Mon. May 27th, 2019

ਅੱਧੀ ਰਾਤ ਪੁਲਿਸ ਨੂੰ ਆਇਆ ਫੋਨ- ‘ਦਿੱਲੀ ‘ਚ ਹੋਵੇਗਾ ਪਰਮਾਣੂ ਹਮਲਾ, ਉਡ ਜਾਵੇਗਾ ਰਾਸ਼ਟਰਪਤੀ ਭਵਨ’

ਅੱਧੀ ਰਾਤ ਪੁਲਿਸ ਨੂੰ ਆਇਆ ਫੋਨ- ‘ਦਿੱਲੀ ‘ਚ ਹੋਵੇਗਾ ਪਰਮਾਣੂ ਹਮਲਾ, ਉਡ ਜਾਵੇਗਾ ਰਾਸ਼ਟਰਪਤੀ ਭਵਨ’

ਦਿੱਲੀ ਪੁਲਿਸ ਮਹਿਕਮੇ ‘ਚ ਬੁੱਧਵਾਰ ਰਾਤ 10.30 ਇਕ ਫੋਨ ਕਾਲ ਨੇ ਹੜਕੰਪ ਮਚ ਗਿਆ। ਫੋਨ ਕਰਨ ਵਾਲੇ ਨੇ ਪੁਲਿਸ ਨੂੰ ਦੱਸਿਆ ਕਿ ਇਕ ਗੱਲ ਕਰ ਰਹੀ ਹੈ- ‘ਤੂੰ ਜਾਣਦਾ ਨਹੀਂ ਹੈ ਕਿ ਮੈਂ ਕੌਣ ਹਾਂ।’ ਜਦੋਂ ਦਿੱਲੀ ‘ਤੇ ਨਿਊਕਿਲਰ ਅਟੈਕ ਹੋਵੇਗਾ ਤੇ ਰਾਸ਼ਟਰੀ ਭਵਨ ਉਡੇਗਾ, ਉਦੋਂ ਪਤਾ ਲੱਗ ਜਾਵੇਗਾ। ਇਹ ਫੋਨ ਕਾਲ ਬੁੱਧਵਾਰ ਰਾਤ ਕਰੀਬ 10.30 ਵਜੇ ਆਈ ਤਾਂ ਪੂਰਾ ਮਹਿਕਮਾ ਸੁੰਨ ਰਹਿ ਗਿਆ ਤੇ ਸਨਸਨੀ ਫੈਲ ਗਈ। ਫੋਨ ਕਾਲ ਨਾਲ ਦਿੱਲੀ ਪੁਲਿਸ ਦੇ ਨਾਲ-ਨਾਲ ਇੰਟੈਲੀਜੈਂਸ ਬਿਊਰੋ ਤੇ ਹੋਰ ਸੁਰੱਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ। ਇਸ ਤੋਂ ਬਾਅਦ ਫੌਰੀ ਇਕ ਟੀਮ ਗਠਿਤ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਫੋਨ ਕਰਨ ਵਾਲੇ ਨਾਲ ਦੇਰ ਰਾਤ ਤਕ ਪੁੱਛਗਿੱਛ ਚੱਲੀ ਤੇ ਫਿਰ ਉਸ ਨੂੰ ਛੱਡ ਦਿੱਤਾ ਗਿਆ। । ਅੱਜ ਜਾਂਚ ਟੀਮ ਉਸ ਲੜਕੀ ਦਾ ਪਤਾ ਲਗਾਉਣ ‘ਚ ਜੁਟ ਗਈ ਹੈ। ਜਿਸਨੇ ਧਮਕੀ ਦਿੱਤੀ ਕਿ ‘ਤੂੰ ਜਾਣਦਾ ਨਹੀਂ ਕਿ ਮੈਂ ਕੌਣ ਹਾਂ।’
ਪੁਲਿਸ ਨੂੰ ਫੋਨ ਕਰਨ ਵਾਲੇ ਨੌਜਵਾਨ ਦੇ ਮੁਤਾਬਿਕ, ਡੇਟਿੰਗ ਐਪ ਟਿੰਡਰ ‘ਤੇ ਚੈਟਿੰਗ ਦੇ ਚੱਲਦੇ ਇਕ ਲੜਕੇ ਦੀ ਇਕ ਲੜਕੀ ਨਾਲ ਤੂੰ-ਤੂੰ, ਮੈਂ-ਮੈਂ ਹੋ ਗਈ। ਇਸ ‘ਤੇ ਲੜਕੀ ਨੇ ਲੜਕੇ ਨੂੰ ਚੈਟ ‘ਤੇ ਬਹੁਤ ਬੇਇੱਜ਼ਤ ਕੀਤਾ ਤੇ ਧਮਕੀ ਦਿੱਤੀ, ‘ਤੂੰ ਜਾਣਦਾ ਨਹੀਂ ਮੈਂ ਕੌਣ ਹਾਂ’। ਜਦੋਂ ਦਿੱਲੀ ‘ਤੇ ਨਿਊਕਿਲਰ ਅਟੈਕ ਹੋਵੇਗਾ ਤੇ ਰਾਸ਼ਟਰਪਤੀ ਭਵਨ ਉਡੇਗਾ, ਉਦੋਂ ਪਤਾ ਲੱਗੇਗਾ। ਚੈਟ ਖਤਮ ਹੁੰਦਿਆਂ ਹੀ ਲੜਕੀ ਨੇ 100 ਨੰਬਰ ‘ਤੇ ਕਾਲ ਕਰਕੇ ਪੁਲਿਸ ਨੂੰ ਧਮਕੀ ਸਬੰਧੀ ਦੱਸ ਦਿੱਤਾ।
ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਫੋਨ ਕਾਲ ਲਕਸ਼ਮੀ ਨਗਰ ਗੁਰੂ ਰਾਮਦਾਸ ਨਗਰ ‘ਚ ਰਹਿਣ ਵਾਲੇ ਇਕ ਲੜਕੇ ਨੇ ਕੀਤੀ ਸੀ। ਜਾਂਚ ਇਹ ਜਾਣਕਾਰੀ ਮਿਲੀ ਹੈ ਕਿ ਇਹ ਲੜਕਾ ਚਾਰਟਿਡ ਅਕਾਊਂਟੈਂਟ (ਸੀਏ) ਦਾ ਵਿਦਿਆਰਥੀ ਹੈ। ਦੱਸ ਦਈਏ ਕਿ ਇਸ ਸਮੇਂ ਦੇਸ਼ ‘ਚ ਜਿਸ ਤਰ੍ਹਾਂ ਦਾ ਮਾਹੌਲ ਹੈ ਅਜਿਹੇ ‘ਚ ਦਿੱਲੀ ‘ਤੇ ਨਿਊਕਿਲਰ ਅਟੈਕ ਦੀ ਧਮਕੀ ਦਿੱਤੀ ਗਈ, ਇਸ ਲਈ ਪੁਲਿਸ ਤੇ ਸੁਰੱਖਿਆ ਏਜੰਸੀਆਂ ਲੜਕੀ ਦੀ ਤਲਾਸ਼ ‘ਚ ਹਨ। ਦਿੱਲੀ ਪੁਲਿਸ ਇਕ ਪੁਲਿਸ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕੀਤੀ, ਨਾਲ ਹੀ, ਇਹ ਵੀ ਕਿਹਾ ਕਿ ਮਾਮਲਾ ਗੰਭੀਰ ਨਹੀਂ ਲੱਗ ਰਿਹਾ। ਲੜਕੀ ਦੀ ਤਲਾਸ਼ ਜਾਰੀ ਹੈ।
ਇਹ ਵੀ ਪਤਾ ਲੱਗਿਆ ਹੈ ਕਿ ਵਿਦਿਆਰਥੀ ਓਬਸੇਸਿਵ ਕੰਪਲਸਿਵ ਡਿਸਆਰਡਰ ਨਾਮਕੀ ਇਕ ਮਨੋਵਿਗਿਆਨਿਕ ਸਮੱਸਿਆ ਨਾਲ ਦੁਖੀ ਹੈ। ਉਸ ਦਾ Institute of Human Behaviour and Allied Sciences ਹਸਪਤਾਲ ‘ਚ ਇਲਾਜ ਵੀ ਚੱਲ ਰਿਹਾ ਹੈ।

Leave a Reply

Your email address will not be published. Required fields are marked *

%d bloggers like this: