Tue. Apr 23rd, 2019

ਆਈ.ਐੱਸ.ਆਈ. ਨਾਲ ਜੁੜੇ 4 ਮਾਡਿਊਲ ਨੌਜਵਾਨ ਪੰਜਾਬ ‘ਚੋਂ ਗ੍ਰਿਫਤਾਰ

ਆਈ.ਐੱਸ.ਆਈ. ਨਾਲ ਜੁੜੇ 4 ਮਾਡਿਊਲ ਨੌਜਵਾਨ ਪੰਜਾਬ ‘ਚੋਂ ਗ੍ਰਿਫਤਾਰ

ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਆਈ. ਐੱਸ. ਆਈ. ਨਾਲ ਜੁੜੇ 4 ਮਾਡਿਊਲ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਨੌਜਵਾਨਾਂ ਦੀ ਉਮਰ 21 ਸਾਲ ਤੋਂ ਘੱਟ ਹੈ, ਜਿਨ੍ਹਾਂ ਨੂੰ ਮਲੇਸ਼ੀਆ ‘ਚ ਬੈਠੀ ਆਈ. ਐੱਸ. ਆਈ. ਦੀ ਟ੍ਰੇਂਡ ਲੜਕੀ ਦੀਪ ਕੌਰ ਨੇ ਆਪਣੇ ਵੱਲ ਆਕਰਸ਼ਿਤ ਕਰਕੇ ਪੈਸਿਆਂ ਦਾ ਲਾਲਚ ਦੇ ਕੇ ਪੰਜਾਬ ਦਾ ਮਾਹੌਲ ਵਿਗਾੜਨ ਲਈ ਕਿਹਾ ਸੀ।
ਕਾਊਂਟਰ ਇੰਟੈਲੀਜੈਂਸ ਦੇ ਏ. ਆਈ. ਜੀ. ਹਰਕੰਵਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਫੜੇ ਗਏ ਨੌਜਵਾਨ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਖਾਨਖਾਨਾ ਬੰਗਾ ਦਾ ਰਹਿਣਾ ਵਾਲਾ ਮਨਵੀਰ ਸਿੰਘ (19), ਜਸਪ੍ਰੀਤ ਸਿੰਘ ਉਰਫ ਜੱਸਾ (20), ਸੁਖਵਿੰਦਰ ਸਿੰਘ ਉਰਫ ਸੰਨੀ (19), ਰਣਧੀਰ ਉਰਫ ਧੀਰਾ (17) ਹਨ। ਜਾਂਚ ‘ਚ ਇਹ ਗੱਲ ਸਾਹਮਣੇ ਆਈ ਕਿ ਉਕਤ ਮੁਲਜ਼ਮ (ਰਿਫਰੈਂਡਮ 2020) ਦੇ ਨਾਂ ਨਾਲ ਫੇਸਬੁੱਕ ਪੇਜ ‘ਤੇ ਐਂਟੀ ਨੈਸ਼ਨਲ ਪ੍ਰਾਪੇਗੰਢਾ ਫੈਲਾ ਰਹੇ ਸਨ।
ਆਈ. ਐੱਸ. ਆਈ. ਦੇ ਇਸ ਮਾਡਿਊਲ ਨੇ ਫੇਸਬੁੱਕ ‘ਤੇ ਇਕ ਪੇਜ ਸਿੱਖ ਨੌਜਵਾਨ ਫਤਿਹ ਸਿੰਘ ਦੇ ਨਾਂ ਨਾਲ ਬਣਾਇਆ ਹੈ, ਜਿਸ ਨੂੰ ਆਈ. ਐੱਸ. ਆਈ. ਦੀ ਏਜੰਟ ਦੀਪ ਕੌਰ ਉਰਫ ਕੁਲਵੀਰ ਕੌਰ ਚਲਾ ਰਹੀ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ (ਰਿਫਰੈਂਡਮ 2020) ਦੇ ਨਾਂ ਤੋਂ ਇਕ ਕੰਪੇਨ ਚਲਾਈ ਹੈ। ਇਸ ਕੰਪੇਨ ਤਹਿਤ ਪੰਜਾਬ ਦੇ ਨੌਜਵਾਨ ਲੜਕਿਆਂ ਨੂੰ ਆਕਰਸ਼ਿਤ ਕੀਤਾ ਗਿਆ, ਤਾਂ ਜੋ ਉਹ ਇਨ੍ਹਾਂ ਲੜਕਿਆਂ ਰਾਹੀਂ ਮਾਹੌਲ ਵਿਗਾੜ ਸਕੇ। ਇਸ ਲਈ ਦੀਪ ਕੌਰ ਮਲੇਸ਼ੀਆ ਤੋਂ ਪੈਸਿਆਂ ਦੀ ਫੰਡਿੰਗ ਵੀ ਕਰਦੀ ਸੀ। ਦੀਪ ਕੌਰ ਨੇ ਇਨ੍ਹਾਂ ਪੰਜਾਬੀ ਲੜਕਿਆਂ ਨੂੰ ਫੇਸਬੁੱਕ ‘ਤੇ ਸੰਨ 1984 ਦੇ ਸਮੇਂ ਹੋਈਆਂ ਘਟਨਾਵਾਂ ਬਾਰੇ ਭੜਕਾ ਕੇ ਉਨ੍ਹਾਂ ਨੂੰ ਆਪਣੇ ਗੈਂਗ ‘ਚ ਸ਼ਾਮਲ ਹੋਣ ਲਈ ਕਿਹਾ ਸੀ। ਨਾਲ ਹੀ ਇਹ ਵੀ ਕਿਹਾ ਸੀ ਕਿ ਜੇ ਉਹ ਉਸ ਲਈ ਕੰਮ ਕਰਨਗੇ ਤਾਂ ਉਹ ਉਨ੍ਹਾਂ ਨੂੰ ਕੁਝ ਦਿਨਾਂ ‘ਚ ਹੀ ਲਖਪਤੀ ਬਣਾ ਦੇਵੇਗੀ। ਦੀਪ ਕੌਰ ਨੇ ਇਕ ਵਟਸਐਪ ਗਰੁੱਪ ਬਣਾਇਆ ਸੀ, ਜਿਸ ‘ਚ ਸਕਿਓਰਿਟੀ ਬਾਰੇ ਵੀ ਦੱਸਿਆ ਜਾਂਦਾ ਹੈ। ਉਸ ਨੇ ਵਟਸਐਪ ਗਰੁੱਪ ‘ਚ ਗੱਲਬਾਤ ਦੇ ਬਾਅਦ ਇਨ੍ਹਾਂ ਲੜਕਿਆਂ ਨੂੰ ਆਈ. ਐੱਸ. ਆਈ. ਦੇ ਚੀਫ ਫਤਿਹ ਸਿੰਘ ਨਾਲ ਮਿਲਾਇਆ। ਇਸ ਦੇ ਬਾਅਦ ਫਤਿਹ ਸਿੰਘ ਨੇ ਉਨ੍ਹਾਂ ਨੂੰ ਵਾਈਨ ਸ਼ਾਪ, ਪਬਲਿਕ ਟਰਾਂਸਪੋਰਟ ਦੇ ਸਾਧਨਾਂ ਨੂੰ ਤੋੜ-ਫੋੜ ਕਰਕੇ ਆਸ-ਪਾਸ ਮਾਹੌਲ ਵਿਗਾੜਣ, ਸੋਸ਼ਲ ਮੀਡੀਆ ‘ਤੇ ਚਲ ਰਹੀ ਕੰਪੇਨ ਰਿਫਰੈਂਡਮ 2020 ਦੇ ਆਪ੍ਰੇਸ਼ਨ ਨੂੰ ਉਤਸ਼ਾਹਿਤ ਕਰਨ ਨੂੰ ਕਿਹਾ। ਫਤਿਹ ਸਿੰਘ ਤੋਂ ਪ੍ਰੇਰਿਤ ਹੋ ਕੇ ਇਨ੍ਹਾਂ ਨੌਜਵਾਨਾਂ ਨੇ ਸ਼ਹੀਦ ਭਗਤ ਸਿੰਘ ਨਗਰ ‘ਚ ਵੱਖ-ਵੱਖ ਜਗ੍ਹਾ ‘ਤੇ ਰਿਫਰੈਂਡਮ 2020 ਦੇ ਭੜਕਾਊ ਪੋਸਟਰ ਲਗਾ ਦਿੱਤੇ। ਇੰਟੈਲੀਜੈਂਸ ਕੋਲ ਇਨਪੁੱਟ ਪਹੁੰਚਣ ‘ਤੇ ਇਨ੍ਹਾਂ ਨੂੰ ਬੰਗਾ ਰੋਡ ‘ਤੇ ਪੈਂਦੀ ਇਕ ਵਾਈਨ ਸ਼ਾਪ ‘ਚ ਅੱਗ ਲਗਾਉਣ ਦੀ ਕੋਸ਼ਿਸ਼ ਕਰਦਿਆਂ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮਾਂ ਕੋਲੋਂ 10 ਲੀਟਰ ਡੀਜ਼ਲ ਤੇ ਹੋਰ ਸਾਮਾਨ ਵੀ ਬਰਾਮਦ ਹੋਇਆ ਹੈ। ਇਨ੍ਹਾਂ ਨੂੰ ਬਾਅਦ ‘ਚ ਅਦਾਲਤ ‘ਚ ਪੇਸ਼ ਕਰਕੇ 4 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।

Share Button

Leave a Reply

Your email address will not be published. Required fields are marked *

%d bloggers like this: