ਆਈ ਟੀ ਸੈੱਲ ਸਰਕਲ ਫੂਲ ਦੇ ਪ੍ਰਧਾਨ ਹਰਦੀਪ ਸਿੰਘ ਭੁੱਲਰ ਨੇ ਪਿੰਡਾਂ ’ਚ ਕੀਤੀਆਂ ਮੀਟਿੰਗਾਂ

ss1

ਆਈ ਟੀ ਸੈੱਲ ਸਰਕਲ ਫੂਲ ਦੇ ਪ੍ਰਧਾਨ ਹਰਦੀਪ ਸਿੰਘ ਭੁੱਲਰ ਨੇ ਪਿੰਡਾਂ ’ਚ ਕੀਤੀਆਂ ਮੀਟਿੰਗਾਂ

29-22
ਭਾਈਰੂਪਾ 28 ਜੂਨ (ਅਵਤਾਰ ਸਿੰਘ ਧਾਲੀਵਾਲ):ਸ਼੍ਰੋਮਣੀ ਅਕਾਲੀ ਦਲ ਦੇ ਆਈ ਟੀ ਸੈੱਲ ਸਰਕਲ ਫੂਲ ਦੇ ਪ੍ਰਧਾਨ ਹਰਦੀਪ ਸਿੰਘ ਭੁੱਲਰ (ਘੰਡਾਬੰਨਾ) ਨੇ ਰਾਮਪੁਰਾ ਫੂਲ ਹਲਕੇ ਦੇ ਪਿੰਡਾਂ ਸੰਧੂ ਖੁਰਦ, ਫੂਲੇਵਾਲਾ, ਢਪਾਲੀ ਅਤੇ ਰਾਈਆ ਦੇ ਵਿੱਚ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਮੀਟਿੰਗਾਂ ਕੀਤੀਆਂ ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਸ਼ੋਸਲ ਮੀਡੀਆ ਰਾਹੀਂ ਅਕਾਲੀ ਦਲ ਦੇ ਕੀਤੇ ਵਿਕਾਸ ਕਾਰਜਾਂ ਅਤੇ ਪਾਰਟੀ ਦੀਆਂ ਨੀਤੀਆਂ ਪਾਲਸੀਆਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਲੈ ਕਿ ਜਾਣ ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਆਈ ਟੀ ਸੈੱਲ ਦੇ ਵਿੰਗ ਬਣਾਏ ਜਾ ਰਹੇ ਹਨ ਉਨ੍ਹਾਂ ਨੌਜਵਾਨ ਵਰਗ ਨੂੰ ਆਈ ਟੀ ਸੈੱਲ ਦੇ ਮੈਂਬਰ ਬਣਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਾਬਕਾ ਸਰਪੰਚ ਕੁਲਵੰਤ ਸਿੰਘ ਘੰਡਾਬੰਨਾ, ਗੁਰਜਸਪਾਲ ਸਿੰਘ ਸੰਧੂ ਖੁਰਦ, ਤੇਜਿੰਦਰ ਸਿੰਘ ਤੇਜੀ ਘੰਡਾਬੰਨਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *