ਆਕਸਫੋਰਡ ਸਕੂਲ ਨੇ ਵਿਦਿਆਰਥੀਆਂ ਲਈ ਕੀਤਾ ਮਨੋਰੰਜਕ ਟੂਰਾਂ ਦਾ ਆਯੋਜਨ

ss1

ਆਕਸਫੋਰਡ ਸਕੂਲ ਨੇ ਵਿਦਿਆਰਥੀਆਂ ਲਈ ਕੀਤਾ ਮਨੋਰੰਜਕ ਟੂਰਾਂ ਦਾ ਆਯੋਜਨ

11-4ਭਗਤਾ ਭਾਈ ਕਾ ੧੦ ਜੂਨ (ਸਵਰਨ ਭਗਤਾ): ਆਕਸਫੋਰਡ ਸਕੂਲ ਆਫ ਐਜੂਕੇਸ਼ਨੁਭਗਤਾ ਭਾਈ ਕਾ ਵਲੋ ਗਰਮੀ ਦੀਆਂ ਛੁੱਟੀਆਂ ਦੌਰਾਨ ਵੱਖੁਵੱਖ ਪ੍ਰਕਾਰ ਦੇ ਮਨੌਰੰਜਕ ਟੂਰਾਂ ਦਾ ਪ੍ਰਬੰਧ ਕੀਤਾ ਗਿਆ। ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਤਲਵੰਡੀ ਭਾਈ ਕਾ ਵਿਖੇ ਫੰਨ ਆਈਲੈਂਡ ਅਤੇ ਛੇਵੀਂ ਤੋਂ ਦੱਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਜਲੰਧਰ ਵਿੱਚ ਸਥਿਤ ਵੰਡਰ ਲੈਂਡ ਟੂਰ ਦਾ ਆਯੋਜਨ ਕੀਤਾ ਗਿਆ। ਇਹ ਟੂਰ ਤਜ਼ਰਬੇਕਾਰ ਅਤੇ ਮਾਹਿਰ ਅਧਿਆਪਕਾਂ ਦੀ ਦੇਖੁਰੇਖ ਹੇਠਾਂ ਰਵਾਨਾ ਹੋਏ। ਇਹਨਾਂ ਟੂਰਾਂ ਦੌਰਾਨ ਵਿਦਿਆਰਥੀ ਬੜੇ ਹੀ ਖੁਸ਼ ਅਤੇ ਉਤਸ਼ਾਹ ਵਿੱਚ ਨਜ਼ਰ ਆ ਰਹੇ ਸਨ। ਵਧੀਆ ਖੁੱਲ੍ਹੀਆਂ ਅਤੇ ਹਵਾਦਾਰ ਬੱਸਾਂ ਵਿੱਚ ਬੱਚੇ ਪੂਰਾ ਆਨੰਦ ਮਾਣਦੇ ਹੋਏ ਟੂਰ ਦਾ ਮਜ਼ਾ ਲੈਂਦੇ ਨਜ਼ਰ ਆਏ।

ਆਪਣੇ ਅਧਿਆਪਕਾਂ ਨਾਲ ਖੁੱਲ੍ਹ ਕੇ ਨੱਚਦੁੇਟੱਪਦੇ ਅਤੇ ਗਾਉਂਦੇ ਬੱਚੇ ਬੜੇ ਵਧੀਆ ਲੱਗ ਰਹੇ ਸਨ। ਇਨ੍ਹਾਂ ਟੂਰਾਂ ਦੌਰਾਨ ਬੱਚਿਆਂ ਲਈ ਸਮੇਂ-ਸਮੇਂ ਤੇ ਖਾਣੁਪੀਣ ਦਾ ਪੂਰਾ ਪ੍ਰਬੰਧ ਕੀਤਾ ਗਿਆ। ਇਸ ਸੰਬੰਧੀ ਪ੍ਰਿੰਸੀਪਲ ਸਾਹਨੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਨ੍ਹਾਂ ਟੂਰਾਂ ਦਾ ਮਨੌਰਥ ਪੜ੍ਹਾਈ ਦੇ ਨਾਲ ਵਿਦਿਆਰਥੀਆਂ ਨੂੰ ਆਸੁਪਾਸ ਦੇ ਮਾਹੌਲ ਨਾਲ ਜੋੜਨਾ ਅਤੇ ਜਾਣਕਾਰੀ ਦੇਣਾ ਹੈ। ਇਨ੍ਹਾਂ ਟੂਰਾਂ ਦੌਰਾਨ ਬੱਚੇ ਵਾਟਰੁਪਾਰਕ ਵਿੱਚ ਪਾਣੀ ਦੀਆਂ ਲਹਿਰਾਂ ਨਾਲ ਖੇਡਦੇ, ਨਹਾਉਂਦੇ ਨਜ਼ਰ ਆਏ। ਹੋਰ ਤਾਂ ਹੋਰ ਅਧਿਆਪਕ ਵੀ ਇਸ ਟੂਰ ਦਾ ਆਨੰਦ ਮਾਣ ਰਹੇ ਸਨ। ਵੱਖੁਵੱਖ ਪ੍ਰਕਾਰ ਦੇ ਝੂਲਿਆਂ, ਭੂਤੁਬੰਗਲੇ ਦਾ ਅਨੁਭਵ ਬੱਚੇ ਇੱਕ ਦੂਜੇ ਨਾਲ ਸਾਂਝਾ ਕਰ ਰਹੇ ਸਨ। ਬੱਚਿਆਂ ਦੇ ਚਿਹਰੇ ਦੀ ਖੁਸ਼ੀ ਇੱਕ ਅਨੋਖਾ ਹੀ ਨਜ਼ਾਰਾ ਪੇਸ਼ ਕਰ ਰਹੀ ਸੀ। ਦੁਪਹਿਰ ਦੇ ਖਾਣੇ ਤੋਂ ਬਾਅਦ ਬੱਚਿਆਂ ਦੀ ਵਾਪਸੀ ਹੋਈ ਅਤੇ ਸ਼ਾਮ ਦੇ ਲਗਭਗ ਸਾਢੇ ਕੁ ਛੇ ਵਜੇ ਬੱਚੇ ਸ਼ੋਰੁਸ਼ਰਾਬਾ ਅਤੇ ਮੌਜ ਮਸਤੀ ਕਰਦੇ ਹੋਏ ਸਕੂਲ ਕੈਂਪਸ ਵਿੱਚ ਦਾਖ਼ਲ ਹੋਏ।ਇਸ ਮੌਕੇ ਤੇ ਮੌਜ਼ੂਦ ਮੈਨੇਜ਼ਮੈਂਟ ਕਮੇਟੀ ਮੈਂਬਰਾਂ ਚੇਅਰਮੈਨ ਹਰਗੁਰਪ੍ਰੀਤ ਸਿੰਘ (ਗਗਨ ਬਰਾੜ), ਪ੍ਰਧਾਨ ਗੁਰਮੀਤ ਸਿੰਘ ਗਿੱਲ, ਵਾਈਸ ਚੇਅਰਮੈਨ ਪਰਮਪਾਲ ਸਿੰਘ ਸ਼ੈਰੀ ਨੇ ਮਾਪਿਆਂ ਨੂੰ ਕਿਹਾ ਕਿ ਸਕੂਲ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਹਮੇਸ਼ਾ ਕਰਦਾ ਰਹੇਗਾ।

Share Button

Leave a Reply

Your email address will not be published. Required fields are marked *