Wed. Jul 24th, 2019

ਅੱਜ ਦਾ ਬੱਚਾ ਕਲ ਵਡਾ ਹੋਕੇ ਆਜ਼ਾਦੀ ਅਤੇ ਪਰਜਾਤੰਤਰ ਦੇ ਅਰਥ ਪੁਛੇਗਾ

ਅੱਜ ਦਾ ਬੱਚਾ ਕਲ ਵਡਾ ਹੋਕੇ ਆਜ਼ਾਦੀ ਅਤੇ ਪਰਜਾਤੰਤਰ ਦੇ ਅਰਥ ਪੁਛੇਗਾ

ਦਲੀਪ ਸਿੰਘ ਵਾਸਨ, ਐਡਵੋਕੇਟ

ਆਜ਼ਾਦੀ ਅਤੇ ਪਰਜਾਤੰਤਰ ਆਇਆਂ ਸਤ ਦਹਾਕੇ ਲੰਘ ਗਏ ਹਨ। ਨਾਂ ਕਿਸੇ ਪੁਛਿਆ ਅਤੇ ਨਾਂ ਹੀ ਕਿਸੇ ਨੂੰ ਦਸਣਾ ਹੀ ਪਿਆ ਕਿ ਆਜ਼ਦੀ ਕੀ ਹੁੰਦੀ ਹੈ ਅਤੇ ਪਰਜਾਤੰਤਰ ਕਿਸਨੂੰ ਆਖਦੇ ਹਨ ਅਤੇ ਨਾਂ ਹੀ ਕਿਸੇ ਨੇ ਸਮਝਾਇਆ ਹੀ ਹੈ ਕਿ ਆਜ਼ਾਦੀ ਅਤੇ ਪਰਜਾਤੰਤਰ ਕਿਸਨੂੰ ਆਖਦੇ ਹਨ। ਮਹਾਤਮਾਂ ਗਾਂਧੀ ਜੀ ਨੇ ਇਹ ਆਖਿਆ ਸੀ ਕਿ ਆਜ਼ਾਦੀ ਆ ਜਾਣ ਬਾਅਦ ਇਸ ਮੁਲਕ ਵਿੱਚ ਰਾਮ ਰਾਜ ਸਥਾਪਿਤ ਕਰ ਦਿੱਤਾ ਜਾਵੇਗਾ। ਪਰ ਆਜ਼ਾਦੀ ਆਉਣ ਬਾਅਦ ਬਹੁਤ ਹੀ ਜਲਦੀ ਇਸ ਮਹਾਨ ਹਸਤੀ ਦਾ ਕਤਲ ਕਰ ਦਿੱਤਾ ਗਿਆ ਅਤੇ ਉਹ ਆਪਣੇ ਮਨ ਵਿੱਚ ਇਸ ਮੁਲਕ ਬਾਰੇ ਅਤੇ ਲੋਕਾਂ ਬਾਰੇ ਕੀ ਸੋਚ ਰਹੇ ਸਨ, ਇਹ ਗਲਾਂ ਧਰੀਆਂ ਧਰਾਈਆਂ ਹੀ ਰਹਿ ਗਈਆਂ ਅਤੇ ਇਸ ਮੁਲਕ ਵਿੱਚ ਜਿਹੜਾ ਵੀ ਰਾਜ ਸਥਾਪਿਤ ਕਰ ਦਿੱਤਾ ਗਿਆ ਹੈ ਉਸ ਬਾਰੇ ਇਹ ਜਾਨਣ ਦੀ ਜ਼ਰੂਰਤ ਨਹੀਂ ਹੈ ਕਿ ਇਹ ਰਾਮ ਰਾਜ ਸੀ ਜਾਂ ਐਂਵੇਂ ਹੀ ਡੰਗ ਟਪਾੳੂ ਰਾਜ ਸੀ ਅਤੇ ਅਸਲ ਪ੍ਰਸ਼ਾਸਨ ਉਹੀ ਚਲਦਾ ਰਿਹਾ ਹੈ ਜਿਹੜਾ ਅੰਗਰੇਜ਼ ਸਾਮਰਾਜੀਏ ਸਥਾਪਿਤ ਕਰ ਗਏ ਸਨ। ਸਾਡੇ ਮੁਲਕ ਦਾ ਰਾਜ ਕੁਝ ਰਾਜਸੀ ਲੋਕਾਂ ਦੇ ਹੱਥ ਆ ਗਿਆ ਹੈ ਅਤੇ ਰਸਮੀ ਤੋ+ ਤੇ ਇਥੇ ਹਰ ਪੰਜ ਸਾਲਾਂ ਬਾਅਦ ਚੋਣਾਂ ਹੋ ਜਾਂਦੀਆਂ ਹਨ ਅਤੇ ਕਦੀ ਇਕ ਟੀਮ ਰਾਜ ਕਰਦੀ ਹੈ ਕਦੀ ਦੂਜੀ ਟੀਮ ਰਾਜ ਕਰਨ ਆ ਜਾਂਦੀ ਹੈ। ਕੁਝ ਵੀ ਨਵਾਂ ਨਹੀਂ ਹੁੰਦਾ ਅਤੇ ਕੁਝ ਵੀ ਬਦਲਿਆ ਨਹੀਂ ਜਾਂਦਾ।

ਰਾਮ ਰਾਜ ਕੀ ਸੀ ਇਸ ਬਾਰੇ ਮਹਾਤਮਾਂ ਗਾਂਧੀ ਜੀ ਨੇ ਵੀ ਕੋਈ ਵਿਆਖਿਆ ਨਹੀਂ ਸੀ ਕੀਤੀ ਅਤੇ ਨਾਂ ਹੀ ਮੁੜ ਕਦੀ ਚਰਚਾ ਹੀ ਚਲੀ ਹੈ। ਇਸ ਲਈ ਅਜ ਤਾਂ ਅਸੀਂ ਇਹ ਹੀ ਦੇਖਣਾ ਹੈ ਕਿ ਕਈ ਵਿਕਸਿਤ ਦੇਸ਼ਾਂ ਵਾਂਗ ਇਸ ਮੁਲਕ ਦੇ ਲੋਕਾਂ ਨੂੰ ਵੀ ਜੀਵਨ ਦੀਆਂ ਸਹੂਲਤਾ ਮਿਲਣ ਲਗ ਪਈਆਂ ਹਨ ਜਾਂ ਹਾਲਾਂ ਵੀ ਲੋਕਾਂ ਦਾ ਉਹੀ ਹਾਲ ਹੈ ਜਿਹੜਾ ਕਦੀ ਗੁਲਾਮੀ ਦੇ ਦਿਨਾ ਵਿੱਚ ਬਣਿਆ ਪਿਆ ਸੀ। ਅਜ ਲੋਕਾਂ ਦੀਆਂ ਮੁਖਲੀਆਂ ਜ਼ਰੂਰਤਾਂ ਹਨ, ਵਾਜਬ ਸਿਹਤ, ਵਾਜਬ ਵਿਦਿਆ, ਵਾਜਬ ਸਿਖਲਾਈ, ਵਾਜਬ ਰੁਜ਼ਗਾਰ ਅਤੇ ਵਾਜਬ ਆਮਦਨ। ਇਹ ਪੰਜ ਜ਼ਰੂਰਤਾਂ ਹਨ ਜਿਹੜੀਆਂ ਪੈਸੇ ਨਾਲ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਅਜ ਮੁਲਕ ਵਿੱਚ ਅਨਾਜ ਆ ਗਿਆ ਹੈ ਅਤੇ ਆਦਮੀ ਦੇ ਵਰਤੋਂ ਦੀ ਹਰ ਸ਼ੈਅ ਆ ਗਈ ਹੈ। ਅਰਥਾਤ ਪਿਛਲੇ ਸਤ ਦਹਾਕਿਆਂ ਦੀ ਆਜ਼ਾਦੀ ਅਤੇ ਇਸ ਪਰਜਾਤੰਤਰ ਵਿੱਚ ਵੀ ਅਸੀਂ ਤਰਕੀ ਕੀਤੀ ਹੈ। ਅਜ ਅਸੀਂ ਦੁਨੀਆਂ ਦੇ ਬਾਜ਼ਾਰ ਵਿੱਚ ਆਪਣਾ ਮਾਲ ਤਿਆਰ ਕਰਕੇ ਵੇਚਣ ਆ ਗਏ ਹਾਂ। ਇਸ ਲਈ ਇਹ ਨਹੀਂ ਆਖਿਆ ਜਾ ਸਕਦਾ ਕਿ ਅਸੀਂ ਤਰਕੀ ਨਹੀਂ ਕੀਤੀ ਹੈ। ਅਸੀਂ ਬਹੁਤ ਤਰਕੀ ਕੀਤੀ ਹੈ। ਪਰ ਅਜ ਵੀ ਸਾਡੇ ਮੁਲਕ ਵਿੱਚ ਸਰਮਾਇਆ ਜਿਹੜਾ ਪਿਛਲੇ ਸਤ ਦਹਾਕਿਆਂ ਵਿੱਚ ਵਧਦਾ ਹੀ ਆ ਰਿਹਾ ਹੈ ਉਹ ਪਤਾ ਨਹੀਂ ਕਿਧਰ ਜਾ ਰਿਹਾ ਹੈ ਅਤੇ ਆਮ ਲੋਕਾਂ ਦੇ ਹਥ ਨਹੀਂ ਆ ਰਿਹਾ। ਇਹ ਵਡਾ ਸਵਾਲ ਹੈ ਜਿਸਦਾ ਜਵਾਬ ਅਜ ਤਕ ਨਾਂ ਤਾਂ ਕਿਸੇ ਪੁਛਿਆ ਅਤੇ ਨਾ ਹੀ ਕਿਸੇ ਨੇ ਦਸਿਆ ਹੀ ਹੈ।

ਅਜ ਜਿਹੜੇ ਬਚੇ ਹਨ ਉਹ ਕਲ ਵਡੇ ਹੋਣਗੇ ਅਤੇ ਇਹ ਬਚੇ ਸਾਨੂੰ ਜ਼ਰੂਰ ਪੁਛਣਗੇ ਕਿ ਇਹ ਆਜ਼ਾਦੀ ਅਤੇ ਇਹ ਪਰਜਾਤੰਤਰ ਕੀ ਹੁੰਦਾ ਹੈ। ਅਗਰ ਅਸੀਂ ਇਹ ਜਵਾਬ ਦੇਵਾਂਗੇ ਕਿ ਇਸ ਮੁਲਕ ਵਿੱਚ ਹੁਣ ਕੋਈ ਰਾਜਾ ਨਹੀਂ ਹੈ, ਕੋਈ ਮਹਜਾਰਾ ਨਹੀਂ ਹੈ, ਮੋਈ ਬਾਦਸ਼ਾਹ ਨਹੀਂ ਹੈ ਅਤੇ ਨਾਂ ਹੀ ਕੋਈ ਅੰਗਰੇਜ਼ਾਂ ਵਾਲਾ ਸਾਮਰਾਜੀਆਂ ਹੀ ਹੈ ਅਤੇ ਅਸੀਂ ਵੋਟਾਂ ਪਾਕੇ ਆਪਣੀ ਸਰਕਾਰ ਬਣਾ ਰਹੇ ਹਾਂ ਤਾਂ ਇਤਨਾ ਜਵਾਬ ਬਚਿਆਂ ਨੂੰ ਤਸਲੀ ਨਹੀਂ ਦੇਵੇਗਾ। ਉਹ ਤਾਂ ਇਹ ਪੁਛਣਗੇ ਕਿ ਲੋਕਾਂ ਦੀ ਸਿਹਤ ਖਰਾਬ ਹੈ, ਸਹੀ ਕਿਸਮਤ ਦਾ ਖਾਣਾ ਨਹੀਂ ਮਿਲ ਰਿਹਾ ਅਤੇ ਨਾਂ ਹੀ ਇਲਾਜ ਕਰਾਉਣ ਦੀਆਂ ਸਹੂਲਤਾ ਹੀ ਹਰ ਕਿਸੇ ਤਕ ਪੁਜ ਰਹੀਆਂ ਹਨ। ਉਹ ਇਹ ਵੀ ਪੁਛਣਗੇ ਕਿ ਵਾਜਬ ਜਿਹੀ ਵਿਦਿਆ ਹਰ ਕਿਸੇ ਤਕ ਕਿਉਂ ਨਹੀਂ ਪੁਚਾਈ ਜਾ ਸਕੀ। ਉਹ ਇਹ ਵੀ ਪੁਛਣਗੇ ਕਿ ਹਰ ਆਦਮੀ ਪਾਸ ਵਾਜਬ ਜਿਹੀ ਸਿਖਲਾਈ ਕਿਉਂ ਨਹੀਂ ਪਵੁਚਾਈ ਜਾ ਸਕੀ ਅਤੇ ਦੋ ਵਡੇ ਸਵਾਲ ਇਹ ਵੀ ਪੁਛੇ ਜਾਣਗੇ ਕਿ ਹਰ ਕਿਸੇ ਨੂੰ ਰੁਜ਼ਗਾਰ ਕਿਉਂ ਨਹੀਂ ਦਿੱਤਾ ਗਿਆ ਅਤੇ ਹਰ ਕਿਸੇ ਨੂੰ ਵਾਜਬ ਜਿਹੀ ਆਮਦਨ ਕਿਉਂ ਨਹੀਂ ਦਿਤੀ ਗਈ ਜਿਸ ਨਾਲ ਉਹ ਆਪਣਾ ਟਬਰ ਵਾਜਬ ਜਿਹੇ ਢੰਗ ਨਾਲ ਚਲਾ ਸਕਦਾ। ਇੰਨ੍ਹਾਂ ਪ੍ਰਸ਼ਨਾਂ ਦਾ ਸਾਡੇ ਪਾਸ ਵਾਜਬ ਜਿਹਾ ਜਵਾਬ ਕੋਈ ਨਹੀਂ ਹੈ। ਅਸੀਂ ਆਪਣੇ ਹੀ ਬਚਿਆਂ ਸਾਹਮਣੇ ਸ਼ਰਮਿੰਦਾ ਹੋ ਉਠਾਂਗੇ।

ਹਿੰਦੁਸਤਾਨ ਦੀ ਆਜ਼ਾਦੀ ਦਾ ਕਾਨੂੰਨ ਅੰਗਰੇਜ਼ ਸਾਮਰਾਜੀਆਂ ਨੇ ਇੰਗਲੈਂਡ ਵਿੱਚ ਪਾਸ ਕਰਕੇ ਇਸ ਮੁਲਕ ਨੂੰ ਆਜ਼ਾਦ ਕੀਤਾ ਸੀ। ਆਪ ਹੀ ਇਸ ਮੁਲਕ ਦੇ ਦੋ ਟੁਕੜੇ ਕਰ ਦਿੱਤੇ ਸਨ ਅਤੇ ਆਪ ਹੀ ਇਹ ਵੀ ਲਿਖ ਦਿਤਾ ਸੀ ਕਿ ਹਿੰਦੁਸਤਾਨ ਵਿੱਚ ਮੌਜੂਦ 600 ਰਿਆਸਤਾਂ ਆਪਣੀ ਮਰਜ਼ੀ ਕਰ ਸਕਦੀਆਂ ਹਨ, ਚਾਹੇ ਭਾਰਤ ਨਾਲ ਮਿਲ ਜਾਣ, ਚਾਹੇ ਪਾਕਿਸਤਾਨ ਨਾਲ ਮਿਲ ਜਾਣ ਅਤੇ ਚਾਹੇ ਆਜ਼ਾਦ ਰਹਿਣ ਅਤੇ ਇਹ ਕਸ਼ਮੀਰ ਦੀ ਸਮਸਿਆ ਦਾ ਜਨਮ ਵੀ ਇਸ ਹੀ ਫੈਸਲੇ ਵਿਚੋਂ ਹੋਇਆ ਸੀ। ਇਹ ਪਰਜਾਤੰਤਰ ਵਾਲਾ ਕਾਨੂੰਨ ਅਸੀਂ ਆਪ ਪਾਸ ਕੀਤਾ ਸੀ ਅਤੇ ਅਜ ਵੀ ਸਾਡੇ ਸਾਹਮਣੇ ਸਾਡਾ ਸੰਵਿਧਾਨ ਪਿਆ ਹੈ। ਇਸ ਸੰਵਿਧਾਨ ਮੁਤਾਬਿਕ ਇਸ ਮੁਲਕ ਦੀ ਸਰਕਾਰ ਲੋਕਾਂ ਦੀ ਚੁਣੀ ਹੋਈ ਹੁੰਦੀ ਹੈ ਅਤੇ ਰਾਜਸੀ ਲੋਕਾਂ ਨੇ ਆਪ ਹੀ ਪਾਰਟੀਆਂ ਬਣਾ ਰਖੀਆਂ ਹਨ ਅਤੇ ਇਹੀ ਪਾਰਟੀਆਂ ਸਾਡੇ ਸਾਹਮਣੇ ਉਮੀਦਵਾਰਾਂ ਖੜੇ ਕਰ ਦਿੰਦੀਆਂ ਹਨ ਅਤੇ ਸਾਨੂੰ ਇਹ ਆਖਿਆ ਜਾਂਦਾ ਹੈ ਕਿ ਇੰਨ੍ਹਾਂ ਹੀ ਉਮੀਦਵਾਰਾਂ ਵਿਚੋਂ ਚੋਣਕਰਨੀ ਹੈ। ਅਤੇ ਅਸੀਂ ਹਾਲਾਂ ਤਕ ਇਹ ਵੀ ਪਤਾ ਨਹੀਂ ਲਗਾ ਸਕੇ ਕਿ ਇਹ ਰਾਜਸੀ ਲੋਕੀਂ ਹਨ ਕੋਣ ਅਤੇ ਕਿਸ ਮਕਸਦ ਦੀ ਪੂਰਤੀ ਲਈ ਇਹ ਸਾਡੇ ਸਾਹਮਣੇ ਆ ਰਹੇ ਹਨ ਅਤੇ ਕਿਸ ਮਕਸਦ ਦੀ ਪੂਰਤੀ ਲਈ ਅਸੀਂ ਇੰਨ੍ਹਾਂ ਦੀ ਚੋਣ ਕਰਦੇ ਆ ਰਹੇ ਹਾਂ। ਇਹ ਸਿਲਸਿਲਾ ਪਿਛਲੇ ਸਤ ਦਹਾਕਿਆਂ ਤੋੋਂ ਚਲਦਾ ਆ ਰਿਹਾ ਹੈ। ਇਹ ਸਿਲਸਿਲਾ ਅਜ ਤਕ ਅਸੀਂ ਜੰਤਾ ਨੇ ਸਮਝ ਨਹੀਂ ਸਕਿਆ ਅਤੇ ਅਸੀਂ ਆਪਣੇ ਬਚਿਆਂ ਨੂੰ ਕੀ ਸਮਝਾ ਪਾਵਾਂਗੇ।

ਅੰਗਰੇਜ਼ ਗਏ ਅਤੇ ਉਦੋਂ ਤੋਂ ਰਾਜਸੀ ਲੋਕਾਂ ਦਾ ਰਾਜ ਆ ਗਿਆ।ਅੰਗਰੇਜ਼ ਵੀ ਸਾਡੇ ਲਈ ਓਪਰੇ ਸਨ ਅਤੇ ਇਹ ਰਾਜਸੀ ਲੋਕੀਂ ਵੀ ਸਾਡੇ ਵਿਚੋਂ ਨਹੀਂ ਹਨ, ਇਸ ਲਈ ਇਹ ਵੀ ਸਾਡੇ ਲਈ ਓਪਰੇ ਹੀ ਹਨ। ਇਹ ਆਖਿਆ ਜਾਂਦਾ ਹੈ ਕਿ ਪਰਜਾਤੰਤਰ ਵਿੱਚ ਸਰਕਾਰਾਂ ਲੋਕਾਂ ਦੀ ਸੇਵਾ ਕਰਦੀਆਂ ਹਨ ਅਤੇ ਸਾਡੀਆਂ ਸਰਕਾਰਾਂ ਨੇ ਸਾਡੇ ਲਈ ਕੀ ਕੀ ਕੀਤਾ ਹੈ, ਇਹ ਗਲਾਂ ਦਾ ਵਿਸਥਾਰ ਵੀ ਸਾਡੇ ਪਾਸ ਨਹੀਂ ਹੈ। ਸੋ ਪਰਜਾਤੰਤਰ ਵੀਾਲੀ ਗਲ ਬਸ ਇਕ ਹੀ ਹੈ ਕਿ ਹੁਣ ਸਰਕਾਰਾ ਅਸੀਂ ਆਪ ਚੁਣਦੇ ਹਾਂ। ਪਰ ਅਜ ਵੀ ਮੁਗਲ ਸਾਹਿਬਜ਼ਾਦਿਆਂ ਵਾਗ ਪਾਨੀਪਤ ਦੀਆਂ ਲੜਾਈਆਂ ਵੋਟਾ ਹਨ ਅਤੇ ਇਹ ਰਾਜਸੀ ਲੋਕਾਂ ਨੂੰ ਆਪਣੀ ਵਾਰੀ ਆਪ ਹੀ ਨਹੀਂ ਮਿਲ ਜਾਂਦੀ, ਬਲਕਿ ਪਾਨੀਪਤ ਦੀ ਇਹ ਲੜਾਈ ਅਜ ਵੀ ਲੜਨੀ ਪਵੈਂਦੀ ਹੈ। ਇਹ ਗਲਾਂ ਅਸੀਂ ਆਪਣੇ ਬਚਿਆਂ ਨੂੰ ਨਾ ਵੀ ਪਏ ਦਸੀਏ, ਉਹ ਆਪ ਹੀ ਜਾਣ ਜਾਣਗੇ।

ਅਗਰ ਇਹੀ ਸਿਲਸਿਲਾ ਚਲਦਾ ਰਹਿੰਦਾ ਹੈ ਤਾਂ ਅਸਲੀ ਪਰਜਾਤੰਤਰ ਅਤੇ ਅਸਲੀ ਆਜ਼ਾਦੀ ਦਾ ਸਹੀ ਸਹੀ ਮਤਲਬ ਸਾਨੂੰ ਨਹੀਂ ਪਤਾ ਲਗ ਰਿਹਾ, ਸਾਡੇ ਬਚਿਆਂ ਤਕ ਇਹ ਸੂਚਨਾ ਕਿਵੇਂ ਪੁਜੇਗੀ।

 

101-ਸੀ ਵਿਕਾਸ ਕਲੋਨੀ,

ਪਟਿਆਲਾ-ਪੰਜਾਬ-ਭਾਰਤ-147001

Leave a Reply

Your email address will not be published. Required fields are marked *

%d bloggers like this: