Mon. May 20th, 2019

ਅੱਲ ਕਾਇਦਾ ਦੀ ਕਮਾਨ ਲਾਦੇਨ ਦੇ ਪੁੱਤਰ ਹੱਥ

ਅੱਲ ਕਾਇਦਾ ਦੀ ਕਮਾਨ ਲਾਦੇਨ ਦੇ ਪੁੱਤਰ ਹੱਥ

16-5ਨਵੀਂ ਦਿੱਲੀ : ਓਸਾਮਾ ਬਿਨ ਲਾਦੇਨ ਦੇ ਮਾਰੇ ਜਾਣ ਤੋਂ ਬਾਅਦ ਹੁਣ ਅਲਕਾਇਦਾ ਨੂੰ ਸੰਭਾਲਣ ਦੇ ਲਈ ਉਸ ਦਾ ਬੇਟਾ ਤਿਆਰ ਹੋ ਗਿਆ ਹੈ। ਸੀਐਨਐਨ ਦੇ ਮੁਤਾਬਿਕ ਖ਼ਤਰਨਾਕ ਅੱਤਵਾਦੀ ਸੰਗਠਨ ਦੀ ਕਮਾਨ ਸੰਭਾਲਣ ਦੇ ਲਈ ਲਾਦੇਨ ਦਾ ਬੇਟਾ ਹਮਜ਼ਾ ਸਰਗਰਮ ਹੋਣ ਲੱਗਿਆ ਹੈ। ਇਸੇ ਹਫ਼ਤੇ ਉਸ ਦਾ ਇੱਕ ਆਡੀਓ ਟੇਪ ਸਾਹਮਣੇ ਆਇਆ ਹੈ ਜਿਸ ਵਿਚ ਉਹ ਜੇਹਾਦ ਦੇ ਨਾਂਅ ‘ਤੇ ਨੌਜਵਾਨਾਂ ਨੂੰ ਇੱਕਜੁੱਟ ਕਰ ਰਿਹਾ ਹੈ।

ਸੀਐਨਐਨ ਦੇ ਮੁਤਾਬਿਕ ਇਸ ਹਫ਼ਤੇ ਅਲਕਾਇਦਾ ਵੱਲੋਂ ਇੱਕ ਟੇਪ ਜਾਰੀ ਕੀਤਾ ਗਿਆ ਜਿਸ ਵਿਚ ਹਮਜ਼ਾ ਨੂੰ ਜੇਹਾਦ ਦੀ ਗੱਲ ਕਰਦੇ ਦੇਖਿਆ ਗਿਆ। ਹਮਜ਼ਾ ਫ਼ਿਲਹਾਲ ਸੰਗਠਨ ਦੇ ਬੁਲਾਰੇ ਦੀ ਭੂਮਿਕਾ ਨਿਭਾਅ ਰਿਹਾ ਹੈ।

ਹਮਜ਼ਾ ਦੀ ਉਮਰ 20 ਸਾਲ ਦੇ ਕਰੀਬ ਹੈ। ਇਸ ਆਡੀਓ ਟੇਪ ਵਿਚ ਹਮਜ਼ਾ ਸੀਰੀਆ ਵਿਚ ਜੇਹਾਦੀ ਅੱਤਵਾਦੀਆਂ ਨੂੰ ਇੱਕਜੁੱਟ ਹੋਣ ਦੀ ਅਪੀਲ ਕਰ ਰਿਹਾ ਹੈ।

Leave a Reply

Your email address will not be published. Required fields are marked *

%d bloggers like this: