Tue. Jun 18th, 2019

ਆਕਰਸ਼ਿਤ ਸ਼ਹਿਰ ਮਦਿਕੇਰੀ

ਆਕਰਸ਼ਿਤ ਸ਼ਹਿਰ ਮਦਿਕੇਰੀ

ਅਜਿਹਾ ਸ਼ਹਿਰ ਜਿੱਥੇ ਫੁੱਲਾਂ, ਇਲਾਚੀ ਅਤੇ ਕਾਲੀ ਮਿਰਚ ਦੀ ਖੁਸ਼ਬੂ ਤੁਹਾਡੀ ਲਾਈਫ ਦੀਆਂ ਕੁੱਝ ਟੈਂਸ਼ਨਾਂ ਨੂੰ ਘੱਟ ਕਰ ਦਵੇਗੀ। ਮਦਿਕੇਰੀ ਇਕ ਅਜਿਹਾ ਸ਼ਹਿਰ ਹੈ ਜੋ ਕਿ ਸਾਰਿਆਂ ਨੂੰ ਅਪਣੇ ਵੱਲ ਆਕਰਸ਼ਿਤ ਕਰਦਾ ਹੈ। ਮਦਿਕੇਰੀ ਕਰਨਾਟਕ ਦੇ ਕੂਰਗ ਜ਼ਿਲ੍ਹੇ ਵਿਚ ਹੈ। ਇਸਦੀ ਉਚਾਈ ਸਮੁੰਦਰ ਤਲ ਤੋਂ 1525 ਮੀਟਰ ਹੈ।ਮਦਿਕੇਰੀ ਇਕ ਅਜਿਹਾ ਸ਼ਹਿਰ ਹੈ ਜਿੱਥੇ ਚਾਰੇ ਪਾਸੇ ਸਿਰਫ ਪਹਾੜੀਆਂ, ਠੰਡੀਆਂ ਹਵਾਵਾਂ, ਹਰੇ ਜੰਗਲ, ਕਾਫ਼ੀ ਦੇ ਬਾਗ਼ ਹਨ। ਇਹ ਸਾਉਥ ਇੰਡੀਆ ਦੇ ਸਭ ਤੋਂ ਸੋਹਣੇ ਪਹਾੜੀ ਇਲਾਕਿਆਂ ਵਿਚੋਂ ਇਕ ਹੈ। ਮਡਿਕੇਰੀ, ਮਧੁਕੇਰੀ ਅਤੇ ਮਰਕਰਾ ਇਸਦੇ ਕਈ ਨਾਮ ਹਨ।

ਮਦਿਕੇਰੀ ਕਿਲ੍ਹਾ
ਇਸ ਕਿਲ੍ਹੇ ਦੇ ਅੰਦਰ ਮਹਿਲ ਹੈ। ਇਸਦੇ ਅੰਦਰ ਮੰਦਿਰ ਸੀ। ਜਿਸਦਾ ਨਾਮ ਵੀਰਭਦਰ ਮੰਦਿਰ ਸੀ। ਜਿਸਨੂੰ ਅੰਗਰੇਜਾਂ ਨੇ ਤੋੜ ਕੇ ਇਸਦੀ ਜਗ੍ਹਾ ਇਕ ਗਿਰਜਾ ਘਰ ਬਣਵਾ ਦਿਤਾ ਸੀ। ਫਿਲਹਾਲ ਇਸ ਗਿਰਜਾ ਘਰ ਦੀ ਜਗ੍ਹਾ ਇਕ ਮਿਊਜ਼ਿਅਮ ਹੈ। 1933 ਵਿਚ ਇੱਥੇ ਕਲਾਕ ਟਾਵਰ ਅਤੇ ਪੋਰਟਿਕੋ ਬਣਾਇਆ ਗਿਆ ਸੀ।

ਰਾਜਾ ਦੀ ਸੀਟ
ਮਦਿਕੇਰੀ ਦੇ ਰਾਜੇ ਸੂਰਜ ਨੂੰ ਉੱਗਦੇ ਅਤੇ ਡੁੱਬਦੇ ਵੇਖਿਆ ਕਰਦੇ ਸਨ ਅਤੇ ਇਸ ਜਗ੍ਹਾ ਨੂੰ ਸਾਉਥ ਦੀ ਸਭ ਤੋਂ ਚੰਗੀ ਜਗ੍ਹਾ ਮੰਨੀ ਜਾਂਦੀ ਹੈ। ਇੱਥੋਂ ਉੱਚੇ ਪਹਾੜ, ਹਰੀਆਂ – ਭਰੀਆਂ ਵਾਦੀਆਂ, ਝੋਨੇ ਦੇ ਖੇਤ ਦੇ ਜਬਰਦਸਤ ਨਜ਼ਾਰੇ ਦਿਖਦੇ ਹਨ। ਇੱਥੋਂ ਮੈਂਗਲੋਰ ਦੀ ਸੜਕ ਦਾ ਨਜ਼ਾਰਾ ਸਭ ਤੋਂ ਅਨੌਖਾ ਹੈ।

ਅੱਬੇ ਝਰਨਾ
ਇਹ ਝਰਨਾ ਮਦਿਕੇਰੀ ਤੋਂ 7 – 8 ਕਿਮੀ ਦੀ ਦੂਰੀ ਉਤੇ ਹੈ। ਇੱਥੇ ਇਕ ਤੰਗ ਜਿਹਾ ਰਸਤਾ ਹੈ, ਜਿਸਦੇ ਕਾਰਨ ਇੱਥੇ ਪਹੁੰਚਣ ਲਈ ਕਾਫ਼ੀ ਦੇ ਬਾਗ਼ਾਂ ਵਿਚੋਂ ਲੰਘਣਾ ਪੈਂਦਾ ਹੈ। 50 ਫੁੱਟ ਦੀ ਉਚਾਈ ਤੋਂ ਡਿੱਗਦੇ ਪਾਣੀ ਨੂੰ ਵੇਖਕੇ ਤੁਹਾਨੂੰ ਬੜਾ ਚੰਗਾ ਲਗੇਗਾ।

ਨਾਗਰਹੋਲ ਵਾਈਲਡਲਾਈਫ ਸੈਂਚੁਰੀ
ਇਸਦਾ ਲਗਭਗ 33 ਫ਼ੀਸਦੀ ਹਿੱਸਾ ਜੰਗਲ ਨਾਲ ਘਿਰਿਆ ਹੋਇਆ ਹੈ। ਜੇਕਰ ਤੁਸੀ ਐਡਵੈਂਚਰ ਦੇ ਸ਼ੌਕਿਨ ਹੋ ਤਾਂ ਤੁਹਾਡੇ ਲਈ ਇਹ ਜਗ੍ਹਾ ਕਾਫ਼ੀ ਰੋਚਕ ਹੋ ਸਕਦੀ ਹੈ। ਇੰਨਾ ਹੀ ਨਹੀਂ ਤੁਹਾਡਾ ਸਾਹਮਣਾ ਜੰਗਲੀ ਜਾਨਵਰਾਂ ਨਾਲ ਵੀ ਹੋ ਸਕਦਾ ਹੈ। ਇਹ ਮਦਿਕੇਰੀ ਤੋਂ ਮਦਜ 80 ਕਿਮੀ ਦੂਰ ਪੈਂਦਾ ਹੈ।

ਨਾਗਰਹੋਲ ਤੋਂ ਬਿਨਾਂ ਤਾਲਕਾਵੇਰੀ, ਪੁਸ਼ਪਾਗਿਰੀ ਅਤੇ ਬ੍ਰਹਮਾਗਿਰੀ ਦੀ ਛੋਟੀ ਪਰ ਪੰਛੀਆਂ ਅਤੇ ਜਾਨਵਰਾਂ ਨਾਲ ਭਰੀ ਸੇਂਚੁਰੀਆਂ ਵੀ ਵੇਖ ਸਕਦੇ ਹੋ। ਇਹ ਸਾਰੇ ਮਦਿਕੇਰੀ ਤੋਂ 75 ਕਿਲੋਮੀਟਰ ਦੀ ਰੇਂਜ ਵਿਚ ਹੈ। ਇਥੇ ਇਕ ਦਿਨ ਵਿਚ ਜਾਕੇ ਵਾਪਸ ਆਇਆ ਜਾ ਸਕਦਾ ਹੈ।

Leave a Reply

Your email address will not be published. Required fields are marked *

%d bloggers like this: