ਅੱਜ ਹਲਕਾ ਆਤਮ ਨਗਰ ਵਿੱਚੋਂ ਕਾਂਗਰਸੀ ਵਰਕਰਾਂ ਨੇ ਬਾਵਾ ਦੀ ਅਗਵਾਈ ਵਿੱਚ ਚਾਹ, ਮੱਠੀ, ਕੇਲੇ ਅਤੇ ਲੱਡੂਆਂ ਦੇ ਲਾਏ ਲੰਗਰ

ss1

ਅੱਜ ਹਲਕਾ ਆਤਮ ਨਗਰ ਵਿੱਚੋਂ ਕਾਂਗਰਸੀ ਵਰਕਰਾਂ ਨੇ ਬਾਵਾ ਦੀ ਅਗਵਾਈ ਵਿੱਚ ਚਾਹ, ਮੱਠੀ, ਕੇਲੇ ਅਤੇ ਲੱਡੂਆਂ ਦੇ ਲਾਏ ਲੰਗਰ
ਬੈਂਕ ਆਫ ਬੜੋਦਾ (ਪ੍ਰਤਾਪ ਚੌਂਕ) ਦੇ ਮੁਲਾਜਮ ਲੋਕਾਂ ਨਾਲ ਕਰ ਰਹੇ ਹਨ ਮਾੜਾ ਵਰਤਾਓ

ਲੁਧਿਆਣਾ (ਪ੍ਰੀਤੀ ਸ਼ਰਮਾ) ਅੱਜ ਵਿਧਾਨ ਸਭਾ ਹਲਕਾ ਆਤਮ ਨਗਰ ਵਿੱਚ ਸੀਨੀਅਰ ਕਾਂਗਰਸੀ ਨੇਤਾ ਇਨਚਾਰਜ ਹਲਕਾ ਆਤਮ ਨਗਰ ਕ੍ਰਿਸ਼ਨ ਕੁਮਾਰ ਬਾਵਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਗਵਾਈ ਵਿੱਚ ਗਿੱਲ ਰੋਡ, ਪ੍ਰਤਾਪ ਚੌਂਕ, ਜਨਤਾ ਨਗਰ ਚੌਂਕ ਬੈਂਕਾਂ ਅਤੇ ਡਾਕਖਾਨਿਆਂ ਵਿੱਚ ਜਾ ਕੇ ਚਾਹ, ਕਾਫੀ, ਕੇਲੇ, ਲੱਡੂਆਂ ਦਾ ਲੰਗਰ ਲਗਾਇਆ। ਇਸ ਸਮੇਂ ਨਿਰਮਲ ਕੈੜਾ ਪ੍ਰਧਾਨ ਕਾਂਗਰਸ ਸੇਵਾ ਦਲ ਲੁਧਿਆਣਾ (ਸ਼ਹਿਰੀ), ਅੰਮ੍ਰਿਤਪਾਲ ਸਿੰਘ ਕਲਸੀ, ਮੋਹਣ ਸਿੰਘ ਭੈਣੀ ਸਾਹਿਬ, ਇਕਬਾਲ ਸਿੰਘ ਰਿਐਤ, ਜਗਦੀਪ ਸਿੰਘ ਲੋਟੇ (ਦੋਨੋ ਵਾਰਡ ਪ੍ਰਧਾਨ), ਟੀ.ਐਸ ਰਾਜਪੂਤ, ਤਿਲਕ ਰਾਜ ਸੋਨੂੰ, ਹਰਚੰਦ ਸਿੰਘ ਧੀਰ, ਰੇਸ਼ਮ ਸਿੰਘ ਸੱਗੂ ਵਿਸ਼ੇਸ਼ ਤੌਰ ‘ਤੇ ਹਾਜਰ ਸਨ। ਇਸ ਸਮੇਂ ਬੋਲਦੇ ਸ਼੍ਰੀ ਬਾਵਾ ਨੇ ਕਿਹਾ ਕਿ ਅੱਜ ਪੂਰੇ ਭਾਰਤ ਵਿੱਚ ਹਫੜਾ ਦਫੜੀ ਦਾ ਮਹੌਲ ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵੱਲੋਂ 1000 ਅਤੇ 500 ਦਾ ਨੋਟ ਬੰਦ ਹੋਣ ਕਾਰਨ ਪੈਦਾ ਹੋ ਗਿਆ ਹੈ ਜਿਸ ਨੁੰ ਹੱਲ ਕਰਨ ਦੀ ਜਿੰਮੇਵਾਰੀ ਸਰਕਾਰ ਦੀ ਗੱਲ ਹੈ। ਉਲਟਾ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਬਿਆਨ ਦੇਸ਼ ਦੇ ਲੋਕਾਂ ਵਿੱਚ ਡਰ, ਸਹਿਮ ਦਾ ਮਹੌਲ ਪੈਦਾ ਕਰ ਰਹੇ ਹਨ। ਉਹਨਾਂ ਕਿਹਾ ਕਿ ਬੈਂਕ ਆਫ ਬੜੌਦਾ (ਪ੍ਰਤਾਪ ਚੌਂਕ) ਲੁਧਿਆਣਾ ਵਿਖੇ ਸੀਨੀਅਰ ਸਿਟੀਜਨ ਅਤੇ ਆਮ ਲੋਕਾਂ ਨਾਲ ਮਾੜਾ ਸਲੂਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਨਤਾ ਨਗਰ ਚੌਂਕ ਨੇੜੇ ਡਾਕਖਾਨੇ ਵਿੱਚ ਫਾਰਮ ਜੋ ਮੁਫਤ ਦੇਣਾ ਹੁੰਦਾ ਹੈ 10 ਰੁਪਏ ਦਾ ਵੇਚਿਆ ਜਾ ਰਿਹਾ ਹੈ। ਬਿਜਲੀ ਬੋਰਡ ਮੁਲਾਜਮ 1000 ਅਤੇ 500 ਦੇ ਨੋਟ ਨਹੀ ਲੈ ਰਹੇ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਆਮ ਸ਼ਹਿਰੀ ਦੀ ਤਰਾਂ ਲਾਈਨ ਵਿੱਚ ਖੜਕੇ ਲੋਕਾਂ ਦੀ ਮੁਸ਼ਕਿਲ ਸਮਝਣ ਦੀ ਕੋਸ਼ਿਸ਼ ਕੀਤੀ ਹੈ ਪਰ ਪੂਰੇ ਭਾਰਤ ਵਿੱਚ ਇੱਕ ਵੀ ਭਾਜਪਾ ਅਤੇ ਅਕਾਲੀ ਨੇਤਾ ਲਾਈਨ ਵਿੱਚ ਖੜੇ ਲੋਕਾਂ ਦਾ ਹਾਲ ਪੁੱਛਣ ਨਹੀ ਆਇਆ। ਉਹਨਾਂ ਕਿਹਾ ਕਿ ਲੱਗਦਾ ਹੈ ਕਿਦਰਦ ਦੇਣ ਵਾਲੇ ਦਰਦ ਵਡਾਂਉਂਦੇ ਨਹੀ।

Share Button

Leave a Reply

Your email address will not be published. Required fields are marked *