ਆਈਐਮਏ ਪੀਓਪੀ: ਭਾਰਤੀ ਫੌਜ ਨੂੰ ਮਿਲੇ 333 ਅਧਿਕਾਰੀ

ਆਈਐਮਏ ਪੀਓਪੀ: ਭਾਰਤੀ ਫੌਜ ਨੂੰ ਮਿਲੇ 333 ਅਧਿਕਾਰੀ
ਦੇਹਰਾਦੂਨ: ਅੱਜ ਆਈਐਮਏ ਦੀ ਪਾਸਿੰਗ ਆਊਟ ਪਰੇਡ ਵਿੱਚ 423 ਜੈਂਟਲਮੈਨ ਉਮੀਦਵਾਰ ਸ਼ਾਮਿਲ ਹੋਏ। ਇਸ ਵਿੱਚ 333 ਭਾਰਤੀ ਉਮੀਦਵਾਰ ਅਤੇ 90 ਵਿਦੇਸ਼ੀ ਉਮੀਦਵਾਰ ਸ਼ਾਮਲ ਸਨ। ਅੱਜ ਭਾਰਤੀ ਫੌਜੀ ਅਕੈਡਮੀ ਵਿੱਚੋਂ ਪਾਸ ਹੋ ਕੇ 333 ਜਾਂਬਾਜ਼ ਭਾਰਤੀ ਫੌਜ ਵਿੱਚ ਅਧਿਕਾਰੀ ਬਣਨਗੇ।
ਅੱਜ ਪਾਸਿੰਗ ਆਊਟ ਪਰੇਡ ਦੌਰਾਨ ਦੇਖਣ ਵਾਲੀ ਗੈਲਰੀ ਪੂਰੀ ਤਰ੍ਹਾਂ ਖਾਲੀ ਰਹੀ। ਇਸ ਦੌਰਾਨ ਦਰਸ਼ਕਾਂ ਨੇ ਲਾਈਵ ਸਟ੍ਰੀਮਿੰਗ ਰਾਹੀਂ ਘਰ ਬੈਠ ਕੇ ਪਰੇਡ ਵੇਖੀ।
ਇਹ ਪਰੇਡ ਉੱਤਰ ਪ੍ਰਦੇਸ਼ ਤੋਂ 66, ਹਰਿਆਣਾ ਤੋਂ 39, ਉਤਰਾਖੰਡ ਤੋਂ 31, ਬਿਹਾਰ ਤੋਂ 31, ਪੰਜਾਬ ਤੋਂ 25, ਮਹਾਰਾਸ਼ਟਰ ਤੋਂ 18, ਹਿਮਾਚਲ ਪ੍ਰਦੇਸ਼ ਤੋਂ 14, ਜੰਮੂ-ਕਸ਼ਮੀਰ ਤੋਂ 14, ਰਾਜਸਥਾਨ ਤੋਂ 13, ਮੱਧ ਪ੍ਰਦੇਸ਼ ਤੋਂ 13, ਕੇਰਲ ਤੋਂ 8, ਗੁਜਰਾਤ ਤੋਂ 8, ਦਿੱਲੀ ਤੋਂ 7, ਕਰਨਾਟਕ ਤੋਂ 7, ਪੱਛਮੀ ਬੰਗਾਲ ਤੋਂ 6, ਆਂਧਰਾ ਪ੍ਰਦੇਸ਼ ਤੋਂ 4, ਛੱਤੀਸਗੜ ਤੋਂ 4, ਝਾਰਖੰਡ ਤੋਂ 4, ਮਨੀਪੁਰ ਤੋਂ 4, ਚੰਡੀਗੜ੍ਹ ਤੋਂ 3, ਅਸਮ ਤੋਂ 2, ਉੜੀਸਾ ਤੋਂ 2, ਤਾਮਿਲਨਾਡੂ ਤੋਂ 2 ਤੇਲੰਗਾਨਾ ਤੋਂ 2, ਮੇਘਾਲਿਆ, ਮਿਜ਼ੋਰਮ ਅਤੇ ਲੱਦਾਖ ਤੋਂ ਇੱਕ-ਇੱਕ ਉਮੀਦਵਾਰ ਪਾਸ ਕਰ ਰਹੇ ਹਨ।