ਆਉਦੀਆਂ ਵਿਧਾਨ ਸਭਾ ਚੌਣਾਂ ਦੌਰਾਨ ਬੂਥ ਅੰਦਰ ਆਪ ਵੱਲੋਂ ਸਾਬਕਾ ਸੈਨਿਕਾਂ ਨੂੰ ਕੀਤਾ ਜਾਵੇਗਾ ਤਾਇਨਾਤ

ss1

ਆਉਦੀਆਂ ਵਿਧਾਨ ਸਭਾ ਚੌਣਾਂ ਦੌਰਾਨ ਬੂਥ ਅੰਦਰ ਆਪ ਵੱਲੋਂ ਸਾਬਕਾ ਸੈਨਿਕਾਂ ਨੂੰ ਕੀਤਾ ਜਾਵੇਗਾ ਤਾਇਨਾਤ

 

ਬੁਢਲਾਡਾ 08 ਜੁਲਾਈ (ਤਰਸੇਮ ਸ਼ਰਮਾਂ): ਆਮ ਆਦਮੀ ਪਾਰਟੀ ਦੇ ਸਾਬਕਾ ਸੈਨਿਕ ਵਿੰਗ ਵੱਲੋ ਪੰਜਾਬ ਭਰ ਵਿੱਚੋ 1 ਲੱਖ 25 ਹਜ਼ਾਰ ਸੇਵਾ ਮੁਕਤ (ਸਾਬਕਾ) ਫੌਜੀਆਂ ਨੂੰ ਪਾਰਟੀ ਨਾਲ ਜੋੜਨ ਦਾ ਟੀਚਾ ਰੱਖਿਆ ਗਿਆ ਹੈ ਤਾਂ ਜੋ ਆਉਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੱਤਾਧਾਰੀ ਪਾਰਟੀ ਦੀ ਕਥਿਤ ਹੇਰਾਫੇਰੀ ਅਤੇ ਧੱਕੇਸ਼ਾਹੀ ਨੂੰ ਨਕੇਲ ਪਾਈ ਜਾ ਸਕੇ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਗੁਰੂਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਵੱਡੀ ਗਿਣਤੀ ਵਿੱੱਚ ਸਾਬਕਾ ਸੈਨਿਕਾਂ ਦੀ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸਟੇਟ ਕਮੇਟੀ ਮੈਂਬਰ ਸੇਵਾ ਮੁਕਤ ਕੈਪਟਨ ਭਲਿੰਦਰ ਸਿੰਘ ਬਰਾੜ ਨੇ ਕੀਤਾ। ਉਹਨਾਂ ਅੱੱਗੇ ਕਿਹਾ ਕਿ ਪਾਰਟੀ ਦੇ ਸੈਨਿਕ ਵਿੰਗ ਵੱਲੋ ਦੋ ਦਿਨਾਂ ਵਿੱਚ ਇੱਕ ਵਿਧਾਨ ਸਭਾ ਹਲਕਾ ਕਵਰ ਕਰਨ ਦਾ ਟੀਚਾ ਰੱਖਿਆ ਗਿਆ ਹੈ। ਜਿਸ ਤਹਿਤ ਪੰਜਾਬ ਦੇ 13 ਸੰਸਦੀ ਖੇਤਰਾਂ ਵਿੱਚ ਵਿੰਗ ਦੇ ਸੂਬਾ ਪ੍ਰਧਾਨ ਸੇਵਾ ਮੁਕਤ ਕੈਪਟਨ ਵਿਕਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਬਕਾ ਸੈਨਿਕਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਆਰੰਭਿਆ ਹੋਇਆ ਹੈ। ਇਸ ਮੌਕੇ ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਆਪ ਦੀ ਲਗਾਤਾਰ ਹੋ ਰਹੀ ਚੜ੍ਹਤ ਤੋ ਬੌਖਲਾ ਚੁੱਕੀ ਹੈ ਅਤੇ ਪੰਜਾਬ ਵਿੱਚ ਧਰਮ ਦੀ ਆੜ੍ਹ ਹੇਠ ਗੰਦੀ ਰਾਜਨੀਤੀ ਕਰਕੇ ਮੌਜੂਦਾ ਸਰਕਾਰ ਆਪ ਆਗੂਆਂ ਨੂੰ ਪੁਲਿਸ ਕੇਸਾਂ ਵਿੱਚ ਉਲਝਾ ਰਹੀ ਹੈ।

ਉਹਨਾਂ ਕਿਹਾ ਕਿ ਆਉਦੀਆ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਹਾਰ ਨੂੰ ਦੇਖਦਿਆਂ ਸੱਤਾਧਾਰੀ ਪਾਰਟੀ ਬੂਥਾਂ ਉੱਪਰ ਧਕੇਸ਼ਾਹੀ ਅਤੇ ਗੁੰਡਾਗਰਦੀ ਦਾ ਸਹਾਰਾ ਲੈ ਸਕਦੀ ਹੈ। ਪਾਰਟੀ ਵੱਲੋ ਇਹਨਾਂ ਗੜਬੜੀਆਂ ਨੂੰ ਰੋਕਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸਾਬਕਾ ਸੈਨਿਕਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆ। ਇਸ ਮੌਕੇ ਉਹਨਾਂ ਪੰਜਾਬ ਦੇ ਨਿਤ ਵਿਗੜ ਰਹੇ ਹਾਲਾਤਾਂ ਲਈ ਜਿਥੇ ਪੰਜਾਬ ਸਰਕਾਰ ਨੂੰ ਜੁੰਮੇਵਾਰ ਠਹਿਰਾਇਆ ਉਥੇ ਕੇਂਦਰ ਦੀ ਸਰਕਾਰ ਤੇ ਵੀ ਦੋਸ਼ ਲਾਉਦਿਆਂ ਕਿਹਾ ਕਿ ਕੇਂਦਰ ਵੱਲੋ 7ਵੇਂ ਪੇ ਕਮਿਸ਼ਨ ਦੀਆ ਸ਼ਿਫਾਰਿਸ਼ਾ ਨੂੰ ਲਾਗੂ ਕਰਨ ਸਮੇਂ ਸਾਬਕਾ ਸੈਨਿਕਾਂ ਨੂੰ ਅਣਗੋਲਿਆ ਕੀਤਾ। ਜਿਸ ਕਾਰਨ ਸਾਬਕਾ ਸੈਨਿਕਾਂ ਵਿੱਚ ਭਾਰੀ ਰੋਸ ਹੈ। ਇਸ ਮੌਕੇ ਬਠਿੰਡਾ ਸੰਸਦੀ ਖੇਤਰ ਦੇ ਇੰਚਾਰਜ ਕਰਨਲ ਗੁਰਦੇਵ ਸਿੰਘ, ਮੇਜ਼ਰ ਹਰਦੇਵ ਸਿੰਘ, ਨਾਜ਼ਰ ਸਿੰਘ ਮਾਨਸ਼ਾਹੀਆ, ਗੁਰਦੀਪ ਸਿੰਘ ਫੋਜੀ, ਐਡਵੋਕੇਟ ਗੁਰਵਿੰਦਰ ਖੱਤਰੀਵਾਲਾ, ਐਡਵੋਕੇਟ ਅਵਤਾਰ ਸਿੰਘ ਸਿੱਧੂ, ਪ੍ਰਿੰਸੀਪਲ ਬੁੱਧ ਰਾਮ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *