ਆਈ ਬਸੰਤ ਪਾਲਾ ਉਡੰਤ

ss1

ਆਈ ਬਸੰਤ ਪਾਲਾ ਉਡੰਤ
ਏਕ ਵਰਸ਼ ਮੇ ਮੌਸਮ ਚਾਰ,ਪਤਝੱੜ,ਸਾਵਣ,ਬਸੰਤ ਬਹਾਰ

ਸੋ ਦੋਸਤੋ ਅੱਜ ਰੁੱਤ ਆ ਗਈ ਹੈ ਬਸੰਤ ਦੀ।ਜਦੋ ਕੜਾਕੇ ਦੀ ਠੰਡ ਤੋ ਬਾਅਦ ਜਨਵਰੀ ਦੇ ਅਖੀਰ ਵਿੱਚਔਰ ਫੱਗਣ ਮਹੀਨੇ ਦੀ ਸਰੂਆਤ ਹੁੰਦੀ ਹੈ ਅਤੇ ਫੁੱਲ,ਬੂਟੇ,ਫਸਲਾ ਲਹਿ,ਲਹਿਰਾ ਰਹੇ ਹੁੰਦੇ ਹਨ।ਉਹ ਹੀ ਰੁੱਤ ਹੁੰਦੀ ਹੈ ਬਸੰਤ ਦੀ ਰੁੱਤ ਜੀ।ਬਸੰਤ ਪੰਚਮੀ ਦਾ ਤਿਉਹਾਰ ਵੀ ਹੋਰਨਾ ਤਿਉਹਾਰਾ ਵਾਂਗ ਹੀ ਮਨਾਇਆ ਜਾਦਾ ਹੈ।ਇਸ ਦਿਨ ਬੱਚੇ ਖੂਬ ਪਤੰਗ ਉਡਾਉਦੇ ਹਨ।ਘਰਾਂ ਵਿੱਚ ਪੀਲਾ ਰੰਗ ਪਾ ਕੇ ਮਿੱਠੇ ਚਾਵਲ ਬਣਾਏ ਜਾਦੇ ਹਨ।ਹੋਰ ਵੀ ਮਿੱਠੇ ਪਕਵਾਨ ਘਰ ਵਿੱਚ ਬਣਦੇ ਹਨ।ਜਦੋ ਵੰਨ,ਸੁਵੰਨੇ ਖਿੜੇ ਫੁੱਲਾ ਨਾਲ ਖਹਿ ਕੇ ਹਵਾ ਆਪਣੇ ਕੋਲ ਦੀ ਲੰਘਦੀ ਹੈ ਤਾਂ ਦਿਲ ਝੂਮ ਉਠਦਾ ਹੈ।ਬੱਚੇ ਬੁੱਢੇ,ਨੌਜਵਾਨ ਇਸ ਰੁੱਤ ਦਾ ਖੂਬ ਲੁਤਫ ਲੇਦੈ ਹਨ।ਸਰੋ ਦੀ ਫਸਲ ਵੀ ਇਸ ਰੁੱਤੇ ਪੂਰੇ ਜੋਬਨ ਤੇ ਹੁੰਦੀ ਹੈ।ਇੰਜ ਲਗਦਾ ਹੈ ਜਿਵੇ ਸਰੋਂ ਦੀ ਫਸਲ ਨੇ ਪੀਲੇ ਰੰਗ ਦੀ ਫੁਲਕਾਰੀ ਲਈ ਹੋਵੇ।ਸਰੋਂ ਦਾ ਵਿੱਲਖਣ ਅਤੇ ਮਨਮੋਹਕ ਨਜਾਰਾ ਮਨ ਅੰਦਰ ਇੱਕ ਵੱਖਰੇ ਤ੍ਹਰਾ ਦੀ ਖੁਸੀ ਪੈਦਾ ਕਰ ਦਿੰਦਾ ਹੈ ਜਿਸ ਨਾਲ ਪ੍ਰਭੂ ਮਿਲਨੇ ਦੀ ਤਾਂਘ ਮਨ ਅੰਦਰ ਭਰ ਜਾਦੀ ਹੈ।ਅਜਿਹੇ ਸਮੇ ਵਿੱਚ ਪਤੀ,ਪ੍ਰਮਾਤਮਾ ਨਾਲ ਮੇਲ ਹੋ ਜਾਦਾ ਹੈ ਤੇ ਮਨ ਵਿੱਚ ਚੰਗੇ ਵਿਚਾਰ ਪੈਦਾ ਹੁੰਦੇ ਹਨ ਜੀ।ਜਿਵੇ ਗੁਰਬਾਣੀ ਦੇ ਮਹਾਵਾਕ ਅਨੁਸਾਰ;;
ਫਲਗੁਣਿ ਅਨੰਦ ਉਪਾਰਜਣਾ,ਹਰ ਸਜੁਣ ਪ੍ਰਗਟੇ ਆਏ।
ਸੰਤ ਸਹਾਈ ਰਾਮ ਕੇ,ਕਰਿ ਕ੍ਰਿਪਾ ਦੀਆ ਮਿਲਾਇ।
ਸੋ ਦੋਸਤੋ ਮਨਾੳ ਬਸੰਤ ਹੋ ਜਾੳ ਨਿਹਾਲ,ਕਰੋ ਪ੍ਰਮਾਤਮਾ ਅਤੇ ਉਸਦੀ ਸਾਜੀ ਹੋਈ ਸ਼੍ਰਿਸ਼ਟੀ ਨਾਲ ਪਿਆਰ।ਗੁੱਸੇ ਗਿਲੇ ਭੁਲਾ ਕੇ ਇੱਕ,ਮਿੱਕ ਹੋ ਜਾੳ ਸਭਨਾ ਨਾਲ।
ਮੇਰੇ ਵੱਲੋ ਸਭਨਾ ਨੂੰ ਬਸੰਤ ਦੀ ਬਹੁਤ ਬਹੁਤ ਵਧਾਈ ਹੋਵੇ ਹੀ।

ਪਰਮਜੀਤ ਕੌਰ ਸੋਢੀ 94786,58384

Share Button

Leave a Reply

Your email address will not be published. Required fields are marked *