ਆਓ ਰਲ ਕੇ ਤਿਉਹਾਰਾਂ ਦੀ ਪਵਿੱਤਰਤਾ ਕਾਇਮ ਰੱਖੀਏ

ss1

ਆਓ ਰਲ ਕੇ ਤਿਉਹਾਰਾਂ ਦੀ ਪਵਿੱਤਰਤਾ ਕਾਇਮ ਰੱਖੀਏ

ਦੀਵਾਲੀ ਖੁਸ਼ੀਆਂ ਅਤੇ ਰੋਸ਼ਨੀਆਂ ਦਾ ਤਿਉਹਾਰ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਇਸ ਦੇ ਧਾਰਮਿਕ ਅਤੇ ਸੱਭਿਆਚਾਰਕ ਮਹੱਤਵ ਨੂੰ ਭੁੱਲ ਕੇ ਮਾਰੂ ਰਵਾਇਤਾਂ ਦੇ ਧਾਰਨੀ ਬਣ ਗਏ ਹਾਂ। ਜਿਥੇ ਕੀ ਦੀਵਾਲੀ ਵਰਗਾ ਪਵਿੱਤਰ ਤਿਉਹਾਰ ਸਾਡੇ ਸਮਾਜ ਲਈ ਖੁਸ਼ੀਆਂ ਅਤੇ ਰੋਸ਼ਨੀਆਂ ਵਿਖੇਰਨ ਵਾਲੇ ਦਿਨ ਦੀ ਥਾਂ ਹੁਣ ਬਹੁ ਪੱਖੀ ਪ੍ਰਦੂਸ਼ਣ ਫੈਲਾਉਣ ਵਾਲਾ ਦਿਨ ਬਣ ਕੇ ਰਹਿ ਗਿਆ ਹੈ। ਪਟਾਖਿਆਂ ਨਾਲ ਪੈਸੇ ਅਤੇ ਸਮੇਂ ਦੀ ਬਰਬਾਦੀ ਤਾਂ ਹੈ ਹੀ ਇਸ ਦੇ ਨਾਲ ਹੀ ਜਾਨੀ ਅਤੇ ਮਾਲੀ ਨੁਕਸਾਨ ਵੀ ਸੰਭਵ ਹੈ। ਪਟਾਖਿਆਂ ਵਿਚੋਂ ਨਿਕਲਣ ਵਾਲਾ ਧੂਆਂ ਸਿਹਤ ਲਈ ਹਾਨੀਕਾਰਕ ਹੈ ਇਹਨਾਂ ਦੀ ਅਵਾਜ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਲਈ ਵੀ ਹਾਨੀਕਾਰਕ ਹੈ।
ਆਓ, ਆਪਾਂ ਸਾਰੇ ਮਿਲ ਕੇ ਤਿਓਹਾਰ ਦੀ ਪਵਿਤ੍ਰਤਾ ਕਾਇਮ ਰੱਖਦੇ ਹੋਏ ਮਨਾਂ ਵਿੱਚ ਰੋਸ਼ਨੀ ਜਗ੍ਹਾ ਕੇ, ਪਟਾਕਿਆਂ ਤੋਂ ਪਰਹੇਜ਼ ਕਰਦੇ ਹੋਏ, ਇਸ ਧਰਤ ਨੂੰ ਕੰਨ ਪਾੜਨ ਵਾਲੇ ਖੜਕੇ ਅਤੇ ਹਵਾ ਪ੍ਰਦੂਸ਼ਣ ਤੋ ਮੁਕਤ ਕਰੀਏ। ਦੀਵਾਲੀ ਨੂੰ ਸਿਰਫ ਪਟਾਕੇ ਨਾ ਚਲਾਓ ਸਗੋਂ ਓਹਨਾ ਹੀ ਪੈਸਿਆਂ ਨਾਲ ਕਿਸੇ ਗਰੀਬ ਦੀ ਮੱਦਦ ਕਰਨ ਦੀ ਕੋਸ਼ਿਸ਼ ਕਰੋ ਤਾਂ ਹੀ ਅਸੀਂ ਦੀਵਾਲੀ ਦਾ ਅਸਲੀ ਆਨੰਦ ਮਾਣ ਸਕਦੇ ਹਾਂ।  ਕੀ, ਤੁਸੀਂ ਵੀ ਆਪਣਾ ਯੋਗਦਾਨ ਵਾਤਾਵਰਣ ਖਰਾਬ ਕਰਨ ਵਿੱਚ ਪਾਉਗੇ ਜਾਂ ਇਸ ਨੂੰ ਸਾਫ ਰੱਖਣ ਵਿੱਚ ਫੈਸਲਾ ਤੁਹਾਡੇ ਹੱਥ ਹੈ।
     
 ਗੁਰਕੀਰਤ ਸਿੰਘ 
                           ‎9646700859
Share Button

Leave a Reply

Your email address will not be published. Required fields are marked *