Mon. Sep 23rd, 2019

ਅੱਜ ਚੰਦਰਯਾਨ-2 ਉਤਰੇਗਾ ਚੰਦਰਮਾ ਤੇ

ਅੱਜ ਚੰਦਰਯਾਨ-2 ਉਤਰੇਗਾ ਚੰਦਰਮਾ ਤੇ

ਨਵੀਂ ਦਿੱਲੀ: ਬੀਤੇ ਦਿਨੀਂ ਦੇਰ ਰਾਤ ਭਾਰਤ ਦਾ ਚੰਦਰਯਾਨ-2 ਚੰਦਰਮਾ ਦੀ ਸਤਹਿ ‘ਤੇ ਲੈਂਡ ਕਰੇਗਾ , ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨਿਕਾਂ ਦੀ ਸਖਤ ਮਿਹਨਤ ਦਾ ਨਤੀਜਾ ਅੱਜ ਸਾਹਮਣੇ ਆਵੇਗਾ ਅਤੇ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਪਲ ਦਾ ਗਵਾਹ ਬਣਨਗੇ। ਪੀਐਮ ਮੋਦੀ ਸ਼ੁੱਕਰਵਾਰ ਰਾਤ ਨੂੰ ਬੰਗਲੁਰੂ ਦੇ ਇਸਰੋ ਸੈਂਟਰ ਪਹੁੰਚਣਗੇ, ਜਿਥੇ ਉਹ ਇਸ ਪਲ ਨੂੰ ਸਕੂਲੀ ਬੱਚਿਆਂ ਨਾਲ ਵੇਖਣਗੇ।

ਕਰੀਬ ਡੇਢ ਮਹੀਨਾ ਪਹਿਲਾਂ ਚੰਦ ਦੇ ਸਫ਼ਰ ‘ਤੇ ਨਿਕਲੇ ਚੰਦਰਯਾਨ-2 ਦਾ ਲੈਂਡਰ ‘ਵਿਕਰਮ’ ਇਤਿਹਾਸ ਰਚਨ ਤੋਂ ਕੁਝ ਹੀ ਘੰਟੇ ਦੀ ਦੂਰੀ ‘ਤੇ ਹੈ। ਅੱਜ ਰਾਤ ਡੇਢ ਤੋਂ ਢਾਈ ਵਜੇ ਵਿਚਾਲੇ ਲੈਂਡਰ ਚੰਦ ‘ਤੇ ਉਤਰੇਗਾ।

ਭਾਰਤ ਦੇ ਨਾਲ-ਨਾਲ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਉਪਲਬਧੀ ਦਾ ਗਵਾਹ ਬਣਨ ਦਾ ਇੰਤਜ਼ਾਰ ਕਰ ਰਹੀਆਂ ਹਨ। ਇਸ ਉਪਲਬਧੀ ਨਾਲ ਹੀ ਭਾਰਤ ਅਜਿਹਾ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ। ਹੁਣ ਤਕ ਸਿਰਫ਼ ਅਮਰੀਕਾ, ਰੂਸ ਤੇ ਚੀਨ ਨੇ ਚੰਦ ‘ਤੇ ਆਪਣਾ ਯਾਨ ਉਤਾਰਿਆ ਹੈ।

ਦੱਸ ਦੇਈਏ ਕਿ 22 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਸਥਿਤ ਸਤੀਸ਼ ਭਵਨ ਪੁਲਾੜ ਕੇਂਦਰ ਤੋਂ ਚੰਦਰਯਾਨ-2 ਨੂੰ ਲਾਂਚ ਕੀਤਾ ਗਿਆ ਤੇ ਇਸ ਦੀ ਲਾਂਚਿੰਗ ਇਸਰੋ ਦੇ ਸਭ ਤੋਂ ਵੱਡੇ ਰਾਕੇਟ ਜੀਐੱਸਐੱਲਵੀ-ਮਾਰਕ3 ਦੀ ਮਦਦ ਨਾਲ ਹੋਇਆ ਕੀਤੀ ਗਈ ਸੀ।

Leave a Reply

Your email address will not be published. Required fields are marked *

%d bloggers like this: