ਅੱਜ ਤੋਂ 31 ਮਈ ਤੱਕ ਬੰਦ ਰਹੇਗਾ ਚੰਡੀਗੜ੍ਹ ਹਵਾਈ ਅੱਡਾ

ss1

ਅੱਜ ਤੋਂ 31 ਮਈ ਤੱਕ ਬੰਦ ਰਹੇਗਾ ਚੰਡੀਗੜ੍ਹ ਹਵਾਈ ਅੱਡਾ

ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਨੂੰ ਮੁਰੰਮਤ ਅਤੇ ਰਨਵੇਅ ਦੀ ਅਪਗਰੇਡੇਸ਼ਨ ਤੋਂ ਬਾਅਦ ਦੁਬਾਰਾ ਮਿਥੇ ਸਮੇਂ ਮੁਤਾਬਕ ਖੋਲ੍ਹਣ ਵਿੱਚ ਖ਼ਰਾਬ ਮੌਸਮ ਦੇ ਵਿਘਨ ਦੇ ਬਾਵਜੂਦ ਕੋਈ ਅੜਿੱਕਾ ਨਹੀਂ ਪਵੇਗਾ। ਹਵਾਈ ਅੱਡਾ ਪਹਿਲੇ ਐਲਾਨ ਮੁਤਾਬਕ 12 ਤੋਂ 31 ਮਈ ਤੱਕ ਹੀ ਬੰਦ ਰਹੇਗਾ ਅਤੇ ਜੂਨ ਮਹੀਨੇ ਤੋਂ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਚਾਲੂ ਹੋ ਜਾਵੇਗਾ, ਪਰ ਐਤਵਾਰ ਨੂੰ ਬੰਦ ਰੱਖਿਆ ਜਾਵੇਗਾ। ਜੁਲਾਈ ਤੋਂ ਹਵਾਈ ਅੱਡਾ ਹਰੇਕ ਐਤਵਾਰ ਬਾਅਦ ਦੁਪਹਿਰ 1 ਤੋਂ ਸ਼ਾਮ 6 ਵਜੇ ਤੱਕ ਚਾਲੂ ਕੀਤਾ ਜਾਵੇਗਾ। ਇਹ ਜਾਣਕਾਰੀ ਅੱਜ ਏਅਰਪੋਰਟ ਅਥਾਰਿਟੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅੱਗੇ ਦਿੱਤੀ।
ਹਾਈ ਕੋਰਟ ਦੇ ਡਿਵੀਜ਼ਨ ਬੈਂਚ ਹਵਾਈ ਫ਼ੌਜ ਦੇ ਅਧਿਕਾਰੀਆਂ ਵੱਲੋਂ ਪ੍ਰਗਤੀ ਰਿਪੋਰਟ ਦਾਖ਼ਲ ਕੀਤੀ ਗਈ। ਇਸ ਵਿੱਚ ਇਹ ਵੀ ਦੱਸਿਆ ਗਿਆ ਕਿ ਸ਼ਾਮ ਵੇਲੇ ਕੀਤੇ ਜਾਣ ਵਾਲੇ ਕੰਮ ਵਿੱਚ ਪਿਛਲੇ ਦਿਨਾਂ ਦੌਰਾਨ ਖ਼ਰਾਬ ਮੌਸਮ ਕਾਰਨ ਰੁਕਾਵਟ ਪਈ ਹੈ, ਜਿਸ ਕਾਰਨ ਕੰਮ ਚਾਰ ਦਿਨ ਪਛੜ ਕੇ ਚੱਲ ਰਿਹਾ ਹੈ। ਸਹਾਇਕ ਸੌਲੀਸਿਟਰ ਜਨਰਲ ਚੇਤਨ ਮਿੱਤਲ ਨੇ ਬੈਂਚ ਨੂੰ ਦੱਸਿਆ ਕਿ ਇਸ ਦੇ ਬਾਵਜੂਦ ਹਵਾਈ ਅੱਡੇ ਨੂੰ ਖੋਲ੍ਹਣ ਦਾ ਅਮਲ ਨਹੀਂ ਪਛੜੇਗਾ। ਇਸ ਸਬੰਧੀ ਇਕ ਵਿਸਤਰਿਤ ਪ੍ਰਗਤੀ ਰਿਪੋਰਟ ਆਗਾਮੀ 25 ਮਈ ਨੂੰ ਪੇਸ਼ ਕੀਤੀ ਜਾਵੇਗੀ। ਬੈਂਚ ਨੂੰ ਦੱਸਿਆ ਗਿਆ ਕਿ ਖ਼ਰਾਬ ਮੌਸਮ ਕਾਰਨ ਜ਼ਾਇਆ ਹੋਏ ਵਕਤ ਦੀ ਪੂਰਤੀ ਲਈ ਹਵਾਈ ਅੱਡੇ ਨੂੰ ਐਤਵਾਰ ਨੂੰ ਬੰਦ ਰੱਖਿਆ ਜਾਵੇਗਾ।

Share Button

Leave a Reply

Your email address will not be published. Required fields are marked *