ਆਇਓਡੀਨ ਦੀ ਕਮੀ ਬੱਚਿਆਂ ਲਈ ਹੁੰਦੀ ਹੈ ਖਤਰਨਾਕ : ਡਾ. ਸ਼ਿਲਪਾ ਗਰਗ

ss1

ਆਇਓਡੀਨ ਦੀ ਕਮੀ ਬੱਚਿਆਂ ਲਈ ਹੁੰਦੀ ਹੈ ਖਤਰਨਾਕ : ਡਾ. ਸ਼ਿਲਪਾ ਗਰਗ
ਆਈਓਡੀਨ ਨਮਕ ਲੈਣਾ ਹਰ ਵਿਅਕਤੀ ਲਈ ਬਹੁਤ ਜ਼ਰੂਰੀ : ਫਾਰਮਾਸਿਸਟ ਪਾਲੀ

vikrant-bansal-2ਭਦੌੜ 15 ਨਵੰਬਰ (ਵਿਕਰਾਂਤ ਬਾਂਸਲ) ਮੁੱਢਲਾ ਸਿਹਤ ਕੇਂਦਰ ਸ਼ਹਿਣਾ ਵਿਖੇ ਆਈਓਡੀਨ ਦੀ ਕਮੀ ਨਾਲ ਹੋਣ ਵਾਲੇ ਰੋਗ ਤੇ ਸਹੀ ਮਾਤਰਾ ‘ਚ ਆਈਓਡੀਨ ਯੁਕਤ ਨਮਕ ਲੈਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਸਮੇਂ ਮੈਡੀਕਲ ਅਫਸਰ ਡਾ. ਸ਼ਿਲਪਾ ਗਰਗ ਨੇ ਖਾਣੇ ‘ਚ ਆਈਓਡੀਨ ਦੀ ਸਹੀ ਮਾਤਰਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਦੀ ਕਮੀ ਨਾਲ ਜਿਥੇ ਗਿੱਲੜ ਰੋਗ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ, ਉਥੇ ਇਸ ਦੀ ਕਮੀ ਕਰਕੇ ਬੱਚਿਆਂ ਨੂੰ ਗੂੰਗਾਪਨ ਜਾਂ ਬੋਲਾਪਨ ਦੀ ਬਿਮਾਰੀ ਆਪਣੀ ਲਪੇਟ ‘ਚ ਲੈਂਦੀ ਹੈ ਉਨਾਂ ਕਿਹਾ ਕਿ ਆਈਓਡੀਨ ਦੀ ਕਮੀ ਨਾਲ ਸਿਰਫ ਬੱਚੇ ਹੀ ਨਹੀਂ ਬਲਕਿ ਜਵਾਨ, ਬਜ਼ੁਰਗ ਤੇ ਗਰਭਵਤੀ ਔਰਤਾਂ ਵੀ ਪੀੜਤ ਹੋ ਜਾਂਦੀਆਂ ਹਨ ਇਸ ਸਮੇਂ ਫਾਰਮਾਸਿਸਟ ਹਰਪਾਲ ਸਿੰਘ ਪਾਲੀ ਨੇ ਕਿਹਾ ਕਿ ਆਈਓਡੀਨ ਦੀ ਕਮੀ ਨਾਲ ਵਿਅਕਤੀ ਦੇ ਗਲੇ ਦੀ ਗ੍ਰਥੀ ਵਧ ਜਾਂਦੀ ਹੈ, ਜਿਸ ਕਰਕੇ ਗੂੰਗਾਪਨ ਜਾਂ ਬੋਲਾਪਨ ਦਾ ਵਿਅਕਤੀ ਸ਼ਿਕਾਰ ਹੋ ਜਾਂਦਾ ਹੈ ਫਾਰਮਾਸਿਸਟ ਪਾਲੀ ਨੇ ਕਿਹਾ ਕਿ ਆਈਓਡੀਨ ਦੀ ਕਮੀ ਨਾਲ ਬੱਚੇ ਦੀ ਜਿਥੇ ਗ੍ਰੋਥ ਨਹੀਂ ਵਧਦੀ, ਉਥੇ ਉਹ ਸਰੀਰਕ ਤੇ ਮਾਨਸਿਕ ਤੌਰ ਤੇ ਆਪਣੇ ਨਾਲ ਦੇ ਬੱਚਿਆਂ ਤੋਂ ਪਛੜ ਜਾਂਦਾ ਹੈ, ਜਿਸ ਕਰਕੇ ਬੱਚਾ ਪੜਣ ਤੇ ਖੇਡਣ-ਕੁੱਦਣ ਤੋਂ ਦੂਰ ਰਹਿਣ ਲੱਗਦਾ ਹੈ ਉਨਾਂ ਅਪੀਲ ਕੀਤੀ ਕਿ ਬਜ਼ਾਰ ਵਿਚੋਂ ਨਮਕ ਲੈਣ ਮੌਕੇ ਆਈਓਡੀਨ ਭਰਪੂਰ ਨਮਕ ਦੀ ਲੈਣ ਤਾਂ ਜੋ ਆਈਓਡੀਨ ਦੀ ਕਮੀ ਕਰਕੇ ਆਉਣ ਵਾਲੀ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਦੇ ਯੋਗ ਬਣ ਸਕਣ।

Share Button

Leave a Reply

Your email address will not be published. Required fields are marked *