ਆਂਗਣਵਾੜੀ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਵੰਡੀਆਂ ਗਈਆਂ

ss1

ਆਂਗਣਵਾੜੀ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਵੰਡੀਆਂ ਗਈਆਂ

5-18 (1) 5-18 (2)
ਲੁਧਿਆਣਾ(ਜਸਵੀਰ ਕਲੋਤਰਾ/ਕਮਲਜੀਤ)ਸ਼੍ਰੀ ਸੁਰਿੰਦਰ ਬਾਲੀ ਪ੍ਰਧਾਨ ਅੰਬੇਦਕਰ ਚੇਤਨਾ ਮੰਚ (ਰਜਿ)ਪੰਜਾਬ ਅਤੇ ਜਿਲ੍ਹਾ ਜਨਰਲ ਸਕੱਤਰ ਬੀਜੇਪੀ ਐਸ.ਸੀ.ਮੋਰਚਾ ਲੁਧਿਆਣਾ ਨੇ ਆਪਣੇ ਐਮ.ਸੀ.ਐਲ.ਦੇ ਬਿਜਲੀ ਵਿਭਾਗ ਤੋਂ ਸੇਵਾ ਮੁਕਤ ਹੋਣ ਤੋ ਬਾਅਦ ਘੁਮਾਰ ਮੰਡੀ ਦੇ ਆਂਗਣਵਾੜੀ ਦੇ ਸਕੂਲ ਦੇ ਬੱਚਿਆਂ ਨੂੰ ਕਿਤਾਬਾਂ,ਕਾਪੀਆਂ,ਸ਼ੋਪਨਰ,ਰਬੜ,ਜਮੇਟਰੀ ਬਾਕਸ,ਪੈੱਨ,ਪੈਨਸਿਲਾ ਆਦਿ ਵੰਡੀਆਂ।ਉਹਨਾਂ ਨੇ ਕਿਹਾ ਕਿ ਏ ਛੋਟੇ ਛੋਟੇ ਬੱਚਿਆਂ ਵਿੱਚ ਸਾਡੇ ਦੇਸ਼ ਦਾ ਭਵਿੱਖ ਹੈ ਇਹਨਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਕਿਹਾ ਕਿ ਬਾਬਾ ਸਾਹਿਬ ਦਾ ਸੁਪਨਾ ਸੀ ਕਿ ਕੋਈ ਬੱਚਾ ਪੜਾਈ ਤੋ ਵਾਂਝਾ ਨਾ ਰਹਿ ਜਾਵੇ ਅਤੇ ਸਾਨੂੰ ਸਬ ਵੀ ਇਹਨਾਂ ਬੱਚਿਆਂ ਦੀ ਮਦਦ ਕਰਦੇ ਰਹਿਣਾ ਚਾਹੀਦਾ ਹੈ ਇਸ ਮੋਕੇ ਉਹਨਾਂ ਨਾਲ ਵਿਸ਼ੇਸ਼ ਤੋਰ ਤੇ ਬੀਜੇਪੀ ਐਸ.ਸੀ.ਮੋਰਚਾ ਲੁਧਿਆਣਾ ਦੇ ਜਿਲ੍ਹਾ ਪ੍ਰਧਾਨ ਸ਼੍ਰੀ ਯਸ਼ਪਾਲ ਜਨੋਤਰਾ ਨੇ ਪੂਰਾ ਸਹਿਯੋਗ ਦਿੱਤਾ ਅਤੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਬੱਚਿਆਂ ਦੀ ਪੜਾਈ ਵਾਸਤੇ ਕਈ ਤਰਾਂ ਦੀਆਂ ਸਕੀਮਾਂ ਚਲਾਈਆਂ ਗਈਆਂ ਹਨ ਅਤੇ ਉਹ ਸਕੀਮਾਂ ਅਸੀ ਆਪਣੀ ਟੀਮ ਰਾਹੀ ਬੱਚਿਆ ਤੱਕ ਪਹੁੰਚਾਉਂਦੇ ਰਹਾਂਗੇਂ।ਇਸ ਮੋਕੇ ਸਕੂਲ ਦੇ ਸਟਾਫ ਵੱਲੋਂ ਸੁਰਿੰਦਰ ਬਾਲੀ ਅਤੇ ਯਸ਼ਪਾਲ ਜਨੋਤਰਾ ਜੀ ਦਾ ਵਿਸ਼ੇਸ਼ ਸੰਨਮਾਨ ਕੀਤਾ ਗਿਆ।ਇਸ ਮੋਕੇ ਐਡਵੋਕੇਟ ਰਾਜੇਸ਼ ਕਸ਼ਯਪ,ਰਾਜੇਸ਼ ਟੀਨਾ,ਬਲਵੀਰ ਖਾਲਸਾ,ਰਾਮਲਾਲ ਚਗੋਤਰਾ,ਸੁਖਵਿੰਦਰ ਪਾਲ ਸਿੰਘ ਗਰਚਾ,ਗੋਰਵ ਥਾਪਰ,ਸੁਖਜੀਵ ਬੇਦੀ,ਮਨਜੀਤ ਸ਼ੰਭੂ,ਸਤਿੰਦਰ ਲਹੋਰੀਆ ਅਤੇ ਕੁਲਜੀਤ ਬੰਟੀ ਆਦਿ ਮੋਜੂਦ ਸਨ।

Share Button

Leave a Reply

Your email address will not be published. Required fields are marked *