Wed. Apr 24th, 2019

ਅੱਜ ਹੋ ਸਕਦਾ ਕਾਂਗਰਸ–‘ਆਪ’ ਦੇ ਸਮਝੌਤੇ ਦਾ ਐਲਾਨ

ਅੱਜ ਹੋ ਸਕਦਾ ਕਾਂਗਰਸ–‘ਆਪ’ ਦੇ ਸਮਝੌਤੇ ਦਾ ਐਲਾਨ

ਆਗਾਮੀ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨਾਲ ਗਠਜੋੜ ਉਤੇ ਕਾਂਗਰਸ ਪਾਰਟੀ ਸੋਮਵਾਰ ਨੂੰ ਸਹਿਮਤੀ ਦੇ ਸਕਦੀ ਹੈ। ਪਾਰਟੀ ਸੂਤਰਾਂ ਦੀ ਮੰਨੀ ਜਾਵੇ ਤਾਂ ਕੇਂਦਰੀ ਆਗੂਆਂ ਦੇ ਸੰਕੇਤ ਦੇ ਬਾਅਦ ਦਿੱਲੀ ਕਾਂਗਰਸ ਦੇ ਲਗਭਗ ਸਾਰੇ ਵੱਡੇ ਆਗੂ ਗਠਜੋੜ ਲਈ ਤਿਆਰ ਹਨ, ਜਦੋਂ ਕਿ ਦਿੱਲੀ ਕਾਂਗਰਸ ਪ੍ਰਧਾਨ ਸ਼ੀਲਾ ਦੀਕਿਸ਼ਤ ਨੂੰ ਮੰਨਣ ਲਈ ਪਾਰਟੀ ਦੇ ਦਿੱਲੀ ਇੰਚਾਰਜ ਚਾਕੋ ਨਾਲ ਸੋਮਵਾਰ ਨੂੰ ਮਹੱਤਵਪੂਰਣ ਮੀਟਿੰਗ ਹੋਣ ਦੀ ਸੰਭਾਵਨਾ ਹੈ।

ਦਿੱਲੀ ਵਿਚ ਤਮਾਮ ਨਾਂਹ–ਨੁਕਰ ਦੇ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚ ਗਠਜੋੜ ਲਗਭਗ ਤੈਅ ਹੋ ਚੁੱਕਿਆ ਹੈ। ‘ਆਪ’ ਵੱਲੋਂ ਲਗਾਤਾਰ ਖੁੱਲ੍ਹੇ ਮੰਚ ਤੋਂ ਕਾਂਗਰਸ ਨਾਲ ਗਠਜੋੜ ਦੀ ਗੱਲ ਕਹੀ ਜਾਂਦੀ ਰਹੀ ਹੈ। ਹਾਲਾਂਕਿ, ਦਿੱਲੀ ਕਾਂਗਰਸ ਦੇ ਆਗੂਆਂ ਵੱਲੋਂ ਇਸ ਤੋਂ ਇਨਕਾਰ ਕੀਤਾ ਜਾਂਦਾ ਰਿਹਾ ਹੈ। ਪ੍ਰੰਤੂ, ਬੀਤੇ ਦੋ ਦਿਨਾਂ ਵਿਚ ਪਾਰਟੀ ਦੇ ਦਿੱਲੀ ਇੰਚਾਰਜ ਪੀ ਸੀ ਚਾਕੋ ਅਤੇ ਸਾਬਕਾ ਕਾਂਗਰਸ ਪ੍ਰਧਾਨ ਅਜੈ ਮਾਕਨ ਨੇ ਖੁੱਲ੍ਹਕੇ ਗਠਜੋੜ ਦੇ ਪੱਖ ਵਿਚ ਆਪਣੀ ਗੱਲ ਕਹੀ। ਜਦੋਂਕਿ ਪਾਰਟੀ ਦੇ ਕਈ ਹੋਰ ਆਗੂ ਵੀ ਇਸ ਉਤੇ ਸਹਿਮਤੀ ਦੇ ਚੁੱਕੇ ਹਨ। ਪਾਰਟੀ ਸੂਤਰਾਂ ਦੀ ਮੰਨੀ ਜਾਵੇ ਤਾਂ ਇਸ ਮੁੱਦੇ ਉਤੇ ਸ਼ੀਲਾ ਦੀਕਿਸ਼ਤ ਇਕੱਲੀ ਪੈ ਗਈ ਹੈ। ਉਨ੍ਹਾਂ ਨੂੰ ਹੋਰ ਆਗੂਆਂ ਦਾ ਸਾਥ ਨਹੀਂ ਮਿਲ ਰਿਹਾ। ਉਥੇ ਪੀ ਸੀ ਚਾਕੋ ਗਠਜੋੜ ਲਈ ਸ਼ੀਲਾ ਦੀਕਿਸ਼ਤ ਨੂੰ ਮਨਾਉਣ ਦੀ ਗੱਲ ਕਹਿ ਚੁੱਕੇ ਹਨ। ਪਾਰਟੀ ਸੂਤਰਾਂ ਅਨੁਸਾਰ ਸੋਮਵਾਰ ਨੂੰ ਸ਼ੀਲਾ ਦੀਕਿਸ਼ਤ ਅਤੇ ਪੀ ਸੀ ਚਾਕੋ ਵਿਚਕਾਰ ਮਹੱਤਵਪੂਰਣ ਮੀਟਿੰਗ ਹੋ ਸਕਦੀ ਹੈ। ਇਸ ਗਠਜੋੜ ਨੂੰ ਲੈ ਕੇ ਪਾਰਟੀ ਦੇ ਰਾਸ਼ਟਰੀ ਆਗੂ ਦੇ ਰੁਖ ਨੂੰ ਦੱਸਦੇ ਹੋਏ ਸ਼ੀਲਾ ਦੀਕਿਸ਼ਤ ਨੂੰ ਵੀ ਇਸ ਲਈ ਮਨਾਇਆ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: