Wed. Jun 19th, 2019

ਆਈਟੀਆਈ ਔਰਤਾਂ ਲਈ ਬਣੇਗੀ ਨਵੀਂ ਬਿਲਡਿੰਗ – ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਰੱਖਿਆ ਨੀਂਹ ਪੱਥਰ

ਆਈਟੀਆਈ ਔਰਤਾਂ ਲਈ ਬਣੇਗੀ ਨਵੀਂ ਬਿਲਡਿੰਗ – ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਰੱਖਿਆ ਨੀਂਹ ਪੱਥਰ

ਨੰਗਲ, 15 ਦਸੰਬਰ: ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਨੂੰ, 2.84 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਦਾ ਉਦਘਾਂਟਨ  ਅਤੇ ਆਈਟੀਆਈ ਨੰਗਲ (ਇਸਤਰੀਆਂ) ਦੀ ਨਵੀਂ ਬਿਲਡਿੰਗ ਦਾ ਨੀਂਹ ਪੱਥਰ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਅਤੇ ਉਦਯੋਗ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਵਲੋ ਬੀਤੀ ਸ਼ਾਮ ਰੱਖਿਆ ਗਿਆ।ਇਸ ਮੌਕੇ  ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ਼੍ਰੀ ਮਿੱਤਲ  ਨੇ ਕਿਹਾ ਕਿ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਦੀ ਪੁਰਾਣੀ ਬਿਲਡਿੰਗ ਦੇ ਨਵੀਨੀਕਰਨ ਅਤੇ ਨਵੀਂ ਬਿਲਡਿੰਗ ਬਣਾਉਣ ਲਈ  2.84 ਕਰੋੜ ਰੁਪਏ ਖਰਚ ਕੀਤੇ ਗਏ ਹਨ।ਇਸ ਤੋ ਇਲਾਵਾ ਆਈਟੀਆਈ ਨੰਗਲ (ਇਸਤਰੀਆ) ਦੀ ਨਵੀਂ ਇਮਾਰਤ ਲਈ, ਬੀਬੀਐਮਬੀ ਤੋ ਇੱਕ ਏਕੜ ਜਗ੍ਹਾ ਲੀਜ ਤੇ ਲਈ ਗਈ ਹੈ ।ਇਸ ਜਗਾ੍ਹਂ ਤੇ ਹੁਣ ਆਈਟੀਆਈ ਇਸਤਰੀਆਂ ਦੀ ਨਵੀਂ ਬਿਲਡਿੰਗ ਤਿਆਰ ਕਰਕੇ ਜਲਦੀ ਹੀ ਨਵੀਆਂ ਟਰੇਡਾਂ ਸ਼ੁਰੂ ਕੀਤੀਆ ਜਾਣਗੀਆ।ਉਨ੍ਹਾ ਕਿਹਾ ਕਿ  ਨੰਗਲ ਵਿਖੇ ਲੜਕੀਆ ਦੀ ਆਈਟੀਆਈ  ਲਈ ਸਾਢੇ ਤਿੰਨ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ।ਪਰ ਜਗਾ੍ਹਂ ਦੀ ਕਮੀ ਕਾਰਣ ਇਸ ਬਿਲਡਿੰਗ ਦੇ ਕੰਮ ਨੂੰ ਸ਼ੁਰੂ ਨਹੀ ਸੀ ਕੀਤਾ ਜਾ ਸਕਿਆ।ਹੁਣ ਇਸ ਫੰਡ ਵਿੱਚੋ ਛੇਤੀ ਹੀ ਇੱਕ ਕਰੋੜ ਦੀ ਲਾਗਤ ਨਾਲ ਬਨਣ ਵਾਲੀ ਇਮਾਰਤ ਦਾ ਕੰਮ ਵੀ ਛੇਤੀ ਹੀ ਸੁਰੂ ਕੀਤਾ ਜਾਵੇਗਾ।ਅਤੇ ਬਾਕੀ ਪੈਸਾ ਨਵੀਂ ਮਸ਼ੀਨਰੀ,ਸ਼ਾਜੋ ਸਮਾਨ ਅਤੇ ਨਵੇਂ ਕੋਰਸ ਚਲਾਉਣ ਲਈ ਖਰਚ ਕੀਤਾ ਜਾਵੇਗਾ।ਉਨ੍ਹਾ ਕਿਹਾ ਸਾਲ 2017 ਦੇ ਸੈਸ਼ਨ ਤੋ ਆਈਟੀਆਈ ਨੰਗਲ ਇਸਤਰੀਆ ਵਿਖੇ ਫੈਸ਼ਨ ਟੈਕਨੋਲੋਜੀ,ਹੇਅਰ ਐਂਡ ਸਕਿੱਨ ਕੇਅਰ ਅਤੇ ਫੂਡ ਪ੍ਰੋਸੈਸਿੰਗ ਆਦਿ ਨਵੇਂ ਕੋਰਸ ਸ਼ੁਰੂ ਕੀਤੇ ਜਾਣਗੇ।ਇਸ ਤੋ ਇਲਾਵਾਂ ਸੀ.ਐਮ.ਸੀ. ਸ਼ੈਡਾ ਦੀ ਮੁਰੰਮਤ ਲਈ 87.90 ਲੱਖ ਅਤੇ ਮਸ਼ੀਨਰੀ ਲਈ 1.5 ਕਰੋੜ ਦੀ ਰਾਸ਼ੀ ਮਹੱਈਆਂ ਕਰਵਾਈ ਗਈ ਹੈ।

         ਇਸ ਮੌਕੇ ਵਿਭਾਗ ਦੇ ਵਧੀਕ ਡਾਇਰੈਕਟਰ ਸ੍ਰੀਮਤੀ ਦਲਜੀਤ ਕੌਰ ਸਿੱਧੂ ਨੇ, ਵਿਭਾਗ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਕੈਬਨਿਟ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ  ਦੀ ਯੋਗ ਅਗਵਾਈ ਹੇਠ 377 ਆਈਟੀਆਈ  ਚਲ ਰਹੀਆ ਹਨ ਜਿਨ੍ਹਾ ਵਿੱਚੋ 112 ਸਰਕਾਰੀ ਅਤੇ 265 ਪ੍ਰਾਈਵੇਟ ਵਿੱਚ ਤਕਰੀਬਨ 68000 ਸਿੱਖਿਆਰਥੀ ਟਰੇਨਿੰਗ ਲੈ ਰਹੇ ਹਨ।ਇਸ ਤੋ ਇਲਾਵਾ ਪੰਜਾਬ ਚ ਜਿਲਾ ਪੱਧਰ ਤੇ ਪੰਜ ਮਲਟੀ ਸਕਿਲ ਡਿਵੈਲਪਮੈਂਟ ਕੇਂਦਰ ਸੁਰੂ ਕੀਤੇ ਗਏ ਹਨ ਅਤੇ ਛੇਵਾਂ ਸ੍ਰੀ ਅਨੰਦਪੁਰਸਾਹਿਬ ਵਿਖੇ ਸ਼ੁਰੂ ਕੀਤਾ ਜਾ ਚੁੱਕਾ ਹੈ।ਇਸ ਮੌਕੇ ਵਿਭਾਗ ਵਲੋ ਕੈਬਨਿਟ ਮੰਤਰੀ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਆਈਟੀਆਈ ਨੰਗਲ ਦੇ ਪ੍ਰਿੰਸੀਪਲ ਸ਼੍ਰੀ ਨਸੀਬ ਸਿੰਘ ਨੇ ਮੰਤਰੀ ਜੀ ਨੂੰ ਜੀ ਆਇਆਂ ਆਖਦਿਆਂ ਆਈਟੀਆਈ ਨੰਗਲ ਦੀ ਨੁਹਾਰ ਬਦਲਣ ਲਈ ਧੰਨਵਾਦ ਕੀਤਾ।

         ਇਸ ਮੌਕੇ ਐਸਡੀਐਮ ਨੰਗਲ ਮੈਡਮ ਕੋਮਲ ਮਿੱਤਲ,ਅਕਾਲੀ ਆਗੂ ਜਥੇਦਾਰ ਜਗਦੇਵ ਸਿੰਘ ਕੁੱਕੂ,ਮੈਡਮ ਦਲਜੀਤ ਕੌਰ ਸਿੱਧੂ ਵਧੀਕ ਡਾਇਰੈਕਟਰ ਉਦਯੋਗਿਕ ਸਿਖਲਾਈ  ਵਿਭਾਗ,ਰੁਪਿੰਦਰ ਸਿੰਘ ਸਿਧਰਾਂਉ ਡਿਪਟੀ ਡਾਇਰੈਕਟਰ,ਬਲਜਿੰਦਰ ਸਿੰਘ ਪ੍ਰਿੰਸੀਪਲ ਲੁਧਿਆਣਾ,ਨਸੀਬ  ਸਿੰਘ ਪ੍ਰਿੰਸੀਪਲ ਨੰਗਲ,ਮੁੱਖ ਅਧਿਆਪਕਾ  ਕ੍ਰਿਸ਼ਨਾ ਕੁਮਾਰੀ, ਨਿਰਮਲ ਸਿੰਘ,ਸ਼ਿਵ ਚਰਨ ਦਾਸ ,ਕਰਤਾਰ ਸਿੰਘ,ਲਲਿਤ ਮੋਹਨ (ਸਾਰੇ ਜੀਆਈ), ਰਾਮ ਸਿੰਘ, ਗੁਰਨਾਮ ਸਿੰਘ ਭੱਲੜੀ,ਬਲਜੀਤ ਸਿੰਘ, ਪ੍ਰਧਾਨ ਮਹਿਲਾ ਮੋਰਚਾ ਸ਼ੀਲਾ ਬਾਲੀ,ਤਿਲਕਰਾਜ ਬਾਲੀ, ਤੁਲਸੀ ਦਾਸ ਮੁੱਟੂ, ਰਮਨ ਸ਼ਰਮਾ, ਅਨੂੰ ਸੂਦ, ਅਜੈ ਬਾਂਟੀ,ਹਰਪਾਲ ਰਾਣਾ,ਗੁਰਦੀਪ ਕੁਮਾਰ ਮਨੋਜ ਕੁਮਾਰ,ਚੰਨਣ ਸਿੰਘ, ਨਰੋਤਮ ਲਾਲ,ਪਰਮਿੰਦਰ ਸਿੰਘ,ਸੁਰਜੀਤ ਸਿੰਘ ਖੱਟੜਾ, ਅਸ਼ੌਕ ਕੁਮਾਰ, ਮੈਡਮ ਸੁਨੀਤਾ ਰਾਣੀ,ਬਲਜੀਤ ਸਿੰਘ ਜੇਤੇਵਾਲ,ਦਿਲਬਾਗ ਸਿੰਘ,ਰਾਮ ਲਾਲ, ਹਰੀ ਰਾਮ,ਮਹਿੰਦਰ ਕੌਰ,ਅੰਜੂ ਕਪਿਲਾ, ਬਲਿੰਦਰ ਸਿੰਘ,ਤਿਲਕਰਾਜ ਰੂਪਰਾਏ,ਮਲਕੀਤ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: