ਆਉਣ ਵਾਲੇ ਇਨ੍ਹਾਂ ਚਾਰ ਦਿਨਾਂ ਵਿੱਚ ਰਹਿਣਗੇ ਬੈਂਕ ਬੰਦ

ਆਉਣ ਵਾਲੇ ਇਨ੍ਹਾਂ ਚਾਰ ਦਿਨਾਂ ਵਿੱਚ ਰਹਿਣਗੇ ਬੈਂਕ ਬੰਦ

ਦੇਸ਼ ‘ਚ ਪਿਛਲੇ ਇਕ ਹਫ਼ਤੇ ਤੋਂ ਨਕਦੀ ਦੀ ਕਮੀ ਚਲ ਰਹੀ ਹੈ। ਹੁਣ ਬੈਂਕਾਂ ‘ਚ ਲੰਮੀਆਂ ਛੁੱਟੀਆਂ ਵੀ ਹੋਣ ਵਾਲੀਆਂ ਹਨ। ਦਰਅਸਲ ਮਹੀਨੇ ਦੇ ਅਖ਼ੀਰ ‘ਚ ਬੈਂਕ ਲਗਾਤਾਰ ਚਾਰ ਦਿਨ ਬੰਦ ਰਹਿਣਗੇ। ਇਸ ਦਾ ਸਿੱਧਾ ਅਸਰ ਏਟੀਐਮਜ਼ ਸਰਵਿਸਿਜ਼ ਤੋਂ ਲੈ ਕੇ ਬੈਂਕਿੰਗ ਸਰਵਿਸਿਜ਼ ‘ਤੇ ਪੈ ਸਕਦਾ ਹੈ।

ਬੈਂਕ 28 ਤੋਂ 1 ਤਕ ਲਗਾਤਾਰ ਚਾਰ ਬੰਦ ਰਹਿਣਗੇ। 28 ਅਪ੍ਰੈਲ ਨੂੰ ਮਹੀਨੇ ਦਾ ਚੌਥਾ ਸ਼ਨਿਚਰਵਾਰ ਹੈ ਉਥੇ ਹੀ, ਅਗਲੇ ਦਿਨ ਐਤਵਾਰ ਹੈ। ਸੋਮਵਾਰ ਨੂੰ ਵੀ ਬੁੱਧ ਪੂਰਨਮਾਸ਼ੀ ਅਤੇ  1 ਮਈ ਨੂੰ ਮਜਦੂਰ ਦਿਵਸ ਦੀ ਛੁੱਟੀ ਹੋਣ ਕਾਰਨ ਬੈਂਕ ਬੰਦ ਰਹਿਣਗੇ।

ਪਿਛਲੇ ਦਿਨੀਂ ਲਗਭਗ 8 ਰਾਜਾਂ ਦਿੱਲੀ – ਐਨਸੀਆਰ, ਉੱਤਰ ਪ੍ਰਦੇਸ਼, ਗੁਜਰਾਤ, ਬਿਹਾਰ, ਤੇਲੰਗਾਨਾ, ਝਾਰਖੰਡ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ‘ਚ ਨਕਦੀ ਦਾ ਸੰਕਟ ਰਿਹਾ। ਏਟੀਐਮ ‘ਚ ਨਕਦੀ ਨਾ ਮਿਲਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ।

ਤਿੰਨ ਦਿਨ ਛੁੱਟੀ ਹੋਣ ਕਾਰਨ ਸ਼ੁਕਰਵਾਰ ਤੋਂ ਬਾਅਦ ਏਟੀਐਮਜ਼ ‘ਚ ਨਕਦੀ ਨਹੀਂ ਮਿਲੇਗੀ। ਅਜਿਹੇ ‘ਚ ਲੋਕਾਂ ਨੂੰ ਇਕ ਵਾਰ ਫਿਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੰਮੀਆਂ ਛੁੱਟੀਆਂ ਹੋਣ ‘ਤੇ ਉਂਜ ਤਾਂ ਬੈਂਕ ਵਾਧੂ ਨਕਦੀ ਦਾ ਇੰਤਜ਼ਾਮ ਕਰਦੇ ਹਨ ਪਰ ਪਿਛਲੇ ਦਿਨੀਂ ਦੇ ਅਨੁਭਵ ਤੋਂ ਲਗਦਾ ਹੈ ਕਿ ਸਥਿਤੀ ਵਿਗੜ ਸਕਦੀ ਹੈ।

ਦੇਸ਼ ਦੇ ਕਈ ਹਿਸਿਆਂ ‘ਚ ਏਟੀਐਮਜ਼ ਖ਼ਾਲੀ ਹੋਣ ‘ਤੇ ਸਰਕਾਰ ਨੂੰ ਕਈ ਵਾਰ ਸਫ਼ਾਈ ਦੇਣੀ ਪਈ ਸੀ।ਆਰਬੀਆਈ ਅਤੇ ਐਸਬੀਆਈ ਨੇ ਵੀ ਨਕਦੀ ਦੀ ਕਮੀ ਨਾ ਹੋਣ ਦੀ ਗੱਲ ਕਹੀ ਸੀ। ਨਾਲ ਹੀ ਜਿਨ੍ਹਾਂ ਇਲਾਕਿਆਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਉੱਥੇ ਵਾਧੂ ਨਕਦੀ ਵੀ ਭੇਜੀ ਗਈ ਸੀ।

Share Button

Leave a Reply

Your email address will not be published. Required fields are marked *

%d bloggers like this: