Sun. Aug 25th, 2019

ਅੱਤਵਾਦ ਨਾਲ ਨਜਿੱਠਣ ਦੇ ਕਾਨੂੰਨ ਨੂੰ ਸਖਤ ਕਰਨ ਦੀ ਲੋੜ

ਅੱਤਵਾਦ ਨਾਲ ਨਜਿੱਠਣ ਦੇ ਕਾਨੂੰਨ ਨੂੰ ਸਖਤ ਕਰਨ ਦੀ ਲੋੜ

ਜੈਸ਼ ਏਮੁੰਹਮਦ ਦੇ ਸਰਪ੍ਰਸਤ ਮਸੂਦ ਅਜ਼ਹਰ ਨੂੰ ਅੰਤਰਾਸ਼ਟਰੀ ਅੱਤਵਾਦੀ ਐਲਾਨਿਆਂ ਜਾਣਾ ਭਾਰਤ ਦੇ ਲਈ ਇਕ ਬਹੁੱਤ ਵੱਡੀ ਸਫਲਤਾ ਹੈ। ਜੈਸ਼ਏ ਮੁਹੰਮਦ ਨੇ ਭਾਰਤ ਵਿੱਚ ਕਈ ਵੱਡੇ ਅੱਤਵਾਦੀ ਹਮਲੇ ਕੀਤੇ ਹਨ। 2000 ਵਿੱਚ ਸ਼੍ਰੀਨਗਰ ਦੇ ਬਦਾਮੀ ਬਾਗ ਵਿੱਚ ਮੌਜੂਦ ਫੌਜ ਦੀ 15 ਕੋਰ ਦੇ ਹੈਡਕੁਆਟਰ ‘ਤੇ ਹਮਲਾ ਕੀਤਾ ਗਿਆ ਸੀ। ਇਸ ਤੋਂ ਬਾਅਦ 2001 ਵਿੱਚ ਸੰਸਦ ‘ਤੇ ਹਮਲਾ ਕੀਤਾ ਗਿਆ। 2016 ਵਿੱਚ ਪਠਾਨਕੋਟ ਏਅਰਫੋਰਸ ਸਟੇਸ਼ਨ ‘ਤੇ ਅੱਤਵਾਦੀ ਹਮਲਾ ਹੋਇਆ ਅਤੇ 2019 ਵਿੱਚ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ‘ਤੇ ਹੋਇਆ ਹਮਲਾ ਵੀ ਜੈਸ਼ ਏ ਮੁਹੰਮਦ ਨੇ ਕਰਵਾਇਆ। ਮਸੂਦ ਅਜ਼ਹਰ ਨੂੰ ਅੰਤਰਾਸ਼ਟਰੀ ਅੱਤਵਾਦੀ ਐਲਾਨੇ ਜਾਣ ਦੀ ਕੋਸ਼ਿਸ਼ 2009 ਤੋਂ ਹੀ ਚੱਲ ਰਹੀ ਸੀ। ਪਰ ਚੀਨ ਦੇ ਦੋਗਲੇ ਰਵੱਈਏ ਕਾਰਨ ਅਜਿਹਾ ਨਹੀਂ ਹੋ ਪਾ ਰਿਹਾ ਸੀ।ਹੁਣ ਅੰਤਰਾਸ਼ਟਰੀ ਦਬਾ ਦੇ ਕਾਰਨ ਚੀਨ ਨੂੰ ਝੁਕਣਾ ਪਿਆ, ਪਰ ਇਹ ਸੋਚਣਾ ਗਲਤ ਹੋਵੇਗਾ ਕਿ ਮਸੂਦ ਅਜ਼ਹਰ ‘ਤੇ ਅੰਤਰਾਸ਼ਟਰੀ ਅੱਤਵਾਦੀ ਦੀ ਮੋਹਰ ਲੱਗ ਜਾਣ ਤੋਂ ਬਾਅਦ ਪਾਕਿਸਤਾਨ ਸਹੀ ਮਾਇਨਿਆਂ ਵਿੱਚ ਉਸ ‘ਤੇ ਕੋਈ ਲਗਾਮ ਲਾਵੇਗਾ। ਅਮਰੀਕਾ ਵਿੱਚ ਪਾਕਿਸਤਾਨ ਦੇ ਰਾਜਦੂਤ ਨੇ ਖੁਦ ਇਹ ਬਿਆਨ ਦਿੱਤਾ ਹੈ ਕਿ ਇਸ ਕਦਮ ਨਾਲ ਕੋਈ ਠੋਸ ਅਸਰ ਨਹੀਂ ਪਵੇਗਾ।ਲਸ਼ਕਰ ਏ ਤੈਅਬਾ ਦੇ ਮੁਖੀ ਹਾਫ਼ਿਜ ਮੁਹੰਮਦ ਸਈਦ ‘ਤੇ ਅਮਰੀਕਾ ਨੇ ਇਕ ਕਰੋੜ ਡਾਲਰ ਦਾ ਇਨਾਮ ਰੱਖਿਆ ਹੋਇਆ ਹੈ, ਪਰ ਹਾਫ਼ਿਜ ਪਾਕਿਤਸਤਾਨ ਵਿੱਚ ਖੁਲ੍ਹੇਆਮ ਘੁੰਮਦਾ ਹੈ ਅਤੇ ਭਾਰਤ ਦੇ ਖਿਲਾਫ ਸ਼ਰੇਆਮ ਭੜਕਾਊ ਬਿਆਨ ਦਿੰਦਾ ਰਹਿੰਦਾ ਹੈ। ਕਥਨੀ ਅਤੇ ਕਰਨੀ ਵਿੱਚ ਫਰਕ ਰੱਖਦੇ ਹੋਏ ਅਤੇ ਝੂਠ ਬੋਲ ਕੇ ਦੁਨੀਆਂ ਨੂੰ ਬੇਵਕੂਫ ਬਣਾਉਣ ਦੀ ਕਲਾ ਵਿੱਚ ਪਾਕਿਸਤਾਨ ਮਾਹਿਰ ਹੈ।
ਗੁਆਂਢੀ ਮੁਲਕ ਸ਼੍ਰੀਲੰਕਾ ਵਿੱਚ 21 ਅਪੈਲ ਨੂੰ ਜੋ ਅੱਤਵਾਦੀ ਹਮਲਾ ਹੋਇਆ ਉਹ ਵੀ ਸਾਡੇ ਲਈ ਖਤਰੇ ਦੀ ਘੰਟੀ ਹੈ। ਅੱਠ ਥਾਂਵਾਂ ‘ਤੇ ਇਕੋ ਦਿਨ 6 ਘੰਟਿਆ ਵਿੱਚ ਤਿੰਨ ਸ਼ਹਿਰ ਕੋਲੰਬੋ, ਨਿਗੋਂਬੋ ਅਤੇ ਬਾਟੀਕਲੋਵਾ ਧਮਾਕਿਆਂ ਨਾਲ ਕੰਬ ਉੱਠੇ, ਜਿੰਨ੍ਹਾਂ ਵਿੱਚ 250 ਤੋਂ ਜਿਆਦਾ ਲੋਕ ਮਾਰੇ ਗਏ ਅਤੇ 500 ਤੋਂ ਜਿਆਦਾ ਜਖਮੀ ਹੋ ਗਏ। ਇਸਲਾਮਿਕ ਸਟੇਟ ਯਾਨੀ ਆਈ ਐਸ ਨੇ ਸ਼੍ਰੀਲੰਕਾ ਦੇ ਅੱਤਵਾਦੀ ਹਮਲਿਆ ਦੀ ਜਿੰਮੇਵਾਰੀ ਲਈ ਹੈ। ਇਨ੍ਹਾਂ ਹਮਲਿਆਂ ਨੂੰ ਸਥਾਨਕ ਸੰਗਠਨਾ ਨੈਸ਼ਨਲ ਤੌਹੀਦ ਜਮਾਤ ਅਤੇ ਜਮੀਯੁਥਲ ਮਿਲਾਥੂ ਇਬਰਾਹਿਮ ਨੇ ਅੰਜਾਮ ਦਿੱਤਾ। ਇਸਲਾਮਿਕ ਸਟੇਟ ਹਮਲਿਆਂ ਦੀ ਜਿੰਮੇਵਾਰੀ ਲੈਕੇ ਸ਼ਾਇਦ ਆਪਣਾ ਕੱਦ ਵੱਡਾ ਕਰਨਾ ਚਾਹੁੰਦਾ ਹੈ। ਇਹ ਵੀ ਹੋ ਸਕਦਾ ਹੈ ਕਿ ਸਥਾਨਕ ਸੰਗਠਨਾਂ ਨੂੰ ਇਸਲਾਮਿਕ ਸਟੇਟ ਦੇ ਰਾਜਨੀਤਿਕ ਦਬਦਬੇ ਤੋਂ ਪੇ੍ਰਰਣਾ ਮਿਲੀ ਹੋਵੇ।
ਗੌਰ ਕਰਨ ਵਾਲੀ ਗੱਲ ਹੈ ਕਿ ਸ਼੍ਰੀਲੰਕਾ ਦੇ ਫੌਜ ਮੁਖੀ ਲੈਫਟੀਨੈਂਟ ਜਨਰਲ ਮਹੇਸ਼ ਸੈਨਾਨਾਇਕੇ ਨੇ ਆਪਣੇ ਹਾਲੀਆ ਬਿਆਨ ਵਿੱਚ ਕਿਹਾ ਹੈ ਕਿ ਆਤਮਘਾਤੀ ਹਮਲਾਵਰ ਕਸ਼ਮੀਰ, ਕਰਨਾਟਕ ਅਤੇ ਕੇਰਲ ਵਿੱਚ ਟਰੇਨਿੰਗ ਅਤੇ ਸ਼ਾਇਦ ਕੁਝ ਮਦਦ ਲੈਣ ਦੇ ਲਈ ਗਏ ਹਨ।
ਸਾਡੇ ਇਕ ਹੋਰ ਗੁਆਂਢੀ ਮੁਲਕ ਬੰਗਲਾਦੇਸ਼ ਵਿੱਚ ਤਾਂ ਇਸਲਾਮਿਕ ਸਟੇਟ ਨੇ ਯਕੀਨੀ ਰੂਪ ਵਿੱਚ ਆਪਣੀਆਂ ਜੜ੍ਹਾਂ ਜਮਾਂ ਲਈਆਂ ਹਨ। ਜੁਲਾਈ 2006 ਵਿੱਚ ਅੱਤਵਾਦੀਆਂ ਨੇ ਢਾਕਾ ਵਿੱਚ ਆਰਟੀਜਾਨ ਬੇਕਰੀ ‘ਤੇ ਹਮਲਾ ਕਰਕੇ ਕਈ ਲੋਕਾਂ ਨੂੰ ਬੰਧੀ ਬਣਾ ਲਿਆ ਸੀ। ਇਸ ਅੱਤਵਾਦੀ ਘਟਨਾ ਵਿੱਚ 29 ਆਮ ਲੋਕ ਅਤੇ 2 ਪੁਲਿਸ ਕਰਮਚਾਰੀ ਮਾਰੇ ਗਏ ਸਨ। ਪ੍ਰਧਾਨਮੰਤਰੀ ਸ਼ੇਖ ਹਸੀਨਾ ਨੇ ਹਾਲ ਹੀ ਵਿੱਚ ਬਿਆਨ ਦਿੱਤਾ ਕਿ ਅੱਤਵਾਦੀਆਂ ਦੇ ਮੁੜ ਦੁਬਾਰਾ ਹਮਲੇ ਦਾ ਖਦਸ਼ਾ ਹੈ ਅਤੇ ਇਸ ਦੇ ਲਈ ਦੇਸ਼ ਦੀ ਪੁਲਿਸ ਅਤੇ ਖੁਫੀਆ ਵਿਭਾਗ ਨੂੰ ਸਤੱਰਕ ਕਰ ਦਿੱਤਾ ਗਿਆ ਹੈ। ਮਾਲਦੀਵ ਵਿੱਚ ਹਕੂਮਤ ਦਾ ਤਖਤਾਪਲਟ ਹੋ ਗਿਆ ਹੈ, ਪਰ ਉਥੇ ਕੱਟੜਪੰਥੀ ਹਜੇ ਵੀ ਆਪਣੀਆਂ ਜੜਾਂ ਜਮਾਈ ਬੈਠੇ ਹਨ।
ਭਾਰਤ ਦੇ ਗ੍ਰਹਿ ਮੰਤਰੀ ਇਹ ਕਹਿੰਦੇ ਹਨ ਕਿ ਦੇਸ਼ ਨੂੰ ਇਸਲਾਮਿਕ ਸਟੇਟ ਤੋਂ ਖਤਰਾ ਨਹੀਂ ਹੈ ਅਤੇ ਦੇਸ਼ ਵਿੱਚ ਮੁਸਲਮਾਨ ਇਸ ਅੱਤਵਾਦੀ ਸੰਗਠਨ ਦੇ ਰਾਜਨੀਤਿਕ ਦਬਦਬੇ ਤੋਂ ਪ੍ਰਭਾਵਿਤ ਨਹੀਂ ਹੋਣਗੇ, ਪਰ ਜਮੀਨੀ ਹਕੀਕਤ ਕੁਝ ਹੋਰ ਹੈ। ਇਹ ਸਹੀ ਹੈ ਕਿ ਭਾਰਤ ਵਿੱਚ ਮੁਸਲਮਾਨਾ ਦੀ ਅਬਾਦੀ ਨੂੰ ਦੇਖਦੇ ਹੋਏ ਆਈਐਸ ਪ੍ਰਭਾਵਿਤ ਮੁਸਲਮਾਨਾ ਦੀ ਗਿਣਤੀ ਬਹੁਤ ਘੱਟ ਹੈ।
ਇਕ ਪੋਰਟਲ ਦੇ ਮੁਤਾਬਿਕ ਹੁਣ ਤੱਕ ਸਿਰਫ 167 ਲੋਕ ਇਸਲਾਮਿਕ ਸਟੇਟ ਦੇ ਸਮਰਥਕ ਹੋਣ ਦੇ ਸ਼ੱਕ ਅਧੀਨ ਗ੍ਰਿਫਤਾਰ ਕੀਤੇ ਗਏ ਅਤੇ ਇਨ੍ਹਾਂ ਵਿੱਚੋਂ 73 ਲੋਕਾਂ ਨੂੰ ਹਿਦਾਇਤ ਅਤੇ ਸਲਾਹ ਦੇਣ ਤੋਂ ਬਾਅਦ ਛੱਡਿਆ ਜਾ ਚੁੱਕਿਆ ਹੈ।
ਇਸ ਤੋਂ ਇਲਾਵਾ 48 ਇਸਲਾਮਿਕ ਸਟੇਟ ਵੱਲੋਂ ਲੜਨ ਦੇ ਲਈ ਸੀਰੀਆ, ਇਰਾਕ ਜਾਂ ਅਫਗਾਨੀਸਤਾਨ ਗਏ, ਇਨ੍ਹਾਂ ‘ਤੋਂ 33 ਮਾਰੇ ਗਏ।ਕਸ਼ਮੀਰ ਵਿੱਚ ਵੀ ਅਕਸਰ ਇਸਲਾਮਿਕ ਸਟੇਟ ਦੇ ਝੰਡੇ ਦਿਖਾਈ ਦਿੰਦੇ ਹਨ। ਮਹਾਂਰਾਸ਼ਟਰ, ਕਰਨਾਟਕ, ਕੇਰਲ ਮੁੱਖ ਰੂਪ ਵਿੱਚ ਆਈਐਸ ਪ੍ਰਭਾਵਿਤ ਸੂਬੇ ਮੰਨੇ ਜਾਂਦੇ ਹਨ।ਉੱਤਰ ਪ੍ਰਦੇਸ਼ ਵਿੱਚ ਵੀ ਕੁਝ ਥਾਂਵਾ ‘ਤੇ ਇਸਲਾਮਿਕ ਸਟੇਟ ਦਾ ਸਮਰਥਣ ਹੋਣ ਦਾ ਖਦਸ਼ਾ ਹੈ।ਪਿਛਲੇ ਸਾਲ 4 ਅਪੇੈ੍ਰਲ ਨੂੰ ਨੈਸ਼ਨਲ ਇਨਵੇੈਸਨੀਗੇਟਿੰਗ ਏਜੰਸੀ (ਐਨਆਈਏ) ਨੇ ਬਾਂਦਾ,ਜਨਪਦ ਤੋਂ ਜਾਮੀਆਂ ਅਰਬੀਆ ਮਦਰੱਸਾ ਦੇ 7 ਨੌਜੁਆਨਾਂ ਨੂੰ ਗ੍ਰਿਫਤਾਰ ਕੀਤਾ ਸੀ।
ਦਸੰਬਰ 2018 ਵਿੱਚ ਐਨਆਈਏ ਨੇ ਦਿੱਲੀ ਅਤੇ ਯੂ yਪੀ ਦੀਆਂ 17 ਥਾਂਵਾ ‘ਤੇ ਇਸਲਾਮਿਕ ਸਟੇਟ ਸਮਰਥਕਾਂ ਦੇ ਮੌਜੂਦ ਹੋਣ ਦੀ ਖਬਰ ਮਿਲਣ ‘ਤੇ ਛਾਪੇ ਮਾਰੇ ਗਏ ਅਤੇ 10 ਲੋਕਾਂ ਨੂੰ ,ਜੋ ਹਰਕਤ ਉਲਹਰਬ ਏ ਇਸਲਾਮ ਦੇ ਮੈਂਬਰ ਸਨ, ਨੂੰ ਗ੍ਰਿਫਤਾਰ ਕੀਤਾ ਗਿਆ। 22 ਜਨਵਰੀ 2019 ਨੂੰ ਮਹਾਂਰਾਸ਼ਟਰ ਦੇ ਅੱਤਵਾਦ ਵਿਰੋਧੀ ਸਕੱਾਡ ਨੇ 9 ਲੋਕਾਂ ਨੂੰ ਇਸਲਾਮਿਕ ਸਟੇਟ ਨਾਲ ਜੁੜੇ ਹੋਣ ਦੇ ਅਧਾਰ ‘ਤੇ ਗ੍ਰਿਫਤਾਰ ਕੀਤਾ। ਇਨ੍ਹਾ ਵਿੱਚੋਂ ਕੁਈ ਉਮਾਤਏਮੁਹੰਮਦੀਆ ਦੇ ਮੈਂਬਰ ਸਨ।
ਪੁੱਛਗਿੱਛ ਤੋਂ ਪਤਾ ਚੱਲਿਆ ਕਿ ਇਨ੍ਹਾਂ ਦਾ ਮੁੱਖ ਸਰਗਨਾ ਸੀਰੀਆ ਵਿੱਚ ਇਸਲਾਮਿਕ ਸਟੇਟ ਦੇ ਇਕ ਅੱਤਵਾਦੀ ਦੇ ਸੰਪਰਕ ਵਿੱਚ ਸੀ।26 ਜਨਵਰੀ 2019 ਨੂੰ ਮਹਾਂਰਾਸ਼ਟਰ ਪੁਲਿਸ ਨੇ ਥਾਣੇ ਵਿੱਚ ਇਕ ਨੌਜੁਆਨ ਨੂੰ ਗ੍ਰਿਫਤਾਰ ਕੀਤਾ।ਇਸ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਕਿਸੇ ਸਾਰਵਜਨਿਕ ਥਾਂ ‘ਤੇ ਜਹਿਰ ਸੁੱਟ ਕੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ।
ਕੇਰਲ ਵਿੱਚ ਪਾਪੂਲਰ ਫਰੰਟ ਆੱਫ ਇੰਡੀਆ, ਦੇਸ਼ ਵਿਰੋਧੀ ਗਤੀਵਿਧੀਆਂ ਦੇ ਚੱਲਦਿਆਂ ਗ੍ਰਹਿ ਮੰਤਰਾਲੇ ਦੇ ਰਡਾਰ ‘ਤੇ ਹੈ।ਇਹ ਸੰਗਠਨ ਅੱਤਵਾਦੀ ਗਤੀਵਿਧੀਆਂ ਅਤੇ ਰਾਜਨੀਤਿਕ ਕਤਲੇਆਮ ਵਿੱਚ ਵੀ ਸ਼ਾਮਲ ਪਾਇਆ ਗਿਆ ਹੈ।
ਹਾਲ ਹੀ ਵਿੱਚ ਇਕ ਪੋਸਟਰ ਜਿਸਦਾ ਸਿਰਲੇਖ ਹੈ ਜਲਦ ਆ ਰਹੇ ਹਾਂ, ਦੇ ਰਾਹੀਂ ਆਈਐਸ ਨੇ ਭਾਰਤ ਅਤੇ ਬੰਗਲਾਦੇਸ਼, ਦੋਹਾਂ ਨੂੰ ਹੀ ਚਿਤਾਵਨੀ ਦਿੱਤੀ ਹੈ।
ਅੱਤਵਾਦ ਦੇ ਵਧਦੇ ਖਤਰੇ ‘ਤੇ ਪਾਕਿਸਤਾਨ ਦੀ ਚਰਚਾ ਕਰਨਾ ਸ਼ਾਇਦ ਬੇਲੋੜਾ ਹੈ। ਦੁਨੀਆਂ ਵਿੱਚ ਅੱਜ ਅੱਤਵਾਦ ਦੇ ਦੋ ਸਭ ਤੋਂ ਵੱਡੇ ਸੋ੍ਰਤ ਹਨ। ਇਕ ਪਾਕਿਸਤਾਨ ਅਤੇ ਦੂਜਾ ਸਾਉਦੀ ਅਰਬ ।ਆਰਥਕ ਪੱਖੋਂ ਮਜਬੂਤ ਸਾਉਦੀ ਅਰਬ ਦੁਨੀਆਂ ਭਰ ਵਿੱਚ ਅੱਤਵਾਦ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਮਦਦ ਕਰ ਰਿਹਾ ਹੈ।
ਪਾਕਿਸਤਾਨ ਤਾਂ ਅੱਤਵਾਦ ਦੀ ਨਰਸਰੀ ਹੈ। ਅਫਗਾਨੀਸਤਾਨ, ਇਰਾਨ, ਭਾਰਤ ਅਤੇ ਹੋਰ ਦੇਸ਼ ਪਾਕਿਸਤਾਨ ਵੱਲੋਂ ਤਿਆਰ ਕੀਤੇ ਜਾਂਦੇ ਅੱਤਵਾਦੀਆਂ ਤੋਂ ਪ੍ਰੇਸ਼ਾਨ ਹਨ। ਇਸੇ ਤਰ੍ਹਾਂ ਦਾ ਅੱਤਵਾਦ ਸਾਡੀਆਂ ਸਰਹੱਦਾਂ ਅੰਦਰ ਹਰ ਪਾਸਿਉਂ ਦਸਤਕ ਦੇ ਰਿਹਾ ਹੈ। ਪਾਕਿਸਤਾਨ ਵਿੱਚ ਪਨਪ ਰਹੇ ਅੱਤਵਾਦ ਨਾਲ ਹੀ ਸ਼੍ਰੀਲੰਕਾ, ਮਾਲਦੀਵ ਅਤੇ ਬੰਗਲਾਦੇਸ਼ ਵਿੱਚ ਵੀ ਖਤਰੇ ਦੀ ਘੰਟੀ ਵੱਜ ਰਹੀ ਹੈ। ਸਵਾਲ ਇਹ ਹੈ ਕਿ ਕੀ ਅਸੀਂ ਇਨ੍ਹਾਂ ਖਤਰਿਆਂ ਨਾਲ ਨਜਿੱਠਣ ਦੇ ਲਈ ਤਿਆਰ ਹਾਂ ? ਕੁਝ ਹੱਦ ਤੱਕ ਤਾਂ ਹਾਂ, ਪਰ ਜੇਕਰ ਡੂੰਘਾਈ ਨਾਲ ਦੇਖਿਆ ਜਾਵੇ ਤਾਂ ਹਜੇ ਬਹੁਤ ਕੁਝ ਕਰਨਾ ਬਾਕੀ ਹੈ।ਸਰਹੱਦਾਂ ‘ਤੇ ਫੌਜਾਂ ਦੀ ਗਿਣਤੀ ਬਹੁਤ ਹੈ, ਉਨ੍ਹਾਂ ਨੂੰ ਕਿਸੇ ਵੀ ਖਤਰੇ ਦਾ ਜਵਾਬ ਦੇਣ ਦੀ ਵੀ ਪੂਰੀ ਤਰ੍ਹਾਂ ਅਜਾਦੀ ਹੈ, ਪਰ ਸਮੁੰਦਰੀ ਸੁਰੱਖਿਆ ਹਜੇ ਵੀ ਜੱਜਰ ਅਤੇ ਨਾਕਾਫੀ ਹੈ। ਸਮੁੰਦਰੀ ਸੁਰੱਖਿਆ ਵੱਲ ਲੋੜੀਂਦੇ ਕਦਮ ਬਹੁਤ ਧੀਮੀ ਚੁੱਕੇ ਜਾ ਰਹੇ ਹਨ। ਸਾਨੂੰ ਯਾਦ ਰੱਖਣਾ ਹੋਵੇਗਾ ਕਿ ਮੁੰਬਈ ਵਿੱਚ 26/11 ਦਾ ਹਮਲਾ ਸਮੁੰਦਰ ਰਸਤੇ ਹੀ ਹੋਇਆ ਸੀ। ਸਭ ਤੋਂ ਵੱਡੀ ਕਮਜੋਰੀ ਸਾਡੀ ਪੁਲਿਸ ਵਿਵਸਥਾ ਹੈ, ਜਦਕਿ ਘਰੇਲੂ ਅੱਤਵਾਦੀ ਅਨਸਰਾਂ ਅਤੇ ਵਿਦੇਸ਼ੀ ਅੱਤਵਾਦੀ ਸੰਗਠਨਾਂ ਦੇ ਸਮਰਥਕਾਂ ਦੇ ਨਾਲ ਇਸੇ ਪੁਲਿਸ ਫੋਰਸ ਨੂੰ ਨਜਿੱਠਣਾ ਪੈਂਦਾ ਹੈ। ਪੁਲਿਸ ਫੋਰਸ ਵਿੱਚ ਨਫਰੀ ਅਤੇ ਲੋੜੀਂਦੇ ਤੰਤਰ ਦੀ ਕਾਫੀ ਕਮੀ ਹੈ। ਇਸ ਨੂੰ ਮਜਬੂਤ ਬਣਾਉਣਾ ਅਤੇ ਲੋੜੀਂਦੇ ਸੰਸਾਧਨਾ ਨਾਲ ਲੈੈੱਸ ਕਰਨਾ ਦੇਸ਼ ਦੀ ਸੁਰੱਖਿਆ ਦੇ ਲਈ ਬਹੁਤ ਹੀ ਜਰੂਰੀ ਹੈ। ਅੱਤਵਾਦ ਨਾਲ ਨਜਿੱਠਣ ਦੀ ਨੀਤੀ ਨੂੰ ਪਰਿਭਾਸ਼ਾ ਦੇਣ ਦੀ ਜਰੂਰਤ ਹੈ। ਇਸੇ ਤਰ੍ਹਾਂ, ਅੱਤਵਾਦ ਨਾਲ ਲੜਨ ਦੇ ਕਾਨੁੂੰਨ ਦੀ ਧਾਰ ਨੂੰ ਵੀ ਹੋਰ ਤੇਜ ਕਰਨ ਦੀ ਲੋੜ ਹੈ। ਸਰਹੱਦੋਂ ਪਾਰ ਤਾਂ ਅਸੀਂ ਸਰਜੀਕਲ ਸਟਰਾਇਕ ਕੀਤੀ ਹੈ ਅਤੇ ਦੇਸ਼ ਨੂੰ ਉਸ ‘ਤੇ ਮਾਣ ਹੈ, ਪਰ ਸਰਹੱਦ ਅੰਦਰ ਵੀ ਅਜਿਹੇ ਬਹੁਤ ਤੱਤ ਹਨ, ਜਿੰਨ੍ਹਾਂ ‘ਤੇ ਸਰਜੀਕਲ ਸਟਰਾਇਕ ਹੋਣੀ ਚਾਹੀਦੀ ਹੈ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Leave a Reply

Your email address will not be published. Required fields are marked *

%d bloggers like this: