Fri. Apr 19th, 2019

ਅੱਗ ਵਾਂਗ ਸੁਲਗ ਸਕਦੈ ਇੰਦਰਪ੍ਰੀਤ ਚੱਢਾ ਦਾ ਸੁਸਾਈਡ ਨੋਟ

ਅੱਗ ਵਾਂਗ ਸੁਲਗ ਸਕਦੈ ਇੰਦਰਪ੍ਰੀਤ ਚੱਢਾ ਦਾ ਸੁਸਾਈਡ ਨੋਟ

 ਸੀ. ਕੇ. ਡੀ. ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਤੇ ਔਰਤ ਪ੍ਰਿੰਸੀਪਲ ਦੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਉਠੇ ਵਿਵਾਦ ਵਿਚਕਾਰ ਅਗਲੇ ਪੜਾਅ ‘ਚ ਚਰਨਜੀਤ ਸਿੰਘ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਦੀ ਆਤਮ-ਹੱਤਿਆ ਤੋਂ ਬਾਅਦ ਜਿਥੇ ਇਸ ਕੇਸ ਦੀ ਦਿਸ਼ਾ ਹੀ ਬਦਲ ਗਈ, ਉਥੇ ਇਸ ‘ਚ ਕਈ ਲੋਕ ਹੋਰ ਵੀ ਕਾਨੂੰਨ ਦੇ ਘੇਰੇ ‘ਚ ਆ ਚੁੱਕੇ ਹਨ ਤੇ ਹੁਣ ਕਈਆਂ ਦੇ ਆਉਣ ਦੀ ਸੰਭਾਵਨਾ ਹੈ।
ਅਜਿਹਾ ਲੱਗ ਰਿਹਾ ਹੈ ਕਿ ਇਹ ਮਾਮਲਾ ਸਿਰਫ ਇਥੇ ਨਹੀਂ ਖੜ੍ਹਾ ਰਹੇਗਾ ਅਤੇ ਇਸ ‘ਚ ਜਿਥੇ ਜਾਂਚ ਦੇ ਮਾਮਲੇ ‘ਚ ਵੱਡੇ ਪੱਧਰ ‘ਤੇ ਪੁਲਸ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ, ਉਥੇ ਪੁਲਸ ਦੀ ਸ਼ੁਰੂ ਤੋਂ ਕੀਤੀ ਗਈ ਕਾਨੂੰਨੀ ਕਾਰਗੁਜ਼ਾਰੀ ‘ਤੇ ਵੀ ਸਵਾਲ ਉਠਣ ਲੱਗਣ ਲੱਗੇ ਹਨ। ਮੁੱਖ ਤੌਰ ‘ਤੇ ਦੇਖਣ ਨੂੰ ਆਇਆ ਹੈ ਕਿ ਪੁਲਸ ਨੇ ਜਿਸ ਤਰ੍ਹਾਂ ਮੁੱਢਲੇ ਤੌਰ ‘ਤੇ ਧਾਰਾਵਾਂ ਫਿਟ ਕੀਤੀਆਂ ਹਨ, ਉਸ ‘ਚ ਅਜਿਹੀਆਂ ਧਾਰਾਵਾਂ ਵੀ ਸ਼ਾਮਲ ਹਨ, ਜੋ ਇਸ ਕੇਸ ਨੂੰ ਮਜ਼ਬੂਤ ਕਰਨ ਦੇ ਚੱਕਰ ‘ਚ ਆਤਮ-ਹੱਤਿਆ ਦੇ ਘਟਨਾ ਚੱਕਰ ਨੂੰ ਵੀ ਉਤਸ਼ਾਹ ਦੇ ਗਈ। ਪਹਿਲੇ ਪੜਾਅ ਦੀ ਕਾਰਵਾਈ ‘ਚ ਲੱਗੀਆਂ ਧਾਰਾਵਾਂ ‘ਚ ਜੇਕਰ ਇਸ ‘ਚ ਮਾਮਲੇ ਨੂੰ ਮਜ਼ਬੂਤ ਕਰਨ ਦੇ ਚੱਕਰ ‘ਚ ਅਜਿਹਾ ਵਾਤਾਵਰਣ ਬਣਾ ਦਿੱਤਾ ਗਿਆ ਸੀ, ਜਿਸ ‘ਚ ਕੋਈ ਰਸਤਾ ਦਿਖਾਈ ਨਾ ਦਿੰਦੇ ਹੋਏ ਇੰਦਰਪ੍ਰੀਤ ਨੂੰ ਸਖਤ ਕਦਮ ਉਠਾਉਣਾ ਪਿਆ। ਮੁੱਖ ਤੌਰ ‘ਤੇ ਇਸ ‘ਚ ਜਲੰਧਰ ‘ਚ ਕੀਤੀ ਗਈ ਚਰਨਜੀਤ ਸਿੰਘ ਚੱਢਾ ਦੇ ਬਿਆਨਾਂ ਦੇ ਆਧਾਰ ‘ਤੇ ਐੱਫ. ਆਈ. ਆਰ. ਦੌਰਾਨ ਦੋ ਵਿਅਕਤੀਆਂ ‘ਤੇ ਬਲੈਕਮੇਲਿੰਗ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦੇ ਉਲਟ ਮਹਿਲਾ ਦੇ ਬਿਆਨਾਂ ‘ਤੇ ਮਾਮਲੇ ਨੇ ਇਸ ਕੇਸ ਨੂੰ ਦੂਜੀ ਦਿਸ਼ਾ ਦੇ ਦਿੱਤੀ। ਇਨ੍ਹਾਂ ‘ਚ ਪੁਲਸ ਦੀ ਦੁਚਿੱਤੀ ਇਹ ਰਹੀ ਕਿ ਇਨ੍ਹਾਂ ਦੋਵਾਂ ਮਾਮਲਿਆਂ ‘ਚ ਸਮਾਨਤਾ ਨਾ ਬਣਾਉਂਦੇ ਹੋਏ ਗੰਭੀਰ ਸ਼ਕਤੀਆਂ ਦਾ ਇਸਤੇਮਾਲ ਕੀਤਾ ਗਿਆ। ਦੂਜੇ ਪਾਸੇ ਡੀ. ਜੀ. ਪੀ. ਪੰਜਾਬ ਦੇ ਨਿਰਦੇਸ਼ ‘ਤੇ ਇਸ ਮਾਮਲੇ ਨੂੰ ਆਈ. ਜੀ. ਕ੍ਰਾਈਮ ਐੱਲ. ਕੇ. ਯਾਦਵ ਨੂੰ ਸੌਂਪ ਦੇਣ ‘ਤੇ ਅੰਮ੍ਰਿਤਸਰ ਪੁਲਸ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ‘ਚ ਆ ਗਈ ਹੈ।

Share Button

Leave a Reply

Your email address will not be published. Required fields are marked *

%d bloggers like this: