ਆਈਟੀਸੀ ਫੂਡ ਪਾਰਕ  ਵਿਚ 1500 ਕਰੋੜ ਦਾ ਨਿਵੇਸ਼ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਸੂਝ ਦਾ ਨਤੀਜਾ: ਹਰਮਿਸਰਤ ਬਾਦਲ

ss1

ਆਈਟੀਸੀ ਫੂਡ ਪਾਰਕ  ਵਿਚ 1500 ਕਰੋੜ ਦਾ ਨਿਵੇਸ਼ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਸੂਝ ਦਾ ਨਤੀਜਾ: ਹਰਮਿਸਰਤ ਬਾਦਲ

ਕਾਂਗਰਸ ਸਰਕਾਰ ਨੂੰ ਖੁਦ ਵੀ ਨਿਵੇਸ਼ ਵਾਸਤੇ ਯਤਨ ਕਰਨ ਲਈ ਆਖਿਆ

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਦੀ ਸੂਝ ਬੂਝ ਸਦਕਾ ਪੰਜਾਬ ਅੰਦਰ ਨਿਵੇਸ਼ ਦੇ ਰਾਹ ਖੁੱਲ ਰਹੇ ਹਨ। ਫੂਡ ਸੈਕਟਰ ਅੰਦਰ ਆਈਟੀਸੀ ਫੂਡ ਪਾਰਕ ਵਿਚ ਜਿਹੜਾ 1500 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ, ਇਹ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਦਿਮਾਗ ਦੀ ਕਾਢ ਸੀ, ਜਿਸ ਦਾ ਅਖੀਰ ਕੱਲ ਨੂੰ ਉਦਘਾਟਨ ਕੀਤਾ ਜਾ ਰਿਹਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਆਈਟੀਸੀ ਪ੍ਰਾਜੈਕਟ ਸਾਬਕਾ ਉਪ ਮੁੱਖ ਮੰਤਰੀ ਦੇ ਉੱਦਮ ਨਾਲ ਸ਼ੁਰੂ ਹੋਇਆ ਸੀ, ਜਿਹਨਾਂ ਨੇ ਇਸ ਪ੍ਰਾਜੈਕਟ ਵਾਸਤੇ ਆਈਟੀਸੀ ਦੇ ਚੇਅਰਮੈਨ ਵਾਈ ਸੀ ਦੇਵੇਸ਼ਵਰ ਨੂੰ ਸਹਿਮਤ ਕਰਨ ਲਈ ਕਾਫੀ ਮਿਹਨਤ ਕੀਤੀ ਸੀ।  ਉਹਨਾਂ ਕਿਹਾ ਕਿ ਇਹ ਦੂਜਾ ਵੱਡਾ ਪ੍ਰਾਜੈਕਟ ਹੈ ਜਿਸ ਦਾ ਕਾਂਗਰਸੀ ਹਕੂਮਤ ਦੇ ਕਾਰਜਕਾਲ ਵਿਚ ਉਦਘਾਟਨ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਹੁਸ਼ਿਆਰਪੁਰ ਵਿਚ ਲੱਗੇ 300 ਕਰੋੜ ਰੁਪਏ ਦੇ ਸੋਨਾਲੀਕਾ ਦੇ ਨਵੇਂ ਟਰੈਕਟਰ ਪਲਾਂਟ ਦੀ ਮਨਜ਼ੂਰੀ ਵੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਲਗਾਏ ਨਿਵੇਸ਼ ਪੰਜਾਬ ਪ੍ਰੋਗਰਾਮ ਦੌਰਾਨ ਦਿੱਤੀ ਗਈ ਸੀ ਅਤੇ ਕਾਂਗਰਸ ਸਰਕਾਰ ਵੱਲੋਂ ਸੱਤਾ ਸੰਭਾਲਣ ਤੋ ਕੁੱਝ ਸਮੇਂ ਬਾਅਦ ਹੀ ਇਸ ਦਾ ਉਦਘਾਟਨ ਕੀਤਾ ਗਿਆ ਸੀ।


ਬੀਬੀ ਬਾਦਲ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਸਾਰੀਆਂ ਮਨਜ਼ੂਰੀਆਂ ਇੱਕੋ ਖਿੜਕੀ ਉੱਤੇ ਦੇਣ ਲਈ ਸ਼ੁਰੂ ਕੀਤੇ  ਪੰਜਾਬ ਨਿਵੇਸ਼ ਵਿਭਾਗ ਤੋਂ ਬਾਅਦ ਜਿਸ ਤਰੀਕੇ ਨਾਲ ਸੂਬੇ ਅੰਦਰ ਨਿਵੇਸ਼ ਹੋ ਰਿਹਾ ਹੈ, ਉਹ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਉਪਰਾਲਿਆਂ ਦੀ ਕਾਮਯਾਬੀ ਦਾ ਸੰਕੇਤ ਹੈ। ਉਹਨਾਂ ਕਿਹਾ ਕਿ ਨਿਵੇਸ਼ ਸੰਮੇਲਨਾਂ ਵਿਚ ਜਿਹੜੀ 40 ਹਜ਼ਾਰ ਕਰੋੜ ਦੇ ਨਿਵੇਸ਼ ਦੀ ਵਚਨਬੱਧਤਾ ਦਿੱਤੀ ਗਈ ਸੀ, ਉਹ ਸਾਰਾ ਨਿਵੇਸ਼ ਪੰਜਾਬ ਅੰਦਰ ਆਉਣਾ ਸ਼ੁਰੂ ਹੋ ਚੁੱਕਿਆ ਹੈ ਅਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀਆਂ ਉਦਯੋਗ-ਪੱਖੀ ਨੀਤੀਆਂ ਕਰਕੇ ਹੋਰ ਤੇਜ਼ੀ ਨਾਲ ਨਿਵੇਸ਼ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਸੇ ਵਜ•ਾ ਕਰਕੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੀ ਅਕਾਲੀ -ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਜਿਵੇਂ ਪੰਜਾਬ ਦਾ ਵਾਧੂ ਬਿਜਲੀ ਵਾਲਾ ਸੂਬਾ ਹੋਣਾ, ਹਵਾਈ ਅੱਡਿਆਂ ਸਮੇਤ ਉੱਚ ਕਿਸਮ ਦਾ ਬੁਨਿਆਦੀ ਢਾਂਚਾ ਹੋਣਾ ਆਦਿ ਨੂੰ ਵਿਖਾ ਕੇ ਨਿਵੇਸ਼ਕਾਂ ਨੂੰ ਪੰਜਾਬ ਅੰਦਰ ਨਿਵੇਸ਼ ਕਰਨ ਲਈ ਪ੍ਰੇਰਿਤ ਕਰ ਰਹੇ ਹਨ।ਇਹ ਕਹਿੰਦਿਆਂ ਕਿ ਪਿਛਲੀ ਸਰਕਾਰ ਦੀ ਪ੍ਰਾਪਤੀਆਂ  ਉੱਤੇ ਛਾਤੀ ਚੌੜੀ ਕਰਨ ਤੋਂ ਇਲਾਵਾ ਮੌਜੂਦਾ ਸਰਕਾਰ ਨੂੰ ਕੁੰਭਕਰਨੀ ਨੀਂਦ ਵਿਚੋਂ ਜਾਗ ਕੇ ਖੁਦ ਵੀ ਸੂਬੇ ਨਿਵੇਸ਼ ਕਰਵਾਉਣ ਲਈ ਹੱਥ ਪੈਰ ਮਾਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਹਰ ਮਹੀਨੇ ਪੰਜਾਬ ਵਿਚ ਇੱਕ ਨਵੀਂ ਇੰਡਸਟਰੀ ਲਿਆਉਣ ਦਾ ਵਾਅਦਾ ਕੀਤਾ ਸੀ, ਪਰੰਤੂ ਜਦੋਂ ਦੀ ਕਾਂਗਰਸ ਸਰਕਾਰ ਸੱਤਾ ਵਿਚ ਆਈ ਹੈ, ਨਾ ਕੋਈ ਨਵਾਂ ਪ੍ਰਾਜੈਕਟ ਉਲੀਕਿਆ ਗਿਆ ਹੈ ਅਤੇ ਨਾ ਹੀ ਕਿਸੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜੇਕਰ ਸੂਬੇ ਨੂੰ ਉੱਨਤੀ ਦੀਆਂ ਲੀਹਾਂ ਉੱਤੇ ਲੈ ਕੇ ਜਾਣਾ ਹੈ ਤਾਂ ਕਾਂਗਰਸ ਸਰਕਾਰ ਨੂੰ ਅਕਾਲੀ-ਭਾਜਪਾ ਸਰਕਾਰ ਵੱਲੋਂ ਪਾਏ ਪੂਰਨਿਆਂ ਉੱਤੇ ਚੱਲਣਾ ਦੀ ਲੋੜ ਹੈ।
ਬੀਬੀ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਮੌਜੂਦਾ ਨਿਵੇਸ਼ਕਾਂ ਨੂੰ ਕਿਸੇ ਸਮੱਸਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਨਿਵੇਸ਼ ਕਰਨ ਦੇ ਚਾਹਵਾਨਾਂ ਨੂੰ ਮਨਜ਼ੂਰੀ ਵਾਸਤੇ ਲੰਬੀ ਉਡੀਕ ਨਾ ਕਰਨੀ ਪਵੇ। ਉਹਨਾਂ ਕਿਹਾ ਕਿ ਜਦੋਂ 123 ਕਰੋੜ ਰੁਪਏ ਦੇ ਸੁਖਜੀਤ ਸਟਾਰਚ ਅਤੇ ਕੈਮੀਕਲ ਫੂਡ ਪਾਰਕ ਨੂੰ ਸਰਕਾਰੀ ਅਧਿਕਾਰੀਆਂ ਨੇ ਬੇਲੋੜਾ ਲਟਕਾ ਦਿੱਤਾ ਸੀ ਤਾਂ ਮੈਂ ਮੁੱਖ ਮੰਤਰੀ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਲਈ ਕਿਹਾ ਸੀ। ਉਹਨਾਂ ਕਿਹਾ ਕਿ ਹਾਲ ਹੀ ਵਿਚ ਮੈਂ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਬਠਿੰਡਾ ਵਿਖੇ ਏਮਜ਼ ਦਾ ਕੰਮ ਵੀ ਸਮੇਂ ਸ਼ੁਰੂ ਕਰਵਾਉਣ ਲਈ ਕਿਹਾ ਹੈ।  ਉਹਨਾਂ ਕਿਹਾ ਕਿ ਸਾਨੂੰ ਬਠਿੰਡਾ ਵਿਚ ਥਰਮਲ ਪਲਾਂਟ ਬੰਦ ਕਰਨ ਦੇ ਸਰਕਾਰ ਦੇ ਫੈਸਲੇ ਵਰਗੇ ਵੱਡੇ ਫੈਸਲਿਆਂ ਉੱਤੇ ਸਰਬਸੰਮਤੀ ਬਣਾਉਣ ਦੀ ਲੋੜ ਹੈ। ਇਸੇ ਤਰ•ਾਂ ਇੱਕ ਹੋਰ ਫੈਸਲੇ ਰਾਹੀਂ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਸੰਬੰਧੀ ਨਿਯਮਾਂ ਨੂੰ ਤਬਦੀਲ ਕਰਕੇ ਮਾਲਵਾ ਖੇਤਰ ਵਿਚ ਇੱਕ ਉੱਚ ਪਾਏ ਦਾ ਵਿੱਦਿਅਕ ਅਦਾਰਾ ਹੋਂਦ ਵਿਚ ਆਉਣ ਦੀ ਸੰਭਾਵਨਾ ਖ਼ਤਮ ਕਰ ਦਿੱਤੀ ਹੈ।

Share Button

Leave a Reply

Your email address will not be published. Required fields are marked *