ਆਉਣ ਵਾਲਾ ਸਮਾਂ 10 ਸਾਲ ਐਸ਼ਪ੍ਰਸਤੀ ਵਾਲੀ ਹਕੂਮਤ ਕਰਨ ਸੂਬਾ ਸਰਕਾਰ ਨੂੰ ਸ਼ਬਕ ਸਿਖਾਉਣ ਦਾ: ਗੰਡੀਵਿੰਡ

ss1

ਆਉਣ ਵਾਲਾ ਸਮਾਂ 10 ਸਾਲ ਐਸ਼ਪ੍ਰਸਤੀ ਵਾਲੀ ਹਕੂਮਤ ਕਰਨ ਸੂਬਾ ਸਰਕਾਰ ਨੂੰ ਸ਼ਬਕ ਸਿਖਾਉਣ ਦਾ: ਗੰਡੀਵਿੰਡ

19-32 (2)
ਝਬਾਲ 18 ਮਈ (ਹਰਪ੍ਰੀਤ ਸਿੰਘ ਝਬਾਲ)ਹੁਣ ਵੇਲਾ ਆ ਗਿਆ ਕਿ ਆਪਣੇ ਨਾਲ ਹੋਈਆਂ ਬੇ-ਵਫਾਈਆਂ, ਦਗ਼ਾ ਬਾਜੀਆਂ ’ਤੇ ਧੋਖੇਬਾਜੀਆਂ ਅਤੇ ਚੋਣਾ ਵੇਲੇ ਝੂਠ ਬੋਲ ਕੇ ਸੂਬਾ ਵਾਸੀਆਂ ਤੋਂ ਪੰਜਾਬ ਦੀ ਸੱਤਾ ਹੱਥਿਆ ਕੇ 10 ਸਾਲ ਐਸ਼ਪ੍ਰਸਤੀ ਵਾਲੀ ਹਕੂਮਤ ਕਰਨ ਸੂਬਾ ਸਰਕਾਰ ਨੂੰ ਸਬਕ ਸਿਖਾਉਣ ਦਾ। ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਕਿਸਾਨ ’ਤੇ ਖੇਤ ਮਜ਼ਦੂਰ ਦੇ ਸੂਬਾ ਉੱਪ ਚੇਅਰਮੈਨ ਅਤੇ ਸੂਬਾ ਸਕੱਤਰ ਕਾਂਗਰਸ ਰਣਜੀਤ ਸਿੰਘ ਰਾਣਾ ਗੰਡੀਵਿੰਡ ਨੇ ਪਿੰਡ ਮੰਨਣ ਵਿਖੇ ਸੁਰਿੰਦਰ ਸਿੰਘ ਸੋਨੂੰ ਦੀ ਅਗਵਾਈ ’ਚ ਬੁੱਧਵਾਰ ਨੂੰ ਰੱਖੀ ਜਨ ਸਪੰਰਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਜਨ ਸਪੰਰਕ ਮੀਟਿੰਗ ਨੇ ਉਸ ਵੇਲੇ ਰੈਲੀ ਦਾ ਰੂਪ ਧਾਰ ਲਿਆ ਜਦੋਂ ਵੱਡੀ ਗਿਣਤੀ ’ਚ ਪਿੰਡ ਵਾਸੀ ਕਾਂਗਰਸ ਦੀ ਹਮਾਇਤ ’ਤੇ ਨਿੱਤਰ ਕੇ ਸਾਹਮਣੇ ਆ ਗਏ। ਰਾਣਾ ਗੰਡੀਵਿੰਡ ਨੇ ਆਖਿਆ ਕਿ ਪੰਜਾਬ ਸੂਬਾ ਇਸ ਸਮੇਂ ਸਰਕਾਰੀ ਮਾਫ਼ੀਆਂ ਗਰੋਹ ਦਾ ਅੱਡਾ ਬਣ ਕੇ ਰਹਿ ਗਿਆ । ਇਥੇ ਜਿਥੇ ਧੀਆਂ, ਭੈਣਾਂ ’ਤੇ ਦੀ ਇੱਜਤ ਆਬਰੂ ਸੁਰੱਖਿਅਤ ਨਹੀ ਉਥੇ ਹੀ ਕੁਦਰਤੀ ਸਰੋਤਾਂ ਸਮੇਤ ਹਰ ਵਸਤੂ ’ਤੇ ਸਰਕਾਰੀ ਮਾਫ਼ੀਆ ਕਬਜਾਕਾਰੀ ਬਣੇ ਬੈਠੇ ਹਨ।

ਜਦੋਂ ਕਿ ਆਪਣੇ ਹੱਕ ਮੰਗਦੇ ਲੋਕਾਂ ਨੂੰ ਡਾਂਗਾ ਨਾਲ ਕੁੱਟਿਆ ਜਾਂਦਾ । ਸੂਬੇ ਦਾ ਭਵਿੱਖ ਜਵਾਨੀ ਨਸ਼ਿਆਂ ਦੇ ਰਾਹੇ ਪਾਕੇ ਰੋਲ ਦਿੱਤੀ ਗਈ , ਕਿਸਾਨਾ ਨੂੰ ਆਤਮ ਹੱਤਿਆ ਕਰਨ ਲਈ ਮਜ਼ਬੂਰ ਕਰਕੇ ਪੰਜਾਬ ਦੀ ਰੀੜ੍ਹ ਦੀ ਹੱਡੀ ਨੂੰ ਤੋੜ ਦਿੱਤਾ ਗਿਆ । ਰਾਣਾ ਗੰਡੀਵਿੰਡ ਨੇ ਆਖਿਆ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਅੰਦਰ ਵਿਧਾਇਕ ਦੇ ਉਮੀਦਵਾਰ ਨੂੰ ਲੈ ਕੇ ਕਾਂਗਰਸੀ ਲੀਡਰਸਿੱਪ ’ਚ ਕੋਈ ਗੁੱਟਬੰਦੀ ਨਹੀ ਅਤੇ ਸੂਬਾ ਹਾਈ ਕਮਾਂਡ ਜਿਸ ਆਗੂ ਨੂੰ ਵੀ ਟਿਕਟ ਦੇ ਕੇ ਨਿਵਾਜੇਗੀ ਉਸਨੂੰ ਪੂਰਾ ਟਿੱਲ ਲਗਾ ਕਿ ਲੋਕਾਂ ਦੇ ਸਹਿਯੋਗ ਨਾਲ ਵੱਡੀ ਲੀਡ ਦਿਵਾ ਕੇ ਪੰਜਾਬ ਵਿਧਾਨ ਸਭਾ ’ਚ ਭੇਜਿਆ ਜਾਵੇਗਾ। ਰਾਣਾ ਗੰਡੀਵਿੰਡ ਨੇ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਇਸ ਵਾਰ ਲੋਕ ਹਿਤੈਸੀ ਆਗੂ ਨੂੰ ਟਿਕਟ ਦੇਣ ਲਈ ਇਸ ਹਲਕੇ ਦੇ ਲੋਕ ਕਾਂਗਰਸ ਹਾਈ ਕਮਾਂਡ ਅੱਗੇ ਮੰਗ ਰੱਖਣ ਤਾਂ ਜੋ ਬਾਹਰੀ ਉਮੀਦਵਾਰਾਂ ਕਰਕੇ ਜਿਥੇ ਕਾਂਗਰਸ ਨੂੰ ਪਿੱਛਲੇ 35 ਸਾਲਾਂ ਤੋਂ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਉਥੇ ਹੀ ਅਕਾਲੀ ਦਲ ਵਾਲੇ ਆਪਣਾ ਗੜ੍ਹ ਸਮਝੀ ਬੈਠੇ ਇਸ ਹਲਕੇ ’ਤੇ ਇਸ ਵਾਰ ਸ਼ਾਨਾਮੱਤੀ ਜਿੱਤ ਸਥਾਪਤ ਕਰਕੇ ਕਾਂਗਰਸ ਦਾ ਝੰਡਾ ਬੁਲੰਦ ਕੀਤਾ ਜਾ ਸਕੇ। ਇਸ ਮੌਕੇ ਐਸਸੀ ਵਿੰਗ ਦੇ ਸਹਿਰੀ ਪ੍ਰਧਾਨ ਡਾ. ਸੁਖਵਿੰਦਰ ਸਿੰਘ ਤਰਨਤਾਰਨ, ਸਾਬਕਾ ਕੌਸ਼ਲਰ ਮਨਜੀਤ ਸਿੰਘ, ਐਸ ਸੀ ਵਿੰਗ ਦੇ ਬਲਾਕ ਪ੍ਰਧਾਨ ਜਸਬੀਰ ਸਿੰਘ ਠੱਠਗੜ੍ਹ, ਮੰਗਲ ਸਿੰਘ ਮੰਨਣ, ਗੁਰਮੀਤ ਸਿੰਘ ਲਵਲੀ ਪੰਡੋਰੀ, ਦਿਲਬਾਗ ਸਿੰਘ ਠੇਕੇਦਾਰ, ਟੋਨੀ ਤਰਨਤਾਰਨ, ਸਤਨਾਮ ਸਿੰਘ ਕਲਿਆਣ, ਹੀਰਾ ਸਿੰਘ ਕੰਡਾ, ਪ੍ਰਤਾਪ ਸਿੰਘ, ਦਿਲਬਾਗ ਸਿੰਘ, ਮਹਾਂਬੀਰ ਸਿੰਘ, ਕਾਰਜ ਸਿੰਘ, ਬਾਬਾ ਅਮਰੀਕ ਸਿੰਘ, ਜਸਪਾਲ ਸਿੰਘ ਹੱਟੀ ਵਾਲੇ, ਭਜਨ ਸਿੰਘ ਸਾਬਕਾ ਸਰਪੰਚ ਅਤੇ ਦਿਲਬਾਗ ਸਿੰਘ ਪੰਡੋਰੀ ਸਿਧਵਾਂ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਅਤੇ ਕਾਂਗਰਸ ਦੇ ਵਰਕਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *