Thu. Jun 20th, 2019

ਅੱਗਰਵਾਲ ਸੰਮੇਲਨ ਵਲੋਂ ਵਿਧਾਇਕ ਮੁਹੰਮਦ ਸਦੀਕ ਨੂੰ ਦਿੱਤਾ ਮੰਗ ਪੱਤਰ

ਅੱਗਰਵਾਲ ਸੰਮੇਲਨ ਵਲੋਂ ਵਿਧਾਇਕ ਮੁਹੰਮਦ ਸਦੀਕ ਨੂੰ ਦਿੱਤਾ ਮੰਗ ਪੱਤਰ

2-4
ਤਪਾ ਮੰਡੀ, 1 ਜੂਨ (ਨਰੇਸ਼ ਗਰਗ, ਸੋਮ ਨਾਥ ਸ਼ਰਮਾ)- ਸਥਾਨਕ ਗੀਤਾ ਭਵਨ ਵਿਖੇ ਪੰਜਾਬ ਪ੍ਰਦੇਸ਼ ਅੱਗਰਵਾਲ ਸੰਮੇਲਨ ਇਕਾਈ ਤਪਾ ਵਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਉਪਰ ਇਕ ਮੰਗ ਪੱਤਰ ਹਲਕਾ ਭਦੌੜ ਦੇ ਕਾਂਗਰਸੀ ਵਿਧਾਇਕ ਜਨਾਬ ਮੁਹਮੰਦ ਸਦੀਕ ਨੂੰ ਸੌਪਿਂਆ ਗਿਆ। ਜਿਸ ਵਿਚ ਅੱਗਰਵਾਲ ਭਾਈਚਾਰੇ ਵਲੋਂ ਕਾਂਗਰਸ ਦੀ ਸਰਕਾਰ ਬਣਨ ਤੇ ਸਰਕਾਰੀ ਸਹੂਲਤਾਂ ਦੀ ਮੰਗ ਕੀਤੀ ਕਿ ਅੱਗਰਵਾਲ ਭਾਈਚਾਰੇ ਨਾਲ ਸਬੰਧਤ ਅੰਗਹੀਣ ਜਾ ਗ਼ਰੀਬ ਪਰਿਵਾਰ ਦੇ ਵਿਅਕਤੀ ਨੂੰ ਪਹਿਲ ਦੇ ਅਧਾਰ ਤੇ ਨੌਕਰੀ ਦਿੱਤੀ ਜਾਵੇ। ਉਨਾਂ ਕਿਹਾ ਕਿ ਲੜਕੀਆਂ ਦੀ ਸ਼ਗਨ ਸਕੀਮ ਗ਼ਰੀਬ ਅੱਗਰਵਾਲ ਪਰਿਵਾਰਾਂ ਨੂੰ ਵੀ ਦਿੱਤੀ ਜਾਵੇ ਜਿਨਾਂ ਕੋਲ ਆਪਣੇ ਘਰ ਨਹੀ ਹਨ ਉਨਾਂ ਨੂੰ ਸਰਕਾਰ ਘਰ ਬਣਾਉਣ ਲਈ ਰਾਸ਼ੀ ਦੇਵੇ। ਇਸ ਤੋਂ ਇਲਾਵਾ ਉਨਾਂ ਵਲੋਂ ਅਗਰੋਹਾ ਧਾਮ ਲਈ ਸਿੱਧੀ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਕੀਤੀ। ਅੱਗਰਵਾਲ ਸੰਮੇਲਨ ਦੇ ਪ੍ਰਧਾਨ ਭੂਸ਼ਣ ਕੁਮਾਰ ਘੜੈਲਾ ਨੇ ਦੱਸਿਆ ਕਿ ਪੰਜਾਬ ਵਿਚ ਅੱਗਰਵਾਲਾਂ ਦੀ ਗਿਣਤੀ 40 ਪ੍ਰਤੀਸ਼ਤ ਹੈ ਤੇ ਅੱਗਰਵਾਲ ਸਮਾਜ ਹੀ ਹਰ ਪੱਖੋ ਵੱਧ ਟੈਕਸ ਅਦਾ ਕਰਦੇ ਹਨ ਪਰ ਫਿਰ ਵੀ ਸਰਕਾਰਾਂ ਵਲੋਂ ਅੱਗਰਵਾਲਾਂ ਨੂੰ ਅੱਖੋ ਪਰੋਖੇ ਕੀਤਾ ਜਾਂਦਾ ਹੈ। ਉਨਾਂ ਨੇ ਵਿਧਾਇਕ ਸਦੀਕ ਅੱਗੇ ਦੁੱਖੜਾ ਸੁਣਾਉਂਦੇ ਇਹ ਵੀ ਕਿਹਾ ਕਿ ਰਿਜਰਵੇਸ਼ਣ ਨਾਲ ਹੋਰ ਵਰਗਾਂ ਦੇ ਲੋਕਾਂ ਨਾਲ ਸਰਾਸਰ ਧੱਕਾ ਹੁੰਦਾ ਹੈ। ਜਨਾਬ ਸਦੀਕ ਨੇ ਸਾਰੇ ਵਰਗਾਂ ਦੇ ਪੱਛੜੇਪਣ ਦਾ ਮੁੱਖ ਜਿੰਮੇਦਾਰ ਅਕਾਲੀ ਭਾਜਪਾ ਸਰਕਾਰ ਨੂੰ ਦੱਸਿਆ। ਇਸ ਮੌਕੇ ਸਾਬਕਾ ਪ੍ਰਧਾਨ ਡਾ. ਸੇਠੀ ਬਾਂਸਲ,ਸਤਪਾਲ ਗਰਗ,ਰੋਹਿਤ ਪੱਖੋ,ਨਿਸ਼ਾਤ ਕੁਮਾਰ,ਰਜਿੰਦਰ ਕੁਮਾਰ,ਰਿੰਕੂ ਮੌੜ,ਵਨੀਤ ਗਰਗ,ਹਨੀ ਮਿੱਤਲ,ਅਨਿਲ ਭੈਣੀ,ਹਰੀਸ਼ ਕੁਮਾਰ,ਨਰਿੰਦਰ ਨਿੰਦੀ,ਸੂਰਜ ਭਾਰਦਵਾਜ,ਗੁਰਨਾਮ ਢਿੱਲਵਾ ਅਤੇ ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਬਲਵੀਰ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: