ਆਂਗਣਵਾੜੀ ਯੂਨੀਅਨ 18 ਅਕਤੂਬਰ ਨੂੰ ਮੰਤਰੀ ਜਿਆਣੀ ਦੇ ਪੁਤਲੇ ਫੂਕੇਗੀ – ਬੀਬੀ ਬਲ੍ਹੇਰ

ss1

ਆਂਗਣਵਾੜੀ ਯੂਨੀਅਨ 18 ਅਕਤੂਬਰ ਨੂੰ ਮੰਤਰੀ ਜਿਆਣੀ ਦੇ ਪੁਤਲੇ ਫੂਕੇਗੀ – ਬੀਬੀ ਬਲ੍ਹੇਰ

SAMSUNG CAMERA PICTURES

ਭਿੱਖੀਵਿੰਡ 14 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਜਾਇਜ ਮੰਗਾਂ ਸੰਬੰਧੀ ਸਮਾਜ ਭਲਾਈ ਮੰਤਰੀ ਸੁਰਜੀਤ ਜਿਆਣੀ ਦਾ ਹੈਂਕੜ ਭਰੇ ਵਤੀਰੇ ਖਿਲਾਫ ਆਂਗਣਵਾੜੀ ਮੁਲਾਜਮ ਯੂਨੀਅਨ (ਸੀਟੂ) 18 ਅਕਤੂਬਰ ਨੂੰ ਪੰਜਾਬ ਦੇ ਸਾਰੇ ਜਿਲ੍ਹਾ ਹੈਡਕੁਆਟਰਾਂ ਵਿਚ ਕੈਬਨਿਟ ਮੰਤਰੀ ਸੁਰਜੀਤ ਜਿਆਣੀ ਦਾ ਪੁਤਲਾ ਫੂਕ ਕੇ ਰੋਸ ਮੁਜਾਹਰਾ ਕਰੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀ.ਡੀ.ਪੀ.ੳ ਦਫਤਰ ਭਿੱਖੀਵਿੰਡ ਵਿਖੇ ਧਰਨਾ ਲਾ ਕੇ ਬੈਠੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਆਂਗਣਵਾੜੀ ਮੁਲਾਜਮ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬੀਬੀ ਅਨੂਪ ਕੌਰ ਬਲ੍ਹੇਰ, ਬੀਬੀ ਬੇਅੰਤ ਕੌਰ, ਬੀਬੀ ਨਰਿੰਦਰ ਕੌਰ ਨੇ ਕੀਤਾ ਤੇ ਆਖਿਆ ਕਿ ਮੰਤਰੀ ਜਿਆਣੀ ਵੱਲੋਂ ਆਂਗਣਵਾੜੀ ਯੂਨੀਅਨ ਆਗੂਆਂ ਨੂੰ 12 ਅਕਤੂਬਰ ਨੂੰ ਮੀਟਿੰਗ ਲਈ ਸਮਾਂ ਦਿੱਤਾ ਸੀ ਤਾਂ ਆਗੂ ਤਾਂ ਮੀਟਿੰਗ ਵਿਚ ਹਾਜਰ ਹੋਏ, ਪਰ ਮੰਤਰੀ ਆਪ ਮੀਟਿੰਗ ਵਿਚ ਨਹੀ ਪਹੰੁਚੇਂ। ਉਹਨਾਂ ਨੇ ਕਿਹਾ ਕਿ ਬਾਦਲ ਸਰਕਾਰ ਨੂੰ ਪੰਜਾਬ ਦੀਆਂ 53 ਹਜਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਕੋਈ ਫਿਕਰ ਨਹੀ ਹੈ। ਉਪਰੋਕਤ ਆਗੂਆਂ ਨੇ ਕਿਹਾ ਕਿ ਆਂਗਣਵਾੜੀ ਮੁਲਾਜਮਾਂ ਦਾ ਭਵਿੱਖ ਹਨੇਰੇ ਵਿਚ ਜਾ ਰਿਹਾ ਹੈ, ਕਿਉਕਿ 3 ਤੋਂ 6 ਸਾਲ ਦੇ ਬੱਚਿਆਂ ਨੂੰ ਸਿੱਖਿਆ ਮੰਤਰੀ ਪ੍ਰਾਇਮਰੀ ਸਕੂਲਾਂ ਵੱਲ ਲੈ ਕੇ ਜਾ ਰਿਹਾ ਹੈ, ਜਦੋਂ ਕਿ ਮੰਤਰੀ ਜਿਆਣੀ ਕੰਭਕਰਨੀ ਦੀ ਨੀਂਦ ਸੁੱਤਾ ਪਿਆ ਹੈ। ਇਸ ਮੌਕੇ ਬਲਵਿੰਦਰ ਕੌਰ, ਮਨਜਿੰਦਰ ਕੌਰ, ਦਰਸ਼ਨਾ, ਰਚਨਾ, ਦਲਜੀਤ ਕੌਰ, ਹਰਜਿੰਦਰਪਾਲ ਕੌਰ, ਹਰਜਿੰਦਰ ਕੌਰ, ਪ੍ਰਮਜੀਤ ਕੌਰ, ਹਰਜਿੰਦਰ ਕੌਰ, ਪਰਮਜੀਤ ਕੌਰ ਦਿਆਲਪੁਰਾ, ਬਲਵਿੰਦਰ ਕੌਰ, ਅਮਨਜੋਤ ਕੌਰ, ਪਰਮਜੀਤ ਕੌਰ, ਬਲਜਿੰਦਰ ਕੌਰ, ਰਾਜਬੀਰ ਕੌਰ, ਸਰਨਜੀਤ ਕੌਰ ਆਦਿ ਆਂਗਣਵਾੜੀ ਮੁਲਾਜਮ ਹਾਜਰ ਸਨ।

Share Button

Leave a Reply

Your email address will not be published. Required fields are marked *