ਆਇਰਲੈਂਡ ਨੇ ਭਾਰਤੀ ਮੂਲ ਦੇ ਆਗੂ ਨੂੰ ਚੁਣਿਆ ਆਪਣਾ ਪ੍ਰਧਾਨ ਮੰਤਰੀ

ss1

ਆਇਰਲੈਂਡ:- ਮੁੰਬਈ ਵਿੱਚ ਜਨਮੇ ਇੱਕ ਡਾਕਟਰ ਦਾ ਪੁੱਤਰ ਤੇ ਆਇਰਲੈਂਡ ਦੇ ਸਿਹਤ ਮੰਤਰੀ ਲੀਓ ਵਰਾਦਕਰ ਆਇਰਲੈਂਡ ਦੇ ਅਗਲੇ ਪ੍ਰਧਾਨ ਮੰਤਰੀ ਬਣ ਗਏ ਹਨ। 38 ਸਾਲ ਦੇ ਵਰਾਦਕਰ ਲੀਓ ਨੇ ਐਂਡਾ ਕੇਨੀ ਦੀ ਥਾਂ ਲੈ ਲਈ ਹੈ ਅਤੇ ਆਇਰਲੈਂਡ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਬਣ ਗਏ ਹਨ। ਇਸ ਦੇ ਨਾਲ ਹੀ ਵਰਾਦਕਰ ਨੂੰ ਸੱਤਾਧਾਰੀ ਪਾਰਟੀ ਫਾਈਲ ਗੇਲ ਦਾ ਨੇਤਾ ਵੀ ਚੁਣ ਲਿਆ ਗਿਆ ਹੈ।

ਲੀਓ ਸਮਲਿੰਗੀ ਵਿਵਾਦ ਦਾ ਸਮਰਥਨ ਕਰਦੇ ਹਨ ਤੇ ਉਨ੍ਹਾਂ ਨੇ 2015 ਵਿੱਚ ਆਪਣੇ 36ਵੇਂ ਜਨਮ ਦਿਨ ਮੌਕੇ ਸਿਹਤ ਮੰਤਰੀ ਬਣਨ ਤੋਂ ਬਾਅਦ ਆਪਣਾ ਸਮਲਿੰਗੀ ਹੋਣਾ ਵੀ ਸਵੀਕਾਰ ਕੀਤਾ ਸੀ। 38 ਸਾਲਾ ਵਰਾਦਕਰ ਆਪਣੇ ਪਿਤਾ ਅਸ਼ੋਕ ਵਰਾਦਕਰ ਦੇ ਸਭ ਤੋਂ ਛੋਟੇ ਪੁੱਤਰ ਹਨ। ਅਸ਼ੋਕ 1960 ਦੇ ਦਹਾਕੇ ਵਿੱਚ ਇੰਗਲੈਂਡ ਦੇ ਨੈਸ਼ਨਲ ਹੈਲਥ ਸਰਵਿਸ ਵਿੱਚ ਕੰਮ ਕਰਦੇ ਸਨ। ਇੱਥੇ ਹੀ ਉਨ੍ਹਾਂ ਦਾ ਵਿਆਹ ਇੱਕ ਨਰਸ ਨਾਲ ਹੋਇਆ ਤੇ 18 ਜਨਵਰੀ 1979 ਨੂੰ ਡਬਲਿਨ ‘ਚ ਪੁੱਤਰ ਵਰਾਦਕਰ ਪੈਦਾ ਹੋਇਆ।

ਉਨਾਂ ਦਾ ਪਰਿਵਾਰ ਮੂਲ ਰੂਪ ਨਾਲ ਗੁਜਰਾਤ ਦੇ ਵਰਾਦ ਪਿੰਡ ਦਾ ਰਹਿਣ ਵਾਲਾ ਹੈ। ਵਰਾਦਕਰ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਡਾਕਟਰ ਸਨ। ਲੀਓ 24 ਸਾਲ ਦੀ ਉਮਰ ‘ਚ ਕਾਊਂਸਲਰ ਬਣੇ ਸਨ, 2007 ‘ਚ ਆਇਰਲੈਂਡ ਦੀ ਸੰਸਦ ਲਈ ਚੁਣੇ ਗਏ, 2011 ‘ਚ ਫਾਇਨ ਗੇਲ ਸੱਤਾਧਾਰੀ ਗਠਜੋੜ ‘ਚ ਸਭ ਤੋਂ ਵੱਡੀ ਪਾਰਟੀ ਬਣੀ ਜਿਸਤੋਂ ਬਾਅਦ ਸੀਉ ਟਰਾਂਸਪੋਰਟ, ਸੈਰ ਸਪਾਟਾ ਤੇ ਖੇਡ ਮੰਤਰੀ ਰਹੇ ਅਤੇ ਮੌਜੂਦਾ ਸਮੇਂ ਸਿਹਤ ਮੰਤਰੀ ਵੀ ਬਣੇ ਸਨ।

Share Button

Leave a Reply

Your email address will not be published. Required fields are marked *