ਆਈਐਮਏ ਨੇ ਕੀਤਾ 11 ਦਸੰਬਰ ਨੂੰ ਦੇਸ਼ ਵਿਆਪੀ ਹੜਤਾਲ ਦਾ ਐਲਾਨ

ਆਈਐਮਏ ਨੇ ਕੀਤਾ 11 ਦਸੰਬਰ ਨੂੰ ਦੇਸ਼ ਵਿਆਪੀ ਹੜਤਾਲ ਦਾ ਐਲਾਨ
ਨਵੀਂ ਦਿੱਲੀ: ਕਿਸਾਨਾਂ ਦੇ 8 ਦਸੰਬਰ ਦੇ ‘ਭਾਰਤ ਬੰਦ’ ਦੇ ਸੱਦੇ ਤੋਂ ਬਾਅਦ ਆਈਐਮਏ ਨੇ 11 ਦਸੰਬਰ ਨੂੰ ਦੇਸ਼ਵਿਆਪੀ ਹੜਤਾਲ ਦੀ ਮੰਗ ਕੀਤੀ ਹੈ।
ਆਯੂਰਵੈਦਿਕ ਡਾਕਟਰਾਂ ਨੂੰ ਸਰਜਰੀ ਕਰਨ ਦੀ ਇਜਾਜ਼ਤ ਦੇਣ ਤੋਂ ਬਾਅਦ ਆਈਐਮਏ ਦੀ ਐਲੋਪੈਥੀ ਦੇ ਡਾਕਟਰ ਸੜਕਾਂ ‘ਤੇ ਉਤਰ ਆਏ। ਉਨ੍ਹਾਂ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਤੇ ਇਸ ਨੂੰ ਵਾਪਿਸ ਲੈਣ ਦੀ ਮੰਗ ਕੀਤੀ। ਐਲੋਪੇਥੀ ਡਾਰਕਟਾਂ ਨੇ ਕਰੀਬ 10 ਹਜ਼ਾਰ ਥਾਂਵਾਂ ‘ਤੇ ਪ੍ਰਦਰਸ਼ਨ ਕਰ ਆਪਣੀ ਇੱਕਜੁਟਤਾ ਦਿਖਾਈ।
ਡਾਕਟਰਾਂ ਨੇ ਇਸ ਮੁੱਦੇ ‘ਤੇ 11 ਤਾਰੀਕ ਨੂੰ ਦੇਸ਼ਵਿਆਪੀ ਹੜਤਾਲ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਜਾਣਕਾਰੀ ‘ਚ ਦੱਸਿਆ ਕਿ ਉਸ ਦਿਨ ਨਿਜੀ ਤੇ ਸਰਕਾਰੀ ਹਸਪਤਾਲ ‘ਚ ਗੈਰ ਜ਼ਰੂਰੀ ਸੇਵਾਂਵਾਂ ਬੰਦ ਰਹਿਣਗਿਆਂ। ਉਨ੍ਹਾਂ ਨੇ ਨਾਲ ਕਿਹਾ ਕਿ ਕੋਰੋਨਾ ਤੇ ਐਮਰਜੇਂਸੀ ਸੇਵਾਵਾਂ ‘ਤੇ ਕੋਈ ਅਸਰ ਨਹੀਂ ਹੋਵੇਗਾ।