ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਆਕਸਫੋਰਡ ਸਕੂਲ ਨੇ ਕੀਤਾ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ

ਆਕਸਫੋਰਡ ਸਕੂਲ ਨੇ ਕੀਤਾ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ

ਭਗਤਾ ਭਾਈ ਕਾ 4 ਜੂਨ (ਸਵਰਨ ਭਗਤਾ) ਨਾਮਵਰ ਵਿੱਦਿਅਕ ਸੰਸਥਾਂ ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ, ਭਗਤਾ ਭਾਈ ਨੇ ਪਿਛਲੇ ਦਿਨੀਂ ਐਲਾਨੇ ਸੀ.ਬੀ.ਐਸ.ਈ. ਦੇ ਦਸਵੀਂ ਜਮਾਤ ਦੇ ਨਤੀਜੇ ਵਿੱਚੋਂ ੧੦ ਸੀ.ਜੀ.ਪੀ.ਏ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾੁਪਿਤਾ ਦਾ ਵਿਸ਼ੇਸ਼ ਸਨਮਾਨ ਕੀਤਾ। ਇਹ ਸਨਮਾਨ ਮੈਨੇਜ਼ਮੈਂਟ ਕਮੇਟੀ ਮੈਂਬਰਾਂ ਚੇਅਰਮੈਨ ਸ. ਹਰਗੁਰਪ੍ਰੀਤ ਸਿੰਘ (ਗਗਨ ਬਰਾੜ), ਪ੍ਰਧਾਨ ਗੁਰਮੀਤ ਸਿੰਘ ਗਿੱਲ, ਵਾਈਸ ਚੇਅਰਮੈਨ ਪਰਮਪਾਲ ਸਿੰਘ ਸ਼ੈਰੀ, ਪ੍ਰਿੰਸੀਪਲ ਹਰਮੋਹਨ ਸਿੰਘ ਸਾਹਨੀ, ਵਾਈਸ ਪ੍ਰਿੰਸੀਪਲ ਸ਼੍ਰੀ ਰੂਪ ਲਾਲ ਬਾਂਸਲ ਅਤੇ ਸਮੂਹ ਸਟਾਫ਼ ਮੈਂਬਰਾਂ ਦੁਆਰਾ ਕੀਤਾ ਗਿਆ। ਇਸ ਵਿਸ਼ੇਸ਼ ਸਨਮਾਨ ਲਈ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾੁਪਿਤਾ ਨੂੰ ਵਿਸ਼ੇਸ਼ ਸੱਦਾ ਭੇਜਿਆ ਗਿਆ। ਸਵੇਰ ਦੀ ਸਭਾ ਵਿੱਚ ਤਾੜੀਆਂ ਦੀ ਗੂੰਜ ਦੇ ਨਾਲ ਸਾਰੇ ਵਿਦਿਆਰਥੀਆਂ ਦਾ ਪਰਿਵਾਰ ਸਮੇਤ ਸਵਾਗਤ ਕੀਤਾ ਗਿਆ।

੧੦ ਸੀ.ਜੀ.ਪੀ.ਏ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਅਰਮਾਨਦੀਪ ਕੌਰ ਸਪੁੱਤਰੀ ਸ. ਗੁਰਤੇਜ ਸਿੰਘ ਪਿੰਡ ਭਗਤਾ ਭਾਈ ਕਾ, ਚੰਚਲ ਕੁਮਾਰ ਸਪੁੱਤਰ ਸ੍ਰੀ ਰਜਿੰਦਰ ਕੁਮਾਰ ਪਿੰਡ ਭਗਤਾ ਭਾਈ ਕਾ, ਜਸਮੀਤ ਕੌਰ ਸਪੁੱਤਰੀ ਸ. ਗੁਰਵੇਲ ਸਿੰਘ ਪਿੰਡ ਭਗਤਾ ਭਾਈ ਕਾ, ਜਸਪ੍ਰੀਤ ਕੌਰ ਸਪੁੱਤਰੀ ਸ. ਜਗਰਾਜ ਸਿੰਘ ਪਿੰਡ ਭਗਤਾ ਭਾਈ ਕਾ, ਕੋਮਲ ਬਾਂਸਲ ਸਪੁੱਤਰੀ ਸ਼੍ਰੀ ਚਿਮਨ ਬਾਂਸਲ ਪਿੰਡ ਹਮੀਰਗੜ੍ਹ , ਮੁਸਕਾਨ ਸਦਿਉਰਾ ਸਪੁੱਤਰੀ ਸ. ਜਸਵਿੰਦਰ ਸਿੰਘ ਸਦਿਉਰਾ ਪਿੰਡ ਜਲਾਲ , ਪ੍ਰਭਜੋਤ ਸਿੰਘ ਸਪੁੱਤਰ ਸ. ਹਰਦੀਪ ਸਿੰਘ ਪਿੰਡ ਥਰਾਜ, ਰਮਨਪ੍ਰੀਤ ਕੌਰ ਸਪੁੱਤਰੀ ਸ. ਸੁਰਿੰਦਰ ਸਿੰਘ ਪਿੰਡ ਭਗਤਾ ਭਾਈ ਕਾ ਦਾ ਅਤੇ ੯ ਤੋਂ ਉੱਪਰ ਸੀ.ਜੀ.ਪੀ.ਏ. ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਗੁਰਵੀਰ ਸਿੰਘ, ਗੋਰਵਦੀਪ ਬਰਾੜ, ਪ੍ਰੀਤ ਸਿੰਘ, ਪਰਮਵੀਰ ਸਿੰਘ, ਮਨਪ੍ਰੀਤ ਕੌਰ, ਅਰਮਾਨ ਕੌਰ, ਮੋਹਿਤ ਕੁਮਾਰ ਅਤੇ ਮਨਪ੍ਰੀਤ ਕੌਰ ੍ਰਿਢਲੋਂ ਦਾ ਫੁਲਾਂ ਦੇ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਖੁਸ਼ੀ ਦੇ ਮੌਕੇ ਪ੍ਰਿੰਸੀਪਲ ਸਾਹਿਬ ਨੇ ਪੂਰੇ ਆਕਸਫੋਰਡ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਵਿਦਿਆਰਥੀਆਂ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ ਜੋ ਸਾਰਿਆਂ ਮਾਤਾੁਪਿਤਾ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੋਈ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਆਪਣੀੁਉਪਲਬਧੀ ਨੂੰ ਬਣਾਏ ਰੱਖਣ ਦਾ ਅਸ਼ੀਰਵਾਦ ਦਿੱਤਾ ਅਤੇ ਸਨਮਾਨ ਚਿੰਨ ਭੇਂਟ ਕੀਤਾ। ਮੈਨੇਜ਼ਮੈਂਟ ਕਮੇਟੀ ਮੈਂਬਰਾਂ ਚੇਅਰਮੈਨ ਸ. ਹਰਗੁਰਪ੍ਰੀਤ ਸਿੰਘ (ਗਗਨ ਬਰਾੜ), ਪ੍ਰਧਾਨ ਗੁਰਮੀਤ ਸਿੰਘ ਗਿੱਲ, ਵਾਈਸ ਚੇਅਰਮੈਨ ਸ.ਪਰਮਪਾਲ ਸਿੰਘ ਸ਼ੈਰੀ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੰਦੇ ਹੋਏ ਬੱਚਿਆਂ ਨੂੰ ਅੱਗੇ ਤੋਂ ਹੋਰ ਵਧੀਆ ਕਰਨ ਦੀ ਪ੍ਰੇਰਨਾ ਦਿੱਤੀ।

Leave a Reply

Your email address will not be published. Required fields are marked *

%d bloggers like this: