Mon. Apr 22nd, 2019

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਔਰਤਾਂ ਅਤੇ ਓ ਬੀ ਸੀ ਸੀਟਾਂ ਲਈ ਕੀਤੀ ਸ਼ਰਮਾ ਨੇ ਰਾਖਵਾਂ ਦੀ ਮੰਗ

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਔਰਤਾਂ ਅਤੇ ਓ ਬੀ ਸੀ ਸੀਟਾਂ ਲਈ ਕੀਤੀ ਸ਼ਰਮਾ ਨੇ ਰਾਖਵਾਂ ਦੀ ਮੰਗ

ਪੰਜਾਬ ਸਰਕਾਰ ਵੱਲੋਂ ਔਰਤਾਂ ਲਈ 33 ਫੀਸਦੀ ਰਾਖਵਾਂ ਕਰਨ ਦੇ ਦਾਅਵੇ ਖੋਖਲੇ

 

ਬਰਨਾਲਾ, 20 ਜੁਲਾਈ (ਨਰੇਸ਼ ਗਰਗ) ਪੰਜਾਬ ਸਰਕਾਰ ਵੱਲੋਂ ਜਿੱਥੇ ਔਰਤਾਂ ਨੂੰ ਹਰ ਕੰਮ ਵਿੱਚ ਪਹਿਲ ਦੇ ਰਹੀ ਹੈ, ਪਰ ਇਨ੍ਹਾਂ ਔਰਤਾਂ ਦੇ ਰਾਖਵਾਂ ਕਰਨ ਲਈ ਵਿਧਾਨ ਸਭਾ ਹਲਕਾ ਅਤੇ ਮੈਂਬਰ ਪਾਰਲੀਮੈਂਟ ਲਈ ਅਣਗੋਲਿਆ ਕੀਤਾ ਜਾ ਰਿਹਾ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਲਖਵਿੰਦਰ ਸ਼ਰਮਾ ਜਾਗੋ ਗ੍ਰਾਹਕ ਜਾਗੋ ਨੇ ਔਰਤਾਂ ਦੇ ਹੱਕ ਵਿੱਚ ਆਵਾਜ਼ ਉਠਾਈ ਹੈ। ਉਨ੍ਹਾਂ ਕਿਹਾ ਕਿ ਜਿਸ ਤਰਾਂ ਸਮੇਂ -ਸਮੇਂ ਦੀਆਂ ਸਰਕਾਰਾਂ ਗ੍ਰਾਮ ਪੰਚਾਇਤ, ਨੋਟੀਫਾਈਡ ਏਰੀਆ ਕਮੇਟੀ, ਮਿੳੂਸਪਲ ਕਮੇਟੀ ਅਤੇ ਨਗਰ ਨਿਗਮ ਦੀਆਂ ਚੋਣਾ ਲਈ ਹਲਕੇ ਦੀ ਵਾਰਡ ਬੰਦੀ ਬਣਾਕੇ ਜਿੱਥੇ ਔਰਤਾਂ ਲਈ ਰਾਖਵਾਂ ਰੱਖਿਆ ਜਾਂਦਾ ਹੈ, ਉਥੇ ਵਿਧਾਨ ਸਭਾ ਅਤੇ ਮੈਂਬਰ ਪਾਰਲੀਮੈਂਟ ਵਿੱਚ ਮਾਨਯੋਗ ਚੋਣ ਕਮਿਸ਼ਨ ਭਾਰਤ ਵੱਲੋਂ ਇਨ੍ਹਾਂ ਔਰਤਾਂ ਨੂੰ ਰਾਖਵਾਂ ਕਰਨ ਲਈ ਨਹੀਂ ਰੱਖਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਔਰਤਾਂ ਨੂੰ ਅੱਗੇ ਲਿਆਉਣ ਲਈ ਜਿੱਥੇ ਪਹਿਲ ਕਦਮੀ ਕੀਤੀ ਜਾਂਦੀ ਹੈ, ਉਥੇ ਐਮ ਐਲ ਏ ਅਤੇ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਇਨ੍ਹਾਂ ਔਰਤਾਂ ਲਈ ਕੋਈ ਰਾਖਵਾਂ ਕਰਨ ਨਹੀਂ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿਸ ਤਰਾਂ ਪੰਜਾਬ ਸਰਕਾਰ ਵੱਲੋਂ 33 ਫੀਸਦੀ ਔਰਤਾਂ ਦੇ ਰਾਖਵੇਂ ਕਰਨ ਦੀ ਗੱਲ ਕੀਤੀ ਜਾਂਦੀ ਹੈ, ਉਥੇ ਮਾਨਯੋਗ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ 117 ਵਿਧਾਨ ਸਭਾ ਹਲਕੇ ਦੀਆਂ ਸੀਟਾਂ ਤੇ ਜਿੱਥੇ ਅਨੂਸੂਚਿਤ ਜਾਤੀਆਂ ਲਈ ਰਾਖਵਾਂ ਕਰਨ ਰੱਖਿਆ ਹੋਇਆ ਹੈ, ਉਥੇ ਹੀ ਇਨ੍ਹਾਂ ਸੀਟਾਂ ਵਿਚੋਂ 33 ਫੀਸਦੀ ਔਰਤਾਂ ਲਈ ਰਾਖਵਾਂ ਕਰਨ ਕੀਤਾ ਜਾਵੇ ਅਤੇ ਬਣਦਾ ਹਿੱਸਾ ਪਛੜੇ ਵਰਗ (ਓ ਬੀ ਸੀ) ਲਈ ਰਾਖਵਾਂ ਕਰਨ ਦੀ ਮੰਗ ਕੀਤੀ ਹੈ। ਉਨ੍ਹਾ ਕਿਹਾ ਕਿ ਆਉਣ ਵਾਲੇ ਵਿਧਾਨ ਸਭਾ ਸੈਸਨ ਵਿੱਚ 33 ਫੀਸਦੀ ਔਰਤਾਂ ਅਤੇ ਓ ਬੀ ਸੀ ਲਈ ਰਾਖਵੇਂ ਕਰਨ ਲਈ ਮਤਾ ਪਾਸ ਕੀਤਾ ਜਾਵੇ।

ਇਸ ਮੌਕੇ ਉਨ੍ਹਾਂ ਨਾਲ ਹਰਪਾਲ ਸਿੰਘ ਢਿੱਲੋ, ਪਰਮਿੰਦਰ ਸਿੰਘ, ਅਮਨ ਸ਼ਰਮਾ, ਰਾਹੁਲ ਕੁਮਾਰ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: