ਅੱਧੀ ਗੱਲ ਸੁਣੀ ਖ਼ਤਰਨਾਕ ਹੈ ਚੜ੍ਹਦੇ

ਅੱਧੀ ਗੱਲ ਸੁਣੀ ਖ਼ਤਰਨਾਕ ਹੈ ਚੜ੍ਹਦੇ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

satwinder_7@hotmail.com

ਜੋ ਗੱਲ ਸਾਡੇ ਕੰਮ ਦੀ ਹੁੰਦੀ ਹੈ। ਉਸ ‘ਤੇ ਅਸੀਂ ਧਿਆਨ ਦਿੰਦੇ ਹਾਂ। ਜੇ ਗੱਲ ਸਮਝ ਨਾ ਲੱਗੇ, ਉਸ ਨੂੰ ਦੁਵਾਰਾ ਪੁੱਛਦੇ ਹਾਂ। ਜੇ ਧਿਆਨ ਨਾਂ ਦਿੱਤਾ ਜਾਵੇ। ਗੱਲ ਪੁੱਠੀ ਹੋ ਕੇ ਐਸੀ ਘੁੰਮੇਗੀ। ਕਿਸੇ ਦੇ ਕਾਬੂ ਵਿੱਚ ਨਹੀਂ ਰਹੇਗੀ। ਕਿਸੇ ਦੇ ਢਿੱਡ ਵਿੱਚ ਵੀ ਨਹੀਂ ਟਿੱਕਦੀ। ਜਿਵੇਂ ਮਾਂ ਦੇ ਗਰਭ ਵਿੱਚ ਪੁੱਠਾ ਠਹਿਰਿਆ ਬੱਚਾ ਹੁੰਦਾ ਹੈ। ਜਨਮ ਲੈਣ ਵੇਲੇ ਮਾਂ ਦੀ ਜਾਂਨ ਖ਼ਤਰੇ ਵਿੱਚ ਪਾ ਦਿੰਦਾ ਹੈ। ਜਿਸ ਬੱਚੇ ਦੀਆਂ ਲੱਤਾਂ ਉਪਰ ਅਕਾਸ਼ ਵੱਲ ਨੂੰ ਹੋਣ। ਸਿਰ ਧਰਤੀ ਵੱਲ ਨੂੰ ਹੋਵੇ। ਉਸ ਨੂੰ ਬੱਚੇ ਦੀ ਸਹੀਂ ਸਿਧੀ ਅਵਸਥਾਂ ਕਹਿੰਦੇ ਹਨ। ਐਸੀ ਹਾਲਤ ਵਿੱਚ ਬੱਚੇ ਨੂੰ ਨਿਮਣ ਤੋਂ ਜਨਮ ਤੱਕ ਭਾਵੇਂ ਪੂਠਾ ਲਮਕਣਾਂ ਪੈਦਾ ਹੈ। ਕਿਉਂਕਿ ਸਿਰ ਭਾਰ ਜੰਮਣ ਨਾਲ ਮਾਂ ਸੌਖੀ ਰਹਿੰਦੀ ਹੈ। ਹਰ ਕੋਈ ਆਪਣਾ ਸੁੱਖ ਹੀ ਦੇਖਦਾ ਹੈ। ਉਸ ਦਾ ਪੂਠਾ ਲਮਕਣਾ ਦੁਨੀਆ ਲਈ ਠੀਕ ਹੈ। ਆਪ ਨੂੰ ਤਕਲੀਫ਼ ਨਾ ਹੋਵੇ। ਦੂਜਾ ਭਾਵੇਂ ਸਿਰ ਭਾਰ ਲਮਕੀ ਜਾਵੇ। ਕਿਸੇ ਨੂੰ ਵੀ ਸਿਰ ਭਾਰ ਲਮਕਣ ਦੀ ਬਹੁਤ ਤਕਲੀਫ਼ ਹੁੰਦੀ ਹੈ। ਦੂਜਾ ਬੰਦਾ ਪਿਆ ਧੱਕੇ ਖਾਵੇ, ਚਾਹੇ ਮਰੇ। “ਕਿਤੇ ਵੀ ਥੋੜ੍ਹੀ ਜਿਹੀ ਗੜਬੜ ਹੋ ਜਾਵੇ। ਨੁਕਸਾਨ ਉਠਾਉਣਾ ਪੈਂਦਾ ਹੈ। ਜਾਂ ਕਈ ਬਾਰ ਗੱਪ ਮਾਰੀ ਵੀ ਮਹਿੰਗੀ ਪੈ ਸਕਦੀ ਹੈ। ਇਸ ਲਈ ਗੱਲ ਵੱਲ ਪੂਰਾ ਧਿਆਨ ਦੇ ਕੇ, ਫਿਰ ਉਸ ਦਾ ਤੱਤ ਕੱਢੀਏ। ਉਸ ਪਿੱਛੋਂ ਲੋਕਾਂ ਨੂੰ ਗੱਲ ਦੇ ਲਾਭ, ਨੁਕਸਾਨ ਦੇ ਬਾਰੇ ਦੱਸਿਆ ਜਾਵੇ।
ਜੇ ਕਿਸੇ ਖਾਣ ਵਾਲੀ ਚੀਜ਼ ਦੂਜੇ ਬੰਦੇ ਕੋਲੋਂ ਬਣਾਉਣੀ ਸਿੱਖੀਏ। ਬਹੁਤ ਚੁਕੰਨੇ ਹੋ ਕੇ ਸੁਣਨਾ ਪੈਦਾ ਹੈ। ਚੁਟਕੀ, ਚਮਚੇ ਦੀ ਜਗਾ ਕੜਛੀ ਮਿਰਚਾਂ ਲੂਣ ਦੀ ਪੈ ਜਾਵੇ। ਅੱਖਾਂ ਵੀ ਖੁੱਲ੍ਹੀਆਂ ਰੱਖਣੀਆਂ ਪੈਂਦੀਆਂ ਹਨ। ਖੀਰ ਵਿੱਚ ਜੇ ਖੰਡ ਦੀ ਥਾਂ ਲੂਣ, ਸਬਜ਼ੀ ਵਿੱਚ ਲੂਣ ਦੀ ਥਾਂ ਖੰਡ ਪੈ ਜਾਵੇ। ਸੱਤਿਆਨਾਸ ਹੋ ਜਾਂਦਾ ਹੈ। ਭੋਜਨ ਖਾਣ ਦੇ ਜੋਗ ਨਹੀਂ ਰਹਿੰਦਾ। ਚੀਜ਼ਾਂ ਸਿੱਟਦੇ ਵੀ ਬਹੁਤ ਦੁੱਖ ਲੱਗਦਾ। ਜੇ ਕੋਈ ਬਹੁਤ ਹੀ ਐਸਾ ਬੰਦਾ ਹੋਵੇ ਜਿਸ ਨੂੰ ਸੁਆਦਾਂ ਤੱਕ ਮਤਲਬ ਨਾਂ ਹੋਵੇ। ਉਹ ਜ਼ਰੂਰ ਖਾ ਸਕਦਾ ਹੈ। ਐਸੇ ਲੋਕ ਕਿਹਾ ਜਾਂਦਾ ਹੈ, “ ਸਾਧੂ ਸੁਭਾਅ ਦੇ ਹੁੰਦੇ ਹਨ। “ਕੀ ਕਿਸੇ ਨੇ ਸਾਧੂ ਸੁਭਾ ਦੇਖਿਆ ਹੈ? ਆਊ ਦੇਖੀਏ। ਸਾਧੂ ਸੁਭਾਅ ਤਾਂ ਰਾਹੇ ਪਾਉਣ ਨੂੰ ਹੁੰਦੇ ਹਨ। ਇਹ ਵਿਚਾਰੇ ਲੂਣ ਤੇ ਖੰਡ ਵਾਂਗ, ਦੁਨੀਆ ਤੇ ਰੱਬ ਦੇ ਵਿਚਕਾਰ ਵਿਚਰਦੇ ਕਰਕੇ ਐਸੇ ਹਿੱਲ ਜਾਂਦੇ ਹਨ। ਨਾਂ ਦੁਨੀਆ ਜੋਗੇ ਰਹਿੰਦੇ ਹਨ। ਰੱਬ ਦੀ ਪਾਈ ਬੁਝਾਰਤ ਦੁਨੀਆ ਨੂੰ ਨਹੀਂ ਸਮਝ ਸਕਦੇ। ਦੁਨੀਆ ਤੋਂ ਭੱਜ ਕੇ, ਰੱਬ ਤੱਕ ਤਾਂ ਉੱਪੜਨਾ ਹੋਰ ਵੀ ਔਖਾ ਹੈ। ਸਾਧ ਪੁਜਾਰੀ ਦੁਨੀਆ ਕੋਲ ਤਾਂ ਖੜਨਾ ਹੀ ਨਹੀਂ ਚਾਹੁੰਦੇ। ਦੁਨੀਆ ਵਿੱਚ ਖੜ੍ਹਨ ਨਾਲ ਹੱਤਕ ਹੁੰਦੀ। ਇੰਨਾ ਦੀ ਯਾਰੀ ਐਡੇ ਵੱਡੇ ਰੱਬ ਨਾਲ ਹੈ। ਤਾਂਹੀਂ ਇਹ ਆਪਣੀਆਂ ਹੀ ਗੱਲਾਂ ਤੋਤੇ ਵਾਂਗ ਸੁਣਾਈ ਜਾਂਦੇ ਹਨ। ਗ੍ਰੰਥ ਪੜ੍ਹੀ ਜਾਂਦੇ ਹਨ। ਸਮਝਦਾ ਕੋਈ ਹੀ ਹੈ। ਬਹੁਤੇ ਗਿਆਨੀ ਤਾਂ ਦੂਜੇ ਕਿਸੇ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦੇ। ਹਰ ਵਰਗ ਵਿੱਚ ਪੁਜਾਰੀ ਗਿਆਨੀ ਮਰਦ ਹੀ ਹੋਏ ਹਨ। ਔਰਤਾਂ ਨੇ ਬਹੁਤ ਘੱਟ ਧਰਮ ਜਾਂ ਲੋਕ, ਸਮਾਜ ਬਾਰੇ ਪ੍ਰਚਾਰ ਕੀਤਾ ਹੈ। ਔਰਤ ਕਿਵੇਂ ਸਮਾਂ ਕੱਢੇਗੀ? ਘਰ ਵਿੱਚ ਹੀ ਪੈਰ ਮਾਰਦੀ ਫਿਰਦੀ ਹੈ। ਵੱਧ ਤੋਂ ਵੱਧ ਗੁਆਂਢੀਆਂ ਦੇ ਗੱਪਾਂ ਮਾਰਨ ਜਾ ਸਕਦੀ ਹੈ। ਸ਼ੁਕਰ ਹੁਣ ਔਰਤਾਂ ਗਿਆਨ ਵੱਲ 20% ਜਾਗਰਿਤ ਹੋਈਆਂ ਹਨ। 80% ਔਰਤਾਂ , 95% ਮਰਦ ਉਸ ਜਾਗਰਿਤ ਹੋਈ ਔਰਤ ਨੂੰ ਹਟਾਉਣ ਵਾਲੀ ਭੇਡ ਚਾਲ ਵਿਚੋਂ ਹਨ।
ਅਸੀਂ ਇੱਕੋ ਸਕੂਲ, ਕਾਲਜ ਵਿੱਚ ਪੜ੍ਹੀਆਂ। ਪਿੰਡ ਗੁਰਦੁਆਰੇ ਸਾਹਿਬ ਵੀ ਇਕੱਠੀਆਂ ਜਾਂਦੀਆਂ ਸੀ। ਕਾਲਜ ਵਿੱਚ ਵੀ ਗੁਰਦੁਆਰੇ ਸਾਹਿਬ ਹੋਣ ਕਰਕੇ ਉੱਥੇ ਵੀ ਪਾਠ ਕਰਦੀਆਂ ਰਹਿੰਦੀਆਂ। ਕੈਲਗਰੀ ਵਿੱਚ 21 ਕੁ ਸਾਲਾਂ ਤੋਂ ਕਮਲ ਮੈਨੂੰ ਗੁਰਦੁਆਰੇ ਸਾਹਿਬ ਮਿਲਦੀ ਸੀ। ਸਬੱਬ  ਨਾਲ ਅਸੀਂ ਦੋਨੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਸੰਥਿਆ ਲੈਂਦੀਆਂ, ਸਿੱਖਦੀਆਂ ਸੀ। ਲਗਾਤਾਰ ਚਾਰ ਸਾਲ ਪਾਠ 2 ਘੰਟੇ ਹਰ ਰੋਜ਼ ਸਿੱਖਦੀਆਂ ਰਹੀਆਂ। ਉਸ ਦੁਰਾਨ ਦੋ ਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰਕੇ, ਭੋਗ ਪਾਇਆ ਗਿਆ। ਇਸ ਵਿੱਚ ਸਾਡੀ ਜ਼ਿੰਦਗੀ ਹੀ ਬਦਲ ਗਈ। ਹਰ ਸੰਗਤ ਦਾ ਅਸਰ ਜ਼ਰੂਰ ਹੁੰਦਾ ਹੈ। ਮੇਰਾ ਸਾਥ ਮੇਰੇ ਪਰਿਵਾਰ ਨੇ ਬਹੁਤ ਦਿੱਤਾ। ਮੇਰੀਆਂ ਗੱਲਾਂ ਸੁਣ ਲੈਂਦੇ ਸਨ। ਫਿਰ ਮੈਨੂੰ ਲੱਗਣ ਲੱਗਾ।  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੀ ਗੱਲਾਂ ਕਰਨੀਆਂ ਚਾਹੀਦੀਆਂ ਹਨ। ਮੈਂ ਨਾਲ ਨਾਲ ਪਾਠਕਾਂ ਨਾਲ ਹੀ ਗੱਲਾਂ ਸਾਂਝੀਆਂ ਕਰਦੀ ਰਹੀ ਹਾਂ। ਇਸ ਉੱਤੇ ਬਾਣੀ ਦਾ ਐਸਾ ਅਸਰ ਹੋਇਆ। ਕਮਲ ਬਿਲਕੁਲ ਇਕੱਲੀ ਸੀ। ਪਹਿਲਾਂ ਇਹ ਕਮਲ ਫੁੱਲ ਦੇ ਚਿੱਕੜ ਛੱਡਣ ਵਾਂਗ, ਬਿਲਕੁਲ ਸਾਰੇ ਲੋਕਾਂ ਨਾਲੋਂ ਟੁੱਟ ਗਈ। ਇਕੱਲੀ ਰਹਿਣ ਲੱਗ ਗਈ। ਅਸੀਂ ਇੱਕ ਦਿਨ ਸਵੇਰੇ ਲੰਗਰ ਹਾਲ ਵਿੱਚ ਬੈਠੀਆਂ ਚਾਹ ਪੀ ਰਹੀਆਂ ਸੀ। ਉਸ ਨੇ ਮੈਨੂੰ ਦੱਸਿਆ, “ ” ਉਸ ਦੇ ਸਰੀਰ ਵਿੱਚ ਕੁੱਝ ਐਸਾ ਹੋ ਰਿਹਾ ਹੈ। ਉਸ ਦਾ ਸਰੀਰ ਹੋਲਾ ਫੁੱਲ ਵਰਗਾ ਹੋ ਕੇ, ਉੱਡੂੰ-ਉੱਡੂੰ ਕਰਨ ਲੱਗ ਗਿਆ ਹੈ। ਸਾਰਾ ਕੁੱਝ ਚੰਗਾ ਚੰਗਾ ਲੱਗਦਾ ਹੈ। ਭੁੱਖ ਘੱਟ ਲੱਗਦੀ ਹੈ। ਰੋਟੀ ਖਾਣ ਦਾ ਯਾਦ ਹੀ ਭੁੱਲ ਜਾਂਦਾ ਹੈ। “ ” ਮੈਂ ਮਜ਼ਾਕ ਕੀਤਾ, ““ ਕਮਲ ਲੱਗਦਾ ਤੇਰਾ ਦਿਲ ਕਮਲ ਫੁੱਲ ਵਾਂਗ ਖਿੜ ਗਿਆ ਹੈ। ਜਿਹਾ ਤੇਰਾ ਨਾਮ, ਵੈਸੀ ਰੱਬ ਨੇ ਤੇਰੇ ਉੱਤੇ ਕਿਰਪਾ ਕਰ ਦਿੱਤੀ। ਅੰਦਰ ਸੁੱਤਾ ਰੱਬ ਜਾਗ ਪਿਆ। ਉਹ ਗਿਆਨੀ ਦੇਗ ਕਰਦਾ ਹੈ। ਉਸ ਤੋਂ ਪਤਾ ਕਰ। ਰੱਬ ਨਾਲ ਪਿਆਰ ਕਿਵੇਂ ਹੁੰਦਾ ਹੈ? “ ਉਹ ਅੱਧ ਸੁੱਤੀ ਜਿਹੀ ਮੇਰੇ ਕਹੇ ਤੋਂ ਗਿਆਨੀ ਕੋਲ ਚਲੀ ਗਈ। ਪਤਾ ਨਹੀਂ ਗਿਆਨੀ ਨੂੰ ਕੀ ਸੁਣਿਆ? ਉਹ ਤਾਂ ਬੌਦਲ ਗਿਆ। ਅਸਲ ਵਿੱਚ ਉਸ ਨੇ ਪਹਿਲੀ ਬਾਰ ਔਰਤ ਇੰਨੀ ਡੂੰਘੀ ਦਿਲ ਦੀ ਗੱਲ ਕਹਿੰਦੀ ਸੁਣੀ ਸੀ। ਗਿਆਨੀ ਛੜਾ ਸੀ। ਉਸ ਗਿਆਨੀ ਦੇ ਦਿਲ ਵਿੱਚ ਪਹਿਲਾਂ ਹੀ ਅੰਦਰ ਕੁੱਝ ਐਸਾ ਚੱਲ ਰਿਹਾ ਸੀ। ਤਾਂਹੀ ਤਾਂ ਦਿਮਾਗ਼ ਸਾਰਾ ਆਪਣੇ ਹੀ ਅੰਦਰ ਦੇ ਪਿਆਰ ਉੱਤੇ ਕੇਂਦਰਿਤ ਸੀ। ਕੁੱਝ ਦਾ ਕੁੱਝ ਸੁਣ ਲਿਆ। ਤਾਹੀਂ ਕਮਲ ਵਰਗੇ ਤਾਂ ਭਗਤਾਂ ਨੂੰ ਸੰਸਾਰੀਆਂ ਨੇ ਨਹੀਂ ਸਮਝਿਆ। ਕਮਲ ਵਰਗੀਆਂ ਔਰਤਾਂ ਭਗਤ ਥੋੜ੍ਹੀ ਹੋ ਸਕਦੀਆਂ ਹਨ। ਉਹ ਤਾਂ ਇਹ ਮਰਦਾ ਨੇ ਠੇਕਾ ਲਿਆ ਹੈ। ਕਮਲ ਵਰਗੀਆਂ ਔਰਤਾਂ ਤਾਂ ਮਰਦ ਦਾ ਬਿਸਤਰ ਗਰਮ ਕਰਕੇ ਉਸ ਨੂੰ ਖ਼ੁਸ਼ ਕਰਨ ਲਈ ਬੱਚੇ ਜੰਮਣ, ਰਸੋਈ, ਝਾੜੂ, ਪੋਚਾ ਕਰਨ ਲਈ ਹਨ। ਇਹ ਮੰਦਰਾਂ ਵਿੱਚ ਰਹਿਣ ਵਾਲੇ ਦੁਨੀਆ ਤੋਂ ਮੋਹਿਤ ਹੁੰਦੇ ਹਨ। ਉਸ ਨੇ ਅੱਧੀ ਗੱਲ ਹੀ ਸੁਣੀ, ਤੇ ਉਹ ਝੱਲਾ ਹੋ ਗਿਆ।
ਝੂਠ ਨੂੰ ਸੱਚ ਬਣਾਂ ਦਿੱਤਾ। ਅੱਧੀ ਗੱਲ ਸੁਣੀ ਖ਼ਤਰਨਾਕ ਹੈ। ਜਿਵੇਂ ਮਰਦ ਔਰਤ ਬਗੈਰ ਅਧੂਰੇ ਹਨ। ਉਸ ਨੇ ਦੋ ਕੁ ਚੇਲੀਆਂ ਔਰਤਾਂ ਨੂੰ ਦੱਸ ਦਿੱਤਾ, “ ਕਮਲ ਮੇਰੇ ਨਾਲ ਪਿਆਰ ਦੀਆਂ ਗੱਲਾਂ ਕਰਦੀ ਹੈ। “ ਐਸੇ ਸਾਧਾਂ ਦੀਆਂ ਔਰਤਾਂ ਹੀ ਜ਼ਿਆਦਾ ਤਰ ਚੇਲੀਆਂ ਹੁੰਦੀਆਂ ਹਨ। ਉਨ੍ਹਾਂ ਚੇਲੀਆਂ ਨੇ ਗੱਲ ਬਣਾਂ ਲਈ ਕਮਲ ਸਾਧ ਨੂੰ ਪਿਆਰ ਕਰਦੀ ਹੈ। ਸਾਧ ਦੀ ਤਾਂ ਮਹਿਮਾ ਬਹੁਤ ਹੋਈ। ਸਗੋਂ ਦੀ ਹੋਰ ਵੀ ਔਰਤਾਂ ਜੋ ਚੰਗੀ ਭਲੀ ਗ੍ਰਹਿਸਤੀ ਚਲਾਉਂਦੀਆਂ ਸਨ। ਸਾਧ ਦੀ ਸੇਵਾ ਲਈ ਇੱਕ ਦੂਜੀ ਤੋਂ ਮੂਹਰੇ ਆ ਗਈਆਂ।  ਹੁਣ ਸਾਧ ਰੱਬ ਦੀ ਪੂਜਾ ਛੱਡ ਕੇ ਔਰਤਾਂ ਦੀ ਪੂਜਾ ਕਰਨ ਲੱਗ ਗਿਆ ਸੀ। ਤਾਂਹੀ ਤਾਂ ਗੁਰੂ ਨਾਨਕ ਜੀ ਗ੍ਰਹਿਸਤੀ ਜੀਵਨ ਆਪ ਨਿਭਾ ਕੇ, ਸਾਨੂੰ ਘਰ ਪਰਿਵਾਰ ਵਿੱਚ ਗ੍ਰਹਿਸਤੀ ਨਿਭਾਉਣ ਲਈ ਕਹਿ ਗਏ ਹਨ। ਔਰਤ ਮਰਦ ਨੂੰ ਇਕੱਠੇ ਰਹਿਣ ਦੀ ਖੁੱਲ ਦੇ ਗਏ ਹਨ। ਤੁਸੀਂ ਵੀ ਸੱਤ ਨੂੰ ਅਸੱਤ ਬਣਾਂ ਦਿਉਗੇ। ਸੁਣਨ ਨਾਲ ਗਿਆਨ ਦੇ ਹੰਸ ਬਣ ਸਕਦੇ ਹੋ। ਮਹਾਵੀਰ ਦੇ ਪੱਥਰ ਮਾਰੇ ਗਏ। ਸੱਚ ਨੂੰ ਸੁਣਨਾ ਪੈਣਾ ਹੈ। ਸੱਚ ਉੱਤੇ ਪਹਿਰਾ ਦਿੰਦੇ ਰਹੀਏੇ। ਅੱਖਾਂ ਕੰਨ ਖੁੱਲ੍ਹੇ ਰੱਖੀਏ। ਤਾਂਹੀ ਸਹੀਂ ਗ਼ਲਤ ਦੀ ਪਹਿਚਾਣ ਕਰ ਸਕਾਂਗੇ।

Share Button

Leave a Reply

Your email address will not be published. Required fields are marked *

%d bloggers like this: