Tue. Apr 23rd, 2019

ਅੱਜ ਤੋਂ ਲੋਕਾਂ ਨੂੰ ਦਵਾਈਆਂ ਅਤੇ ਟੈਸਟ ਮੁਫਤ ਵਿਧਾਇਕ ਸਮਾਓ

ਅੱਜ ਤੋਂ ਲੋਕਾਂ ਨੂੰ ਦਵਾਈਆਂ ਅਤੇ ਟੈਸਟ ਮੁਫਤ ਵਿਧਾਇਕ ਸਮਾਓ

10-smaoਬੁਢਲਾਡਾ 10, ਨਵੰਬਰ(ਤਰਸੇਮ ਸ਼ਰਮਾਂ): ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਦੇਣ ਲਈ ਨੈਸ਼ਨਲ ਰੂਲਰ ਹੈਲਥ ਮਿਸ਼ਨ ਅਧੀਨ ਅੱਜ ਤੋਂ ਆਪਣੇ ਸਿਹਤ ਕੇਂਦਰਾਂ ਵਿੱਚ ਦਵਾਈਆਂ ਅਤੇ ਟੈਸਟ ਮੁਫਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਿਸਦਾ ਅੱਜ ਸਿਵਲ ਹਸਪਤਾਲ ਬੁਢਲਾਡਾ ਵਿਖੇ ਤੁਹਾਡੀ ਸਿਹਤ ਸਾਡੀ ਅਗੈਤ ਦੇ ਬੈਨਰ ਹੇਠ ਕੇਂਦਰ ਦਾ ਉਦਘਾਟਨ ਹਲਕਾ ਵਿਧਾਇਕ ਚਤਿੰਨ ਸਿੰਘ ਸਮਾਓ ਵੱਲੋਂ ਕੀਤਾ ਗਿਆ ਹੈ। ਇਸ ਮੋਕੇ ਤੇ ਬੋਲਦਿਆਂ ਸ. ਸਮਾਓ ਨੇ ਕਿਹਾ ਕਿ ਹੁਣ ਹਰੇਕ ਵਿਅਕਤੀ ਨੂੰ ਸਿਹਤ ਸਹੂਲਤ ਲਈ ਮੁਫਤ ਸੇਵਾਵਾਂ ਪ੍ਰਵਾਨ ਕਰਕੇ ਪੰਜਾਬ ਸਰਕਾਰ ਨੇ ਚੌਣਾਂ ਵਿੱਚ ਕੀਤਾ ਗਿਆ ਵਾਅਦਾ ਪੂਰਾ ਕੀਤਾ ਹੈ। ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵੱਲੋਂ 100 ਫੀਸਦੀ ਤੋਂ ਵੀ ਵੱਧ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਕੇ ਭਾਰਤ ਵਿੱਚ ਪਹਿਲੀ ਸਿਆਸੀ ਪਾਰਟੀ ਦਾ ਮਾਣ ਹਾਸਲ ਕੀਤਾ ਹੈ ਜ਼ੋ ਲੋਕਾਂ ਦੀਆਂ ਦੁੱਖ ਤਕਲੀਫਾ ਅਤੇ ਸਮੱਸਿਆਵਾਂ ਨੂੰ ਉਹਨਾਂ ਦੇ ਦਰਵਾਜੇ ਤੇ ਜਾ ਕੇ ਹੱਲ ਕਰਦੀ ਆ ਰਹੀ ਹੈ। ਇਸ ਮੌਕੇ ਤੇ ਨਗਰ ਕੌਸਲ ਦੇ ਪ੍ਰਧਾਨ ਹਰਵਿੰਦਰ ਸਿੰਘ ਬੰਟੀ ਸਮੇਤ ਸ਼ਹਿਰ ਦੇ ਕੋਸਲਰ ਅਤੇ ਐੱਸ ਐੱਮ ਓ ਡਾ. ਪੁਸ਼ਪਿੰਦਰ ਕੁਮਾਰ, ਚਰਨਜੀਤ ਕਾਠ, ਪ੍ਰਿੰਸ ਕੁਮਾਰ, ਉੱਗਰ ਸਿੰਘ, ਰਵਿੰਦਰ ਸ਼ਰਮਾਂ ਆਦਿ ਸਿਹਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: