Tue. Aug 20th, 2019

ਅੱਜ ਦੀ ਲੂਣਾ

ਅੱਜ ਦੀ ਲੂਣਾ

ਮੈਂ ਚਾਹੁੰਦਾ ਸ਼ਿਵ ਤੂੰ ਆ ਜਾ ਫੇਰ
ਤੇ ਅੱਜ ਦੀ ਲੂਣਾ ਨੂੰ ਤੂੰ ਦੇਖ।

ਇਕ ਉਹ ਲੂਣਾ ਸੀ
ਜਿਸਨੂੰ ਸੀ ਕਾਦਰਯਾਰ ਦੇਖ ਰਿਹਾ
ਇਕ ਉਹ ਲੂਣਾ ਸੀ ਜਿਸਨੂੰ ਸੀ
ਤੂੰ ਸ਼ਿਵ ਖੁਦ ਆਪ ਦੇਖਿਆ
ਤੇ ਇਕ ਉਹ ਲੂਣਾ ਹੈ
ਜਿਸਨੂੰ ਹਾਂ ਮੈਂ ਖੁਦ ਦੇਖ ਰਿਹਾ।
ਕਦੇ ਸੁਪਨੇ ਵਿੱਚ, ਕਦੇ ਜਾਗਾਂ ਵਿੱਚ
ਕਦੇ ਪੈਰਾਂ ਹੇਠ ਮਧੋਲਿਆਂ ਗੁਲਾਬਾਂ ਵਿੱਚ।

ਇਸ ਦਾ ਬਿਰਹਾ ਹੈ ਅੱਜ ਮੈਨੂੰ ਕੋਸ ਰਿਹਾ
ਮੇਰੇ ਕਵੀ ਮਨ ਨੂੰ ਹੈ ਦੇ ਦੋਸ਼ ਰਿਹਾ।
ਇਸ ਵਿਚਲੀ ਔਰਤ ਹੈ ਅੱਜ ਮੈਨੂੰ ਦਿਸ ਰਹੀ
ਇੰਝ ਦਿੱਸਦੀ ਜਿਵੇਂ ਬਾਜਾਂ ਵਿੱਚ ਚਿਡ਼ੀ ਘਿਰੀ ਹੋਈ।

ਅੱਜ ਵੀ ਭਾਰਤ ਦੇ ਵਿੱਚ ਹੈ ਲੂਣਾ ਜੰਮ ਰਹੀ
ਖੇਡ ਖੇਡ ਕੇ ਕੰਮ ਕਰ ਕੇ ਹੈ ਹੋ ਲੰਮ ਰਹੀ
ਪਿਓ ਜਿਸਦਾ ਮਰਦਾ ਹੈ ਹਰ ਪਲ
ਮਾਂ ਜਿਸਦੀ ਰੌਂਦੀ ਹੈ ਗੱਲ ਲਗ
ਗਰੀਬਾਂ ਦੇ ਘਰ ਲੂਣਾ ਦਾ ਕੀ ਹੋ ਹਾਲ ਰਿਹਾ।
ਇਸ ਦੀ ਉਮਰ ਦਾ ਤਕਾਜ਼ਾ
ਹਵਸੀ ਮਨ ਹੈ ਵੇਖ ਰਿਹਾ।

ਸਲਵਾਨ ਦੇ ਬਿਸਤਰ ਤੇ
ਇੱੱਜ਼ਤ ਇਸਦੀ ਹੋ ਖੁਆਰ ਰਹੀ
ਤੂੰ ਆ ਕੇ ਦੇਖ ਸ਼ਿਵ ਅੱਜ ਵੀ ਇਸਨੂੰ
ਕੀ ਕਿਸਮਤ ਦੀ ਪੁੱਠੀ ਮਾਰ ਪਈ।

ਮੈਂ ਚਾਹੁੰਦਾ ਕਹਿਣਾ ਅੱਜ ਦੇ ਪੂਰਨ ਨੂੰ
ਜਾਂ ਤਾਂ ਉਹ ਜੰਮੇ ਨਾ
ਜੇ ਜੰਮ ਪਿਆ ਹੈ ਦੁਨੀਆਂ ਤੇ
ਤਾਂ ਲੂਣਾ ਨੂੰ ਇਨਸਾਫ ਦਿਲਾਏ।
ਉਹ ਨਹੀਂ ਰਹਿੰਦਾ ਸਾਲ ਬਾਰਾਂ ਹੁਣ ਭੋਰੇ ਚ।

ਜੇ ਸ਼ਿਵ ਤੂੰ ਵਾਪਿਸ ਆ ਗਿਆ
ਤਾਂ ਵਾਪਿਸ ਆ ਜਾਏਗਾ
ਸਮਾਜ ਦੀਆਂ ਰਗਾਂ ਫ਼ੜ ਤਿੱਖੀ ਚੋਟ ਕਰਨ ਵਾਲਾ

ਅਫਸੋਸ ! ਤੂੰ ਵਾਪਿਸ ਆ ਨਹੀਂ ਸਕਦਾ
ਫਿਰ ਦੇ ਦੇ ਮੈਨੂੰ ਆਪਣੀ ਕਲਮ ਦਾ ਦਰਦ
ਤਾਂ ਮੈਂ ਕੁੱਝ ਲਿਖ ਸਕਾਂ
ਆਪਣੀ ਕਲਮ ਦੇ ਜ਼ੋਰ
ਤੇ ਤੇਰੀ ਕਲਮ ਦੇ ਦਰਦ ਨਾਲ।

ਮੈਂ ਚਾਹੁੰਦਾ ਸ਼ਿਵ ਤੂੰ ਆ ਜਾ ਫੇਰ ਤੇ
ਅੱਜ ਦੀ ਲੂਣਾ ਨੂੰ ਤੂੰ ਦੇਖ।

ਪਵਨ ਕੁਮਾਰ
ਸ ਸ ਮਾਸਟਰ
ਬਟਾਲਾ

8146483200

 

Leave a Reply

Your email address will not be published. Required fields are marked *

%d bloggers like this: