ਆਈ.ਏ.ਐਸ ਅਫਸਰਾਂ ਨੂੰ ਅੰਗਰੇਜ਼ੀ ‘ਚ ਚਿੱਠੀ ਲਿਖਣੀ ਨਹੀਂ ਆਉਂਦੀ; ਮਨਪ੍ਰੀਤ ਬਾਦਲ ਨੂੰ ਕਹਿਣਾ ਪਿਆ ਮਹਿੰਗਾ

ਆਈ.ਏ.ਐਸ ਅਫਸਰਾਂ ਨੂੰ ਅੰਗਰੇਜ਼ੀ ‘ਚ ਚਿੱਠੀ ਲਿਖਣੀ ਨਹੀਂ ਆਉਂਦੀ; ਮਨਪ੍ਰੀਤ ਬਾਦਲ ਨੂੰ ਕਹਿਣਾ ਪਿਆ ਮਹਿੰਗਾ

ਖ਼ਜ਼ਾਨਾ-ਮੰਤਰੀ ਮਨਪ੍ਰੀਤ ਬਾਦਲ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਏ ਹਨ । ਇਸ ਵਾਰ ਉਹਨਾਂ ਨੇ ਆਈ.ਏ.ਐਸ ਅਫਸਰਾਂ ਨਾਲ ਵਿਵਾਦ ਮੋਲ ਲਿਆ ਹੈ । ਪੰਜਾਬ ਯੂਨੀਵਰਸਿਟੀ ਦੇ ਇੱਕ ਪ੍ਰੋਗਰਾਮ ਵਿੱਚ ਮਨਪ੍ਰੀਤ ਬਾਦਲ ਨੂੰ ਕਿਹਾ ਕਿ ਪੰਜਾਬ ਦੇ ਆਈ.ਏ.ਐਸ ਅਫਸਰਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ । ਕੇਵਲ ਇੱਕ ਦੋ ਆਈ.ਏ.ਐਸ ਅਫਸਰਾਂ ਨੂੰ ਹੀ ਠੀਕ ਅੰਗਰੇਜ਼ੀ ਲਿਖਣੀ ਆਉਂਦੀ ਹੈ । ਜ਼ਿਆਦਾਤਰ ਆਈ.ਏ.ਐਸ ਅਫਸਰਾਂ ਨੂੰ ਇਹ ਤੱਕ ਨਹੀਂ ਪਤਾ ਕਿ ਅਾਖਿਰ ਅੰਗਰੇਜ਼ੀ ਕਿਵੇਂ ਲਿਖੀ ਜਾਂਦੀ ਹੈ।
ਮਨਪ੍ਰੀਤ ਬਾਦਲ ਪੰਜਾਬ ਯੂਨੀਵਰਸਿਟੀ ਵਿੱਚ ਇੱਕ ਪੰਜਾਬੀ ਕਾਨਫਰੰਸ ਵਿੱਚ ਬੋਲ ਰਹੇ ਸਨ। ਮੰਤਰੀ ਦੀ ਇਸ ਟਿੱਪਣੀ ਉੱਤੇ ਕਿਸੇ ਅਫਸਰਾਂ ਨੇ ਖੁਲ੍ਹੇਆਮ ਤਾਂ ਕੁੱਝ ਨਹੀਂ ਬੋਲਿਆ, ਪਰ ਉਹ ਸੋਸ਼ਲ ਮੀਡੀਆ ਖਾਸਕਰ ਵੱਟਸਐੱਪ ਉੱਤੇ ਆਪਣਾ ਪੂਰਾ ਗੁੱਸਾ ਕੱਢ ਰਹੇ ਹਨ । ਦੱਸਿਆ ਜਾ ਹੈ ਕਿ ਅਫ਼ਸਰ ਇਸ ਟਿੱਪਣੀ ਨੂੰ ਲੈ ਕੇ ਆਪਣੇ ਆਪ ਨੂੰ ਅਪਮਾਨਿਤ ਮਹਿਸੂਸ ਕਰ ਰਹੇ ਹਨ। ਆਈ.ਏ.ਐਸ ਅਫ਼ਸਰਾਂ ਦੇ ਇੱਕ ਵੱਟਸਐੱਪ ਗਰੁੱਪ ਵਿੱਚ ਪੰਜ-ਛੇ ਅਧਿਕਾਰੀਆਂ ਨੇ ਇਸ ਉੱਤੇ ਆਪਣੀ ਕਾਫ਼ੀ ਨਰਾਜ਼ਗੀ ਜ਼ਾਹਿਰ ਕੀਤੀ ਹੈ।
ਇੱਕ ਸੀਨੀਅਰ ਆਈ.ਏ.ਐਸ ਅਧਿਕਾਰੀ ਨੇ ਇੱਥੇ ਤੱਕ ਲਿਖ ਦਿੱਤਾ ਕਿ ਦੇਸ਼ ਭਰ ਵਿੱਚ ਲੱਖਾਂ ਲੋਕ ਆਈ.ਏ.ਐਸ ਬਣਨ ਲਈ ਯੂ.ਪੀ.ਐਸ.ਸੀ ਪ੍ਰੀਖਿਆ ਦਿੰਦੇ ਹਨ, ਪਰ ਉਹਨਾਂ ਵਿੱਚੋਂ ਕੁੱਝ ਹੀ ਚੁਣੇ ਜਾਂਦੇ ਹਨ। ਅਕਾਲੀ-ਭਾਜਪਾ ਸਰਕਾਰ ਵਿੱਚ ਉੱਚ ਪਦ ਉੱਤੇ ਰਹੇ ਇੱਕ ਹੋਰ ਸੀਨੀਅਰ ਅਧਿਕਾਰੀ ਨੇ ਲਿਖਿਆ ਕਿ ਮੰਤਰੀ ਨੇ ਤਾਂ ਯੂ.ਪੀ.ਐਸ.ਸੀ ਦੀ ਕਰੇਡਿਬਿਲਿਟੀ ਉੱਤੇ ਹੀ ਸਵਾਲ ਖੜਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਲਈ ਵੀ ਵਧੀਆਂ ਨਹੀਂ ਹੈ।
ਮਨਪ੍ਰੀਤ ਬਾਦਲ ਵਲੋਂ ਕਹੀ ਗਈ ਇਹ ਗੱਲ ਨੇਤਾਵਾਂ ਅਤੇ ਮੰਤਰੀਆਂ ਵਿੱਚ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮਨਪ੍ਰੀਤ ਬਾਦਲ ਦੀ ਟਿੱਪਣੀ ‘ਤੇ ਟਿੱਪਣੀ ਕਰਦਿਆਂ ‘ਆਪ’ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜੇਕਰ ਮਨਪ੍ਰੀਤ ਬਾਦਲ ਦਾ ਕਿਹਾ ਇਹ ਸੱਚ ਹੈ ਤਾਂ ਇਹ ਇਕ ਮੰਦਭਾਗੀ ਸਥਿਤੀ ਸੀ ਅਤੇ ਕਾਂਗਰਸ ਸਰਕਾਰ ਨੂੰ ਅਜਿਹੇ ਅਫਸਰਾਂ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।
ਖਹਿਰਾ ਨੇ ਕਿਹਾ ਕਿ “ਜੇਕਰ ਅਫ਼ਸਰਾਂ ਦੀ ਅੰਗਰੇਜ਼ੀ ਚੰਗੀ ਨਹੀਂ ਹੈ ਅਤੇ ਉਹ ਇਕ ਸਰਕਾਰੀ ਪੱਤਰ ਵੀ ਨਹੀਂ ਲਿਖ ਸਕਦੇ, ਤਾਂ ਇਹ ਇੱਕ ਉਦਾਸ ਗੱਲ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼ਾਇਦ ਮਨਪ੍ਰੀਤ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਉਰਦੂ ਦਾ ਸ਼ੌਕੀਨ ਦਿਖਾਈ ਦਿੰਦਾ ਹੈ। ਭਾਜਪਾ ਦੇ ਨੇਤਾਵਾਂ ਨੇ ਵਿੱਤ ਮੰਤਰੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਬਿਆਨ ਪ੍ਰਸ਼ਾਸਨਿਕਾਂ ਦੇ ਮਾੜੇ ਰਾਜ ਦੇ ਹਾਲਾਤਾਂ ਦਾ ਨਤੀਜਾ ਹਨ। ਲੋਕ ਇਨਸਾਫ਼ ਪਾਰਟੀ ਦੇ ਨੇਤਾ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਹ ਲੱਗਦਾ ਹੈ ਕਿ ਮਨਪ੍ਰੀਤ ਅੰਗਰੇਜ਼ੀ ਦਾ ਕਾਫ਼ੀ ਸ਼ੌਕੀਨ ਸੀ।

Share Button

Leave a Reply

Your email address will not be published. Required fields are marked *

%d bloggers like this: