਇੱਕ ਨਵੀਂ ਸੋਧ ਇਸ ਵੱਲ ਇਸ਼ਾਰਾ ਕਰਦੀ ਹੈ ਕਿ ਧਰਤੀ ਤੇ ਆਕਸੀਜਨ ਦੀ ਕਮੀ ਦਾ ਖਤਰਾ ਹੋ ਸਕਦਾ ਹੈ। ਬ੍ਰਿਟੇਨ ਦੀ ਯੂਨੀਵਰਸਿਟੀ ਆਫ ਲੇਸਟਰ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਸੀ ਗਲੋਬਲ ਬਰਮਿੰਗ ਦੇ ਇੱਕ ਨਵੇਂ ਖਤਰੇ ਨੂੰ ਪਹਿਚਾਨਣਾ ਹੈ ਜੋ ਬਾਕੀਆਂ ਤੋਂ ਜਿਆਦਾ ਖਤਰਨਾਕ ਹੋ ਸਕਦਾ ਹੈ।

greed-cause-of-global-warming-453x420

ਉਹਨਾਂ ਦੀ ਰਿਸਰਚ ਫਾਈਟੋਪਲੈਂਕਟਨ ਦੇ ਕੰਪਿਊਟਰ ਮਾਡਲ ‘ਤੇ ਆਧਾਰਿਤ ਹੈ। ਇਹ ਸੂਖਮ ਸਮੁੰਦਰੀ ਪੌਦੇ ਹੁੰਦੇ ਹਨ ਜੋ ਵਾਯੂਮੰਡਲ ‘ਚ ਦੋ ਤਿਹਾਈ ਆਕਸੀਜਨ ਦੇ ਲਈ ਜਿੰਮੇਦਾਰ ਹਨ।  ਔਸਤ 6 ਡਿਗਰੀ ਸੈਲਸੀਅਸ ਗਲੋਬਲ ਵਰਮਿੰਗ ਉਹ ਤਾਪਮਾਨ ਹੈ ਜਿਸ ‘ਤੇ ਫਾਈਟੋਪਲੈਕਟਨ ਆਕਸੀਜਨ ਦਾ ਨਿਰਮਾਣ ਨਹੀਂ ਕਰ ਸਕਦੇ। ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹਾ ਹੋਣ ‘ਤੇ ਨਾ ਸਿਰਫ ਪਾਣੀ ਵਿੱਚ ਬਲਕਿ ਹਵਾ ਵਿੱਚ ਵੀ ਆਕਸੀਜਨ ਦੀ ਕਮੀ ਹੋ ਜਾਵੇਗੀ ।  ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਜਿਹਾ ਹੋਇਆ ਤਾਂ ਧਰਤੀ ‘ਤੇ ਜੀਵਨ ਮੁਸ਼ਕਿਲ ਹੋ ਜਾਵੇਗਾ। ਤਾਪਮਾਨ ਦਾ 6 ਡਿਗਰੀ ਸੈਲਸੀਅਸ ਵਧਣਾ ਜ਼ਰੂਰਤ ਲਈ ਦੱਸੇ ਜਾ ਰਹੇ ਤਾਪਮਾਨ ਤੋਂ ਜਿਆਦਾ ਹੈ।  ਹਾਲਾਂਕਿ ਇੰਟਰਨੈਸ਼ਨਲ ਐਨਰਜੀ ਏਜੰਸੀ ਚਿਤਾਵਨੀ ਦੇ ਚੁੱਕੀ ਹੈ ਕਿ ਜੇਕਰ ਗ੍ਰੀਨ ਹਾਊਸ ਗੈਸਾਂ ਦੇ ਉਤਪਾਦਨ ਵਿੱਚ ਵਾਧੇ ਨੂੰ ਨਾ ਰੋਕਿਆ ਗਿਆ ਤਾਂ ਅਜਿਹਾ ਹੋਣਾ ਸੰਭਵ ਹੈ।  ਕਈ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇ ਕਦੇ ਤਾਪਮਾਨ ਐਨਾ ਵਧਿਆ ਤਾਂ ਇਸਦਾ ਕਾਰਣ ਲੰਬੇ ਸਮੇਂ ਤੱਕ ਬੇ-ਲਗਾਮ ਵਧ ਰਹੀ ਕਾਰਬਨ ਦੀ ਪੈਦਾਵਾਰ ਹੋਵੇਗਾ।

          ਜਲਵਾਯੂ ਨੂੰ ਬਚਾਉਣ ਲਈ ਸਮਝੌਤੇ ਦੀ ਕੋਸ਼ਿਸ ਕਰ ਰਹੇ ਸੰਯੁਕਤ ਰਾਸ਼ਟਰ ਦੇ ਮੈਂਬਰਾਂ ਨੇ ਪੈਰਿਸ ਵਿੱਚ ਤਹਿ ਕੀਤਾ ਕਿ ਉਹ ਗਲੋਬਲ ਵਰਮਿੰਗ ਦਾ ਸਤਰ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਦੇ ਸਤਰ ਤੋਂ 2 ਡਿਗਰੀ ਸੈਲਸੀਅਸ ਤੋਂ ਜਿਆਦਾ ਉਪਰ ਨਹੀ ਜਾਣ ਦੇਣਗੇ । ਸੰਯੁਕਤ ਰਾਸ਼ਟਰ ਦੇ ਜਲਵਾਯੂ ਵਿਗਿਆਨ ਪੈਨਲ ਦੇ ਮੁਤਾਬਿਕ ਜੇਕਰ ਗ੍ਰੀਨ ਹਾਊਸ ਗੈਸਾਂ ਦੇ ਉਤਸਰਜਨ ਨੂੰ ਕਾਬੂ ਨਹੀਂ ਕੀਤਾ ਗਿਆ ਤਾਂ ਇਸ ਸਦੀ ਵਿੱਚ ਧਰਤੀ ਦਾ ਤਾਪਮਾਨ 4.8 ਡਿਗਰੀ ਸੈਲਸੀਅਸ ਤੱਕ ਵਧ ਸਕਦਾ ਹੈ।

          ਰਿਪੋਰਟ ਦੇ ਮੁਤਾਬਿਕ ਲੇਖਕ ਪੇਤ੍ਰੋਵਸਕੀ ਦੇ ਅਨੁਸਾਰ ਇਸ ਸੋਧ ਤੋਂ ਇਹ ਸੰਦੇਸ਼ ਮਿਲਦਾ ਹੈ ਕਿ ਗਲੋਬਲ ਵਰਮਿੰਗ ਦੇ ਫਲਸਰੂਪ ਜਲਦੀ ਹੀ ਕੋਈ ਆਫਤ ਸਾਡੇ ਤੱਕ ਪਹੁੰਚ ਸਕਦੀ ਹੈ ਅਤੇ ਇਹ ਉਹਨਾਂ ਨਤੀਜਿਆਂ ਤੋਂ ਭਿਆਨਕ ਹੋ ਸਕਦੀ ਹੈ ਜਿਨ੍ਹਾਂ ਦਾ ਹੁਣ ਤੱਕ ਅਨੁਮਾਨ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਆਫਤ ਆਉਣ ਤੋਂ ਪਹਿਲਾਂ ਸਾਨੂੰ ਬਹੁੱਤ ਸੰਕੇਤ ਮਿਲਣ ਦਾ ਸਮਾਂ ਵੀ ਨਾ ਰਹੇ ।  ਇੱਕ ਬਾਰ ਜੇਕਰ ਹੱਦ ਪਾਰ ਹੋ ਗਈ ਤਾਂ ਬਰਬਾਦੀ ਬਹੁੱਤ ਤੇਜੀ ਨਾਲ ਸਾਡੇ ਕੋਲ ਪਹੁੰਚ ਜਾਵੇਗੀ।

Leave a Reply

Your email address will not be published. Required fields are marked *

%d bloggers like this: