Thu. Jun 20th, 2019

ਅੱਜ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਹੋਣ ਵਾਲੇ ਡਾਕਟਰ ਬੀ.ਆਰ.ਅੰਬੇਦਕਰ ਛੇਵੇਂ ਕਬੱਡੀ ਵਿਸ਼ਵ ਕੱਪ ਦੇ ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ

ਅੱਜ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਹੋਣ ਵਾਲੇ ਡਾਕਟਰ ਬੀ.ਆਰ.ਅੰਬੇਦਕਰ ਛੇਵੇਂ ਕਬੱਡੀ ਵਿਸ਼ਵ ਕੱਪ ਦੇ ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ
ਵਿਸ਼ਵ ਪੱਧਰੀ ਸਮਾਰੋਹ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਿਰਕਤ ਕਰਨ ਦੀ ਅਪੀਲ
ਦਰਸ਼ਕ ਬਿੰਨਾਂ ਪਾਸਾਂ ਤੋਂ ਮਾਣ ਸਕਦੇ ਹਨ ਅਨੰਦ

img-20161102-wa0121ਸ਼੍ਰੀ ਅਨੰਦਪੁਰ ਸਾਹਿਬ, 2 ਨਵੰਬਰ(ਦਵਿੰਦਰਪਾਲ ਸਿੰਘ): -ਪਿਛਲੇ ਕਾਫੀ ਦਿਨਾਂ ਤੋਂ ਨਹਿਰੂ ਸਟੇਡੀਅਮ ਵਿਖੇ ਡਾਕਟਰ ਬੀ.ਆਰ.ਅੰਬੇਦਕਰ ਵਿਸ਼ਵ ਕਬਡੀ ਕਪ 2016 ਦੇ ਉਦਘਾਟਨੀ ਸਮਾਗਮ ਦੀਆਂ ਚਲ ਰਹੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।ਅੱਜ 6.00 ਵਜੇ ਨਹਿਰੂ ਸਟੇਡੀਅਮ ਵਿਖੇ ਵਿਸ਼ਵ ਪੱਧਰੀ ਸਮਾਗਮ ਦਾ ਆਗਾਜ ਹੋਵੇਗਾ। ਇਹ ਜਾਣਕਾਰੀ ਡਾ: ਦਲਜੀਤ ਸਿੰਘ ਚੀਮਾ ਸਿਖਿਆ ਮੰਤਰੀ ਪੰਜਾਬ ਨੇ ਨਹਿਰੂ ਸਟੇਡੀਅਮ ਵਿਚ ਇਸ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਮੌਕੇ ਦਿਤੀ।
ਇਸ ਪ੍ਰਭਾਵਸ਼ਾਲੀ ਤੇ ਯਾਦਗਾਰੀ ਸਮਾਗਮ ਦੀ ਪ੍ਰਧਾਨਗੀ ਸਰਦਾਰ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਕਰਨਗੇ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ, ਸ਼੍ਰੀ ਮਦਨ ਮੋਹਨ ਮਿੱਤਲ ਉਦਯੋਗ ਤੇ ਵਣਜ ਮੰਤਰੀ, ਡਾ: ਦਲਜੀਤ ਸਿੰਘ ਚੀਮਾ ਅਤੇ ਹੋਰ ਮੰਤਰੀ ਸਾਹਿਬਾਨ ਵੀ ਸ਼ਿਰਕਤ ਕਰਨਗੇ।
ਸ਼੍ਰੀਲੰਕਾ ਦੇ ਯੂਨੀਅਨ ਮਨਿਸਟਰ ਫਾਰ ਪਟਰੋਲੀਅਮ ਸ਼੍ਰੀ ਚੰਡੀਮਾਂ ਵੀਰਕੋਤੀ ਵਿਸ਼ੇਸ਼ ਤੌਰ ਤੇ ਇਸ ਸਮਾਗਮ ਦੌਰਾਨ ਸ਼ਿਰਕਤ ਕਰਨਗੇ ਅਤੇ ਇਸ ਤੋਂ ਇਲਾਵਾ ਸ਼੍ਰੀ ਲੰਕਾ ਦਾ ਡੈਲੀਗੇਸ਼ਨ ਵੀ ਇਸ ਮੌਕੇ ਪਹੁਚੇਗਾ।
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੌਂ ਡਾਕਟਰ ਬੀ.ਆਰ.ਅੰਬੇਦਕਰ ਛੇਵੇਂ ਕਬੱਡੀ ਵਿਸ਼ਵ ਕੱਪ ਦਾ ਆਯੋਜਨ 3 ਨਵੰਬਰ ਤੋਂ 17 ਨਵੰਬਰ ਤੱਕ ਕੀਤਾ ਜਾ ਰਿਹਾ ਹੈ ਅਤੇ ਇਸ ਵਿਚ ਅਰਜਨਟੀਨਾ, ਆਸਟਰੇਲੀਆ, ਯੂ.ਐਸ.ਏ ,ਮੈਕਸੀਕੋ , ਕੈਨੈਡਾ, ਈਰਾਨ, ਸੀਆਰਾਂ ਲਿਓਨ, ਕੀਨੀਆ, ਇੰਗਲੈਂਡ, ਤਨਜਾਨੀਆਂ, ਅਸਟਰੇਲੀਆਂ, ਸਵੀਡਨ, ਭਾਰਤ ਅਤੇ ਨੇਪਾਲ ਦੇਸ਼ਾਂ ਦੀਆਂ 14 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਦਾ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਅੱਜ ਦਿਨ ਵੀਰਵਾਰ 03 ਨਵੰਬਰ ਨੂੰ ਉਦਘਾਟਨੀ ਸਮਾਰੋਹ ਹੋਵੇਗਾ ਜਦਕਿ 17 ਨਵੰਬਰ ਨੂੰ ਸਪੋਰਟਸ ਸਟੇਡੀਅਮ ਜਲਾਲਾਬਾਦ ਵਿਖੇ ਇਸ ਦਾ ਸਮਾਪਤੀ ਸਮਾਗਮ ਹੋਵੇਗਾ। ਇਸ ਤੋਂ ਇਲਾਵਾ ਗੁਰਦਾਸਪੁਰ, ਸਰਾਭਾ( ਲੁਧਿਆਣਾ) ,ਅਟਾਰੀ(ਅੰਮ੍ਰਿਤਸਰ), ਮੂਣਕ( ਸੰਗਰੂਰ), ਬੇਗੋਵਾਲ(ਕਪੂਰਥਲਾ), ਰੋਡੇ (ਮੋਗਾ), ਆਦਮਪੁਰ (ਜਲੰਧਰ) , ਬਰਨਾਲਾ, ਚੋਹਲਾ ਸਾਹਿਬ(ਤਰਨਤਾਰਨ), ਨਾਭਾ (ਪਟਿਆਲਾ),ਬਾਦਲ(ਸ਼੍ਰੀ ਮੁਕਤਸਰ ਅਤੇ ਮਹਿਰਾਜ (ਬਠਿੰਡਾ) ਵਿਖੇ ਮੈਚ ਹੋਣਗੇ।ਇੰਨਾਂ ਵਿਚ 12 ਟੀਮਾਂ ਪੁਰਸ਼ਾਂ ਦੀਆਂ ਜਦਕਿ 8 ਟੀਮਾਂ ਮਹਿਲਾਵਾਂ ਦੀਆਂ ਹੋਣਗੀਆਂ।
ਇਸ ਪ੍ਰੋਗਰਾਮ ਦੀ ਸ੍ਰੀ ਅਰਜਨ ਬਾਜਵਾ ਐਂਕਰਿੰਗ ਕਰਨਗੇ ਤੇ ਪ੍ਰਸਿੱਧ ਕਾਮੇਡੀਅਨ ਮੈਡਮ ਭਾਰਤੀ ਵੀ ਦਰਸ਼ਕਾਂ ਦਾ ਭਰਪੂਰ ਮਨੋਰੰਜਣ ਕਰਨਗੇ। ਇਸ ਪ੍ਰੋਗਰਾਮ ਦੀ ਸ਼ੁਰੂਆਤ ਜਸਪਿੰਦਰ ਨਰੂਲਾ ਸ਼ਬਦ ਰਾਹੀਂ ਕਰਨਗੇ।। ਨੂਰਾ ਸਿਸਟਰਜ , ਗਿਪੀ ਗਰੇਵਾਲ ਤੇ ਸ਼ੈਰੀ ਮਾਨ ਵੀ ਦਰਸ਼ਕਾਂ ਨੂੰ ਥਿਰਕਣ ਲਈ ਮਜਬੂਰ ਕਰ ਦੇਣਗੇ। ਇਸ ਤੋਂ ਇਲਾਵਾ ਵਿਦੇਸ਼ੀ ਕਲਾਕਾਰ ਵੀ ਆਪਣੇ ਜਲਵੇ ਵਿਖਾਉਣਗੇ।ਨਹਿਰੂ ਸਟੇਡੀਅਮ ਵਿਚ 20 ਤੋਂ 25 ਹਜਾਰ ਦਰਸ਼ਕਾਂ ਦੇ ਬੈਠਣ ਦੀ ਵਿਵਸਥਾ ਕਰ ਦਿਤੀ ਗਈ ਹੈ।ਰਣਜੀਤ ਅਖਾੜਾ ਪਟਿਆਲਾ ਦੇ ਕਲਾਕਾਰ ਗਤਕੇ ਦੇ ਜੌਹਰ ਦਿਖਾਉਣਗੇ।
ਉਨਾਂ ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਰੂਪਨਗਰ ਜ਼ਿਲੇ ਵਿਚ ਹੋਣ ਵਾਲੇ ਪਹਿਲੇ ਵਿਸ਼ਵ ਪੱਧਰੀ ਸਮਾਗਮ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਿਰਕਤ ਕਰਦੇ ਹੋਏ ਸਮਾਗਮ ਦਾ ਆਨੰਦ ਮਾਨਣ।ਉਨਾਂ ਦਸਿਆ ਕਿ ਰੂਪਨਗਰ ਜ਼ਿਲੇ ਇਤਿਹਾਸ ਵਿਚ ਇਹ ਇਕ ਯਾਦਗਾਰੀ ਸਮਾਗਮ ਰਹੇਗਾ। ਨਹਿਰੂ ਸਟੇਡੀਅਮ ਨੂੰ ਦੁਲਹਨ ਦੀ ਤਰਾਂ ਸਜਾ ਦਿਤਾ ਗਿਆ ਹੈ ਅਤੇ ਨਹਿਰੂ ਸਟੇਡੀਅਮ ਤੋਂ ਸ਼ਹਿਰ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਨੂੰ ਵੀ ਜਗਮਗ ਕਰ ਦਿਤਾ ਗਿਆ ਹੈ।
ਇਸ ਮੌਕੇ ਹੋਰਨਾ ਤੋਂ ਇਲਾਵਾ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਕਰਨੇਸ਼ ਸ਼ਰਮਾ,ਸ਼੍ਰੀ ਵਰਿੰਦਰਪਾਲ ਸਿੰਘ ਸੀਨੀਅਰ ਪੁਲਿਸ ਕਪਤਾਨ, ਸ਼੍ਰੀ ਅਮਨਦੀਪ ਬਾਂਸਲ ਵਧੀਕ ਡਿਪਟੀ ਕਮਿਸ਼ਨਰ, ਸ਼੍ਰੀ ਉਦੇਦੀਪ ਸਿੰਘ ਸਿੱਧੂ ਐਸ.ਡੀ.ਅੇਮ., ਮੈਡਮ ਦੀਪਜੋਤ ਕੌਰ ਜੀ.ਏ., ਸ਼੍ਰੀ ਮਨਦੀਪ ਸਿੰਘ ਬਰਾੜ ਪੁਲਸ ਕਪਤਾਨ, ਸ਼ਵਜ਼ੀਰ ਸਿੰਘ ਪੁਲਿਸ ਕਪਤਾਨ, ਸ਼੍ਰੀ ਗੁਰਮੀਤ ਸਿੰਘ ਉਪ ਪੁਲਿਸ ਕਪਤਾਨ, ਸ਼੍ਰੀ ਪਰੇਸ਼ ਗਾਰਗੀ ਸਹਾਇਕ ਕਮਿਸ਼ਨਰ(ਸ਼ਿਕਾਇਤਾਂ), ਪਰਮਜੀਤ ਸਿੰਘ ਮਕੜ ਪ੍ਰਧਾਨ ਨਗਰ ਕੌਂਸਲ,ਸ੍ਰੀ ਵਿਜੈ ਪੁਰੀ ਸਕੱਤਰ ਪੰਜਾਬ ਭਾਜਪਾ, ਸ਼੍ਰੀ ਦਵਿੰਦਰ ਸਿੰਘ ਬਾਜਵਾ ਪ੍ਰਧਾਨ ਜ਼ਿਲਾ ਕਬੱਡੀ ਐਸੋਸੀਏਸ਼ਨ, ਸ਼੍ਰੀ ਰਵਿੰਦਰ ਸਿੰਘ ਅਰੋੜਾ ਜ਼ਿਲਾ ਟਰਾਂਸਪੋਰਟ ਅਫਸਰ, ਸ਼੍ਰੀ ਸੁਰਜੀਤ ਸਿੰਘ ਸੰਧੂ ਜ਼ਿਲਾ ਖੇਡ ਅਫਸਰ, ਸ਼੍ਰੀ ਹਰਿੰਦਰ ਕੌਰ ਸੋਢੀ ਸਿਵਲ ਸਰਜਨ, ਸ਼੍ਰੀ ਸੁਰੇਸ਼ ਕੁਮਾਰ ਉਪਲ ਐਸ.ਡੀ.ਓ. ਬਿਜਲੀ ਬੋਰਡ, ਸ਼੍ਰੀ ਇੰਦਜੀਤ ਸਿੰਘ ਕਾਰਜਕਾਰੀ ਇੰਜੀਨੀਅਰ, ਸ਼੍ਰੀ ਪਵਨ ਸਿੰਗਲਾ ਜੀ.ਐਮ. ਪੰਜਾਬ ਰੋਡਵੇਜ਼, ਜੇ.ਐਸ.ਬੱਲ ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ, ਡਾ: ਹਰਚਰਨ ਦਾਸ ਸੈਰ ਜ਼ਿਲਾ ਸਿਖਿਆ ਅਫਸਰ, ਸ਼੍ਰੀ ਐਮ. ਸੋਦਾਗਰ ਵਣ ਮੰਡਲ ਅਫਸਰ, ਸ਼੍ਰੀ ਕੁਲਵੰਤ ਸਿੰਘ ਮੰਡੀ ਅਫਸਰ ਵੀ ਹਾਜਰ ਸਨ।

Leave a Reply

Your email address will not be published. Required fields are marked *

%d bloggers like this: