ਅੱਠ ਸਾਲ ਦੀ ਨਬਾਲਿਗ ਬੱਚੀ ਨਾਲ ਬਲਾਤਕਾਰ ਦੀ ਨਾਕਾਮ ਕੋਸਿਸ਼

ss1

ਅੱਠ ਸਾਲ ਦੀ ਨਬਾਲਿਗ ਬੱਚੀ ਨਾਲ ਬਲਾਤਕਾਰ ਦੀ ਨਾਕਾਮ ਕੋਸਿਸ਼
ਬੱਚੀ ਦੇ ਰੋਣ ਦੀ ਅਵਾਜ਼ ਆਉਣ ਤੇ ਗੁਆਂਢੀਆਂ ਨੇ ਪਾਇਆ ਰੌਲਾ ਦੋਸ਼ੀ ਮੋਕੇ ਤੋ ਫਰਾਰ

16-8 (5)

ਭਦੌੜ 15 ਜੁਲਾਈ (ਵਿਕਰਾਂਤ ਬਾਂਸਲ) ਕਿਸੇ ਸਮੇਂ ਪੰਜਾਬ ਧੀਆਂ-ਭੈਣਾਂ ਦਾ ਰਾਖਾ ਅਖ਼ਵਾਉਣ ਦਾ ਮਾਣ ਰੱਖਦਾ ਸੀ ਪ੍ਰੰਤੂ ਅੱਜ ਦੇ ਸਮੇਂ ਵਿੱਚ ਸਮਾਜ ਏਨਾ ਗਰਕ ਚੁੱਕਿਆ ਹੈ ਕਿ ਪੰਜਾਬ ਅੰਦਰ ਆਏ ਦਿਨ ਬਲਾਤਕਾਰ ਅਤੇ ਛੇੜਛਾੜ ਵਰਗੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਅਤੇ ਕਾਨੂੰਨ ਵੀ ਇਸ ਨੂੰ ਠੱਲ ਪਾਉਣ ਵਿੱਚ ਨਾਕਾਮ ਰਿਹਾ ਹੈ। ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਭਦੌੜ ਦੇ ਨਜ਼ਦੀਕੀ ਪਿੰਡ ਵਿਧਾਤਾ ਵਿਖੇ ਜਿਥੇ ਇੱਕ ਵਿਅਕਤੀ ਵੱਲੋਂ ਆਪਣੇ ਗਵਾਂਢ ਵਿੱਚ ਹੀ ਇੱਕ ਅੱਠ ਸਾਲ ਦੀ ਨਬਾਲਗ ਨਾਲ ਦੁਸ਼ਕਰਮ ਕਰਨ ਦੀ ਨਾਕਾਮ ਕੋਸਿਸ਼ ਕੀਤੀ ਗਈ।

ਬੱਚੀ ਦੇ ਪਿਤਾ ਗੁਰਸੇਵਕ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਵਿਧਾਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੀ ਬੱਚੀ ਅੱਠ ਸਾਲਾ ਗੁਰਪ੍ਰੀਤ ਕੌਰ (ਕਾਲਪਨਿਕ ਨਾਮ) ਜੋ ਕਿ ਚੌਥੀ ਕਲਾਸ ਵਿੱਚ ਪੜ੍ਹਦੀ ਹੈ ਅਤੇ ਕੱਲ੍ਹ ਸਾਮ 4:30 ਵਜੇ ਦੇ ਕਰੀਬ ਬੱਚਿਆਂ ਨਾਲ ਖੇਡ ਰਹੀ ਸੀ, ਇਸੇ ਦੌਰਾਨ ਪਿੰਡ ਵਿਧਾਤੇ ਦਾ ਵਸਨੀਕ ਹਰਭਜਨ ਸਿੰੰਘ ਪੁੱਤਰ ਘੀਲ੍ਹਾ ਸਿੰਘ ਉਮਰ ਤਕਰੀਬਨ 30 ਸਾਲ ਜੋ ਕਿ ਸ਼ਾਦੀਸ਼ੁਦਾ ਹੈ ਅਤੇ ਸਾਡੇ ਘਰ ਦਾ ਗੁਆਂਢੀ ਹੈ । ਮੇਰੀ ਬੱਚੀ ਗੁਰਪ੍ਰੀਤ ਕੌਰ ਨੂੰ ਘਰਾਂ ਦੇ ਨਾਲ ਲੱਗਦੇ ਚਰੀ ਦੇ ਖੇਤ ਵਿੱਚ ਲੈ ਗਿਆ ਅਤੇ ਬੱਚੀ ਦੇ ਕੱਪੜੇ ਉਤਾਰ ਕੇ ਉਸ ਨਾਲ ਜਬਰ ਜਨਾਹ ਕਰਨ ਦੀ ਕੋਸਿਸ ਕਰਨ ਲੱਗਿਆਂ ਤਾਂ ਬੱਚੀ ਦੇ ਰੋਣ ਦੀ ਆਵਾਜ਼ ਆਉਣ ’ਤੇ ਸਾਡੀ ਗੁਆਂਢਣ ਨੇ ਰੌਲਾ ਪਾ ਦਿੱਤਾ। ਰੌਲਾ ਪਾਉਣ ਉਪਰੰਤ ਅਸੀ ਵੀ ਇਕੱਠੇ ਹੋ ਗਏ ਇਸ ਦੌਰਾਨ ਦੋਸ਼ੀ ਹਰਭਜਨ ਸਿੰਘ ਮੌਕੇ ਤੋ ਫਰਾਰ ਹੋ ਗਿਆ। ਗੁਰਸੇਵਕ ਸਿੰਘ ਨੇ ਕਿਹਾ ਕਿ ਦੋਸ਼ੀ ਨੂੰ ਸਖਤ ਤੋ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਸਮੇ ਵਿੱਚ ਅਜਿਹੀ ਘਟਨਾ ਕਰਨ ਦੀ ਕੋਈ ਹਿੰਮਤ ਨਾ ਕਰੇ । ਅਸੀਂ ਇਸ ਸਬੰਧੀ ਥਾਣਾ ਟੱਲੇਵਾਲ ਵਿਖੇ ਰਿਪੋਰਟ ਦਰਜ਼ ਕਰਵਾ ਦਿੱਤੀ ਹੈ।

ਜਦੋ ਇਸ ਸਬੰਧੀ ਥਾਣਾ ਟੱਲੇਵਾਲ ਦੇ ਐਸ.ਐਚ.ਓ. ਸਰਦਾਰਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਮੇੈ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਹਾਂ ਇਸ ਘਟਨਾ ਦੀ ਜਾਂਚ ਕਰਨ ਅਤੇ ਕਾਰਵਾਈ ਕਰਨ ਲਈ ਮੈਡਮ ਜਸਵਿੰਦਰ ਕੌਰ ਵੂਮੇੈਨ ਸੈਲ ਦੀ ਡਿਊਟੀ ਲਗਾਈ ਗਈ ਹੈ । ਜਦੋ ਇਸ ਸਬੰਧੀ ਵੂਮੈਨ ਸੈਲ ਦੀ ਇੰਚਾਰਜ਼ ਮੈਡਮ ਜਸਵਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਕਿਹਾ ਕਿ ਬੱਚੀ ਅਤੇ ਮਾਪਿਆਂ ਦੇ ਦੱਸਣ ਮੁਤਾਬਿਕ ਕਾਰਵਾਈ ਕੀਤੀ ਜਾ ਰਹੀ ਹੈ ਖਬਰ ਲਿਖੇ ਜਾਣ ਤੱਕ ਪੁਲਿਸ ਕਾਰਵਾਈ ਵਿੱਚ ਜੁਟੀ ਹੋਈ ਸੀ ਅਤੇ ਦੋਸ਼ੀ ਪੁਲਿਸ ਦੀ ਗ੍ਰਿਫਤ ਚੋ ਬਾਹਰ ਸੀ।

Share Button

Leave a Reply

Your email address will not be published. Required fields are marked *