ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਅੱਜ ਤੋਂ ਐਮਰਜੈਂਸੀ ਸੇਵਾਵਾਂ ਲਈ ਡਾਇਲ ਕਰੋ 112, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਾਂਚ ਕੀਤੀ ਸੇਵਾ

ਅੱਜ ਤੋਂ ਐਮਰਜੈਂਸੀ ਸੇਵਾਵਾਂ ਲਈ ਡਾਇਲ ਕਰੋ 112, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਾਂਚ ਕੀਤੀ ਸੇਵਾ

ਅੱਜ ਤੋਂ ਚੰਡੀਗੜ੍ਹ ‘ਚ ਐਮਰਜੈਂਸੀ ‘ਚ ਮਦਦ ਲਈ ਤੁਹਾਨੂੰ ਅਲੱਗ-ਅਲੱਗ ਨੰਬਰ ਯਾਦ ਰੱਖਣ ਦੀ ਜ਼ਰੂਰਤ ਨਹੀਂ ਪਵੇਗੀ। ਨਵੀਂ ਸੇਵਾ ਐਮਰਜੈਂਸੀ ਰਿਸਪਾਂਸ ਸੁਪੋਰਟ ਸਿਸਟਮ ਡਾਇਲ 112 ‘ਤੇ ਹਰ ਤਰ੍ਹਾਂ ਦੀ ਐਮਰਜੈਂਸੀ ਲਈ ਹੋਵੇਗਾ, ਜਿਸ ‘ਤੇ ਕਾਲ ਕਰਨ ਕੇ ਮਦਦ ਮੰਗੀ ਜਾ ਸਕੇਗੀ। ਇਸ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਇੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ।
ਅਮਿਤ ਸ਼ਾਹ ਨੇ ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਦੇ ਹਾਈਟੈੱਕ ਈ-ਬੀਟ ਸਿਸਟਮ ਦੀ ਵੀ ਸ਼ੁਰੂਆਤ ਕੀਤੀ। ਸ਼ਾਹ ਹੋਟਲ ਹਯਾਤ ‘ਚ ਨਾਰਦਨ ਜ਼ੋਨਲ ਕੌਂਸਲਿੰਗ ਦੀ ਮੀਟਿੰਗ ‘ਚ ਆਨਲਾਈਨ ਸਿਸਟਮ ਤਹਿਤ ਇਸ ਦਾ ਆਪ੍ਰੇਸ਼ਨ ਸ਼ੁਰੂ ਕੀਤਾ। ਫ਼ਿਲਹਾਲ ਚੰਡੀਗੜ੍ਹ ਸੈਕਟਰ-9 ਸਥਿਤ ਪੁਲਿਸ ਹੈੱਡਕੁਆਰਟਰ ‘ਚ ਬਣਾਏ 112 ਸਾਂਝੇ ਕੰਟਰੋਲ ਰੂਮ ਤੋਂ ਡਾਇਲ ਨੰਬਰ 100 (ਪੁਲਿਸ), 101 (ਫਾਇਰ) ਅਤੇ 108 (ਐਂਬੂਲੈਂਸ) ਸਰਵਿਸ ਨਾਲ ਜੋੜਿਆ ਗਿਆ ਹੈ। ਕੰਟਰੋਲ ਰੂਮ ‘ਚ ਇਨ੍ਹਾਂ ਸਾਰੇ ਹੈਲਪਲਾਈਨ ਦੇ ਮੁਲਾਜ਼ਮਾਂ ਦਾ ਵੀ ਡੈਸਕ ਬਣਾਇਆ ਗਿਆ ਹੈ ਜਿੱਥੇ ਇਨ੍ਹਾਂ ਦੇ ਮੁਲਾਜ਼ਮ ਵੀ ਬੈਠ ਕੇ ਕਾਲ ਅਟੈਂਡ ਕਰ ਕੇ ਅਗਲੇਰੀ ਕਾਰਵਾਈ ਲਈ ਸੂਚਿਤ ਕਰਨਗੇ।
ਇਸ ਕੰਟਰੋਲ ਰੂਮ ‘ਚ ਕਾਲ ਡਾਇਵਰਟ ਕਰਨ ਦੀ ਸਹੂਲਤ ਹੋਵੇਗੀ। ਇਸ ਦੇ ਨਾਲ ਹੀ ਹੁਣੇ-ਹੁਣੇ ਐਮਰਜੈਂਸੀ ਡਾਇਲ ਨੰਬਰ 100, 101 ਅਤੇ 108 ਚਾਲੂ ਰਹਿਣਗੇ। ਭਵਿੱਖ ‘ਚ ਦੂਸਰੇ ਸਾਰੇ ਕੰਟਰੋਲ ਰੂਮ ਨੰਬਰ ਜਿਵੇਂ ਟ੍ਰੈਫਿਕ (1073), ਮਹਿਲਾ ਹੈਲਪਲਾਈਨ (1091, 181), ਚਾਈਲਡ ਹੈਲਪਲਾਈਨ (1098) ਸਮੇਤ ਸਾਰੀਆਂ ਹੋਰ ਹੈਲਪਲਾਈਨਜ਼ ਨੂੰ ਡਾਇਲ ਨੰਬਰ 112 ਨਾਲ ਜੋੜਿਆ ਜਾਵੇਗਾ। ਇਸ ਦੇ ਨਾਲ ਹੀ ਅਲੱਗ-ਅਲੱਗ ਹੈਲਪਲਾਈਨ ਦੇ ਮੁਲਾਜ਼ਮਾਂ ਨੂੰ ਆਪਣੇ ਸੈਕਸ਼ਨ ‘ਚ ਬੈਠ ਕੇ ਕਾਲ ਅਟੈਂਡ ਕਰਨ ਤੇ ਟਰਾਂਸਫਰ ਕਰਨ ਦੀ ਸਹੂਲਤ ਹੈ। ਫ਼ਿਲਹਾਲ ਐਮਰਜੈਂਸੀ ਸੇਵਾਵਾਂ ਲਈ 20 ਤੋਂ ਜ਼ਿਆਦਾ ਐਮਰਜੈਂਸੀ ਨੰਬਰ ਹਨ। ਕਈ ਵਾਰ ਸਥਿਤੀ ਅਜਿਹੀ ਹੁੰਦੀ ਹੈ ਕਿ ਇਹ ਧਿਆਨ ਨਹੀਂ ਰਹਿੰਦਾ ਕਿ ਕਿਹੜੀ ਮਦਦ ਲਈ ਕਿਹੜਾ ਨੰਬਰ ਹੈ। ਕਈ ਵਾਰ ਨੰਬਰ ਬਿਜ਼ੀ ਰਹਿਣ ਤੋਂ ਬਾਅਦ ਲੱਗਦਾ ਹੀ ਨਹੀਂ। ਨਵੀਂ ਐਮਰਜੈਂਸੀ ਲਾਈਨ ਨੂੰ ਇਨ੍ਹਾਂ ਸਾਰੀਆਂ ਦਿੱਕਤਾਂ ਦਾ ਹੱਲ ਮੰਨਿਆ ਜਾ ਰਿਹਾ ਹੈ।

Leave a Reply

Your email address will not be published. Required fields are marked *

%d bloggers like this: