ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jul 6th, 2020

ਆਈ.ਆਈ ਟੀ. ਰੋਪੜ ਵਲੋਂ ਰੋਗਾਣੂਆਂ ਨਾਲ ਨਜਿੱਠਣ ਲਈ ਕੋਟਿੰਗਾਂ ਕੀਤੀਆਂ ਈਜ਼ਾਦ

ਆਈ.ਆਈ ਟੀ. ਰੋਪੜ ਵਲੋਂ ਰੋਗਾਣੂਆਂ ਨਾਲ ਨਜਿੱਠਣ ਲਈ ਕੋਟਿੰਗਾਂ ਕੀਤੀਆਂ ਈਜ਼ਾਦ

– ਸੈਨੀਟਾਇਜ਼ਿੰਗ / ਫੌਗਿੰਗ ਲਈ ਬਜ਼ਾਰ ਵਿਚ ਮੌਜੂਦ ਜਿਆਦਾਤਰ ਉਪਲਬਧ ਸਮੱਗਰੀ ਹੁੰਦੀ ਹੈ ਕਾਰਬਨਿਕ ਰਸਾਇਣਯੁਕਤ ਅਤੇ ਮੌਜੂਦ ਹੁੰਦੀ ਹੈ ਤਿੱਖੀ ਗੰਧ
– ਟੀਮ ਕੋਵਿਡ -19 ਦੇ ਮਰੀਜ਼ਾਂ ਦੀ ਜਾਂਚ ਲਈ ਰੈਪਿਡ ਟੈਸਟ ਕਿੱਟਾਂ ਵੀ ਕਰ ਰਹੀ ਹੈ ਵਿਕਸਤ

ਰੂਪਨਗਰ, 24 ਮਈ – ਦੇਸ਼ ਦੀ ਵਕਾਰੀ ਸੰਸਥਾ ਆਈ. ਆਈ. ਟੀ. ਰੋਪੜ (ਇੰਡੀਅਨ ਇੰਸਟੀਚਿਊਟ ਆਫ਼ ਤਕਨੋਲੋਜੀ) ਕੋਵਿਡ -19 ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਲਈ ਸਰਗਰਮੀ ਨਾਲ ਯੋਗਦਾਨ ਦੇ ਰਿਹਾ ਹੈ। ਇਸ ਮੌਕੇ ਦੇਸ਼ ਵਿੱਚ ਹੌਲੀ ਹੌਲੀ ਵਪਾਰਕ, ਸਰਕਾਰੀ ਅਤੇ ਆਵਾਜਾਈ ਨਾਲ ਜੁੜੀਆਂ ਗਤੀਵਿਧੀਆਂ ਨੂੰ ਖੋਲ੍ਹਣ ਦੀ ਪ੍ਰਕਿਰਿਆ ਚੱਲ ਰਹੀ ਹੈ।

ਇਸ ਲਈ ਜਨਤਕ ਖੇਤਰਾਂ ਨੂੰ ਨਿਯਮਤ ਤੌਰ ਤੇ ਸੈਨੀਟਾਈਜ਼ਰ ਨਾਲ ਸਾਫ ਕਰਨਾ ਸਮੇਂ ਦੀ ਮੁੱਖ ਲੋੜ ਹੈ। ਹਾਲਾਂਕਿ, ਸੈਨੀਟਾਇਜ਼ਿੰਗ / ਫੌਗਿੰਗ ਲਈ ਬਜ਼ਾਰ ਵਿਚ ਮੌਜੂਦ ਜਿਆਦਾਤਰ ਉਪਲਬਧ ਸਮੱਗਰੀ ਕਾਰਬਨਿਕ ਰਸਾਇਣਯੁਕਤ ਬਣੀ ਹੋਈ ਹੁੰਦੀ ਹੈ ਜਾਂ ਇਨ੍ਹਾਂ ਦੀ ਤਿੱਖੀ ਗੰਧ ਹੁੰਦੀ ਹੈ। ਇਸ ਦਿਸ਼ਾ ਵਿੱਚ ਆਈ. ਆਈ. ਟੀ ਰੋਪੜ ਦੀ ਟੀਮ ਜਿਸ ਵਿਚ ਡਾ . ਨਰਿੰਦਰ ਸਿੰਘ, ਪ੍ਰੋ. ਸੀ. ਰਮਨ ਸੂਰੀ, ਪ੍ਰੋ. ਹਰਪ੍ਰੀਤ ਸਿੰਘ ਅਤੇ ਸ੍ਰੀ ਅਮਨਪ੍ਰੀਤ ਸਿੰਘ ਸ਼ਾਮਲ ਹਨ ਨੇ ਪੀ. ਪੀ. ਈ ਕਿੱਟਾਂ ਲਈ ਕੀਟਾਣੂਰੋਧਕ ਕੋਟਿੰਗ, ਕੀਟਾਣੂ ਨਾਸ਼ਕ ਟਨਲ ਲਈ ਸਪ੍ਰੇਅ ਅਤੇ ਫੌਗਿੰਗ ਆਦਿ ਲਈ ਮਿਆਰੀ ਸਿੰਥੈਟਿਕ ਪਦਾਰਥ ਈਜ਼ਾਦ ਕੀਤੇ ਹਨ।

ਇਹ ਪਦਾਰਥ ਅਸਲ ਵਿਚ ਗੈਰ-ਵਾਸ਼ਪਿਲ ਪਦਾਰਥ ਹਨ ਜੋ ਕਿ ਗੰਧ ਰਹਿਤ ਹੁੰਦੇ ਹਨ, ਇਹ ਪਦਾਰਥ ਉੱਚ ਕੀਟਾਣੂਨਾਸ਼ਕ ਗਤੀਵਿਧੀਆਂ ਲਈ ਵਰਤੇ ਜਾਣ ਹਿੱਤ ਪੂਰਣ ਸਮਰੱਥ ਹਨ ਅਤੇ ਇਹ ਵੱਖਵੱਖ ਧਾਤੂਆਂ ਅਤੇ ਗੈਰ ਧਾਤੂ ਪਦਾਰਥਾਂ ਤੇ ਉੱਚ ਸ਼ੈਲਫ ਲਾਈਫ ਦਰਸ਼ਾਉਂਦੀਆਂ ਹਨ ( ਸ਼ੈਲਫ ਲਾਈਫ ਇੱਕ ਸਮੇਂ ਦੀ ਮਿਆਦ ਹੁੰਦੀ ਹੈ ਜਿਸ ਵਿਚ ਕਿਸੇ ਚੀਜ਼ ਨੂੰ ਵਰਤੋਂ ਲਈ ਅਯੋਗ ਬਣਨ ਤੋਂ ਪਹਿਲਾਂ ਸਟੋਰ ਕੀਤਾ ਜਾ ਸਕਦਾ ਹੈ)।

ਟੀਮ ਵਲੋਂ ਦੋ ਪ੍ਰਕਾਰ ਦੀਆਂ ਕੋਟਿੰਗਾਂ ਤਿਆਰ ਕੀਤੀਆਂ ਗਈਆਂ ਹਨ ਪਹਿਲੀ ਹਾਈਡਰੋਫਿਲਿਕ ਕੋਟਿੰਗ ਤੇ ਦੂਸਰੀ ਹਾਈਡਰੋਫੋਬਿਕ ਕੋਟਿੰਗ ਅਤੇ ਇਨ੍ਹਾਂ ਨੂੰ ਕੋਈ ਵੀ ਕਾਰਜ ਖੇਤਰ ਅਨੁਸਾਰ ਆਪਣੀ ਵਰਤੋਂ ਹਿੱਤ ਇਸਤੇਮਾਲ ਕਰ ਸਕਦਾ ਹੈ। ਹਾਈਡ੍ਰੋਫਿਲਿਕ ਪਦਾਰਥ ਮੁੱਖ ਤੌਰ ‘ਤੇ ਫੋਗਿੰਗ ਅਤੇ ਕੰਧਾਂ’ ਤੇ ਸਪਰੇਅ ਆਦਿ ਲਈ ਵਰਤੇ ਜਾਂਦੇ ਹਨ, ਜਦੋਂ ਕਿ ਹਾਈਡ੍ਰੋਫੋਬਿਕ ਪਦਾਰਥ ਵਿਸ਼ੇਸ਼ ਤੌਰ ‘ਤੇ ਪੀ. ਪੀ. ਈ., ਹਸਪਤਾਲਾਂ ਅਤੇ ਫਰਨੀਚਰ ‘ਤੇ ਕੋਟਿੰਗ ਲਈ ਤਿਆਰ ਕੀਤੇ ਗਏ ਹਨ।

ਇੱਥੇ ਇਹ ਵਰਣਨ ਯੋਗ ਹੈ ਕਿ ਇਨ੍ਹਾਂ ਪਦਾਰਥਾਂ ਵਿਚ ਬਹੁਤ ਸਾਰੀਆਂ ਭੌਤਿਕ-ਰਸਾਇਣਕ ਵਿਸ਼ੇਸ਼ਤਾਵਾਂ ਹੁੰਦੀਆਂ ਹਨ, ਇਨ੍ਹਾਂ ਪਦਾਰਥਾਂ ਦੀਆਂ ਕਾਰਜ ਪ੍ਰਣਾਲੀ ਨੂੰ ਵੱਖ-ਵੱਖ ਤਾਪਮਾਨ ਅਤੇ ਵਾਤਾਵਰਣਿਕ ਸਥਿਤੀਆਂ ਵਿਚ ਪ੍ਰਮਾਣਿਤ ਕਰਦੀਆਂ ਹਨ। ਟੀਮ ਨੇ ਵਿਸ਼ਾਣੂਆਂ ਦੀ ਵਿਸ਼ਾਲ ਸ਼੍ਰੇਣੀ ਦੇ ਵਿਰੁੱਧ ਸਮੱਗਰੀ ਦੀ ਜਾਂਚ ਕੀਤੀ ਹੈ ਅਤੇ ਸਮੱਗਰੀ ਦੀ ਕਾਰਵਾਈ ਕਰਨ ਦੀ ਵਿਧੀ ਸਥਾਪਤ ਕੀਤੀ ਹੈ। ਇਸ ਤਹਿਤ ਸੰਸਥਾ ਬੌਧਿਕ ਜਾਇਦਾਦ ਅਧਿਕਾਰ ਪੱਤਰ ਦਾਇਰ ਕਰ ਰਹੀ ਹੈ ਅਤੇ ਕਈ ਪ੍ਰਾਈਵੇਟ ਕੰਪਨੀਆਂ ਪਹਿਲਾਂ ਹੀ ਸੰਸਥਾ ਨਾਲ ਸੰਪਰਕ ਕਰ ਚੁੱਕੀਆਂ ਹਨ ਅਤੇ ਤਕਨੋਲੌਜੀ ਨੂੰ ਨਾਨ ਐਕਸਕਲਿਊਸਿਵ ਲਾਇਸੈਂਸ ਅਧੀਨ ਈ2ਐਚ ਟੈਕਨੋਲੋਜੀਸ ਐਲ ਐਲ ਪੀ ਨੂੰ ਤਬਦੀਲ ਕਰ ਦਿੱਤਾ ਗਿਆ ਹੈ।

ਸੰਸਥਾ ਦੂਸਰੀਆਂ ਕੰਪਨੀਆਂ ਨੂੰ ਨਾਨ ਐਕਸਕਲਿਊਸਿਵ ਟੈਕਨਾਲੌਜੀ ਟ੍ਰਾਂਸਫਰ ਵੀ ਪ੍ਰਦਾਨ ਕਰੇਗੀ। ਇਹ ਵੀ ਦੱਸਣਗਯੋਗ ਹੈ ਕਿ ਉਹੀ ਟੀਮ ਕੋਵਿਡ -19 ਦੇ ਮਰੀਜ਼ਾਂ ਦੀ ਜਾਂਚ ਲਈ ਰੈਪਿਡ ਟੈਸਟ ਕਿੱਟਾਂ ਵੀ ਵਿਕਸਤ ਕਰ ਰਹੀ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: