Mon. May 27th, 2019

ਅੱਤਵਾਦ ਸਮੱਸਿਆਵਾਂ ਨੂੰ ਬਲਕਿ ਉਲਝਾਂਦਾ ਹੈ !

ਅੱਤਵਾਦ ਸਮੱਸਿਆਵਾਂ ਨੂੰ ਬਲਕਿ ਉਲਝਾਂਦਾ ਹੈ !

ਅਤਵਾਦ ਸਿੱਧੀ ਜੰਗ ਦਾ ਬਦਲਵਾਂ ਰੂਪ ਹੈ। ਜੰਗ ਛੇੜਨ ਵਾਲੀ ਧਿਰ ਆਪਣੀ ਕਮਜ਼ੋਰੀ ਜਾਣਦੀ ਹੈ। ਉਹ ਜਾਣਦੀ ਹੈ ਕਿ ਉਹ ਸਿਧੀ ਜੰਗ ਲੜਨ ਦੇ ਕਾਬਲ ਨਹੁ ਹੈ। ਇਹ ਛੁਪਵੀਂ ਜੰਗ ਉਹ ਅਤਵਾਦੀਆਂ ਰਾਹੀਂ ਲੜਨ ਦਾ ਪ੍ਰੋਗਰਾਮ ਬਣਾਉਂਦੀ ਹੈ। ਇਹ ਅਤਵਾਦੀਆਂ ਰਾਹੀਂ ਲੜੀ ਜਾਂਦੀ ਜੰਗ ਧਰਮ ਨੂੰ ਆਧਾਰ ਬਣਾਕੇ ਚਲਾਈ ਜਾਂਦੀ ਹੈ। ਜਿਹੜਾ ਵੀ ਆਦਮੀ ਅਰਥਾਤ ਨੌਜਵਾਨ ਇਸ ਅਤਵਾਦੀ ਵਿੱਚ ਸ਼ਾਮਲ ਹੁੰਦਾ ਹੈ ਉਸ ਅੰਦਰ ਇਹ ਯਕੀਨ ਭਰ ਦਿਤਾ ਜਾਂਦਾ ਹੈ ਕਿ ਉਸਦੀ ਮੌਤ ਯਕੀਨੀ ਹੈ। ਇਹ ਵੀ ਗਲ ਉਸਦੇ ਦਿਲ ਦਿਮਾਗ਼ ਵਿੱਚ ਭਰ ਦਿੱਤੀ ਜਾਂਦੀਹੈ ਕਿ ਉਹ ਆਪਣੇ ਧਰਮ ਦੀ ਸੇਵਾ ਕਰਨ ਲਈ ਨਿਤਰਿਆ ਹੈ ਅਤੇ ਉਸਦੀ ਇਹ ਕੁਰਬਾਨੀ ਧਰਮ ਲਈ ਹੈ। ਅਤੇ ਇਹ ਗੱਲ ਅਤਵਾਦੀ ਨੂੰ ਸਮਝਾ ਦਿਤੀ ਜਾਂਦੀ ਹੈ ਕਿ ਇਹ ਜੀਵਨ ਤਾਂ ਕੁਝ ਵੀ ਨਹੀਂ ਹੈ ਅਤੇ ਇਹ ਕੁਰਬਾਨੀ ਦੇਕੇ ਉਹ ਰੱਬ ਦੀ ਹਜ਼ੂਰੀ ਵਿੱਚ ਖਾਸ ਅਸਥਾਨ ਪ੍ਰਾਪਤ ਕਰ ਲਵੇਗਾ ਅਤੇ ਸਵਰਗ ਦੀਆਂ ਜਿਤਨੀਆਂ ਵੀ ਨਿਆਮਤਾਂ ਹੁੰਦੀਆਂ ਹਨ ਉਹ ਉਸਦੇ ਨਸੀਬ ਹੋ ਜਾਣਗੀਆਂ। ਇਹੋ ਜਿਹੀਆਂ ਗਲਾਂ ਦਿਲ ਦਿਮਾਗ਼ ਵਿੱਚ ਭਰ ਦਿਤੀਆਂ ਜਾਂਦੀਆਂ ਹਨ ਅਤੇ ਆਪਣੇ ਧਰਮ ਮੁਤਾਬਿਕ ਕਸਮ ਖਾਕੇ ਉਹ ਇਸ ਕਤਾਰ ਵਿੱਚ ਆਪਣਾ ਨਾਮ ਲਿਖਵਾਉਂਦਾ ਹੈ।

ਅੱਜ ਸਿਰਫ ਫੌਜਾਂ ਪਾਸ ਹੀ ਹਥਿਆਰ ਹੁੰਦੇ ਹਨ ਅਤੇ ਫੌਜਾਂ ਹੀ ਇਹ ਹਥਿਆਰ ਚਲਾਉਣ ਦੀ ਸਿਖਲਾਈ ਦੇ ਸਕਦੀਆਂ ਹਨ। ਇਹ ਫੌਜਾਂ ਆਪਣੇ ਵੀ ਦੇਸ਼ ਦੀਆਂ ਹੋ ਸਕਦੀਆਂ ਹਨ ਅਤੇ ਕਿਸੇ ਹੋਰ ਦੇਸ਼ਦੀਆਂ ਵੀ ਹੋ ਸਕਦੀਆਂ ਹਨ। ਇਹ ਅਤਵਾਦੀ ਸਿਖਲਾਈ ਲੈਕੇ ਹੀ ਮੈਦਾਨ ਵਿੱਚ ਉਤਰਦੇ ਹਨ ਅਤੇ ਇਹ ਜੰਗ ਨਹੀਂ ਲੜਦੇ ਬਲਕਿ ਇਨ੍ਹਾਂ ਦਾ ਮਕਸਦ ਸਿਰਫ ਦਹਿਸਿ਼ਤ ਫੈਲਾਉਣਾ ਹੁੰਦਾ ਹੈ ਇਸ ਦਹਿਸ਼ਤੀ ਹਮਲੇ ਵਿੱਚ ਆਮ ਤੋਰ ਤੇ ਮਾਸੂਮਾਂ ਦਾ ਕਤਲ ਕੀਤਾ ਜਾਂਦਾ ਹੈ। ਕਦੀ ਕਦੀ ਕਿਸੇ ਮੁਲਕ ਦੀ ਫੌਜ ਅਤੇ ਪੁਲਿਸ ਵੀ ਇਸ ਦਹਿਸ਼ਤੀ ਹਮਲੇ ਦਾ ਸਿ਼ਕਾਰ ਹੋ ਜਾਂਦੀਆਂ ਹਨ।

ਅੱਜ ਹਰ ਮੁਲਕ ਦੀ ਫੌਜ ਅਤੇ ਪੁਲਿਸ ਸਾਵਧਾਨ ਹੋ ਗਈਆਂ ਹਨ ਅਤੇ ਛੇਤੀ ਕੀਤਿਆਂ ਇਹ ਦਹਿਸ਼ਤਗਰਦ ਉਨ੍ਹਾਂ ਤੇ ਹਮਲਾ ਨਹੀਂ ਕਰ ਸਕਦੇ। ਪਰ ਫਿਰ ਵੀ ਕਦੀ ਕਦੀ ਮਿਲਟਰੀ ਅਤੇ ਪੁਲਿਸ ਵੀ ਦਹਿਸ਼ਤਗਰਦਾ ਦੀ ਸਿ਼ਕਾਰ ਹੋ ਜਾਂਦੀ ਹੈ। ਕਿਧਰੇ ਨਾ ਕਿਧਰੇ ਕੋਈ ਢਿਲ ਰਹਿ ਜਾਂਦੀਹੈ ਅਤੇ ਅਤਵਾਦੀਹਮ ਕਾਮਯਾਬ ਵੀ ਹੋ ਜਾਂਦਾ ਹੈ। ਇਹ ਦਹਿਸ਼ਤਗਰਦ ਤਾਂ ਮਰਨ ਲਈ ਤਿਆਰ ਹੋਕੇ ਆਉਂਦਾ ਹੈ ਅਤੇ ਕਿਸੇ ਵੀ ਭੀੜ ਵਿੱਚ ਘੁਸਕੇ ਇਹ ਵਾਰਦਾਤ ਕਰ ਸਕਦਾ ਹੈ। ਅਜਕਈ ਤਰ੍ਹਾਂ ਦੇ ਮਸਾਲੇ ਮਿਲ ਜਾਂਦੇ ਹਨ ਜਿਹੜੇ ਅਗਰ ਫਟ ਜਾਣ ਤਾਂ ਕਈ ਲੋਕਾ ਦੀ ਜਾਨ ਵੀ ਲੈ ਸਕਦੇ ਹਨ। ਅਜ ਦਾ ਇਹ ਅਤਵਾਦੀ ਬਹੁਤ ਹੀ ਖਤਰਨਾਕ ਆਦਮੀ ਹੈ ਕਿਉਂਕਿ ਇਸਨੇ ਆਪਣੀ ਜਾਨ ਤਾਂ ਕੁਰਬਾਨ ਕਰ ਰਖੀ ਹੁੰਦੀ ਹੈ।

ਅੱਜ ਸਾਡਾ ਗਵਾਂਢੀ ਪਾਕਸਤਾਨ ਹੈ। ਇਹ 1965 ਦੀ ਜੰਗ ਹਾਰ ਚੁਕਾ ਹੈ। ਇਹ ਪਾਕਿਸਤਾਨ 1971-72 ਦੀ ਜੰਗ ਵੀ ਹਾਰ ਚੁਕਾ ਹੈ। ਇਸ ਦਾ ਇਕ ਵਡਾ ਹਿਸਾ ਬੰਗਲਾਦੇਸ਼ ਬਣ ਗਿਆ ਹੈ। ਇਹ ਸਾਰਾ ਕਸ਼ਮੀਰ ਦਬੋਚਣਾ ਚਾਹੁੰਦਾ ਸੀ, ਪਰ ਕਾਮਯਾਬ ਨਹੀਂ ਹੋਇਆ ਅਤੇ ਇਸ ਦੇ ਹਥ ਸੰਯੁਕ ਰਾਸ਼ਟਰ ਦਾ ਇਹ ਮਤਾ ਆ ਗਿਆ ਸੀ ਕਿ ਕਸ਼ਮੀਰ ਵਿੱਚ ਰਾਏਸ਼ੁਮਾਰੀ ਕਰਵਾਈ ਜਾਵੇ। ਅਸੀਂ ਭਾਰਤ ਵਾਲੇ ਰਾਏਸ਼ੁਮਾਰੀ ਵਾਲਾ ਮਤਾ ਪਰਵਾਨ ਨਹੁ ਸਾਂ ਕਰ ਸਕਦੇ ਕਿਉਂਕਿ ਸਾਡੇ ਸੰਵਿਧਾਨ ਵਿੱਚ ਐਸੀ ਵਿਵਸਥਾ ਨਹੀਂ ਕੀਤੀ ਗਈ ਹੈ ਕਿ ਕੋਈ ਪ੍ਰਾਂਤ ਰਾਏ ਸ਼ੁਮਾਰੀ ਕਰਵਾਕੇ ਭਾਰਤ ਨਾਲੋਂ ਵਖ ਕੀਤਾ ਜਾ ਸਕਦਾ ਹੋਵੇ। ਇਸ ਲਈ ਅਸੀਂ ਰਾਏਸ਼ੁਮਾਰੀ ਕਰਾਉਣ ਵਾਲੀ ਸ਼ਰਤ ਕਬੂਲ ਨਹੀਂ ਕਰ ਸਦੇ। ਅਤੇ ਇਹ ਸ਼ਰਤ ਮਨਜ਼ੂਰ ਕਰਾਉਣ ਲਈ ਹੀ ਇਹ ਅਤਵਾਦ ਵਾਲੀ ਲੜਾਈ ਚਾਲੂ ਕੀਤੀ ਗਈ ਹੈ। ਪਾਕਿਸਤਾਨ ਆਪਣੇ ਜਵਾਨਾਂ ਦੀ ਬਲੀ ਦੇ ਰਿਹਾ ਹੈ ਅਤੇ ਇਹ ਇਕ ਐਸਾ ਮਸਲਾ ਹੈ ਜਿਹੜਾ ਅਤਵਾਦੀਆਂ ਦੀ ਮਦਦ ਨਾਲ ਹਲ ਨਹੀਂ ਕੀਤਾ ਜਾ ਸਕਦਾ। ਪਾਕਿਸਤਾਨ ਅਗਰ ਇਹ ਲੜਾਈ ਲੜ ਰਿਹਾ ਹੈ ਤਾਂ ਇਸ ਲੜਾਈ ਵਿੱਚ ਆਪਣੇ ਜਵਾਨਾ ਦੀ ਅਹੂਤੀ ਹੀ ਦੇ ਰਿਹਾ ਹੈ। ਜਿਹੜਾ ਵੀ ਨੌਜਵਾਨ ਅਤਵਾਦੀ ਬਣਕੇ ਇਧਰ ਆਉਂਦਾ ਹੈ ਉਹ ਕਦੀ ਵੀ ਜਿਉਂਦਾ ਵਾਪਸ ਨਹੀਂੁ ਗਿਆ ਅਤੇ ਫਿਰ ਵੀ ਪਾਕਿਸਤਾਨ ਦੀ ਫੌਜ ਅਤਵਾਦੀਆਂ ਦੀਭਰਤੀ, ਸਿਖਲਾਈ ਅਤੇ ਇਧਰ ਭੇਜਣ ਵਾਲੀਆਂ ਗਲਾਂ ਛਡ ਨਹੀਂ ਪਾ ਰਹੀ। ਗਿਣਤੀ ਤਾਂ ਸਾਡੇ ਪਾਸ ਨਹੀਂ ਹੈ ਪਰ ਹਜ਼ੂਾਰਾਂ ਹੀ ਪਾਕਿਸਤਾਨੀ ਨੌਜਵਾਨ ਮਾਰੇ ਜਾ ਚੁਕੇ ਹਨ ਅਤੇ ਪਿਛਲੇ ਸਤ ਦਹਾਕਿਆਂ ਦਾ ਇਤਿਹਾਸ ਗਵਾਹ ਹੈ ਕਿ ਪਾਕਿਸਤਤਾਨੀ ਨੌਜਵਾਨ ਤਾਂ ਮਾਰੇ ਗਏ ਹਨ, ਪਰ ਹਾਲਾਂ ਤਕ ਪਾਕਿਸਤਾਨਦੇ ਪਲੇ ਕੁਝ ਵੀ ਨਹੀਂ ਪਿਆ ਹੈ।

ਕਦੀ ਵਕਤ ਸੀ ਅਤਵਾਦੀਆਂ ਕਾਰਨ ਅਸੀਂ ਭਾਰਤ ਵਾਲੇ ਹੀ ਪ੍ਰੇਸ਼ਾਨ ਸਾ ਅਤੇ ਕੋਈ ਵੀ ਦੇਸ਼ ਸਾਡੀ ਇਹ ਸਿ਼ਕਾਇਤ ਸਵੀਕਾਰ ਨਹੀਂ ਸੀ ਕਰਦਾ। ਪਰ ਅਤਵਾਦੀਆਂ ਨੇ ਅਮਰੀਕਾ ਤਕ ਨੂੰ ਬਖਸਿ਼ਆ ਨਹੀਂ ਸੀ ਅਤੇ ਤਾਂ ਜਾਕੇ ਅਜ ਸਾਰੀ ਦੁਨੀਆਂ ਦੀਆਂ ਸਰਕਾਰ ਅਤਵਾਦੀਆਂ ਵਿਰੁਧ ਹੋ ਗਈਆਂ ਹਨ ਅਤੇ ਕਈ ਵਡੀਆਂ ਤਾਕਤਾ ਨੇ ਰਲਕੇ ਅਤਵਾਦੀਆਂ ਵਿਰੁਧ ਹਮਲੇ ਕਰਨੇ ਸ਼ੁਰੂ ਕਰ ਦਿਤੇ ਹਨ ਅਤੇ ਇਕ ਵਡਾ ਅਤਵਾਦੀ ਲਾਦੇਨ ਇਨ੍ਹਾਂ ਤਾਕਤਾ ਨੇ ਪਾਕਿਸਤਾਨ ਵਿੱਚ ਜਾ ਮਾਰਿਆ ਸੀ। ਅਫਗਾਨਿਸਤਾਨ ਦੇ ਅਤਵਾਦੀਆਂ ਵਿਚੋਂ ਵੀ ਕਿਤਨੇ ਹੀ ਮਾਰ ਗਿਰਾਏ ਹਨ।

ਅਸੀਂ ਭਾਰਤ ਵਾਲੇ ਵੀ ਅਜ ਇਹ ਸਿ਼ਕਾਇਤ ਕਰ ਰਹੇ ਹਾਂ ਕਿ ਸਾਡੇ ਕਸ਼ਮੀਰ ਵਿੱਚ ਜਿਹੜੇ ਅਤਵਾਦੀ ਆ ਰਹੇ ਹਨ ਇੰਨ੍ਹਾਂ ਦੀ ਭਰਤੀ, ਸਿਖਲਾਈ ਅਤੇ ਇਧਰ ਭੇਜਣ ਦਾ ਸਾਰਾ ਸਿਲਸਿਲਾ ਪਾਕਿਸਤਾਨੀ ਫੌਜ ਦੇ ਹਥ ਵਿੱਚ ਹੈ ਅਤੇ ਕਿਥੇ ਕਿਥੇ ਸਿਖਲਾਈ ਦਿਤੀ ਜਾਂਦੀ ਹੈ ਇਹ ਗਲਾਂ ਵੀ ਸਾਡੇ ਪਾਸ ਮੌਜੂਦ ਹਨ। ਅਗਰ ਵਡੀਆਂ ਤਾਕਤਾਂ ਦਾ ਸਮੂਹ ਸਾਡੀ ਮਦਦ ਨਹੀਂ ਕਰਦਾ ਤਾਂ ਕਿਸੇ ਨਾ ਕਿਸੇ ਦਿੰਨ ਸਾਨੂੰ ਆਪ ਹੀ ਫੈਸਲਾ ਕਰਨਾ ਪਵੇਗਾ ਅਤੇ ਇਹ ਵੀ ਸੰਭਵ ਹੈ ਕਿ ਅਸੀਂ ਆਪ ਹੀ ਉਨ੍ਹਾਂ ਥਾਂਵਾਂ ਉਤੇ ਹਮਲੇੇ ਕਰਕੇ ਉਹ ਅਸਥਾਨ ਨਸ਼ਟ ਕਰਨ ਦਾ ਪ੍ਰੋਗ੍ਰਾਮ ਬਣਾ ਲਈਏ। ਇਹ ਅਤਵਾਦੀ ਕਾਰਵਾਈਆਂ ਸਾਨੂੰ ਬਹੁਤ ਹੀ ਤੰਗ ਕਰ ਰਹੀਆਂ ਹਨ ਅਤੇ ਅਗਰ ਦੁਨੀਆਂ ਦੀਆਂ ਵਡੀਆਂ ਤਾਕਤਾਂ ਸਾਡੀ ਮਦਦ ਨਹੀਂ ਕਰਦੀਆ ਤਾ ਸਾਨੂੰ ਆਪ ਹੀ ਯਤਨ ਕਰਨਾ ਪਵੇਗਾ।

ਜਿਹੜੀਆਂ ਵੀ ਤਾਕਤਾਂ ਅਤਵਾਦੀਆਂ ਰਾਹੀਂ ਲੜਾਈਆਂ ਲੜ ਰਹੀਆਂ ਹਨ ਉਹ ਇਹ ਨਹੀਂ ਪਈਆਂ ਜਾਣਦੀਆਂ ਕਿ ਅਤਵਾਦੀ ਦਾ ਕੋਈ ਧਰਮ ਨਹੀਂ ਰਹਿ ਜਾਂਦਾ ਅਤੇ ਨਾ ਹੀ ਕੋਈ ਦੇਸ਼ ਹੀ ਰਹਿ ਜਾਂਦਾ ਹੈ। ਅਤਵਾਦੀ ਉਨ੍ਹਾਂ ਹੀ ਤਾਕਤਾਂ ਦੇ ਵਿਰੁਧ ਹੋ ਸਕਦਾ ਹੈ ਜਿਹੜੀਆਂ ਉਸਦਾ ਜਨਮਦਾਤਾ ਹੁੰਦੀਆਂ ਹਨ। ਪਾਕਿਸਤਾਨ ਵਿੱਚ ਵੀ ਅਤਵਾਦੀ ਕਈ ਕਾਰਵਾਈਆ ਕਰ ਰਹੇ ਹਨ ਅਤੇ ਉਥੇ ਵੀ ਅਤਵਾਦੀਆਂ ਦਾਖਤਰਾ ਬਣ ਆਇਆ ਹੈ। ਅਸੀਂ ਇਹ ਵੀ ਦੇਖਿਆ ਹੈ ਕਿ ਜਿਥੇ ਕਿੁਧਰੇ ਵੀ ਅਤਵਾਦੀਆ ਦੀ ਹੋਂਦ ਬਣੀ ਹੈ ਉਹ ਕੋਈ ਵੀ ਗਲ ਮਨਾ ਨਹੀਂ ਸਕੇ ਬਲਕਿ ਆਪ ਵੀ ਮਰ ਗਏ ਹਨ ਅਤੇ ਕਿਤਨੀਆਂ ਹੀ ਮਾਸੂਮ ਮੌਤਾਂ ਲਈ ਵੀ ਉਹ ਜ਼ਿਮੇਦਾਰ ਬਣ ਗਏ ਹਨ। ਅਤਵਾਦੀ ਰਾਹੀਂ ਕੋਈ ਵੀ ਮਸਲਾ ਹਲ ਨਹੀਂ ਕਰਾਇਆ ਜਾ ਸਕਦਾ ਬਲਕਿ ਨੁਕਸਨ ਹੀ ਕਰਵਾੲਆ ਜਾਂਦਾ ਹੈ। ਇਹ ਗਲ ਅਗਰ ਪਾਕਿਸਤਾ ਨ ਦੇ ਮਾਪਿਵਆਂ ਦੀ ਸਮਝ ਵਿੱਚ ਆ ਜਾਵੇ ਤਾਂ ਉਹ ਆਪਣੇ ਨੌਜਵਾਨ ਬਚਿਆਂ ਨੂੰ ਇਸ ਪਾਸੇ ਜਾਣ ਤੋਂ ਰੋਕਣ ਕਿਉਂਕਿ ਆਪਣੇ ਬਚੇ ਨੂੰ ਕਿਸੇ ਪਾਸ ਵੇਚਕੇ ਜਿਹੜਾ ਪੈਸਾ ਲਿਤਾ ਜਾਂਦਾ ਹੈ ਉਹ ਪਾਪ ਦੀ ਕਮਾਈ ਹੁੰਦੀ ਹੈ ਅਤੇ ਕਿਸੇ ਵੀ ਕੰਮ ਨਹੀਂ ਆਉਂਦੀ। ਜਿਸ ਘਰ ਦਾ ਨੌਜਾਵਲ ਬਚਾ ਮਾਰਿਆ ਜਾਂਦਾ ਹੈ ਉਹ ਹਮੇਸ਼ਾਂ ਦੀ ਦੁਖਾਂਤ ਵਿੱਚ ਚਲਾ ਜਾਂਦਾ ਹੈ ਅਤੇ ਬਾਕੀ ਦੀਆਂ ਇਹ ਖੁਸ਼ੀਆਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਹਨ।

ਦਲੀਪ ਸਿੰਘ ਵਾਸਨ, ਐਡਵੋਕੇਟ
101-ਸੀ ਵਿਕਾਸ ਕਲੋਨੀ
ਪਟਿਆਲਾ- ਪੰਜਾਬ-ਭਾਰਤ

Leave a Reply

Your email address will not be published. Required fields are marked *

%d bloggers like this: