ਆਉਂਦੇ ਸਮੇਂ ’ਚ ਮਲੋਟ ਸ਼ਹਿਰ ਦੀ ਬਦਲੇਗੀ ਨੁਹਾਰ ਵਿਧਾਇਕ: ਹਰਪ੍ਰੀਤ ਸਿੰਘ

ss1

ਆਉਂਦੇ ਸਮੇਂ ’ਚ ਮਲੋਟ ਸ਼ਹਿਰ ਦੀ ਬਦਲੇਗੀ ਨੁਹਾਰ ਵਿਧਾਇਕ ਹਰਪ੍ਰੀਤ ਸਿੰਘ

4-23 (2)
ਮਲੋਟ, 3 ਜੁਲਾਈ (ਆਰਤੀ ਕਮਲ) : ਮਹਿਰੂਮ ਬੀਬੀ ਸੁਰਿੰਦਰ ਕੌਰ ਜੀ ਬਾਦਲ ਦੇ ਅਪਣਾਏ ਹੋਏ ਮਲੋਟ ਸ਼ਹਿਰ ਵਿੱਚ ਕੋਈ ਵੀ ਵਿਕਾਸ ਕਾਰਜ ਅਧੂਰਾ ਨਹੀ ਰਹੇਗਾ। ਇਸ ਸਮੇਂ ਕਰੋੜਾਂ ਰੁਪਏ ਦੇ ਗਲੀਆਂ-ਨਾਲੀਆਂ ਅਤੇ ਸੀਵਰੇਜ ਦੇ ਕੰਮ ਚੱਲ ਰਹੇ ਹਨ ਅਤੇ ਆਉਂਦੇ ਸਮੇਂ ਵਿੱਚ ਮਲੋਟ ਸ਼ਹਿਰ ਦੀ ਦਿੱਖ ਪੂਰੀ ਤਰਾਂ ਨਿਖਰ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਲੋਟ ਦੇ ਵਿਧਾਇਕ ਹਰਪ੍ਰੀਤ ਸਿੰਘ ਨੇ ਅੱਜ ਮਲੋਟ ਸ਼ਹਿਰ ਦੇ ਵਾਰਡ ਨੰ.25 ਪਟੇਲ ਨਗਰ, ਵਾਰਡ ਨੰ.27 ਅਮਨ ਨਗਰ ਅਤੇ ਵਾਰਡ ਨੰ. 1/2 ਸਰਾਭਾ ਨਗਰ ਵਿਖੇ ਲਗਭਗ 40 ਲੱਖ ਦੀ ਲਾਗਤ ਨਾਲ ਬਣਾਈਆਂ ਜਾ ਰਹੀਆਂ ਨਵੀਆਂ ਗਲੀਆਂ ਦੇ ਕੰਮਾਂ ਦੀ ਸ਼ੁਰੂਆਤ ਕਰਵਾਉਣ ਸਮੇਂ ਕੀਤਾ। ਇਸ ਸਮੇਂ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਹਮੇਸ਼ਾਂ ਹੀ ਵਿਕਾਸ ਨੂੰ ਪਹਿਲ ਦਿੱਤੀ ਹੈ ਅਤੇ ਆਮ ਨਾਗਰਿਕਾਂ ਦੇ ਜਨ ਜੀਵਨ ਨੂੰ ਸੁਖਾਲਾ ਕਰਨ ਲਈ ਗਲੀਆਂ, ਨਾਲੀਆਂ, ਸੀਵਰੇਜ, ਪੀਣ ਵਾਲਾ ਪਾਣੀ ਅਤੇ ਬਿਜਲੀ ਆਦਿ ਦੇ ਕੰਮ ਜੰਗੀ ਪੱਧਰ ਤੇ ਕੀਤੇ ਜਾ ਰਹੇ ਹਨ । ਇਸ ਸਮੇਂ ਉਹਨਾਂ ਨਾਲ ਰਾਮ ਸਿੰਘ ਭੁੱਲਰ ਪ੍ਰਧਾਨ ਨਗਰ ਕੌਂਸਲ, ਬਲਦੇਵ ਸਿੰਘ ਬੱਲਮਗੜ ਸਾਬਕਾ ਐਮ.ਐਲ.ਏ, ਕਾਰਜ ਸਾਧਕ ਅਫਸਰ ਜਗਸੀਰ ਸਿੰਘ ਧਾਲੀਵਾਲ, ਪ੍ਰਧਾਨ ਗੁਰਜੀਤ ਸਿੰਘ ਨਿੱਪੀ ਔਲਖ, ਮੀਤ ਪ੍ਰਧਾਨ ਨਗਰ ਕੌਂਸਲ ਸ਼੍ਰੀ ਹੈਪੀ ਡਾਵਰ, ਜਿਲਾ ਪ੍ਰਧਾਨ ਯੂਥ ਅਕਾਲੀ ਦਲ ਜਗਤਾਰ ਸਿੰਘ ਬਰਾੜ, ਡ੍ਰਾ. ਸੁਖਵੰਤ ਸਿੰਘ, ਐਮ.ਸੀ ਕੇਵਲ ਅਰੋੜਾ, ਐਮ.ਸੀ. ਸਰਮੁੱਖ ਸਿੰਘ, ਐਮ.ਸੀ.ਪਿੰਦਰ ਸਿੰਘ ਕੰਗ, ਐਮ.ਸੀ. ਅਸ਼ੋਕ ਬਜਾਜ, ਸੋਈ ਜਿਲਾ ਪ੍ਰਧਾਨ ਲੱਪੀ ਈਨਾਖੇੜਾ ਅਤੇ ਪ੍ਰਿਤਪਾਲ ਪਿੰਡ ਮਲੋਟ ਆਦਿ ਹਾਜ਼ਿਰ ਸਨ।

Share Button

Leave a Reply

Your email address will not be published. Required fields are marked *