Sat. Apr 4th, 2020

ਅੱਜ 21 ਫਰਵਰੀ 2020 ਵਿਸ਼ਵ ਮਾਤ ਭਾਸ਼ਾਵਾਂ ਦਿਵਸ ਤੇ ਵਿਸ਼ੇਸ਼

ਅੱਜ 21 ਫਰਵਰੀ 2020 ਵਿਸ਼ਵ ਮਾਤ ਭਾਸ਼ਾਵਾਂ ਦਿਵਸ ਤੇ ਵਿਸ਼ੇਸ਼

ਬੰਗਲਾ ਮਾਂ ਦੇ ਸਪੂਤਾਂ ਦੀ ਹਿੰਮਤ ਅਤੇ ਮਾਂ ਬੋਲੀ ਦੇ ਮੋਹ ਸਦਕਾ ਅੱਜ ਪੂਰੇ ਵਿਸ਼ਵ ਵਿਚ ਮਾਤ ਭਾਸ਼ਾ ਦਿਵਸ ਮਨਾਿੲਆ ਜਾ ਰਿਹਾ ਹੈ । ਦੇਰ ਬਾਅਦ ਹੀ ਸਹੀ ਅਸੀਂ ਪੰਜਾਬੀ ਮਾਂ ਦੇ ਸਪੂਤ ਵੀ ਨੀਂਦੋਂ ਜਾਗੇ ਰਹੇ ਹਾਂ, ਇਕ ਜਾਗਿਰਤੀ ਆਈ ਹੈ, ਬੇਸੱਕ ਓਨੀ ਨਹੀਂ ਜਿਨੀ ਦੀ ਜਰੂਰਤ ਹੈ । ਪੂਰੀ ਆਸ ਹੈ ਕਿ ਆਉਣ ਵਾਲੇ ਸਮੇਂ ਵਿਚ ਜਾਗਿਰਤੀ ਦੀ ਇਹ ਮਿਸ਼ਾਲ ਲਟਾ ਲਟ ਬਲੇਗੀ ਅਤੇ ਪੰਜਾਬ ਦਾ ਹਰ ਕੋਨਾ ਮਾਂ ਬੋਲੀ ਦੇ ਹੇਜ ਲਈ ਰੁਸਨਾਏਗੀ । ਪੰਜਾਬੀ ਹੋਣ ਦੇ ਨਾਤੇ ਸਾਨੂੰ ਕਦੇ ਵੀ ਨਹੀਂ ਭੁਲਣਾ ਚਾਹੀਦਾ ਕਿ ਮਾਂ ਬੋਲੀ ਪੰਜਾਬੀ ਸਾਡੀ ਆਨ, ਬਾਨ, ਸ਼ਾਨ ਤੇ ਪਹਿਚਾਣ ਹੈ । ਇਹ ਸਾਡੀ ਹੋਂਦ ਹੈ ਤੇ ਇਸ ਨੂੰ ਪਰਫੁਲਤ ਕਰਨਾ ਸਾਡਾ ਸਭਨਾ ਦਾ ਪਹਿਲਾ ਫਰਜ ਹੈ । ਸੋ ਦੇਸ ਰਹੋ ਜਾਂ ਪਰਦੇਸ ਪਰ ਕਦੇ ਨਾ ਭੁਲੋ ਆਪਣੀ ਬੋਲੀ ਤੇ ਆਪਣਾ ਭੇਸ ਨਹੀਂ ਤਾਂ ਕਊਏ ਵਾਲੀ ਗੱਲ ਹੋਵੇਗੀ ਕਿ “ਕਊਆ ਚਲਾ ਹੰਸ ਕੀ ਚਾਲ ਆਪਣੀ ਵੀ ਭੁੱਲ ਬੈਠਾ ।” ਕਹਿਣ ਦਾ ਭਾਵ ਇਹੀ ਹੈ ਕਿ ਦੁਨੀਆਂ ਵਿਚ ਜਿਥੇ ਮਰਜੀ ਵਿਚਰੋ ਤੇ ਜਿੰਨੀਆਂ ਮਰਜੀ ਬੋਲੀਆਂ ਸਿਖੋ, ਲਿਖੋ ਤੇ ਬੋਲੋ । ਪਰ ਮਾਂ ਦੇ ਦੁੱਧ ਨੂੰ ਲਾਜ ਕਦੇ ਨਾ ਲਾਓ, ਉਸ ਦੁਆਰਾ ਦਿੱਤੀ ਗੁੜਤੀ ਕਦੇ ਨਾ ਭੁਲੋ । ਯਾਦ ਰੱਖੋ ਸੰਸਾਰ ਦੇ ਹਰ ਜੀਵ ਦੀਆਂ ਅਸਲੋਂ ਤਿੰਨ ਮਾਵਾ ਹੁੰਦੀਆਂ ਹਨ – ਧਰਤੀ ਮਾਂ, ਜਨਮ ਦੇਣ ਵਾਲੀ ਮਾਂ ਅਤੇ ਮਾਂ ਬੋਲੀ । ਵੈਸੇ ਤਾਂ ਕੋਈ ਜੀਵ ਇਹਨਾਂ ਤਿੰਨਾਂ ਹੀ ਮਾਵਾਂ ਦਾ ਦੇਣਾ ਕਦੇ ਵੀ ਨਹੀ ਦੇ ਸਕਦਾ ਬੇਸ਼ਕ ਉਹ ਵਾਰ ਵਾਰ ਜਨਮ ਲੈ ਕੇ ਕੋਿਸ਼ਸ਼ ਕਰ ਲਵੇ । ਪਰ ਜੇਕਰ ਕੋਈ ਮਾਂ ਦਾ ਸਪੂਤ ਉਕਤ ਤਿੰਨਾਂ ਮਾਵਾਂ ਦੇ ਕਰਜ ਦਾ ਕੁਝ ਭਾਰ ਹਲਕਾ ਕਰਨਾ ਚਾਹੇ ਤਾਂ ਉਹ ਸਿਰਫ ਮਾਂ ਬੋਲੀ ਦਾ ਪੱਲੂ ਘੁੱਟਕੇ ਫੜੀ ਰੱਖਣ ਨਾਲ ਹੀ ਕਰ ਸਕਦਾ ਹੈ ਕਿਉਂਕਿ ਮਾਂ ਬੋਲੀ ਦਾ ਪੱਲਾ ਘੁੱਟ ਕੇ ਫੜਨ ਨਾਲ, ਜਿਸ ਖਿਤੇ ਦੀ ਧਰਤੀ ਉੱਤੇ ਸਬੰਧਿਤ ਵਿਅਕਤੀ ਨੇ ਮਾਂ ਦੇ ਪੇਟੋਂ ਜਨਮ ਲਿਆ ਹੁੰਦਾ ਹੈ ਤੇ ਮਾਂ ਬੋਲੀ ਦੀ ਗੁੜਤੀ ਪ੍ਰਾਪਤ ਕੀਤੀ ਹੁੰਦੀ ਹੈ, ਉਸ ਬੋਲੀ ਰਾਹੀਂ ਉੱਥੋਂ ਦੇ ਸੱਭਿਆਚਾਰ ਨੂੰ ਸਾਂਭਿਆ ਵੀ ਸਕਦਾ ਹੋ ਤੇ ਅੱਗੇ ਦਰ ਅਗੇਰੇ ਪ੍ਰਚਾਰਕ ਤੇ ਪ੍ਰਸਾਰਿਤਵੀ ਕੀਤਾ ਜਾ ਸਕਦਾ ਹੈ । ਕਹਿਣ ਦਾ ਭਾਵ ਇਹ ਕਿ ਸੱਭਿਆਚਾਰ ਨੂੰ ਜੀਊਂਦੇ ਰੱਖਣ ਵਾਸਤੇ ਮਾਂ ਬੋਲੀ ਦੀ ਬੇਹਤਰੀ ਪਹਿਲੀ ਗੱਲ ਹੈ ਤੇ ਇਹੀ ਉਹ ਅਿਹਮ ਨੁਕਤਾ ਹੈ ਜੋ ਮਾਂ ਦੀ ਗੁੜਤੀ ਦੀ ਲਾਜ ਵੀ ਰੱਖ ਸਕਦਾ ਹੈ ।
ਸੋ ਆਓ ! ਅਸੀਂ ਸਮੂਹ ਪੰਜਾਬੀ ਇਹ ਅਹਿਦ ਲਈਏ ਕਿ ਅਸੀਂ ਮਾਂ ਦੇ ਸਪੂਤ ਬਣਾਂਗੇ ਕਪੂਤ ਨਹੀਂ । ਮਾਂ ਬੋਲੀ ਨੂੰ ਸਿਰਫ ਅਪਣਾਵਾਂਗੇ ਹੀ ਨਹੀ ਸਗੋਂ ਇਸ ਦੀ ਬੇਹਤਰੀ ਵਾਸਤੇ ਜੋ ਵੀ ਹੋ ਸਕਦਾ ਜਾਂ ਕੀਤਾ ਜਾ ਸਕਦਾ ਹੈ, ਦਿਲ ਜਾਨ ਅਤੇ ਪੂਰੀ ਨੇਕ ਨੀਤ ਨਾਲ ਕਰਾਂਗੇ । ਪੱਲੇ ਬੰਨ੍ਹਣ ਵਾਲੀ ਗੱਲ ਹੈ ਕਿ ਮਾਂ ਬੋਲੀ ਤੋਂ ਬਿਨਾਂ ਕੋਮਾਂ ਦੀ ਕੋਈ ਪਹਿਚਾਣ ਨਹੀਂ ਰਹਿੰਦੀ, ਕੌਮਾਂ ਖਤਮ ਹੋ ਜਾਂਦੀਆਂ ਹਨ । ਸਾਡੇ ਵਾਸਤੇ ਤਾਂ ਹੋਰ ਵੀ ਗਰਵ ਤੇ ਮਾਣ ਵਾਲੀ ਗੱਲ ਹੈ ਕਿ ਸਾਡੀ ਬੋਲੀ ਦੁਨੀਆਂ ਦੀਆਂ ਪੌਣੇ ਕੁ ਸੱਤ ਹਜ਼ਾਰ ਭਾਸ਼ਾਵਾਂ ਵਿੱਚ ਦਸਵਾਂ ਸਥਾਨ ਰੱਖਦੀ ਹੈ ਤੇ ਇਸ ਦੇ ਨਾਲ ਹੀ ਅੰਗਰੇਜ਼ੀ ਨਾਲ਼ੋਂ ਪੌਣੇ ਦੋ ਕੁ ਸੌ ਸਾਲ ਵੱਡੀ ਵੀ ਹੈ । ਇਹ ਵੀ ਦੱਸਣਯੋਗ ਹੈ ਕਿ ਪੰਜਾਬੀ ਤੇ ਫਰੈਂਚ ਦੇ ਬੁਲਾਰਿਆਂ ਦੀ ਸੰਖਿਆ ਲਗਭਗ ਇੱਕੋ ਜਿਹੀ ਹੈ ।
ਸੋ ਆਓ ! ਸਮੇ ਦੀ ਨਬਜ ਪਹਿਚਾਣਦੇ ਹੋਏ, ਅੱਜ ਵਿਸ਼ਵ ਮਾਤ ਭਾਸ਼ਾ ਦਿਵਸ ਦੇ ਇਸ ਸ਼ੁਭ ਮੌਕੇ ‘ਤੇ ਇਸ ਮਾਖਿਓ ਮਿੱਠੀ ਸ਼ਹਿਦ ਨਾਲ ਲਬਰੇਜ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਈਏ ਤੇ ਇਸ ਨੂੰ ਹਰ ਬਣਦਾ ਮਾਣ ਸਤਿਕਾਰ ਦੇਈਏ ਤੇ ਦੁਆਈਏ । ਇਹ ਮਾਂ ਬੋਲੀ ਹੀ ਹੈ ਜਿਸ ਦੁਆਰਾ ਆਪਣੀਆਂ ਨਵੀਆ ਪੀੜ੍ਹੀਆਂ ਨੂੰ ਵਿਰਸੇ ਨਾਲ ਜੋੜਕੇ ਰੱਖਿਆ ਜਾ ਸਕਦਾ ਹੈ, ਪੀੜ੍ਹੀ ਪਾੜਾ ਘਟਾਇਆ ਜਾ ਸਕਦਾ ਹੈ । ਮਾਂ ਬੋਲੀ ਦਾ ਮਹੱਤਵ ਸਹੀ ਤੌਰ ‘ਤੇ ਸਮਝਣਾ ਹੋਵੇ ਤਾਂ ਬੰਗਲਾ ਦੇਸ਼ੀਆਂ, ਚੀਨੀਆਂ, ਜਪਾਨੀਆਂ, ਪੋਲੈਂਡੀਆਂ ਤੇ ਰੂਸੀ ਲੋਕਾਂ ਦੀਆ ਉਦਾਹਰਣਾਂ ਦਿਤੀਆਂ ਜਾ ਸਕਦੀਆਂ ਹਨ ਜਿਹਨਾ ਨੇ ਹਮੇਸ਼ਾ ਹੀ ਆਪੋ ਆਪਣੀ ਮਾਂ ਬੋਲੀ ਨੂੰ ਪਰਮ ਸਤਿਕਾਰ ਦਿੱਤਾ ਹੈ । ਅੰਗਰੇਜ਼ਾਂ ਨੇ ਆਪਣੀ 600 ਕੁ ਸਾਲ ਪੁਰਾਣੀ ਬੋਲੀ ਪੂਰੀ ਦੁਨੀਆ ਵਿੱਚ ਪੁਚਾ ਦਿੱਤੀ ਹੈ ਪਰ ਪੰਜਾਬੀ ਜੋ ਅੱਠ ਕੁ ਸੌ ਸਾਲ ਪੁਰਾਣੀ ਬੋਲੀ ਹੈ ਬੜੇ ਨਾਜੁਕ ਦੌਰ ਵਿੱਚੋਂ ਗੁਜ਼ਰ ਰਹੀ ਹੈ । ਇਸੇ ਤਰਾਂ ਫਰਾਂਸ ਦੇ ਲੋਕ ਬੇਸ਼ੱਕ ਦੂਸਰੀਆਂ ਬੋਲੀਆ ਵੀ ਜਾਣਦੇ ਹਨ, ਪਰ ਉਹਨਾ ਦੀ ਪਹਿਲ ਹਮੇਸ਼ਾ ਹੀ ਮਾਂ ਬੋਲੀ ਫਰੈਂਚ ਨੂੰ ਹੁੰਦੀ ਹੈ ।
ਅੱਜ ਵਿਸ਼ਵ ਮਾਤ ਭਾਸ਼ਾ ਦਿਵਸ ‘ਤੇ ਸਾਨੂੰ ਸਭ ਨੂੰ ਆਪਣੀ ਮਾਂ ਬੋਲੀ ਪੰਜਾਬੀ ਦੀ ਬੇਹਤਰੀ ਵਾਸਤੇ ਸੰਕਲਪ ਲੈਣਾ ਚਾਹੀਦਾ ।

ਪ੍ਰੋ : ਸ਼ਿੰਗਾਰਾ ਸਿੰਘ ਢਿੱਲੋਂ
21/02/2020

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: