Tue. May 21st, 2019

ਅੱਜ ਦਾ ਨੌਜਵਾਨ

ਅੱਜ ਦਾ ਨੌਜਵਾਨ

ਭੁੱਲ ਗਿਆ ਪੰਜਾਬੀਆਂ ਦੀ ਅਸਲੀ ਸ਼ਾਨ
ਫਿਰੇ ਭੱਜਿਆ ਉਹ ਪਾਉਣ ਲਈ  ਝੂਠੀ ਸ਼ਾਨ
ਹਰ ਜਗ੍ਹਾ ਲੱਗੀ ਪਈ ਨਸ਼ੇ ਦੀ ਦੁਕਾਨ
ਯਾਦ ਨਹੀਂ ਉਸ ਨੂੰ ਯੋਧੇ ਉਹ ਮਹਾਨ
ਜਿਹੜੇ ਕਰ ਗਏ ਕੁਰਬਾਨ ਦੇਸ਼ ਲਈ ਜਾਨ
ਦੇਖ ਰਿਹਾ ਹੈ ਭਗਤ ਸਿੰਘ ਉੱਤੇ ਬੈਠ ਕੇ
ਪਏ ਕਿਹੜੇ ਰਾਹੀਂ ਦੇਸ਼ ਦੇ ਜਵਾਨ ਨੇ
ਨਸ਼ਿਆਂ ਦੇ ਪਿੱਛੇ ਪਏ ਨੌਜਵਾਨ ਨੇ
ਨਸ਼ਿਆਂ ਦੇ ਲਈ ਉਹ ਦਿੰਦੇ ਜਾਨ ਨੇ
ਕਈ ਵਾਰੀ ਦ੍ਰਿਸ਼ਟੀ ਸੋਚਦੀ ਹੈ ਕਿ ਇਹ ਮੇਰਾ  ਉਹੀ ਪੰਜਾਬ ਹੈ
ਅੱਜ ਦੇ ਜਵਾਨ ਨੇ ਇਸਨੂੰ ਦਿੱਤਾ ਵਿਗਾੜ ਹੈ
ਆੳ ਵੀਰੋ ਭੈਣੋਂ ਰਲ਼ ਹੰਭਲਾਂ ਮਾਰੀਏ
ਨਸ਼ਿਆਂ ਨੂੰ ਕੱਢ  ਕੇ ਪੰਜਾਬ ਨੂੰ ਸੁਧਾਰੀਏ

ਦ੍ਰਿਸ਼ਟੀ ਬਾਵਾ

Leave a Reply

Your email address will not be published. Required fields are marked *

%d bloggers like this: