ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. May 27th, 2020

ਅੱਜ ਪਾਕਿਸਤਾਨ ਜਾਣਗੇ ਪਰਮਜੀਤ ਸਿੰਘ ਸਰਨਾ

ਅੱਜ ਪਾਕਿਸਤਾਨ ਜਾਣਗੇ ਪਰਮਜੀਤ ਸਿੰਘ ਸਰਨਾ

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਹਾਈ ਕੋਰਟ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਵੀਰਵਾਰ ਨੂੰ ਪਾਕਿਸਤਾਨ ਲਈ ਰਵਾਨਾ ਹੋਣਗੇ।ਦਰਅਸਲ ਲੰਘੀ 31 ਅਕਤੂਬਰ ਨੂੰ ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ ਲਈ ਇੱਕ ਨਗਰ ਕੀਰਤਨ ਜਾ ਰਿਹਾ ਸੀ ਜਿਸ ਦੀ ਅਗਵਾਈ ਪਰਮਜੀਤ ਸਿੰਘ ਸਰਨਾ ਕਰ ਰਹੇ ਸੀ।

ਨਗਰ ਕੀਰਤਨ ਜਦੋਂ ਵਾਹਘਾ ਸਰਹੱਦ ਉੱਤੇ ਪੁੱਜਾ ਤਾਂ ਉੱਥੇ ਉਨ੍ਹਾਂ ਇਮੀਗ੍ਰੇਸ਼ਨ ਵਿਭਾਗ ਨੇ ਰੋਕ ਲਿਆ ਅਤੇ ਪਾਕਿਸਤਾਨ ਜਾਣ ਨਹੀਂ ਦਿੱਤਾ।ਦੱਸ ਦਈਏ ਕਿ 2008 ਵਿੱਚ ਦਿੱਲੀ ਵਿਖੇ ਉਨ੍ਹਾਂ ਉੱਤੇ 420 ਦਾ ਮਾਮਲਾ ਦਰਜ ਹੋਇਆ ਸੀ। ਇਮੀਗ੍ਰੇਸ਼ਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਲੁਕ ਆਊਟ ਨੋਟਿਸ ਦੇ ਚਲਦਿਆਂ ਪਹਿਲਾਂ ਜ਼ਮਾਨਤ ਕਰਵਾਉਣੀ ਪਵੇਗੀ ਜਿਸ ਤੋਂ ਬਾਅਦ ਹੀ ਉਹ ਪਾਕਿਸਤਾਨ ਜਾ ਸਕਦੇ ਹਨ।ਇਸ ਤੋਂ ਬਾਅਦ ਸਰਨਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਪਾ ਕੇ ਇਨਸਾਫ਼ ਦੀ ਮੰਗ ਕੀਤੀ। ਦਿੱਲੀ ਹਾਈਕੋਰਟ ਨੇ ਸਰਨਾ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ। ਹੁਣ ਉਹ ਵੀਰਵਾਰ ਨੂੰ ਪਾਕਿਸਤਾਨ ਜਾਣਗੇ।

Leave a Reply

Your email address will not be published. Required fields are marked *

%d bloggers like this: