ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਅੱਖੀ ਡਿੱਠਾ ਖੂਬਸੂਰਤ ਕੈਨੇਡੀਅਨ ਹਿੱਸਾ : ਬ੍ਰਿਟਿਸ਼ ਕੈਲੋਬੀਆ

ਅੱਖੀ ਡਿੱਠਾ ਖੂਬਸੂਰਤ ਕੈਨੇਡੀਅਨ ਹਿੱਸਾ : ਬ੍ਰਿਟਿਸ਼ ਕੈਲੋਬੀਆ

ਕੈਨੇਡਾ ਦੇ ਖੂਬਸੂਰਤ , ਮਹਿੰਗੇ ਅਤੇ ਵੱਡੇ ਹਿੱਸੇ ਵਜੋਂ ਆਪਣਾ ਸ਼ੁਮਾਰ ਕਰਵਾਉਣ ਦਾ ਮਾਣ ਇੰਨੀ ਦਿਨੀ ਹਾਸਿਲ ਕਰ ਰਿਹਾ ਇੱਥੋਂ ਦਾ ਸ਼ਹਿਰ ਵੈਨਕੂਵਰ , ਕਰੀਬ 2,06,63,431 ਦੀ ਆਬਾਦੀ ਵਾਲੇ ਇਸ ਮਹਾਨਗਰ ਦੇ ਫੈਲਾਅ ਅਤੇ ਖੂਬਸੂਰਤੀ ਨੂੰ ਚਾਰ ਚੰਨ ਲਾਉਣ ਦਾ ਮਾਣ ਹਾਸਿਲ ਕਰ ਰਹੇ ਹਨ, ਇਸ ਦੇ ਘੇਰੇ ਅਧੀਨ ਆੳਂਦਾ ਬ੍ਰਿਟਿਸ਼ ਕੈਲੋਬੀਆਂ ਖੇਤਰ, ਜਿਸ ਦੇ ਪ੍ਰਮੁੱਖ ਸ਼ਹਿਰਾਂ ਵਿਚ ਸਰੀ, ਡੈਲਟਾ, ਰਿਚਮਡ, ਕੈਲਗਰੀ, ਵਿਕਟੋਰੀਆਂ , ਨੈਨੀਮੋ , ਮਨੀਟੋਬਾ , ਕੈਲੋਨਾ, ਪ੍ਰਿੰਸ ਜਾਰਜ਼, ਕੈਮਲੋਪਸ, ਆਦਿ ਸ਼ਾਮਿਲ ਹਨ। ਉਕਤ ਮੁੱਖ ਹਿੱਸਿਆਂ ਦਾ ਅਹਿਮ ਅਤੇ ਮਨ ਖਿਚਵਾਂ ਧੁਰਾ ਮਨੋਰਮ ਸਿਟੀ ਸਰੀ ਨੂੰ ਮੰਨਿਆਂ ਜਾਵੇ ਤਾਂ ਅਤਿਕਥਨੀਂ ਨਹੀਂ ਹੋਵੇਗੀ।
ਰੋਮਨ, ਕੈਥੋਲਿਕ, ਇਸਾਈ , ਚੀਨੀ ਦੇ ਨਾਲ ਪੰਜਾਬੀਆਂ ਦੀ ਬਹੁਤਾਤ ਵਾਲੇ ਇਸ ਨਗਰ ਦਾ ਹਰ ਹਿੱਸਾ ਪੰਜਾਬ ਅਤੇ ਪੰਜਾਬੀਅਤ ਦੀ ਪੂਰਨ ਨਜਰਸਾਨੀ

 ਕਰਵਾਉਂਦਾ ਹੈ, ਜਿਸ ਨੂੰ ਇਹ ਸਿਹਰਾ ਦਵਾਉਣ ਅਤੇ ਹੋਰ ਚਾਰ ਚੰਨ ਲਾਉਣ ਦਾ ਮਾਣ ਵੀ ਇਸ ਖਿੱਤੇ ‘ਚ ਵਸੇਂਦੀਆਂ ਕਈ ਮਾਣਮੱਤੀਆਂ ਸਖ਼ਸੀਅਤਾਂ ਦੇ ਹਿੱਸੇ ਆਇਆ ਹੈ, ਜੋ ਇੱਥੇ ਪੰਜਾਬੀ ਰਸਮਾਂ, ਰਿਵਾਜ਼ਾ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਵਿਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ।
ਫ਼ਰੈਜਰ ਨਦੀ ਦੇ ਦੱਖਣ ਵਿੱਚ ਅਤੇ ਕੈਨੇਡਾ -ਅਮਰੀਕਾ ਸੁਯੱਕਤ ਸੀਮਾਂ ਦੇ ਉਤਰ ਵਿਚ ਸਥਿਤ ਇਹ ਮੈਟਰੋ ਸਿਟੀ ਐਬਸਫ਼ੋਰਡ, ਰਿਚਮਡ, ਵੈਕਟੋਰੀਆਂ, ਨੈਨੀਮੋ, ਬਰਨਬੀ ਆਦਿ ਨਾਲ ਲਗਦੀ ਹੈ, ਜਿੰਨਾਂ ਦੇ ਨਜਾਰਿਆਂ ਦਾ ਆਨੰਦ ਕੁਝ ਹੀ ਘੰਟਿਆਂ ਦੀ ਦੂਰੀ ਤੈਅ ਕਰਨ ਤੋਂ ਬਾਅਦ ਮਾਣਿਆ ਜਾ ਸਕਦਾ ਹੈ।
1980 ਅਤੇ 1990 ਦੇ ਦਸ਼ਕ ਵਿਚ ਇਕਦਮ ਫਲੇ, ਫੁੱਲੇ ਕੈਨੇਡਾ ਦੇ ਇਸ ਹਿੱਸਿਆਂ ਵਿਚ ਹੋਰਨਾਂ ਵਰਗਾਂ ਦੇ ਨਾਲ ਨਾਲ ਪੰਜਾਬੀਆਂ ਦਾ ਬੋਲਬਾਲਾ ਸਿਖਰਾਂ ਛੂਹ

ਰਿਹਾ ਹੈ, ਜਿੰਨਾਂ ਵਲੋਂ ਸਿਰੜ ਨਾਲ ਕੀਤੀ ਲੰਮੇਰੀ ਮਿਹਨਤ ਅੱਜ ਇੱਥੋਂ ਦੇ ਹਰ ਖੇਤਰ ਵਿਚ ਨਜਰੀ ਪੈਂਦੀ ਹੈ, ਜਿਸ ਦਾ ਅਹਿਸਾਸ ਵੱਡ ਅਕਾਰੀ , ਆਲੀਸ਼ਾਨ ਪੰਜਾਬੀ ਰੈਸਟੋਰੈਂਟ, ਢਾਬੇ, ਹੋਟਲਜ਼, ਫਾਰਮ ਹਾਊਸ, ਘਰ ਆਦਿ ਵੀ ਭਲੀਭਾਂਤ ਕਰਵਾਉਂਦੇ ਹਨ।
ਕੈਨੇਡਾ ਦੇ ਮੁੱਖ ਕੇਂਦਰੀ ਖਾਸ ਕਰ ਪੰਜਾਬੀਅਤ ਰੰਗ ਨਾਲ ਰੰਗੇ ਸ਼ਹਿਰ ਵਜੋਂ ਆਪਣਾ ਸ਼ੁਮਾਰ ਕਰਵਾਉਣ ਦਾ ਮਾਣ ਹਾਸਿਲ ਕਰ ਰਹੀ ਹੈ ਸਰੀ ਸਿਟੀ, ਜਿਸ ਨੂੰ ਆਰਥਿਕ ਪ੍ਰਫੁਲੱਤਾਂ ਦੇਣ ਵਿਚ ਵੀ ਪੰਜਾਬੀਆਂ ਦੇ ਯੋਗਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਜਿੰਨਾਂ ਵਲੋਂ ਕਈ ਕਈ ਕਿੱਲਿਆਂ ਵਿਚ ਉਸਾਰੇ ਫਾਰਮ ਹਾਊਸ , ਕੀਤਾ ਜਾ ਰਿਹਾ ਵਿਸ਼ਾਲ ਘਰਾਂ, ਹੋਮ ਦਾ ਨਿਰਮਾਣ ਇਸ ਕੈਨੇਡੀਅਨ ਖਿੱਤੇੇ ਨੂੰ ਹੋਰ ਖੁਸ਼ਹਾਲ ਅਤੇ ਹਰਿਆਲੀ ਭਰਪੂਰ ਬਣਾਉਣ ਵਿਚ ਅਹਿਮ ਯੋਗਦਾਨ ਪਾ ਰਹੇ ਹਨ। ਇਸ ਤੋਂ ਇਲਾਵਾ ਸਿੱਖ ਕਮਿਊਨਿਟੀ ਵੱਲੋਂ ਉਸਾਰੇ ਗਏ ਗੁਰਦੁਆਰਾ ਸਹਿਬ ਵੀ ਇੱਥੋਂ

ਦੀ ਵਿਲੱਖਣਤਾਂ, ਮਾਣ ਅਤੇ ਭਾਈਚਾਰੇ ਵਿਚ ਹੋਰ ਵਾਧਾ ਕਰ ਰਹੇ ਹਨ, ਜਿੱਥੇ ਸਭਨਾਂ ਧਰਮਾਂ ਦੇ ਲੋਕ ਆਪਣੇ ਪਰਿਵਾਰ ਅਤੇ ਜੀਵਨ ਨਾਲ ਜੁੜੇ ਅਹਿਮ ਦਿਨ ਤਿਓਹਾਰ ਇਕੱਠਿਆਂ ਹੋ ਕੇ ਮਨਾਉਂਦੇ ਹਨ।
ਪੰਜਾਬ ਤੋਂ ਲੈ ਕੇ ਸੱਤ ਸੁਮੰਦਰ ਪਾਰ ਤੱਕ ਆਪਣੀ ਕਾਬਲੀਅਤ ਅਤੇ ਜਜਬਿਆਂ ਦਾ ਬਾਖੂਬੀ ਪ੍ਰਗਟਾਵਾ ਕਰ ਰਹੇ ਪੰਜਾਬੀਆਂ ਨਾਲ ਘੁੱਗ ਵਸੇਂਦੇ ਬ੍ਰਿਟਿਸ ਕੈਲੋਬੀਆਂ ਹਿੱਸੇ ਵਿਚ ਧਾਂਕ ਜਮਾਉਂਦੀਆਂ ਅਤੇ ਕਲਾਂ ਖਿੱਤੇ ਵਿਚ ਮਾਣਮੱਤਾ ਅਕਸ ਸਥਾਪਿਤ ਕਰਦੀਆਂ ਜਾ ਰਹੀਆਂ ਪੰਜਾਬੀ ਸਖਸੀਅਤਾਂ ਵੱਲ ਨਜਰਸਾਨੀ ਕੀਤੀ ਜਾਵੇ ਤਾਂ ਸਾਂਸਦ ਸੁੱਖ ਧਾਲੀਵਾਲ, ਬਲਤੇਜ਼ ਸਿੰਘ ਢਿੱਲੋਂ ਡਾਇਰੈਕਟਰ ਸੇਫਬੀਸੀ ਬੋਰਡ , ਟੋਮ ਗਿੱਲ, ਉੱਘੇ ਬਿਜਨੇਸਮੈਨ ਬਸੰਤ ਮੌਟਰਜ਼ ਦੇ ਬਲਦੇਵ ਸਿੰਘ ਬਾਠ, ਸੁੱਖੀ ਬਾਠ, ਫਰੂਟੀਕੇਨ ਚੇਨ ਮਾਲਿਕ ਅਮਰੀਕ ਸਿੰਘ ਦਾ ਨਾਂਅ , ਜੱਗ ਖੋਸਾ ਸੀਨੀਅਰ ਪੁਲਿਸ ਆਫ਼ਿਸਰ ਸਪੈਸਲ ਕ੍ਰਾਈਮ ਵਿੰਗ ਬੀ.ਸੀ, ਨਿਰਮਾਤਾ ਗੁਰਦੀਪ ਢਿੱਲੋ, ਗੀਤਕਾਰ ਬਲਦੇਵ ਗਿੱਲ, ਜਸਬੀਰ ਗੁਣਾਚਾਰੀਆਂ, ਨਿਰਮਾਤਾ ਅਮਨ ਖਟਕੜ, ਲਵਦੀਪ ਸਿੰਘ ਲੱਕੀ ਸੰਧੂ, ਪ੍ਰਮੋਟਰ ਜਗਤਾਰ ਉਪਲ, ਪਰਮਿੰਦਰ ਸਿੰਘ ਥਿੰਦ, ਹਰਜਿੰਦਰ ਧਾਲੀਵਾਲ, ਮਿਊਜਿਕ ਵੀਡੀਓਜ਼ ਡਾਇਰੈਕਟਰ ਪ੍ਰਮੋਦ ਸ਼ਰਮਾ ਰਾਣਾ, ਸੁੱਖ ਸੰਘੇੜਾ , ਅਦਾਕਾਰ ਬੀ ਕੇ ਰੱਖੜਾ, ਸੀਨੀਅਰ ਐਡੀਟਰ ਗੁਰਪ੍ਰੀਤ ਸਿੰਘ ਸਹੋਤਾ, ਅਮਰਜੀਤ ਸਿਘ ਸਰਾਂ, ਐਂਕਰ ਦਵਿੰਦਰ ਸਿੰਘ ਬੈਨੀਪਾਲ, ਹਰਜਿੰਦਰ ਕੌਰ ਰੇਡਿਉ ਹੋਸਟ, ਅਦਾਕਾਰਾਂ ਭੁਪਿੰਦਰ ਕੌਰ, ਰੂਪਾ ਚੀਮਾ, ਪ੍ਰਮੋਟਰ ਪਰਮਿੰਦਰ ਵਾਂਦਰ, ਸੀਨੀਅਰ ਰੇਡਿਓ ਹੋਸਟ ਜਸਬੀਰ ਸਿੰਘ ਰੋਮਾਣਾ, ਪ੍ਰਗਟ ਸਿੰਘ ਬੁਰਜੀ,ਇੰਜੀ, ਚਮਕੌਰ ਸਿੰਘ ਸੰਧੂ, ਮਿੰਟਾ ਚੰਮੇਲੀ ਵਾਲਾ, ਗਿੱਲ ਰੋਂਤਾ, ਅਮਰਜੀਤ ਡੇਲ, ਜਸਬੀਰ ਗਿੱਲ ਟੀ.ਵੀ ਹੋਸਟ ਆਦਿ ਪ੍ਰਮੁੱਖ ਉਭਰਵੀਆਂ ਹਸਤੀਆਂ ਵਿਚ ਸ਼ਾਮਿਲ ਹਨ, ਜਿੰਨਾਂ ਵਲੋਂ ਆਪਣੇ ਆਪਣੇ ਕਾਰੋਬਾਰ ਨੂੰ ਬੁਲੰਦੀਆਂ ਤੇ ਪਹੁੰਚਾਉਣ ਦਾ ਸਿਹਰਾ ਹਾਸਿਲ ਕਰਨ ਦੇ ਨਾਲ ਨਾਲ ਹੋਣਹਾਰ ਵਿਦਿਆਰਥੀਆਂ ਅਤੇ ਆਪਣੀਆਂ ਅਸਲ ਕਲਾਵਾਂ ਨੂੰ ਪ੍ਰਫੁਲੱਤ ਕਰਨ ਵਿਚ ਇਸ ਵਿਦੇਸ਼ੀ ਧਰਤੀ ਤੇ ਵੀ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।
ਦੁਨੀਆਂਭਰ ਵਿਚ ਪੰਜਾਬੀਅਤ ਫੈਲਾਅ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਬਣਦੇ ਜਾ ਰਹੇ ਬ੍ਰਿਟਿਸ ਕੈਲੋਬੀਆਂ ਹਿੱਸੇ ਵਿਚ ਵੇਖਣ ਯੋਗ ਮੁੱਖ ਸੈਰਗਾਹਾਂ ਵਿਚ ਵੈਨਕੂਵਰ ਦਾ ਕਨਾਡਾ ਪੈਲੇਸ, ਡਾਊਨਟਾਊਨ, ਸਰੀ ਦਾ ਫਲੀਟਵੁੱਡ, ਹੋਲੈਡ ਪਾਰਕ, ਸਰੀ ਸੈਟਰਲ , ਕਨਾਡਾ , ਅਮਰੀਕਾ ਸੁਯੱਕਤ ਬਾਰਡਰ, ਵਾਈਟ ਰੋਕ, ਨੈਨੀਮੋ ਫੈਰੀ ਯਾਤਰਾ, ਵਿਕਟੋਰੀਆਂ ਪੈਲੈਸਜ਼, ਕੈਲਗਰੀ ਦੇ ਹੈਰੀਟੇਜ਼ ਪਾਰਕ, ਜੂ, ਟਾਵਰ, ਵਿਕਟੋਰੀਆਂ ਦਾ ਰਾਇਲ ਬ੍ਰਿਟਿਸ਼ ਕੈਲੋਬੀਅਨ ਮਿਊਜੀਅਮ, ਬ੍ਰਿਟਿਸ ਕੈਲੋਬੀਆਂ ਪਾਰਲੀਮੈਂਟ, ਬੁਟਚਾਰਟ ਗਾਰਡਨਜ਼ ਆਦਿ ਸ਼ਾਮਿਲ ਹਨ, ਜਿੰਨਾਂ ਦੀ ਕੁਦਰਤੀ ਅਤੇ ਦਿਲ ਟੁੰਬਵੀਂ ਆਲੀਸ਼ਾਨ ਦਿਲਕਸ਼ ਬਣਾਵਟ ਦਾ ਆਨੰਦ ਮਾਣਨ ਲਈ ਹਜਾਰਾਂ ਦੀ ਗਿਣਤੀ ਵਿਚ ਸੈਲਾਨੀ ਦੇਸ਼ਾਂ, ਵਿਦੇਸ਼ਾਂ ਤੋਂ ਇੱਥੇ ਪੁੱਜਦੇ ਹਨ।
ਹਿੰਦੀ, ਪੰਜਾਬੀ ਫ਼ਿਲਮਜ਼ ਸ਼ੂਟਿੰਗ ਦਾ ਬਣ ਰਹੇ ਕੇਂਦਰਬਿੰਦੂ: ਕਨਾਡਾ ਭਰ ਵਿਚ ਮਨਮੋਹਕ ਪ੍ਰਤੀਬਿੰਬ ਵਜੋਂ ਉਭਰ ਰਹੇ ਬ੍ਰਿਟਿਸ਼ ਕੈਲੋਬੀਆਂ ਦੇ ਖੂਬਸੂਰਤ ਹਿੱਸੇ ਹਿੰਦੀ, ਪੰਜਾਬੀ ਫ਼ਿਲਮਾਂ ਦਾ ਵੀ ਮੁੱਖ ਕੇਂਦਰਬਿੰਦੂ ਬਣ ਰਹੇ ਹਨ, ਜਿਸ ਦਾ ਪ੍ਰਗਟਾਵਾ ਕੋਈ ਮਿਲ ਗਿਆ, ਜੀ ਆਇਆ ਨੂੰ, ਅਸਾ ਨੂੰ ਮਾਣ ਵਤਨਾਂ ਦਾ, ਗੋਰਿਆਂ ਨੂੰ ਦਫ਼ਾ ਕਰੋ, ਜਿੰਦੂਆਂ , ਜੱਟ ਐਂਡ ਜੂਲੀਅਟ, ਜੱਟ ਐਂਡ ਜੂਲੀਅਟ 2, ਸਰਦਾਰ ਜੀ ਜਿਹੀਆਂ ਬੇਸ਼ੁਮਾਰ ਫ਼ਿਲਮਜ਼ ਕਰਵਾ ਚੁੱਕੀਆਂ ਹਨ , ਜਿੰਨਾਂ ਨਾਲ ਜਾਰੀ ਇਹ ਸਿਲਸਿਲਾ ਬੱਬੂ ਮਾਨ ਦੀ ਰਿਲੀਜ਼ ਹੋਣ ਜਾ ਰਹੀ ਫ਼ਿਲਮਜ਼ ਤੋਂ ਇਲਾਵਾ ਹੋਰਨਾਂ ਫਿਲਮੀ ਸ਼ੂਟਿੰਗਾਂ ਨਾਲ ਇੱਥੇ ਹੋਰ ਜ਼ੋਰ ਸ਼ੋਰ ਨਾਲ ਚਰਮ ਵੱਲ ਵਧ ਰਿਹਾ ਹੈ, ਜਿਸ ਨੂੰ ਹੋਰ ਉਭਾਰ ਦੇਣ ਵਿਚ ਬੀ.ਸੀ ਗਵਰਮੈਂਟ ਵੀ ਅਹਿਮ ਸਹਿਯੋਗ ਦੇ ਰਹੀ ਹੈ।

ਪਰਮਜੀਤ
ਫਰੀਦਕੋਟ
9855820719

Leave a Reply

Your email address will not be published. Required fields are marked *

%d bloggers like this: