ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 26, 2020

ਅੱਜ ਦੇ ਦਿਨ ਨਿਊਯਾਰਕ ਚ’ ਢਹਿ ਢੇਰੀ ਹੋਏ ਵਰਲਡ ਟਰੇਡ ਸੈਂਟਰ ਚ’ ਜਿਸ ਵਿੱਚ 3000 ਹਜ਼ਾਰ ਦੇ ਕਰੀਬ ਜਾਨਾਂ ਚਲੀਆਂ ਗਈਆ ਸਨ, ਨੂੰ ਯਾਦ ਕਰਦਿਆਂ ’

ਅੱਜ ਦੇ ਦਿਨ ਨਿਊਯਾਰਕ ਚ’ ਢਹਿ ਢੇਰੀ ਹੋਏ ਵਰਲਡ ਟਰੇਡ ਸੈਂਟਰ ਚ’ ਜਿਸ ਵਿੱਚ 3000 ਹਜ਼ਾਰ ਦੇ ਕਰੀਬ ਜਾਨਾਂ ਚਲੀਆਂ ਗਈਆ ਸਨ, ਨੂੰ ਯਾਦ ਕਰਦਿਆਂ ’

ਨਿਊਯਾਰਕ, 11 ਸਤੰਬਰ ( ਰਾਜ ਗੋਗਨਾ )—11 ਸਤੰਬਰ ਨੂੰ 9 /11 ਦੇ ਨਾਲ ਯਾਦ ਕਰਦਿਆਂ, ਅੱਜ ਇਸ ਮੰਜ਼ਰ ਨੂੰ ਤਕਰੀਬਨ 19 ਸਾਲ ਬੀਤ ਗਏ ਹਨ। ਅਤੇ ਰਿਸ ਘਟਨਾ ਨੂੰ ਅੰਜਾਮ ਸਾਲ 2001 ਵਿੱਚ ਅੱਤਵਾਦੀ ਸੰਗਠਨ ਅਲਕਾਇਦਾ ਦੇ 19 ਅੱਤਵਾਦੀਆਂ ਨੇ ਅਮਰੀਕਾ ਦੀਆਂ ਮਹੱਤਵਪੂਰਨ ਇਮਾਰਤਾਂ ਜਿਸ ਦਾ ਨਾਂ ਵਰਲਡ ਟਰੇਡ ਸੈਂਟਰ, ਜੋ ਨਿਊਯਾਰਕ ਚ’ ਸਥਿੱਤ ਸੀ, ਪੇਂਟਾਗਨ ਅਤੇ ਪੈੱਨਸਿਲਵੇਨੀਆ ਸੂਬੇ ਵਿੱਚ ਇਕੱਠੇ ਹੋਏ ਰਿਸ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਸੀ। ਦਿਨ ਅੰਜਾਮ ਸਵੇਰੇ 8 ਵੱਜ ਕੇ 46 ਮਿੰਟ ‘ਤੇ ਹੋਏ ਇਸ ਹਮਲੇ ਨਾਲ ਅਮਰੀਕਾ ਸਮੇਤ ਪੂਰੀ ਦੁਨੀਆਂ ਥਰ ਥਰ ਕੰਬ ਗਈ ਸੀ।ਵਰਲਡ ਟਰੇਡ ਸੈਂਟਰ ਦੇ ਹਮਲੇ ਵਿਚ 2,996 ਲੋਕ ਮਾਰੇ ਗਏ ਸਨ।

ਇਸ ਹਮਲੇ ਨੂੰ ਅੰਜਾਮ ਦੇਣ ਲਈ ਅੱਤਵਾਦੀਆਂ ਨੇ 4 ਪੈਸੇਂਜਰ ਏਅਰਕ੍ਰਾਫਟ ਹਾਈਜੈਕ ਕੀਤੇ । ਇਸ ਵਿਚ 3 ਜਹਾਜ਼ ਸਹੀ ਨਿਸ਼ਾਨੇ ਤੱਕ ਪਹੁੰਚੇ। ਅੱਤਵਾਦੀਆਂ ਨੇ 2 ਯਾਤਰੀ ਜਹਾਜ਼ ਵਰਲਡ ਟਰੇਡ ਸੈਂਟਰ ਦੇ ਟਾਵਰ ਵਿਚ ਮਾਰ ਦਿੱਤੇ ਅਤੇ ਤੀਜੇ ਜਹਾਜ਼ ਨਾਲ ਪੇਂਟਾਗਨ ‘ਤੇ ਹਮਲਾ ਕੀਤਾ ਗਿਆ ਜਦਕਿ ਚੌਥਾ ਜਹਾਜ਼ ਪੈੱਨਸਿਲਵੇਨੀਆ ਵਿਚ ਕਰੈਸ਼ ਹੋਇਆ ਸੀ। ਇਸ ਹਮਲੇ ਵਿਚ 2,996 ਲੋਕਾਂ ਦੀ ਜਾਨ ਚਲੀ ਗਈ ਸੀ। ਜਿਹਨਾਂ ਵਿਚ 400 ਪੁਲਸ ਅਫਸਰ, ਫਾਇਰ ਫਾਈਟਰਜ਼ ਅਤੇ ਮੈਡੀਕਲ ਕਰਮੀ ਵੀ ਸ਼ਾਮਲ ਸਨ। ਮਰਨ ਵਾਲਿਆਂ ਵਿਚ 57 ਦੇਸ਼ਾਂ ਦੇ ਲੋਕ ਸ਼ਾਮਲ ਸਨ। ਪੂਰੀਆਂ ਇਮਾਰਤਾਂ ਕਰੀਬ 2 ਘੰਟੇ ਵਿਚ ਮਲਬੇ ਵਿਚ ਤਬਦੀਲ ਹੋ ਗਈਆਂ ਸੀ।

ਇਸ ਹਮਲੇ ਦੇ ਪਿੱਛੇ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦਾ ਹੱਥ ਸੀ। ਫਿਰ ਅਮਰੀਕਾ ਨੇ ਬਦਲੇ ਦੀ ਕਾਰਵਾਈ ਕਰਦਿਆਂ 2 ਮਈ, 2011 ਨੂੰ ਪਾਕਿਸਤਾਨ ਦੇ ਐਬਟਾਬਾਦ ਵਿਚ ਓਸਾਮਾ ਨੂੰ ਢੇਰ ਕੀਤਾ ਸੀ। ਇਸ ਪਿੱਛੋਂ ਨਵੀਂ 104 ਮੰਜ਼ਲਾਂ ਵਰਡ-ਟਰੇਡ ਵੰਨ ਨਾਮੀ ਬਿਲਡਿੰਗ ਓਸੇ ਥਾਂ ਤੇ ਬਣਾਈ ਗਈ ਜਿਸ ਥਾਂ ਤੇ ਪਹਿਲੀਆਂ ਇਮਾਰਤਾਂ ਢਹਿ-ਢੇਰੀ ਕੀਤੀਆਂ ਗਈਆ ਸੀ, ਇਸ ਇਮਾਰਤ ਨੂੰ ਬਣਾਉਣ ਵਿੱਚ ਅੱਠ ਸਾਲ ਲੱਗੇ। 9/11 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਬਿਲਡਿੰਗ ਦੇ ਸਾਹਮਣੇ ਸ਼ਹੀਦੀ ਸਮਾਰਕ ਬਣਾਇਆ ਗਿਆ ਹੈ। 9/11 ‘ਚ ਮਰਨ ਵਾਲੇ ਸਮੂਹ ਬੇਕਸੂਰੇ ਲੋਕਾਂ ਨੂੰ ਸਲਾਮ ਅਤੇ ਆਸ ਕਰਦੇ ਹਾਂ ਕਿ ਦੁਬਾਰਾ ਤੋਂ ਦੁਨੀਆਂ ਵਿੇਚ ਕਿੱਧਰੇ ਵੀ 9/11 ਨਾ ਵਾਪਰੇ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: