ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਆਓ ਜਾਣੀਏ ਧਰਤੀ ਓਵਰਸ਼ੂਟ ਦਿਵਸ ਦੀ ਮਹੱਤਤਾ ਬਾਰੇ

ਆਓ ਜਾਣੀਏ ਧਰਤੀ ਓਵਰਸ਼ੂਟ ਦਿਵਸ ਦੀ ਮਹੱਤਤਾ ਬਾਰੇ

ਧਰਤੀ ਓਵਰਸ਼ੂਟ ਦਿਵਸ (EARTH’S OVERSHOOT DAY) ਜਿਸਨੂੰ ਪਹਿਲਾਂ ਇਕੋਲਾਜੀਕਲ ਕਰਜ਼ ਦਿਵਸ (ECOLOGICAL DEBT DAY) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ।ਧਰਤੀ ਓਵਰਸ਼ੂਟ ਦਿਵਸ ਕੈਲੰਡਰ ਦੀ ਉਹ ਤਾਰੀਕ ਹੁੰਦੀ ਹੈ ਜਿਸ ਦਿਨ ਮਨੁੱਖਾਂ ਦੁਆਰਾ ਸੰਸਾਧਨਾਂ ਦੀ ਵਰਤੋਂ ਉਸ ਸਾਲ ਲਈ ਮਿੱਥੇ ਸੰਸਾਧਨਾਂ ਦੇ ਭੰਡਾਰ ਤੋਂ ਵੱਧ ਹੋ ਜਾਂਦੀ ਹੈ।

ਧਰਤੀ ਓਵਰਸ਼ੂਟ ਦਿਵਸ ਉਸ ਤਾਰੀਖ ਨੂੰ ਦਰਸਾਉਂਦਾ ਹੈ ਜਦੋਂ ਮਨੁੱਖਤਾ ਦੁਆਰਾ ਇੱਕ ਦਿੱਤੇ ਗਏ ਸਾਲ ਵਿੱਚ ਵਾਤਾਵਰਣਿਕ ਸਰੋਤਾਂ ਅਤੇ ਸੇਵਾਵਾਂ ਦੀ ਮੰਗ ਉਸ ਸਾਲ ਵਿੱਚ ਧਰਤੀ ਦੁਆਰਾ ਮੁੜ ਪੈਦਾ ਹੋ ਸਕਣ ਵਾਲੇ ਕੁਦਰਤੀ ਸੰਸਾਧਨਾਂ ਤੋਂ ਵੱਧ ਜਾਂਦੀ ਹੈ। ਇਸ ਤਰ੍ਹਾਂ ਮਨੁੱਖ ਅਗਲੇ ਸਾਲ ਦੇ ਸੰਸਾਧਨਾਂ ਦੀ ਵਰਤੋਂ ਕਰ ਲੈਂਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਕਰਜ਼ਾਈ ਹੋ ਜਾਂਦਾ ਹੈ।ਜਦੋਂ ਆਰਥਿਕ ਦ੍ਰਿਸ਼ਟੀਕੋਣ ਤੋਂ ਵੇਖਿਆ ਜਾਂਦਾ ਹੈ,ਧਰਤੀ ਓਵਰਸ਼ੂਟ ਦਿਵਸ ਉਸ ਦਿਨ ਨੂੰ ਦਰਸਾਉਂਦਾ ਹੈ ਜਿਸ ਦਿਨ ਮਨੁੱਖਤਾ ਵਾਤਾਵਰਣ ਘਾਟੇ ਦੇ ਖਰਚਿਆਂ ਵਿੱਚ ਦਾਖਲ ਹੁੰਦੀ ਹੈ। ਈਓਡੀ(EOD) ਦੀ ਗਣਨਾ ਵਿਸ਼ਵ ਬਾਇਓਕੈਪਸੀਟੀ(WORLD BIOCAPACITY) (ਉਸ ਸਾਲ ਧਰਤੀ ਦੁਆਰਾ ਪੈਦਾ ਹੋਏ ਕੁਦਰਤੀ ਸਰੋਤਾਂ ਦੀ ਮਾਤਰਾ), ਵਿਸ਼ਵ ਇਕੋਲਾਜੀਕਲ ਫੁੱਟਪ੍ਰਿੰਟ (WORLD ECOLOGICAL FOOTPRINT)(ਮਨੁੱਖਤਾ ਦੁਆਰਾ ਧਰਤੀ ਦੇ ਕੁਦਰਤੀ ਸਰੋਤਾਂ ਦਾ ਉਸ ਸਾਲ ਲਈ ਖਪਤ) ਦੁਆਰਾ ਅਤੇ ਇਕ ਸਾਲ ਵਿਚ ਦਿਨ ਦੀ ਗਿਣਤੀ ਦੁਆਰਾ 365 ਨਾਲ ਕੀਤੀ ਜਾਂਦੀ ਹੈ:

ਧਰਤੀ ਓਵਰਸ਼ੂਟ ਦਿਵਸ=ਵਿਸ਼ਵ ਬਾਇਓਕੈਪਸੀਟੀ ×365

ਵਿਸ਼ਵ ਇਕੋਲਾਜੀਕਲ ਫੁੱਟਪ੍ਰਿੰਟ

ਪਿਛਲੇ ਸਾਲਾਂ ਦੇ ਧਰਤੀ ਓਵਰਸ਼ੂਟ ਦਿਵਸ

ਸਾਲ ਓਵਰਸ਼ੂਟ ਦੀ ਮਿਤੀ ਸਾਲ ਓਵਰਸ਼ੂਟ ਦੀ ਮਿਤੀ
1987 ਅਕਤੂਬਰ 23 2013 ਅਗਸਤ 03
1990 ਅਕਤੂਬਰ 11 2014 ਅਗਸਤ 05
1995 ਅਕਤੂਬਰ 05 2015 ਅਗਸਤ 06
2000 ਸਿਤੰਬਰ 23 2016 ਅਗਸਤ 05
2005 ਅਗਸਤ 26 2017 ਅਗਸਤ 03
2010 ਅਗਸਤ 08 2018 ਅਗਸਤ 01
2011 ਅਗਸਤ 04 2019 ਜੁਲਾਈ 29
2012 ਅਗਸਤ 04 2020 ਅਗਸਤ 22

ਗਲੋਬਲ ਫੁੱਟਪ੍ਰਿੰਟ ਨੈੱਟਵਰਕ(GLOBAL FOOTPRINT NETWORK): ਗਲੋਬਲ ਫੁੱਟਟਪ੍ਰਿੰਟ ਨੈੱਟਵਰਕ ਟਿਕਾਊਪੁਣੇ ਨੂੰ ਅੱਗੇ ਵਧਾਉਣ ਲਈ ਸਾਧਨਾਂ ਨੂੰ ਵਿਕਸਿਤ ਤੇ ਉਤਸ਼ਾਹਿਤ ਕਰਦਾ ਹੈ , ਜਿਨ੍ਹਾਂ ਵਿੱਚ ਇਕੋਲਾਜੀਕਲ ਫੁੱਟਪ੍ਰਿੰਟ ਤੇ ਬਾਇਓਕੈਪਸੀਟੀ ਸ਼ਾਮਿਲ ਹਨ ਜੋ ਇਹ ਦਰਸਾਉਂਦੇ ਹਨ ਕਿ ਸਾਡੇ ਕੋਲ ਕਿੰਨੇ ਸਾਧਨ ਹਨ ਤੇ ਉਨ੍ਹਾਂ ਵਿੱਚੋਂ ਕਿੰਨੇ ਅਸੀਂ ਵਰਤ ਲਏ ਹਨ । ਇਹਨਾਂ ਸਾਧਨਾਂ ਦਾ ਉਦੇਸ਼ ਵਾਤਾਵਰਣਿਕ ਸੀਮਾਵਾਂ ਨੂੰ ਨਿਰਧਾਰਿਤ ਕਰਨ ਵਿੱਚ ਯੋਗਦਾਨ ਦੇਣਾ ਹੈ।

ਗਲੋਬਲ ਫੁੱਟਪ੍ਰਿੰਟ ਨੈੱਟਵਰਕ ਅਨੁਸਾਰ ਸਾਲ 2020 ਦਾ ਓਵਰਸ਼ੂਟ ਡੇ 22 ਅਗਸਤ ਨੂੰ ਹੋਵੇਗਾ ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ 3 ਹਫਤੇ ਦੇਰ ਨਾਲ ਆਵੇਗਾ।ਇਹ ਬਦਲਾਅ ਦਰਸਾਉਂਦਾ ਹੈ ਕਿ ਮਨੁੱਖਤਾ ਦੁਆਰਾ ਇਕੋਲਾਜੀਕਲ ਫੁੱਟਪ੍ਰਿੰਟ ਵਿੱਚ ਪਿਛਲੇ ਸਾਲ ਦੀ ਤੁਲਨਾ ਵਿੱਚ 9.3%ਦੀ ਗਿਰਾਵਟ ਆਈ ਹੈ ਜੋ ਕਿ ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਊਨ ਦਾ ਸਿੱਧਾ ਸਿੱਟਾ ਹੈ । ਇਸ ਇਤਿਹਾਸਿਕ ਬਦਲਾਅ ਪਿੱਛੇ ਲੱਕੜਾਂ ਦੀ ਕਟਾਈ ਵਿੱਚ ਕਮੀ ਅਤੇ ਪਥਰਾਟੀ ਬਾਲਣਾਂ(Fossil fuels) ਨੂੰ ਜਲਾਉਣ ਤੋ ਪੈਦਾ ਹੋਣ ਵਾਲੇ ਕਾਰਬਨ ਡਾਈਆਕਸਾਈਡ ਦੇ ਉਤਸਰਜਣ ਵਿੱਚ ਆਈ ਗਿਰਾਵਟ ਦਾ ਬਹੁਤ ਵੱਡਾ ਯੋਗਦਾਨ ਹੈ।
ਜਿਸ ਹਿਸਾਬ ਨਾਲ ਦੁਨੀਆਂ ਕੁਦਰਤੀ ਸੰਸਾਧਨਾਂ ਦਾ ਉਪਯੋਗ ਕਰ ਰਹੀ ਹੈ, ਉਸ ਮੁਤਾਬਿਕ ਉਸਦੀ ਪੂਰਤੀ ਲਈ ਲਗਭਗ ਪੌਣੇ ਦੋ ( 1.6) ਧਰਤੀ ਦੀ ਜ਼ਰੂਰਤ ਹੋਵੇਗੀ।

ਗਲੋਬਲ ਫੁੱਟਪ੍ਰਿੰਟ ਨੈੱਟਵਰਕ ਦੇ ਮੁੱਖ ਵਿਗਿਆਨ ਅਧਿਕਾਰੀ ਡੇਵਿਡ ਲਿਨ ਨੇ ਇਸ ਨੂੰ ਇਸ ਤਰ੍ਹਾਂ ਸਮਝਾਇਆ ਹੈ ਕਿ ਮੰਨ ਲਓ ਤੁਹਾਡੇ ਖ਼ਾਤੇ ਵਿੱਚ 100 ਡਾਲਰ ਹਨ ਤੇ ਤੁਸੀਂ 200 ਡਾਲਰ ਖ਼ਰਚ ਕਰ ਦਿੱਤੇ ਹਨ ਤਾਂ ਇਹ ਤੁਹਾਨੂੰ ਲਾਲ ਘੇਰੇ ਵਿੱਚ ਖੜ੍ਹਾ ਕਰ ਦੇਵੇਗਾ ਜਿਸ ਕਾਰਨ 100 ਡਾਲਰ ਦਾ ਸਿੱਧਾ ਨੁਕਸਾਨ ਹੈ। ਇਸ ਤਰ੍ਹਾਂ ਜੇਕਰ ਅਸੀਂ ਆਪਣੇ ਲਈ ਮਿੱਥੇ ਸਾਧਨਾਂ ਤੋਂ ਅਧਿਕ ਸਾਧਨ ਵਰਤਾਂਗੇ ਤਾਂ ਇਹ ਸਾਨੂੰ ਖਤਰੇ ਵਿੱਚ ਪਾ ਦੇਵੇਗਾ।

ਕਦੋਂ ਤੇ ਕਿਵੇਂ ਹੋਈ ਸ਼ੁਰੂਆਤ ?
ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਦਿਨੋ ਦਿਨ ਵੱਧਦੇ ਉਦਯੋਗਿਕ ਵਿਕਾਸ ਅਤੇ ਵਿਕਾਸ ਦੀ ਹੋੜ ਵਿੱਚ ਸ਼ਾਮਿਲ ਮਨੁੱਖਾਂ ਨੇ ਕੁਦਰਤੀ ਸੰਸਾਧਨਾਂ ਦੇ ਇਸਤੇਮਾਲ ਦੀ ਰਫ਼ਤਾਰ ਨੂੰ ਵੀ ਹੋਰ ਤੇਜ਼ੀ ਨਾਲ ਵਧਾ ਦਿੱਤਾ ਹੈ। ਵਾਤਾਵਰਣ ਦੇ ਨਜ਼ਰੀਏ ਤੋਂ ਮਨੁੱਖ ਦੁਆਰਾ ਸਾਲ ਭਰ ਵਿੱਚ ਖ਼ਪਤ ਕੀਤੇ ਜਾ ਸਕਣ ਵਾਲੇ ਕੁਦਰਤੀ ਸੰਸਾਧਨਾਂ ਦਾ ਮਾਪ ਦਰਸਾਉਣ ਲਈ ਮਹਾਨ ਅਰਥ ਸ਼ਾਸਤਰੀ ਅੰਡਰਿਊ ਸਮਿੱਥ ਦੁਆਰਾ ਧਰਤੀ ਓਵਰਸ਼ੂਟ ਦਿਵਸ ਦਾ ਵਿਚਾਰ ਪ੍ਰਗਟ ਕੀਤਾ ਗਿਆ। ਧਰਤੀ ਓਵਰਸ਼ੂਟ ਦਿਵਸ(Earth’s overshoot Day) ਦੀ ਗਣਨਾ ਦੀ ਸ਼ੁਰੂਆਤ ਸਾਲ 1987 ਵਿੱਚ ਕੀਤੀ ਗਈ। ਉਸ ਤੋਂ ਬਾਅਦ ਇਸਦੀ ਗਣਨਾ ਕੀਤੀ ਜਾਣ ਲੱਗ ਪਈ। ਸਾਲ 2010 ਤੋਂ ਬਾਅਦ ਇਹ ਗਣਨਾ ਹਰ ਸਾਲ ਕਰਵਾਈ ਜਾਣ ਲੱਗੀ। ਗਲੋਬਲ ਫੁੱਟਪ੍ਰਿੰਟ ਨੈੱਟਵਰਕ ਨਾਂ ਦੀ ਸੰਸਥਾ ਕਰਵਾਉਂਦੀ ਹੈ।

● ਕੋਰੋਨਾ ਮਹਾਂਮਾਰੀ ਦਾ ਗਲੋਬਲ ਫੁੱਟਪ੍ਰਿੰਟ ‘ਤੇ ਅਸਰ :- ਕੋਰੋਨਾ ਮਹਾਂਮਾਰੀ ਦਾ ਕਾਰਬਨ ਫੁੱਟਪ੍ਰਿੰਟ (Carbon Footprint) ਵਿੱਚ ਗਿਰਾਵਟ ਨਿਰਧਾਰਿਤ ਕਰਨ ਲਈ 1 ਜਨਵਰੀ 2020 ਤੋਂ ਲੈ ਕੇ ਓਵਰਸ਼ੂਟ ਡੇ ਤੱਕ ਦੇ ਸਮੇਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਸੀ:-
1. ਜਾਨਵਰੀ – ਮਾਰਚ :- ਇਸ ਲਈ ਵਿਸ਼ਵ ਊਰਜਾ ਏਜੰਸੀ (International Energy Agency) ਊਰਜਾ ਤੇ ਇਸਦੀ ਖਪਤ ਵਿੱਚ ਕਮੀ ਦਾ ਵਿਸਲੇਸ਼ਣ ਕੀਤਾ।
2. ਅਪ੍ਰੈਲ- ਮਈ:- ਸਭ ਤੋਂ ਸਖ਼ਤ ਲਾਕਡਾਊਨ ਦੇ ਸਮੇਂ ਦੌਰਾਨ ਵਿਸ਼ਲੇਸ਼ਣ ।
3. ਜੂਨ- ਓਵਰਸ਼ੂਟ ਡੇ:-ਸੀਮਤ ਨੀਤੀਆਂ ਵਿੱਚ ਢਿੱਲ ਦੇ ਆਧਾਰ ਤੇ।

● ਜੰਗਲ ਉਤਪਾਦਾਂ ਤੋਂ ਪੈਦਾ ਹੋਣ ਵਾਲੇ ਫੁੱਟਪ੍ਰਿੰਟ ਵਿੱਚ 8.4% ਦੀ ਗਿਰਾਵਟ ਦਰਜ ਕੀਤੀ ਗਈ ਕਿਉਂਕਿ ਆਰਥਿਕ ਮੰਦਹਾਲੀ ਕਾਰਨ ਵਸਤਾਂ ਦੀ ਮੰਗ ਘੱਟ ਗਈ।

● ਕੋਰੋਨਾ ਮਹਾਂਮਾਰੀ ਕਾਰਨ ਕਾਰਬਨ ਫੁੱਟਪ੍ਰਿੰਟ ਵਿੱਚ ਲਗਭਗ 14.5% ਦੀ ਗਿਰਾਵਟ ਦਰਜ ਕੀਤੀ ਗਈ ਕਿਉਂਕਿ 60%ਕਾਰਬਨ ਫੁੱਟਪ੍ਰਿੰਟ ਪਥਰਾਟੀ ਬਾਲਣ ਜਲਾਉਣ ਤੇ ਪੈਦਾ ਹੁੰਦਾ ਹੈ ਜੋ ਇਸ ਲਾਕਡਾਊਨ ਕਾਰਨ ਵਾਹਨਾਂ ਦੀ ਘੱਟ ਆਵਾਜਾਈ ਤੇ ਉਦਯੋਗਾਂ ਦੀ ਤਾਲਾਬੰਦੀ ਕਾਰਨ ਪ੍ਰਭਾਵਿਤ ਹੋਇਆ ।

ਕਿਉਂ ਘੱਟ ਰਿਹੇ ਓਵਰਸ਼ੂਟ ਡੇ?
ਜੰਗਲਾਂ ਦੀ ਅੰਧਾਧੁੰਦ ਕਟਾਈ, ਮੱਛਲੀ ਤੇ ਹੋਰ ਜੀਵਾਂ ਦੀ ਹੱਤਿਆ , ਪਾਣੀ ਦਾ ਦੁਰਉਪਯੋਗ, ਕੀਟਨਾਸ਼ਕ ਤੇ ਖਾਦ ਦੇ ਇਸਤੇਮਾਲ ਨਾਲ ਮਿੱਟੀ ਦੀ ਗੁਣਵੱਤਾ ਵਿੱਚ ਗਿਰਾਵਟ, ਕਾਰਬਨ ਡਾਈਆਕਸਾਈਡ ਦੀ ਅਧਿਕ ਪੈਦਾਵਾਰ ।

ਸੰਭਵ ਉਪਾਅ –
1. ਸ਼ਾਕਾਹਾਰੀ ਭੋਜਨ ਦਾ ਉਪ ਯੋਗ:ਜੇਕਰ ਅਸੀਂ ਸਾਰੇ ਮਾਸ ਦੀ ਵਰਤੋਂ ਨੂੰ 50% ਤੱਕ ਘੱਟ ਕਰ ਦੇਈਏ ਤਾਂ ਭੋਜਨ ੫ਦਾਰਥਾਂ ਨਾਲ ਧਰਤੀ ਹਰੀ ਭਰੀ ਰਹੇਗੀ ਜਿਸ ਕਾਰਨ ਓਵਰਸ਼ੂਟ ਦਿਵਸ ਲਗਪਗ 15 ਦਿਨ ਅੱਗੇ ਖਿਸਕ ਜਾਵੇਗਾ।
2. ਕਾਰਬਨ ਉਸਰਜਣ ਵਿੱਚ ਕਮੀ: ਕਾਰਬਨ ਉਤਸਰਜਣ ਇਸ ਤ੍ਰਾਸਦੀ ਦਾ ਸਭ ਤੋਂ ਵੱਡਾ ਕਾਰਨ ਹੈ। ਇਸ ਕਾਰਨ ਜੇਕਰ ਅਸੀਂ ਇਸ ਸਮੱਸਿਆ ਨਾਲ ਨਿਪਟਣਾ ਹੈ ਤਾਂ ਸਾਨੂੰ ਕਾਰਬਨ ਉਤਸਰਜਣ ਦੀ ਨਿਊਨਤਮ ਕੀਮਤ ਨੂੰ ਨਿਸਚਿਤ ਕਰਨਾ ਪਵੇਗਾ।
3. ਭੋਜਨ ਪਦਾਰਥਾਂ ਦੀ ਬਰਬਾਦੀ ਨੂੰ ਰੋਕਣਾ:ਜੇਕਰ ਅਸੀਂ ਭੋਜਨ ਪਦਾਰਥਾਂ ਦੀ ਬਰਬਾਦੀ ਨੂੰ ਰੋਕਦੇ ਤਾਂ ਓਵਰਸ਼ੂਟ ਦਿਵਸ 10 ਦਿਨ ਅੱਗੇ ਖਿਸਕ ਸਕਦਾ ਹੈ।

ਸਾਰੰਸ਼ :-ਇਸ ਤਰ੍ਹਾਂ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਮਨੁੱਖ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅੰਨ੍ਹੇਵਾਹ ਸਾਧਨਾਂ ਦੀ ਪੂਰਤੀ ਤੋਂ ਕਿਤੇ ਵੱਧ ਉਨ੍ਹਾਂ ਦੀ ਖ਼ਪਤ ਕਰ ਰਿਹਾ ਹੈ, ਜਿਸ ਕਾਰਨ ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਹਿੱਸੇ ਦੇ ਸਾਧਨ ਵੀ ਖ਼ਤਮ ਕਰ ਰਿਹਾ ਹੈ।ਇਸ ਤਰ੍ਹਾਂ ਸਾਡੇ ਪਰਿਸਥਿਤਕ ਪ੍ਰਬੰਧ ਵਿੱਚ ਬਹੁਤ ਵੱਡਾ ਅਸੰਤੁਲਨ ਪੈਦਾ ਹੋ ਜਾਵੇਗਾ ਜੋ ਸਾਡੀ ਜੈਵਿਕ ਵਿਭਿੰਨਤਾ ਲਈ ਵੀ ਇੱਕ ਵੱਡਾ ਖ਼ਤਰਾ ਬਣ ਜਾਵੇਗਾ । ਇਸ ਲਈ ਸਾਨੂੰ ਆਪਣੇ ਪਰਿਸਥਿਤਕ ਪ੍ਰਬੰਧ (ECOSYSTEM) ਤੇ ਜੈਵਿਕ ਵਿਭਿੰਨਤਾ (Biodiversity) ਨੂੰ ਬਣਾਏ ਰੱਖਣ ਲਈ ਜਲਦੀ ਤੋਂ ਜਲਦੀ ਠੋਸ ਕਦਮ ਚੁਕਣੇ ਚਾਹੀਦੇ ਹਨ,ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੀਆਂ ਆਉਣ ਵਾਲੀਆਂ ਨਸਲਾਂ ਇਨ੍ਹਾਂ ਕੁਦਰਤੀ ਸਾਧਨਾਂ ਤੋਂ ਵੰਚਿਤ ਰਹਿ ਜਾਣਗੀਆਂ ਅਤੇ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਸਾਨੂੰ ਆਪਣੇ ਕੁਦਰਤੀ ਸੰਸਾਧਨਾਂ ਨੂੰ ਸੰਭਾਲਣ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਵਰਤਣ ਲਈ ਸੁਚੱਜੇ ਢੰਗਾਂ ਦੀ ਜ਼ਰੂਰਤ ਹੈ । ਇਸ ਲਈ ਕੁਦਰਤੀ ਸੰਸਾਧਨਾਂ ਨੂੰ ਖੁਸ਼ਹਾਲੀ ਲਈ ਵਰਤੋਂ ਤੇ ਵੰਸ਼ ਲਈ ਬਚਾਓ । EARTH’S OVERSHOOT DAY

ਫ਼ੌਰਨ ਚੰਦ (ਸਾਇੰਸ ਮਾਸਟਰ )
ਸ. ਹ.ਸ ਦਸਗਰਾਈਂ ( ਰੂਪਨਗਰ)
ਮੋਬਾਇਲ :9463091075

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: