ਆਈ.ਏ.ਐਸ ਅਧਿਕਾਰੀ ਡੀ.ਕੇ ਤਿਵਾੜੀ ਨੇ ਵੱਖ-ਵੱਖ ਮੰਡੀਆਂ ਦਾ ਕੀਤਾ ਦੌਰਾ

ss1

ਆਈ.ਏ.ਐਸ ਅਧਿਕਾਰੀ ਡੀ.ਕੇ ਤਿਵਾੜੀ ਨੇ ਵੱਖ-ਵੱਖ ਮੰਡੀਆਂ ਦਾ ਕੀਤਾ ਦੌਰਾ
ਫਰਸ਼ੀ ਕੰਡਿਆਂ ਦੀ ਕੀਤੀ ਚੈਕਿੰਗ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ

SAMSUNG CAMERA PICTURES
SAMSUNG CAMERA PICTURES

ਭਿੱਖੀਵਿੰਡ 8 ਅਕਤੂਬਰ (ਹਰਜਿੰਦਰ ਸਿੰਘ ਗੋਲਣ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਆਈ.ਏ.ਐਸ ਅਧਿਕਾਰੀ ਡੀ.ਕੇ. ਤਿਵਾੜੀ, ਡਿਪਟੀ ਕਮਿਸ਼ਨਰ ਤਰਨਤਾਰਨ ਬਲਵਿੰਦਰ ਸਿੰਘ ਧਾਰੀਵਾਲ, ਐਸ.ਡੀ.ਐਮ ਰਜਤ ਉਬਰਾਏ, ਡੀ.ਐਮ.ੳ ਮਨਜੀਤ ਸਿੰਘ ਸੰਧੂ, ਡੀ.ਐਮ.ਵੇਅਰ ਹਾਉਸ ਅਮਰਜੀਤ ਸਿੰਘ ਸੋਹਲ, ਮਾਰਕੀਟ ਕਮੇਟੀ ਭਿੱਖੀਵਿੰਡ ਚੇਅਰਮੈਨ ਬਚਿੱਤਰ ਸਿੰਘ ਚੂੰਘ, ਉਪ ਚੇਅਰਮੈਨ ਭਾਰਤ ਭੂਸ਼ਣ ਲਾਡੂ, ਏ.ਪੀ.ਆਰ.ੳ ਇੰਦਰਜੀਤ ਸਿੰਘ ਤਰਨ ਤਾਰਨ, ਨਾਇਬ ਤਹਿਸੀਲਦਾਰ ਇੰਦਰਜੀਤ ਸਿੰਘ ਧਨੋਆ ਭਿੱਖੀਵਿੰਡ, ਐਸ.ਪੀ ਟਰੈਫਿਕ ਗੁਰਚਰਨ ਸਿੰਘ ਗੁਰਾਇਆ ਸਮੇਤ ਆਦਿ ਅਧਿਕਾਰੀਆਂ ਦੀ ਟੀਮ ਵੱਲੋਂ ਮਾਰਕੀਟ ਕਮੇਟੀ ਭਿੱਖੀਵਿੰਡ ਅਧੀਨ ਆੳਂੁਦੀਆ ਵੱਖ-ਵੱਖ ਦਾਣਾ ਮੰਡੀਆਂ ਭਿੱਖੀਵਿੰਡ, ਦਿਆਲਪੁਰਾ, ਖਾਲੜਾ ਆਦਿ ਦਾ ਦੌਰਾ ਕੀਤਾ ਗਿਆ। ਇਸ ਮੌਕੇ ਝੋਨਾ ਦੀ ਫਸਲ ਵੇਚਣ ਆਏ ਕਿਸਾਨਾਂ ਤੇ ਆੜਤੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਉਪਰੰਤ ਟੀਮ ਵੱਲੋਂ ਕੁਝ ਆੜਤੀਆਂ ਦੇ ਫਰਸ਼ੀ ਕੰਡਿਆ ਨੂੰ ਚੈਕ ਵੀ ਕੀਤਾ ਗਿਆ। ਇਸ ਮੌਕੇ ਦਾਣਾ ਮੰਡੀ ਭਿੱਖੀਵਿੰਡ ਦੇ ਪ੍ਰਧਾਨ ਸਕੱਤਰ ਸਿੰਘ ਡਲੀਰੀ, ਖਾਲੜਾ ਮੰਡੀ ਪ੍ਰਧਾਨ ਜਸਵੰਤ ਸਿੰਘ ਜੋਧਪੁਰੀ ਵੱਲੋ ਮਾਰਕਫੈਡ ਆਦਿ ਏਜੰਸੀਆਂ ਵੱਲੋ ਖ੍ਰੀਦ ਸਮੇਂ ਵਰਤੀ ਜਾ ਰਹੀ ਢਿੱਲੀ ਕਾਰਜੁਗਾਰੀ ਸਬੰਧੀ ਦੱਸਿਆ, ਜਿਸ ‘ਤੇ ਡੀ.ਕੇ. ਤਿਵਾੜੀ, ਡੀ.ਸੀ ਧਾਰੀਵਾਲ ਵੱਲੋ ਮਾਰਕਫੈਡ ਦੇ ਇੰਸਪੈਕਟਰ ਪ੍ਰੇਮ ਮਸੀਹ ਨੂੰ ਸਖਤ ਹਦਾਇਤ ਦਿੰਦੇ ਹੋਏ ਖ੍ਰੀਦ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਖਿਆ ਤਾਂ ਜੋ ਕਿਸਾਨਾਂ ਤੇ ਆੜਤੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆ ਡੀ.ਕੇ ਤਿਵਾੜੀ ਨੇ ਕਿਹਾ ਕਿ ਸਰਕਾਰ ਦੀਆ ਹਦਾਇਤਾਂ ਉਤੇ ਵੱਖ-ਵੱਖ ਮੰਡੀਆ ਦਾ ਦੌਰਾ ਕੀਤਾ ਜਾ ਰਿਹਾ ਹੈ ਤਾਂ ਜੋ ਮੰਡੀਆ ਵਿੱਚ ਖ੍ਰੀਦ ਪ੍ਰਬੰਧਾਂ ਸਮੇਂ ਕੋਈ ਵੀ ਮੁਸ਼ਕਿਲ ਹੋਵੇ ਤਾਂ ਉਸ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾ ਸਕੇ। ਉਹਨਾਂ ਨੇ ਇਹ ਵੀ ਕਿਹਾ ਕਿ ਮੰਡੀਆ ਵਿੱਚ ਇੱਕ ਲੱਖ ਚਾਰ ਹਜ਼ਾਰ ਟਨ ਝੋਨੇ ਦੀ ਖ੍ਰੀਦ ਹੋ ਚੁੱਕੀ ਹੈ ਅਤੇ 40 ਹਜ਼ਾਰ ਆਰ.ੳ ਪਹੁੰਚ ਚੁੱਕੇ ਹਨ ਤਾਂ ਜੋ ਮੰਡੀਆ ਵਿੱਚ ਆਉਣ ਵਾਲੀ ਚਾਰ ਲੱਖ ਟਨ ਝੋਨੇ ਦੀ ਫਸਲ ਨੂੰ ਖਰੀਦਿਆ ਜਾ ਸਕੇ। ਇਸ ਮੌਕੇ ਮਾਰਕੀਟ ਕਮੇਟੀ ਦੇ ਸੈਕਟਰੀ ਅਮਰਦੀਪ ਸਿੰਘ, ਚੇਅਰਮੈਨ ਕ੍ਰਿਸ਼ਨ ਪਾਲ ਜੱਜ, ਅਸ਼ੋਕ ਬੰਟੀ, ਆੜਤੀ ਅਸ਼ਵਨੀ ਕੁਮਾਰ, ਜਸਵਿੰਦਰ ਸਿੰਘ ਮਿੱਠਾ, ਜਗਦੀਪ ਸਿੰਘ, ਪੁੁਿਲਸ ਥਾਣਾ ਮੁਖੀ ਅਵਤਾਰ ਸਿੰਘ ਕਾਹਲੋਂ, ਇੰਸਪੈਕਟਰ ਪ੍ਰੇਮ ਮਸੀਹ, ਇੰਸਪੈਕਟਰ ਚੰਦਨ ਚੋਪੜਾ, ਇੰਸਪੈਕਟਰ ਮੁਨੀਸ਼ ਕੁਮਾਰ, ਇੰਸਪੈਕਟਰ ਸੁਖਵਿੰਦਰ ਸਿੰਘ, ਇੰਸਪੈਕਟਰ ਦਿਨੇਸ਼ ਕੁਮਾਰ, ਆੜਤੀ ਹੀਰਾ ਸਿੰਘ, ਜੋਤੀ ਪ੍ਰਕਾਸ਼, ਰਾਜੀਵ ਲਾਲੀ, ਨਿਤਿਸ਼ ਮਲਹੋਹਤਰਾ, ਸਰਬਜੀਤ ਧਵਨ, ਰਣਜੀਤ ਸਿੰਘ ਗਿੱਲ, ਸੁਰਜੀਤ ਸਿੰਘ, ਵਰਿੰਦਰ ਸਿੰਘ ਅਰੋੜਾ, ਰਣਜੀਤ ਸਿੰਘ ਰਾਣਾ, ਕਾਮਰੇਡ ਕਾਬਲ ਸਿੰਘ, ਸੁਰਿੰਦਰ ਸਿੰਘ ਉਧੋਕੇ, ਰਾਜਵੰਤ ਸਿੰਘ ਰਾਜ ਪਹੂਵਿੰਡ, ਸਰਪੰਚ ਜਸਬੀਰ ਸਿੰਘ ਮਰਗਿੰਦਪੁਰਾ, ਸਰਬਜੀਤ ਸਿੰਘ ਪੂਹਲਾ, ਸਰਬਜੀਤ ਸਿੰਘ ਡਲੀਰੀ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *