ਅੱਜ ਅਕਾਲੀ ਦਲ ਲਈ ਜੇਲਾ ਕੱਟਣ ਵਾਲੇ ਹੀ ਤਰਸੇ ਮੁੱਖ ਮੰਤਰੀ ਨੂੰ ਮਿਲਣੋ

ss1

ਅੱਜ ਅਕਾਲੀ ਦਲ ਲਈ ਜੇਲਾ ਕੱਟਣ ਵਾਲੇ ਹੀ ਤਰਸੇ ਮੁੱਖ ਮੰਤਰੀ ਨੂੰ ਮਿਲਣੋ
ਬਾਦਲ ਸੱਤਾ ਦੇ ਨਸੇ ਚ ਟਕਸਾਲੀ ਆਗੂਆਂ ਨੂੰ ਭੁੱਲਿਆ-ਤੇਜਾ ਸਿੰਘ ਮੌੜਾਂ

16-17
ਮਹਿਲਾਂ ਚੌਂਕ ,15 ਮਈ (ਕੁਲਵੰਤ ਛਾਜਲੀ)- ਅਕਾਲੀ ਦਲ ਨੇ ਪੰਜਾਬ ਦੇ ਹਿੱਤਾਂ ਲਈ ਜਦੋਂ ਵੀ ਕਦੇ ਮੋਰਚਾ ਲਾਇਆ ਹੈ ,ਉਸ ਸਮੇਂ ਪਾਰਟੀ ਆਗੂਆਂ ਦੇ ਨਾਲ ਨਾਲ ਆਮ ਲੋਕਾਂ ਨੇ ਵੀ ਅੱਗੇ ਵਧ ਕੇ ਸਾਥ ਦਿੱਤਾ ਹੈ ।ਪਾਰਟੀ ਲਈ ਮੋਰਚੇ ਲਾਉਣ ਵਾਲਿਆਂ ਵਿੱਚ ਗਿਣਤੀ ਦੇ ਲੋਕ ਹੀ ਹੋਣਗੇ ਜੋ ਅੱਜ ਬਾਦਲ ਸਰਕਾਰ ਚ ਸਾਮਿਲ ਹੋਣਗੇ ।ਕਿਉਂਕਿ ਜਦੋਂ ਸੱਤਾ ਆ ਜਾਂਦੀ ਹੈ ਫੇਰ ਲੜਨ ਵਾਲੇ ਪਿੱਛੇ ਰਹਿ ਜਾਂਦੇ ਹਨ ਤੇ ਛਾਤਰ ਬੰਦੇ ਅੱਗੇ ਆ ਜਾਂਦੇ ਹਨ । ਇਸ ਤਰਾਂ੍ਹ ਦੀ ਸਥਿਤੀ ਕੱਲ ਮੁੱਖ ਮੰਤਰੀ ਸੰਗਤ ਦਰਸ਼ਨ ਚ ਦੇਖਣ ਨੂੰ ਮਿਲੀ ਜਦੋਂ ਪਿੰਡ ਮੌੜਾਂ ਨਾਲ ਸਬੰਧਿਤ ਇੱਕ ਬਜੁਰਗ ਵਾਰ ਵਾਰ ਮੁੱਖ ਮੰਤਰੀ ਨੂੰ ਮਿਲਣ ਦੀ ਅਪੀਲ ਕਰ ਰਿਹਾ ਸੀ ।ਉਹ ਮੁੱਖ ਮੰਤਰੀ ਦੇ ਨੇੜੇ ਵੀ ਪੁੱਜ ਗਿਆ ਪ੍ਰੰਤੂ ਪੁਲਿਸ ਨੇ ਉਸਨੂੰ ਮਿਲਣ ਨਹੀਂ ਦਿੱਤਾ ।

ਕਾਲੇ ਕੱਪੜਿਆਂ ਚੋ ਪੁੱਜਾ ਇਹ ਵਿਅਕਤੀ ਪਿੰਡ ਮੌੜਾਂ ਨਾਲ ਸਬੰਧਿਤ ਸ੍ਰ ਤੇਜਾ ਸਿੰਘ ਪੁੱਤਰ ਗੁਰਨਾਮ ਸਿੰਘ ਸੀ । ਜਿਸ ਨੇ ਦੱਸਿਆ ਕਿ ਉਸਨੇ ਅੱਜ ਤੋਂ ਲਗਪਗ 35 ਸਾਲ ਪਹਿਲਾਂ ਅਮ੍ਰਿਤਸਰ ਵਿਖੇ ਲੱਗੇ ਮੋਰਚੇ ਚ ਅਕਾਲੀ ਦਲ ਨਾਲ 305 ਦਿਨ ਜੇਲ ਕੱਟੀ ਹੈ ।ਉਸ ਸਮੇਂ ਤਤਕਾਲੀ ਜਿਲਾ ਪ੍ਰਧਾਨ ਤੇਜਾ ਸਿੰਘ ਕਮਾਲਪੁਰ ਤੇ ਚੰਦ ਸਿੰਘ ਚੱਠਾ ਵੀ ਉਸਦੇ ਨਾਲ ਸਨ ।ਫੇਰ ਉਹਨਾਂ ਨੂੰ ਪਟਿਆਲੇ ਤਬਦੀਲ ਕਰ ਦਿੱਤਾ ਸੀ । ਉਹਨਾਂ ਦੱਸਿਆ ਕਿ ਉਸਦੀ ਦਿਲੀ ਇੱਛਾ ਸੀ ਕਿ ਅੱਜ ਬਾਦਲ ਸਾਬ੍ਹ ਉਹਨਾਂ ਦੇ ਪਿੰਡ ਆਏ ਹਨ ਉਹ ਮਿਲ ਕੇ ਆਪਣਾ ਹਾਲ ਦੱਸਣ ।ਪ੍ਰੰਤੂ ਤਤਕਾਲੀ ਲੀਡਰਾਂ ਜਿੰਨਾਂ ਦੀ ਕੋਈ ਪੰਜਾਬ ਨੂੰ ਦੇਣ ਹੀ ਨਹੀਂ ਅੱਜ ਟਕਸਾਲੀ ਆਗੂਆਂ ਨੂੰ ਨੇੜੇ ਨਹੀਂ ਢੁਕਣ ਦੇ ਰਹੇ ।ਉਹਨਾਂ ਕਿਹਾ ਅੱਜ ਦਾ ਅਕਾਲੀ ਦਲ ਆਪਣੇ ਪਿੱਛੋਕੜ ਨੂੰ ਭੁੱਲ ਗਿਆ ਹੈ ।ਉਹ ਪੱਤਰਕਾਰਾਂ ਕੋਲ ਧਾਹਾ ਮਾਰ ਕੇ ਆਪਣੀ ਵਿਖਿਆ ਬਿਆਨ ਕਰ ਰਿਹਾ ਸੀ ।ਅਧਿਕਾਰੀਆਂ ਨੇ ਉਸਨੂੰ ਪਾਗਲ ਸਮਝ ਕੇ ਪਾਸੇ ਬਿਠਾ ਦਿਤਾ। ਦੱਸਣਯੋਗ ਹੈ ਕਿ ਇਸ ਤਰਾਂ੍ਹ ਦੇ ਬਹੁਤ ਸਾਰੇ ਲੋਕ ਸਨ ਜੋ ਮੁੱਖ ਮੰਤਰੀ ਨੂੰ ਮਿਲ ਕੇ ਆਪਣੀਆਂ ਮੁਸਕਿਲਾਂ ਦੱਸਣਾ ਚਾਹੁੰਦੇ ਸਨ ।ਪ੍ਰੰਤੂ ਸੁਰੱਖਿਆ ਕਰਮੀਆਂ ਨੇ ਕਿਸੇ ਨੂੰ ਵੀ ਮਿਲਣ ਨਹੀਂ ਦਿੱਤਾ।

Share Button

Leave a Reply

Your email address will not be published. Required fields are marked *